ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਏਕਤਾ ਨਗਰ ਵਿੱਚ ਸਾਰੇ ਰਾਜਾਂ ਦੇ ਵਾਤਾਵਰਣ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ
"ਭਾਰਤ ਇੱਕ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਹੈ, ਅਤੇ ਇਹ ਲਗਾਤਾਰ ਆਪਣੇ ਵਾਤਾਵਰਣ ਨੂੰ ਵੀ ਮਜ਼ਬੂਤ ਕਰ ਰਿਹਾ ਹੈ"
"ਸਾਡੇ ਜੰਗਲਾਂ ਦਾ ਘੇਰਾ ਵਧਿਆ ਹੈ ਅਤੇ ਵੈੱਟਲੈਂਡਸ ਦੀ ਸੰਖਿਆ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ"
“ਮੈਂ ਸਾਰੇ ਵਾਤਾਵਰਣ ਮੰਤਰੀਆਂ ਨੂੰ ਰਾਜਾਂ ਵਿੱਚ ਜਿੰਨਾ ਸੰਭਵ ਹੋ ਸਕੇ ਇੱਕ ਸਰਕੂਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕਰਦਾ ਹਾਂ”
"ਮੇਰੇ ਵਿਚਾਰ ਵਿੱਚ ਵਾਤਾਵਰਣ ਮੰਤਰਾਲੇ ਦੀ ਭੂਮਿਕਾ ਇੱਕ ਰੈਗੂਲੇਟਰ ਦੀ ਬਜਾਏ ਵਾਤਾਵਰਣ ਦੇ ਪ੍ਰਮੋਟਰ ਵਜੋਂ ਵਧੇਰੇ ਹੈ"
“ਹਰੇਕ ਰਾਜ ਵਿੱਚ ਜੰਗਲ ਦੀ ਅੱਗ ਬੁਝਾਉਣ ਦੀ ਵਿਧੀ ਟੈਕਨੋਲੋਜੀ ਸੰਚਾਲਿਤ ਅਤੇ ਮਜ਼ਬੂਤ ਹੋਣੀ ਚਾਹੀਦੀ ਹੈ”
"ਵਾਤਾਵਰਣ ਦੇ ਉਪਾਵਾਂ ਨੂੰ ਉਤਸ਼ਾਹਿਤ ਕਰਨ ਲਈ ਰਾਜਾਂ ਦਰਮਿਆਨ ਸੁਅਸਥ ਮੁਕਾਬਲੇ ਦੇ ਨਾਲ-ਨਾਲ ਸਹਿਯੋਗ ਹੋਣਾ ਚਾਹੀਦਾ ਹੈ"
"ਭਾਰਤ ਵਿੱਚ ਵਿਕਾਸ ਵਿੱਚ ਰੁਕਾਵਟ ਪਾਉਣ ਲਈ, ਸ਼ਹਿਰੀ ਨਕਸਲੀਆਂ ਦੇ ਗਰੁਪ ਵੱਖੋ-ਵੱਖਰੀਆਂ ਗਲੋਬਲ ਸੰਸਥਾਵਾਂ ਅਤੇ ਫਾਊਂਡੇਸ਼ਨਾਂ ਤੋਂ ਕਰੋੜਾਂ ਰੁਪਏ ਲੈ ਕੇ ਆਪਣੀ ਤਾਕਤ ਦਿਖਾ ਰਹੇ ਹਨ"
"ਜਦੋਂ ਵਾਤਾਵਰਣ ਮੰਤਰਾਲਿਆਂ ਦਾ ਨਜ਼ਰੀਆ ਬਦਲੇਗਾ, ਮੈਨੂੰ ਯਕੀਨ ਹੈ, ਕੁਦਰਤ ਨੂੰ ਵੀ ਲਾਭ ਹੋਵੇਗਾ"
"‘ਜੈ ਅਨੁਸੰਧਾਨ’ ਦੇ ਮੰਤਰ 'ਤੇ ਚਲਦੇ ਹੋਏ, ਸਾਡੇ ਰਾਜ
Posted On:
23 SEP 2022 12:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਏਕਤਾ ਨਗਰ ਵਿੱਚ ਵਾਤਾਵਰਣ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਏਕਤਾ ਨਗਰ ਆਉਣ ਅਤੇ ਵਾਤਾਵਰਣ ਮੰਤਰੀਆਂ ਦੀ ਕੌਮੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਸੰਮੇਲਨ ਉਦੋਂ ਹੋ ਰਿਹਾ ਹੈ ਜਦੋਂ ਭਾਰਤ ਅਗਲੇ 25 ਵਰ੍ਹਿਆਂ ਲਈ ਨਵੇਂ ਲਕਸ਼ ਤੈਅ ਕਰ ਰਿਹਾ ਹੈ।
ਮਹੱਤਤਾ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕਤਾ ਨਗਰ ਦਾ ਜੰਗਲਾਂ, ਜਲ ਸੰਭਾਲ਼, ਟੂਰਿਜ਼ਮ ਅਤੇ ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਦੇ ਸੰਦਰਭ ਵਿੱਚ ਸਰਵਪੱਖੀ ਵਿਕਾਸ ਈਕੋ ਤੀਰਥ ਯਾਤਰਾ ਦੀ ਇੱਕ ਪ੍ਰਮੁੱਖ ਉਦਾਹਰਣ ਹੈ।
ਇੰਟਰਨੈਸ਼ਨਲ ਸੋਲਰ ਅਲਾਇੰਸ, ਕੁਲੀਸ਼ਨ ਫੌਰ ਡਿਜ਼ਾਸਟਰ ਰੈਜ਼ਿਲਿਐਂਟ ਇਨਫ੍ਰਾਸਟ੍ਰਕਚਰ ਅਤੇ ਲਾਈਫ ਮੂਵਮੈਂਟ (LiFE movement) ਦੀਆਂ ਉਦਾਹਰਣਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਨਾ ਸਿਰਫ਼ ਅਖੁੱਟ ਊਰਜਾ ਦੇ ਖੇਤਰ ਵਿੱਚ ਵੱਡੀਆਂ ਤਰੱਕੀਆਂ ਕਰ ਰਿਹਾ ਹੈ, ਬਲਕਿ ਦੁਨੀਆ ਦੇ ਹੋਰ ਦੇਸ਼ਾਂ ਦਾ ਮਾਰਗਦਰਸ਼ਨ ਵੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦਾ ਨਵਾਂ ਭਾਰਤ ਨਵੀਂ ਸੋਚ, ਨਵੀਂ ਪਹੁੰਚ ਨਾਲ ਅੱਗੇ ਵਧ ਰਿਹਾ ਹੈ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਇੱਕ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਹੈ, ਅਤੇ ਇਹ ਲਗਾਤਾਰ ਆਪਣੇ ਵਾਤਾਵਰਣ ਨੂੰ ਵੀ ਮਜ਼ਬੂਤ ਕਰ ਰਿਹਾ ਹੈ। "ਸਾਡੇ ਜੰਗਲਾਂ ਦਾ ਘੇਰਾ ਵਧਿਆ ਹੈ ਅਤੇ ਵੈੱਟਲੈਂਡਸ ਦੀ ਸੰਖਿਆ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਪਣੇ ਵਾਅਦੇ ਪੂਰੇ ਕਰਨ ਦੇ ਟਰੈਕ ਰਿਕਾਰਡ ਕਾਰਨ ਅੱਜ ਦੁਨੀਆ ਭਾਰਤ ਨਾਲ ਜੁੜ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਪਿਛਲੇ ਵਰ੍ਹਿਆਂ ਦੌਰਾਨ ਸ਼ੇਰਾਂ, ਬਾਘਾਂ, ਹਾਥੀਆਂ, ਇੱਕ-ਸਿੰਗ ਵਾਲੇ ਗੈਂਡੇ ਅਤੇ ਚੀਤੇ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਵਿੱਚ ਚੀਤੇ ਦੀ ਘਰ ਵਾਪਸੀ ਤੋਂ ਨਵਾਂ ਉਤਸ਼ਾਹ ਵਾਪਸ ਆਇਆ ਹੈ।”
ਸਾਲ 2070 ਲਈ ਨੈੱਟ ਜ਼ੀਰੋ ਲਕਸ਼ ਵੱਲ ਸਾਰਿਆਂ ਦਾ ਧਿਆਨ ਖਿੱਚਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਧਿਆਨ ਗ੍ਰੀਨ ਵਿਕਾਸ ਅਤੇ ਗ੍ਰੀਨ ਜੌਬਸ 'ਤੇ ਹੈ। ਉਨ੍ਹਾਂ ਕੁਦਰਤ ਨਾਲ ਸੰਤੁਲਨ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਰਾਜਾਂ ਦੇ ਵਾਤਾਵਰਣ ਮੰਤਰਾਲਿਆਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਸਾਰੇ ਵਾਤਾਵਰਣ ਮੰਤਰੀਆਂ ਨੂੰ ਰਾਜਾਂ ਵਿੱਚ ਜਿਤਨਾ ਸੰਭਵ ਹੋ ਸਕੇ ਇੱਕ ਸਰਕੂਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕਰਦਾ ਹਾਂ।" ਸ਼੍ਰੀ ਮੋਦੀ ਨੇ ਵਿਸਤਾਰ ਵਿੱਚ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਠੋਸ ਰਹਿੰਦ-ਖੂੰਹਦ ਪ੍ਰਬੰਧਨ ਮੁਹਿੰਮ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰੇਗਾ ਅਤੇ ਸਾਨੂੰ ਸਿੰਗਲ ਯੂਜ਼ ਪਲਾਸਟਿਕ ਦੇ ਚੁੰਗਲ ਤੋਂ ਮੁਕਤ ਕਰੇਗਾ।
ਵਾਤਾਵਰਣ ਮੰਤਰਾਲਿਆਂ ਦੀ ਭੂਮਿਕਾ ਬਾਰੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭੂਮਿਕਾ ਨੂੰ ਸੀਮਿਤ ਤਰੀਕੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਲੰਬੇ ਸਮੇਂ ਤੋਂ ਵਾਤਾਵਰਣ ਮੰਤਰਾਲਾ ਇੱਕ ਰੈਗੂਲੇਟਰ ਦੇ ਤੌਰ ‘ਤੇ ਵਧੇਰੇ ਰੂਪ ਧਾਰਨ ਕਰ ਰਿਹਾ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਕਿਹਾ, "ਮੇਰੇ ਵਿਚਾਰ ਵਿੱਚ ਵਾਤਾਵਰਣ ਮੰਤਰਾਲੇ ਦੀ ਭੂਮਿਕਾ ਇੱਕ ਰੈਗੂਲੇਟਰ ਦੀ ਬਜਾਏ ਵਾਤਾਵਰਣ ਦੇ ਪ੍ਰਮੋਟਰ ਵਜੋਂ ਵਧੇਰੇ ਹੈ।" ਉਨ੍ਹਾਂ ਰਾਜਾਂ ਨੂੰ ਵਾਹਨ ਸਕ੍ਰੈਪਿੰਗ ਨੀਤੀ, ਅਤੇ ਈਥਾਨੋਲ ਮਿਸ਼ਰਣ ਜਿਹੇ ਬਾਇਓਫਿਊਲ ਜਿਹੇ ਉਪਾਵਾਂ ਨੂੰ ਅਪਣਾਉਣ ਅਤੇ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਨੇ ਇਨ੍ਹਾਂ ਉਪਾਵਾਂ ਨੂੰ ਉਤਸ਼ਾਹਿਤ ਕਰਨ ਲਈ ਸੁਅਸਥ ਮੁਕਾਬਲੇ ਦੇ ਨਾਲ-ਨਾਲ ਰਾਜਾਂ ਦਰਮਿਆਨ ਸਹਿਯੋਗ ਕਰਨ ਲਈ ਕਿਹਾ।
ਧਰਤੀ ਹੇਠਲੇ ਪਾਣੀ ਦੇ ਮੁੱਦਿਆਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਰਪੂਰ ਪਾਣੀ ਵਾਲੇ ਰਾਜ ਵੀ ਅੱਜਕੱਲ੍ਹ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਰਸਾਇਣ ਮੁਕਤ ਕੁਦਰਤੀ ਖੇਤੀ, ਅੰਮ੍ਰਿਤ ਸਰੋਵਰ ਅਤੇ ਜਲ ਸੁਰੱਖਿਆ ਜਿਹੀਆਂ ਚੁਣੌਤੀਆਂ ਅਤੇ ਉਪਾਅ ਸਿਰਫ਼ ਵਿਅਕਤੀਗਤ ਵਿਭਾਗਾਂ ਤੱਕ ਸੀਮਿਤ ਨਹੀਂ ਹਨ ਅਤੇ ਵਾਤਾਵਰਣ ਵਿਭਾਗ ਨੂੰ ਵੀ ਇਨ੍ਹਾਂ ਨੂੰ ਬਰਾਬਰ ਦੀ ਚੁਣੌਤੀ ਵਜੋਂ ਵਿਚਾਰਨਾ ਹੋਵੇਗਾ। “ਵਾਤਾਵਰਣ ਮੰਤਰਾਲਿਆਂ ਦੁਆਰਾ ਇੱਕ ਭਾਗੀਦਾਰ ਅਤੇ ਇੰਟੀਗ੍ਰੇਟਿਡ ਪਹੁੰਚ ਨਾਲ ਕੰਮ ਕਰਨਾ ਮਹੱਤਵਪੂਰਨ ਹੈ। ਜਦੋਂ ਵਾਤਾਵਰਣ ਮੰਤਰਾਲਿਆਂ ਦਾ ਨਜ਼ਰੀਆ ਬਦਲੇਗਾ, ਮੈਨੂੰ ਯਕੀਨ ਹੈ ਕਿ ਕੁਦਰਤ ਨੂੰ ਵੀ ਫਾਇਦਾ ਹੋਵੇਗਾ।''
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਕੰਮ ਸਿਰਫ਼ ਸੂਚਨਾ ਵਿਭਾਗ ਜਾਂ ਸਿੱਖਿਆ ਵਿਭਾਗ ਤੱਕ ਸੀਮਿਤ ਨਹੀਂ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਜਨ ਜਾਗਰੂਕਤਾ ਇਕ ਹੋਰ ਮਹੱਤਵਪੂਰਨ ਪਹਿਲੂ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਜਿਵੇਂ ਕਿ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਦੇਸ਼ ਵਿੱਚ ਲਾਗੂ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ ਵਿੱਚ, ਤਜਰਬੇ-ਅਧਾਰਿਤ ਸਿੱਖਿਆ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਮੁਹਿੰਮ ਦੀ ਅਗਵਾਈ ਵਾਤਾਵਰਣ ਮੰਤਰਾਲੇ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਬੱਚਿਆਂ ਵਿੱਚ ਜੈਵ ਵਿਵਿਧਤਾ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ ਅਤੇ ਵਾਤਾਵਰਣ ਨੂੰ ਬਚਾਉਣ ਦੇ ਬੀਜ ਵੀ ਬੀਜੇ ਜਾਣਗੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਸਾਡੇ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਇਹ ਵੀ ਸਿਖਾਇਆ ਜਾਣਾ ਚਾਹੀਦਾ ਹੈ ਕਿ ਸਮੁੰਦਰੀ ਈਕੋਸਿਸਟਮ ਦੀ ਰੱਖਿਆ ਕਿਵੇਂ ਕਰਨੀ ਹੈ। ਸਾਨੂੰ ਆਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੋਵੇਗਾ।”
ਸਾਡੇ ਰਾਜਾਂ ਦੀਆਂ ਯੂਨੀਵਰਸਿਟੀਆਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਜੈ ਅਨੁਸੰਧਾਨ ਦੇ ਮੰਤਰ 'ਤੇ ਚਲਦੇ ਹੋਏ ਵਾਤਾਵਰਣ ਸੁਰੱਖਿਆ ਨਾਲ ਸਬੰਧਿਤ ਕਾਢਾਂ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਵਾਤਾਵਰਣ ਦੀ ਰੱਖਿਆ ਲਈ ਟੈਕਨੋਲੋਜੀ ਨੂੰ ਅਪਣਾਉਣ 'ਤੇ ਵੀ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਜੰਗਲਾਂ ਵਿੱਚ ਜੰਗਲਾਂ ਦੀਆਂ ਸਥਿਤੀਆਂ ਦਾ ਅਧਿਐਨ ਅਤੇ ਖੋਜ ਵੀ ਬਹੁਤ ਮਹੱਤਵਪੂਰਨ ਹੈ।”
ਪੱਛਮੀ ਦੁਨੀਆ ਵਿੱਚ ਜੰਗਲਾਂ ਦੀ ਅੱਗ ਦੀ ਚਿੰਤਾਜਨਕ ਦਰ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜੰਗਲ ਦੀ ਅੱਗ ਕਾਰਨ ਆਲਮੀ ਨਿਕਾਸੀ ਵਿੱਚ ਭਾਰਤ ਦੀ ਹਿੱਸੇਦਾਰੀ ਨਾ-ਮਾਤਰ ਹੋ ਸਕਦੀ ਹੈ, ਪਰ ਸਾਨੂੰ ਹਰ ਸਮੇਂ ਚੌਕਸ ਰਹਿਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰੇਕ ਰਾਜ ਵਿੱਚ ਜੰਗਲਾਂ ਦੀ ਅੱਗ ਨਾਲ ਲੜਨ ਦੀ ਵਿਧੀ ਨੂੰ ਟੈਕਨੋਲੋਜੀ ਦੁਆਰਾ ਸੰਚਾਲਿਤ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਸਾਡੇ ਵਣ ਗਾਰਡਾਂ ਦੀ ਟ੍ਰੇਨਿੰਗ 'ਤੇ ਵੀ ਜ਼ੋਰ ਦਿੱਤਾ, ਜਦੋਂ ਜੰਗਲ ਦੀ ਅੱਗ ਬੁਝਾਉਣ ਦੀ ਗੱਲ ਆਉਂਦੀ ਹੈ ਤਾਂ ਇਸ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਵਾਤਾਵਰਣ ਪ੍ਰਵਾਨਗੀ ਪ੍ਰਾਪਤ ਕਰਨ ਵਿੱਚ ਆਉਂਦੀਆਂ ਗੁੰਝਲਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਰਕੇ ਆਧੁਨਿਕ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਅਤੇ ਦੇਸ਼ ਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਪੈਂਦੀ ਹੈ। ਪ੍ਰਧਾਨ ਮੰਤਰੀ ਨੇ ਸਰਦਾਰ ਸਰੋਵਰ ਡੈਮ ਦੀ ਉਦਾਹਰਣ ਦਿੱਤੀ ਜਿਸ ਨੂੰ ਪੰਡਿਤ ਨਹਿਰੂ ਨੇ 1961 ਵਿੱਚ ਚਾਲੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਵਾਤਾਵਰਣ ਦੇ ਨਾਮ ’ਤੇ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਕਾਰਨ ਇਸ ਦੀ ਉਸਾਰੀ ਨੂੰ ਪੂਰਾ ਹੋਣ ਵਿੱਚ ਦਹਾਕਿਆਂ ਦਾ ਸਮਾਂ ਲਗ ਗਿਆ।
ਪ੍ਰਧਾਨ ਮੰਤਰੀ ਨੇ ਵਿਭਿੰਨ ਗਲੋਬਲ ਸੰਸਥਾਵਾਂ ਅਤੇ ਫਾਊਂਡੇਸ਼ਨਾਂ ਤੋਂ ਕਰੋੜਾਂ ਰੁਪਏ ਲੈ ਕੇ ਭਾਰਤ ਦੇ ਵਿਕਾਸ ਵਿੱਚ ਅੜਿੱਕਾ ਪਾਉਣ ਵਿੱਚ ਸ਼ਹਿਰੀ ਨਕਸਲੀਆਂ ਦੀ ਭੂਮਿਕਾ ਦੀ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅਜਿਹੇ ਲੋਕਾਂ ਦੀਆਂ ਸਾਜ਼ਿਸ਼ਾਂ ਦਾ ਵੀ ਜ਼ਿਕਰ ਕੀਤਾ ਜਿਸ ਕਾਰਨ ਵਿਸ਼ਵ ਬੈਂਕ ਨੇ ਡੈਮ ਦੀ ਉਚਾਈ ਵਧਾਉਣ ਲਈ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ “ਇਨ੍ਹਾਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਕੁਝ ਸਮਾਂ ਲਗਿਆ, ਪਰ ਗੁਜਰਾਤ ਦੇ ਲੋਕ ਜੇਤੂ ਰਹੇ। ਇਸ ਡੈਮ ਨੂੰ ਵਾਤਾਵਰਣ ਲਈ ਖ਼ਤਰਾ ਦੱਸਿਆ ਜਾ ਰਿਹਾ ਸੀ ਅਤੇ ਅੱਜ ਉਹੀ ਡੈਮ ਵਾਤਾਵਰਣ ਦੀ ਰੱਖਿਆ ਦਾ ਸਮਾਨਾਰਥੀ ਬਣ ਗਿਆ ਹੈ।” ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਆਪੋ-ਆਪਣੇ ਰਾਜਾਂ ਵਿੱਚ ਸ਼ਹਿਰੀ ਨਕਸਲੀਆਂ ਦੇ ਅਜਿਹੇ ਸਮੂਹਾਂ ਤੋਂ ਸੁਚੇਤ ਰਹਿਣ ਦੀ ਤਾਕੀਦ ਵੀ ਕੀਤੀ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਵਾਤਾਵਰਣ ਕਲੀਅਰੈਂਸ ਲਈ 6000 ਤੋਂ ਵੱਧ ਪ੍ਰਸਤਾਵ ਅਤੇ ਜੰਗਲਾਤ ਮਨਜ਼ੂਰੀ ਲਈ 6500 ਅਰਜ਼ੀਆਂ ਰਾਜਾਂ ਕੋਲ ਪਈਆਂ ਹਨ। ਉਨ੍ਹਾਂ ਅੱਗੇ ਕਿਹਾ “ਰਾਜਾਂ ਦੁਆਰਾ ਹਰ ਉਚਿਤ ਪ੍ਰਸਤਾਵ ਨੂੰ ਜਲਦੀ ਪ੍ਰਵਾਨਗੀ ਦੇਣ ਲਈ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਪੈਂਡੈਂਸੀ ਕਾਰਨ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਫਸੇ ਰਹਿਣਗੇ।” ਪ੍ਰਧਾਨ ਮੰਤਰੀ ਨੇ ਕੰਮ ਦੇ ਮਾਹੌਲ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਪੈਂਡੈਂਸੀ ਘੱਟੇ ਅਤੇ ਕਲੀਅਰੈਂਸ ਵਿੱਚ ਤੇਜ਼ੀ ਆ ਸਕੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਵਾਤਾਵਰਣ ਕਲੀਅਰੈਂਸ ਦੇਣ ਵੇਲੇ ਅਸੀਂ ਨਿਯਮਾਂ ਦਾ ਵੀ ਧਿਆਨ ਰੱਖਦੇ ਹਾਂ ਅਤੇ ਉਸ ਖੇਤਰ ਦੇ ਲੋਕਾਂ ਦੇ ਵਿਕਾਸ ਨੂੰ ਪਹਿਲ ਦਿੰਦੇ ਹਾਂ। “ਇਹ ਅਰਥਵਿਵਸਥਾ ਅਤੇ ਵਾਤਾਵਰਣ ਦੋਵਾਂ ਲਈ ਜਿੱਤ ਦੀ ਸਥਿਤੀ ਹੈ।” ਉਨ੍ਹਾਂ ਕਿਹਾ “ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਬਿਨ੍ਹਾਂ ਵਜ੍ਹਾ ਵਾਤਾਵਰਣ ਦੇ ਨਾਮ ‘ਤੇ ਈਜ਼ ਆਵੑ ਲਿਵਿੰਗ ਅਤੇ ਈਜ਼ ਆਵੑ ਡੂਇੰਗ ਬਿਜ਼ਨਸ ਦੇ ਰਾਹ ਵਿਚ ਕੋਈ ਰੁਕਾਵਟ ਨਾ ਬਣਨ ਦਿੱਤੀ ਜਾਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਤਨੀ ਤੇਜ਼ੀ ਨਾਲ ਵਾਤਾਵਰਣ ਕਲੀਅਰੈਂਸ ਉਪਲਬਧ ਹੋਵੇਗੀ, ਵਿਕਾਸ ਵੀ ਉਤਨੀ ਹੀ ਤੇਜ਼ੀ ਨਾਲ ਹੋਵੇਗਾ।
ਪ੍ਰਧਾਨ ਮੰਤਰੀ ਨੇ ਦਿੱਲੀ ਦੀ ਪ੍ਰਗਤੀ ਮੈਦਾਨ ਟਨਲ ਦੀ ਉਦਾਹਰਣ ਦਿੱਤੀ ਜੋ ਕੁਝ ਹਫ਼ਤੇ ਪਹਿਲਾਂ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਸੀ। ਇਸ ਸੁਰੰਗ ਕਾਰਨ ਜਾਮ ਵਿੱਚ ਫਸੇ ਦਿੱਲੀ ਦੇ ਲੋਕਾਂ ਦੀ ਪਰੇਸ਼ਾਨੀ ਘੱਟ ਹੋਈ ਹੈ। ਪ੍ਰਗਤੀ ਮੈਦਾਨ ਟਨਲ ਹਰ ਵਰ੍ਹੇ 55 ਲੱਖ ਲੀਟਰ ਤੋਂ ਵੱਧ ਈਂਧਣ ਦੀ ਬਚਤ ਕਰਨ ਵਿੱਚ ਵੀ ਮਦਦ ਕਰੇਗੀ। ਇਸ ਨਾਲ ਹਰ ਵਰ੍ਹੇ ਕਰੀਬ 13 ਹਜ਼ਾਰ ਟਨ ਕਾਰਬਨ ਨਿਕਾਸੀ ਘਟੇਗੀ ਜੋ ਮਾਹਿਰਾਂ ਅਨੁਸਾਰ 6 ਲੱਖ ਤੋਂ ਵੱਧ ਰੁੱਖਾਂ ਦੇ ਬਰਾਬਰ ਹੈ। ਸ਼੍ਰੀ ਮੋਦੀ ਨੇ ਕਿਹਾ “ਭਾਵੇਂ ਇਹ ਫਲਾਈਓਵਰ, ਸੜਕਾਂ, ਐਕਸਪ੍ਰੈਸਵੇਅ ਜਾਂ ਰੇਲਵੇ ਪ੍ਰੋਜੈਕਟ ਹੋਣ, ਉਨ੍ਹਾਂ ਦਾ ਨਿਰਮਾਣ ਕਾਰਬਨ ਨਿਕਾਸੀ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਕਲੀਅਰੈਂਸ ਦੇ ਸਮੇਂ, ਸਾਨੂੰ ਇਸ ਕੋਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।”
ਪ੍ਰਧਾਨ ਮੰਤਰੀ ਨੇ ਵਾਤਾਵਰਣ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਮਨਜ਼ੂਰੀਆਂ ਲਈ ਸਿੰਗਲ-ਵਿੰਡੋ ਮੋਡ ਪਰਿਵੇਸ਼ ਪੋਰਟਲ (Parivesh Portal) ਦੀ ਵਰਤੋਂ 'ਤੇ ਜ਼ੋਰ ਦਿੰਦਿਆਂ, ਮਨਜ਼ੂਰੀਆਂ ਪ੍ਰਾਪਤ ਕਰਨ ਲਈ ਭੀੜ ਨੂੰ ਘਟਾਉਣ ਲਈ ਇਸਦੀ ਪਾਰਦਰਸ਼ਤਾ ਅਤੇ ਪ੍ਰਭਾਵਸ਼ੀਲਤਾ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਜਿੱਥੇ 8 ਵਰ੍ਹੇ ਪਹਿਲਾਂ ਵਾਤਾਵਰਣ ਕਲੀਅਰੈਂਸ ਲਈ 600 ਦਿਨਾਂ ਤੋਂ ਵੱਧ ਸਮਾਂ ਲਗਦਾ ਸੀ, ਅੱਜ 75 ਦਿਨ ਲਗਦੇ ਹਨ।”
ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਤਾਲਮੇਲ ਵਧਿਆ ਹੈ ਜਦੋਂ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੇ ਪ੍ਰੋਜੈਕਟਾਂ ਨੇ ਗਤੀ ਪ੍ਰਾਪਤ ਕੀਤੀ ਹੈ। ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਵੀ ਵਾਤਾਵਰਣ ਦੀ ਸੁਰੱਖਿਆ ਲਈ ਇੱਕ ਵਧੀਆ ਸਾਧਨ ਹੈ। ਉਨ੍ਹਾਂ ਨੇ ਆਪਦਾ-ਲਚੀਲੇ ਬੁਨਿਆਦੀ ਢਾਂਚੇ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਜਲਵਾਯੂ ਪਰਿਵਰਤਨ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਰਥਵਿਵਸਥਾ ਦੇ ਹਰ ਉੱਭਰਦੇ ਖੇਤਰ ਦੀ ਚੰਗੇ ਢੰਗ ਨਾਲ ਵਰਤੋਂ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਕੇਂਦਰ ਅਤੇ ਰਾਜ ਸਰਕਾਰ ਦੋਵਾਂ ਨੂੰ ਮਿਲ ਕੇ ਗ੍ਰੀਨ ਉਦਯੋਗਿਕ ਅਰਥਵਿਵਸਥਾ ਵੱਲ ਵਧਣਾ ਹੋਵੇਗਾ।”
ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਣ ਮੰਤਰਾਲਾ ਸਿਰਫ਼ ਇੱਕ ਰੈਗੂਲੇਟਰੀ ਸੰਸਥਾ ਹੀ ਨਹੀਂ ਹੈ, ਬਲਕਿ ਲੋਕਾਂ ਦੇ ਆਰਥਿਕ ਸਸ਼ਕਤੀਕਰਣ ਅਤੇ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨ ਦਾ ਇੱਕ ਵਧੀਆ ਮਾਧਿਅਮ ਵੀ ਹੈ। ਉਨ੍ਹਾਂ ਕਿਹਾ “ਤੁਹਾਨੂੰ ਏਕਤਾ ਨਗਰ ਵਿੱਚ ਬਹੁਤ ਕੁਝ ਸਿੱਖਣ, ਦੇਖਣ ਅਤੇ ਕਰਨ ਨੂੰ ਮਿਲੇਗਾ। ਸਰਦਾਰ ਸਰੋਵਰ ਡੈਮ, ਜੋ ਗੁਜਰਾਤ ਦੇ ਕਰੋੜਾਂ ਲੋਕਾਂ ਨੂੰ ਅੰਮ੍ਰਿਤ ਪ੍ਰਦਾਨ ਕਰਦਾ ਹੈ, ਇੱਥੇ ਖੁਦ ਮੌਜੂਦ ਹੈ।” ਉਨ੍ਹਾਂ ਅੱਗੇ ਕਿਹਾ, “ਸਰਦਾਰ ਸਾਹੇਬ ਦੀ ਇੰਨੀ ਵੱਡੀ ਮੂਰਤੀ ਸਾਨੂੰ ਏਕਤਾ ਦੀ ਪ੍ਰਤੀਬੱਧਤਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੀ ਹੈ।”
ਕੇਵੜੀਆ, ਏਕਤਾ ਨਗਰ ਵਿੱਚ ਸਿੱਖਣ ਦੇ ਮੌਕਿਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਾਤਾਵਰਣ ਅਤੇ ਅਰਥਵਿਵਸਥਾ ਦੇ ਨਾਲੋ-ਨਾਲ ਵਿਕਾਸ, ਵਾਤਾਵਰਣ ਦੀ ਮਜ਼ਬੂਤੀ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਈਕੋ-ਟੂਰਿਜ਼ਮ ਨੂੰ ਵਧਾਉਣ ਦੇ ਇੱਕ ਮਾਧਿਅਮ ਦੇ ਤੌਰ ‘ਤੇ ਜੈਵ-ਵਿਵਿਧਤਾ, ਜਿਹੇ ਮੁੱਦਿਆਂ ਦੇ ਹੱਲ, ਅਤੇ ਸਾਡੇ ਕਬਾਇਲੀ ਭਰਾਵਾਂ ਅਤੇ ਭੈਣਾਂ ਦੀ ਦੌਲਤ ਨਾਲ ਜੰਗਲ ਦੀ ਦੌਲਤ ਕਿਵੇਂ ਵਧਦੀ ਹੈ, ਇਸ ਨੂੰ ਇੱਥੇ ਸੰਬੋਧਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਮੌਜੂਦ ਸਨ।
ਪਿਛੋਕੜ
ਸਹਿਕਾਰੀ ਸੰਘਵਾਦ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ, ਬਹੁ-ਆਯਾਮੀ ਪਹੁੰਚ ਦੁਆਰਾ ਪਲਾਸਟਿਕ ਪ੍ਰਦੂਸ਼ਣ ਦੇ ਖ਼ਾਤਮੇ, ਵਾਤਾਵਰਣ ਲਈ ਜੀਵਨਸ਼ੈਲੀ - ਲਾਈਫ 'ਤੇ ਪ੍ਰਭਾਵੀ ਢੰਗ ਨਾਲ ਫੋਕਸ ਕਰਦੇ ਹੋਏ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਰਾਜਾਂ ਦੀਆਂ ਕਾਰਜ ਯੋਜਨਾਵਾਂ ਜਿਹੇ ਮੁੱਦਿਆਂ 'ਤੇ ਬਿਹਤਰ ਨੀਤੀਆਂ ਬਣਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਹੋਰ ਤਾਲਮੇਲ ਬਣਾਉਣ ਲਈ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਡੀਗਰੇਡਿਡ ਜ਼ਮੀਨ ਦੀ ਬਹਾਲੀ ਅਤੇ ਜੰਗਲੀ ਜੀਵ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਜੰਗਲਾਂ ਦੇ ਘੇਰੇ ਨੂੰ ਵਧਾਉਣ 'ਤੇ ਵੀ ਧਿਆਨ ਕੇਂਦ੍ਰਿਤ ਕਰੇਗਾ।
23 ਅਤੇ 24 ਸਤੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਦੋ ਦਿਨਾਂ ਕਾਨਫਰੰਸ ਵਿੱਚ ਲਾਈਫ (LiFE), ਕੰਬੈਟਿੰਗ ਕਲਾਈਮੇਟ ਚੇਂਜ (ਨਿਕਾਸ ਦੇ ਘਟਾਉਣ ਅਤੇ ਜਲਵਾਯੂ ਪ੍ਰਭਾਵਾਂ ਦੇ ਅਨੁਕੂਲਨ ਲਈ ਜਲਵਾਯੂ ਤਬਦੀਲੀ ਬਾਰੇ ਰਾਜ ਕਾਰਜ ਯੋਜਨਾਵਾਂ ਨੂੰ ਅੱਪਡੇਟ ਕਰਨਾ); ਪਰਿਵੇਸ਼-PARIVESH (ਇੰਟੀਗ੍ਰੇਟਿਡ ਗ੍ਰੀਨ ਕਲੀਅਰੈਂਸ ਲਈ ਸਿੰਗਲ ਵਿੰਡੋ ਸਿਸਟਮ); ਜੰਗਲਾਤ ਪ੍ਰਬੰਧਨ; ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ; ਜੰਗਲੀ ਜੀਵ ਪ੍ਰਬੰਧਨ; ਪਲਾਸਟਿਕ ਅਤੇ ਕਚਰਾ ਪ੍ਰਬੰਧਨ 'ਤੇ ਫੋਕਸ ਵਾਲੇ ਛੇ ਥੀਮੈਟਿਕ ਸੈਸ਼ਨ ਸ਼ਾਮਲ ਹੋਣਗੇ।
Addressing the National Conference of Environment Ministers being held in Ekta Nagar, Gujarat. https://t.co/jo9e9OgeEB
— Narendra Modi (@narendramodi) September 23, 2022
आज का नया भारत, नई सोच, नई अप्रोच के साथ आगे बढ़ रहा है।
आज भारत तेज़ी से विकसित होती economy भी है, और निरंतर अपनी ecology को भी मजबूत कर रहा है।
हमारे forest cover में वृद्धि हुई है और wetlands का दायरा भी तेज़ी से बढ़ रहा है: PM @narendramodi
— PMO India (@PMOIndia) September 23, 2022
अपने कमिटमेंट को पूरा करने के हमारे ट्रैक रिकॉर्ड के कारण ही दुनिया आज भारत के साथ जुड़ भी रही है।
बीते वर्षों में गीर के शेरों, बाघों, हाथियों, एक सींग के गेंडों और तेंदुओं की संख्या में वृद्धि हुई है।
कुछ दिन पहले मध्य प्रदेश में चीता की घर वापसी से एक नया उत्साह लौटा है: PM
— PMO India (@PMOIndia) September 23, 2022
भारत ने साल 2070 तक Net zero का टार्गेट रखा है।
अब देश का फोकस ग्रीन ग्रोथ पर है, ग्रीन जॉब्स पर है।
और इन सभी लक्ष्यों की प्राप्ति के लिए, हर राज्य के पर्यावरण मंत्रालय की भूमिका बहुत बड़ी है: PM @narendramodi
— PMO India (@PMOIndia) September 23, 2022
मैं सभी पर्यावरण मंत्रियों से आग्रह करूंगा कि राज्यों में सर्कुलर इकॉनॉमी को ज्यादा से ज्यादा बढ़ावा दें।
इससे Solid Waste management और सिंगल यूज़ प्लास्टिक से मुक्ति के हमारे अभियान को भी ताकत मिलेगी: PM @narendramodi
— PMO India (@PMOIndia) September 23, 2022
आजकल हम देखते हैं कि कभी जिन राज्यों में पानी की बहुलता थी, ग्राउंड वॉटर ऊपर रहता था, वहां आज पानी की किल्लत दिखती है।
ये चुनौती सिर्फ पानी से जुड़े विभाग की ही नहीं है बल्कि पर्यावरण विभाग को भी इसे उतना ही बड़ी चुनौती समझना होगा: PM @narendramodi
— PMO India (@PMOIndia) September 23, 2022
Wild-Fire की वजह से Global Emission में भारत की हिस्सेदारी भले ही नगण्य हो, लेकिन हमें अभी से जागरूक होना होगा।
हर राज्य में Forest Fire Fighting Mechanism मजबूत हो, Technology Driven हो, ये बहुत जरूरी है: PM @narendramodi
— PMO India (@PMOIndia) September 23, 2022
आधुनिक इंफ्रास्ट्रक्चर के बिना, देश का विकास, देशवासियों के जीवन स्तर को सुधारने का प्रयास सफल नहीं हो सकता।
लेकिन हमने देखा है कि Environment Clearance के नाम पर देश में आधुनिक इंफ्रास्ट्रक्चर के निर्माण को कैसे उलझाया जाता था: PM @narendramodi
— PMO India (@PMOIndia) September 23, 2022
परिवेश पोर्टल, पर्यावरण से जुड़े सभी तरह के clearance के लिए single-window माध्यम बना है।
ये transparent भी है और इससे approval के लिए होने वाली भागदौड़ भी कम हो रही है।
8 साल पहले तक environment clearance में जहां 600 से ज्यादा दिन लग जाते थे, वहीं आज 75 दिन लगते हैं: PM
— PMO India (@PMOIndia) September 23, 2022
*********
ਡੀਐੱਸ/ਟੀਐੱਸ
(Release ID: 1861851)
Visitor Counter : 256
Read this release in:
Kannada
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam