ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਮੋਟਰ ਵਾਹਨ ਉਦਯੋਗ ਮਾਨਕ (ਏਆਈਐੱਸ)-145 ਵਿੱਚ ਤਕਨੀਕੀ ਜ਼ਰੂਰਤਾਂ ਨੂੰ ਤਬਦੀਲ ਕਰਨ ਲਈ ਸੰਸ਼ੋਧਨ ਦਾ ਡ੍ਰਾਫਟ ਜਾਰੀ, ਜਿਸ ਵਿੱਚ ਸਾਹਮਣੇ ਵੱਲ ਮੂੰਹ ਵਾਲੀ ਪਿਛਲੀ ਸੀਟ ‘ਤੇ ਬੈਠੇ ਸਾਰੇ ਯਾਤਰੀਆਂ ਨੂੰ ਸੀਟ ਬੈਲਟ ਰਿਮਾਇੰਡਰ ਦੇਣ ਲਈ ਮਾਨਕ ਦਾ ਦਾਇਰਾ ਵਿਆਪਕ ਬਣਾਇਆ ਗਿਆ ਹੈ
Posted On:
22 SEP 2022 6:23PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ ਉਦਯੋਗ ਮਾਨਕ (ਏਆਈਐੱਸ)- 145 ਵਿੱਚ ਨਿਰਧਾਰਿਤ ਤਕਨੀਕੀ ਜ਼ਰੂਰਤਾਂ ਨੂੰ ਤਬਦੀਲ ਕਰਨ ਲਈ ਸੰਸ਼ੋਧਨ ਦਾ ਡ੍ਰਾਫਟ ਜਾਰੀ ਕੀਤਾ ਹੈ ਜਿਸ ਵਿੱਚ ਸਾਹਮਣੇ ਵੱਲ ਮੂੰਹ ਵਾਲੀ ਪਿਛਲੀ ਸੀਟ ‘ਤੇ ਬੈਠੇ ਸਾਰੇ ਯਾਤਰੀਆਂ ਨੂੰ ਸੀਟ ਬੈਲਟ ਰਿਮਾਇੰਡਰ ਦੇਣ ਲਈ ਮਾਨਕ ਦੇ ਦਾਅਰੇ ਨੂੰ ਵਿਆਪਕ ਬਣਾਇਆ ਗਿਆ ਹੈ। ਇਹ ਮਾਨਕ ਅੰਤਰਰਾਸ਼ਟਰੀ ਨਿਯਮ ਯੂਐੱਨਆਰ-16 ਦੇ ਅਨੁਰੂਪ ਹੈ।
ਮਾਨਕ ਦੇ ਅਨੁਸਾਰ, ਇਗਨੀਸ਼ਨ ਸਵਿੱਚ ਦੇ ਅੰਗੇਜ ਹੁੰਦੇ ਹੀ (ਚਾਹੇ ਇੰਜਣ ਚਲ ਰਿਹਾ ਹੋਵੇ ਜਾ ਨਹੀਂ) ਅਤੇ ਸਾਹਮਣੇ ਵੱਲ ਮੂੰਹ ਵਾਲੀ ਸੀਟ ‘ਤੇ ਬੈਠੇ ਸਾਰੇ ਯਾਤਰੀਆਂ ਦੁਆਰਾ ਸੈਫਟੀ ਬੇਲਟ ਨਹੀਂ ਲਗਾਉਣ ਦੀ ਸਥਿਤੀ ਵਿੱਚ ਵਿਜ਼ੂਅਲ ਅਤੇ ਆਡੀਓ ਚੇਤਾਵਨੀ ਸਰਗਰਮ ਹੋ ਜਾਂਦਾ ਹੈ। ਚੇਤਾਵਨੀ ਦਾ ਦੂਜਾ ਪੱਧਰ ਤਦ ਸਰਗਰਮ ਹੁੰਦਾ ਹੈ ਜਦ ਚਾਲਕ ਅਤੇ/ਜਾਂ ਸਾਹਮਣੇ ਵੱਲ ਮੂੰਹ ਵਾਲੀ ਸੀਟ ‘ਤੇ ਬੈਠੇ ਲੋਕਾਂ ਦੇ ਸੈਫਟੀ ਬੇਲਟ ਲਗਾਏ ਬਿਨਾ ਹੀ ਕਈ ਚਾਲਕ ਵਾਹਨ ਚਲਾ ਦਿੰਦਾ ਹੈ।
******
ਐੱਮਜੀਪੀਐੱਸ
(Release ID: 1861847)
Visitor Counter : 114