ਰੇਲ ਮੰਤਰਾਲਾ

ਰੇਲਵੇ ਟ੍ਰੈਕ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਨੂੰ ਪ੍ਰਾਥਮਿਕਤਾ ਦੇ ਰਹੀ ਹੈ ਭਾਰਤੀ ਰੇਲਵੇ



ਚਾਲੂ ਵਿੱਤ ਸਾਲ ਵਿੱਚ ਹੁਣ ਤੱਕ ਪਹਿਲੇ ਹੀ 1352 ਰੂਟ ਕਿਲੋਮੀਟਰ (ਨਵੀਆਂ ਲਾਈਨਾਂ/ਗੇਜ ਪਰਿਵਤਰਨ/ਮਲਟੀ ਟ੍ਰੈਕਿੰਗ) ਨੂੰ ਪੂਰਾ ਕਰ ਲਿਆ ਗਿਆ ਹੈ


ਪਿਛਲੇ ਵਿੱਤੀ ਸਾਲ ਦੇ ਦੌਰਾਨ ਇਸੇ ਮਿਆਦ ਵਿੱਚ ਪੂਰੇ ਕੀਤੇ ਗਏ ਕਾਰਜਾਂ ਦਾ ਤਿੰਨ ਗੁਣਾ ਪੂਰਾ ਕਰ ਲਿਆ ਗਿਆ ਹੈ

Posted On: 22 SEP 2022 6:12PM by PIB Chandigarh

ਭਾਰਤੀ ਰੇਲਵੇ ਲੌਜਿਸਟਿਕਸ ਦੀ ਇਕਾਈ ਲਾਗਤ ਨੂੰ ਘਟਾ ਕੇ ਨਿਊਨਤਮ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ਵਿੱਚ ਰੇਲਵੇ ਪਟਰੀਆਂ ਨਾਲ ਸੰਬੰਧਿਤ ਰੇਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਕਾਫੀ ਹੁਲਾਰਾ ਦਿੱਤਾ ਗਿਆ ਹੈ ਅਤੇ ਇਸ ਦੇ ਪਰਿਣਾਮਸਵਰੂਪ ਇੱਕ ਰੁਝਾਨ ਸਪੱਸ਼ਟ ਰੂਪ ਤੋਂ ਦਿਖਾਈ ਦੇ ਰਹੀ ਹੈ। ਪਿਛਲੇ ਸਾਲ ਦੀ ਤੁਲਨਾ ਵਿੱਚ ਅਪ੍ਰੈਲ-ਸਤੰਬਰ (ਹੁਣ ਤੱਕ) ਦੀ ਮਿਆਦ ਵਿੱਚ ਰੇਲਵੇ ਟ੍ਰੈਕ ਪ੍ਰੋਜੈਕਟਾਂ ਯਾਨੀ ਨਵੀਆਂ ਲਾਈਨਾਂ, ਗੇਜ ਪਰਿਵਤਰਨ ਅਤੇ ਮਲਟੀ-ਟ੍ਰੈਕਿੰਗ (ਦੋਹਰੀਕਰਣ/ਤਿਹਰੀਕਰਣ) ਦੀ ਪ੍ਰਗਤੀ ਵਿੱਚ ਲਗਭਗ ਤਿੰਨ ਗੁਣਾ ਵਾਧਾ ਹੋਇਆ ਹੈ।

ਚਾਲੂ ਵਿੱਤੀ ਸਾਲ ਦੇ ਦੌਰਾਨ 21 ਸਤੰਬਰ, 2022 ਤੱਕ ਰੇਲਵੇ ਨੇ ਨਵੀਆਂ ਲਾਈਨਾਂ, ਗੇਜ ਪਰਿਵਤਰਨ ਅਤੇ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਦੇ 1353 ਟ੍ਰੈਕ ਕਿਲੋਮੀਟਰ (ਟੀਕੇਐੱਮ) ਦਾ ਕੰਮ ਪੂਰਾ ਕਰ ਲਿਆ ਹੈ। ਸਤੰਬਰ ਮਹੀਨੇ ਵਿੱਚ ਹੀ ਇਸ ਵਿੱਚ 150 ਟੀਕੇਐੱਮ ਨੂੰ ਹੋਰ ਜੋੜੇ ਜਾਣ ਦੀ ਸੰਭਾਵਨਾ ਹੈ। ਇਹ ਸੰਯੁਕਤ ਅੰਕੜੇ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ ਦੇ ਪਿਛਲੇ ਅੰਕੜੇ ਦੇ ਤਿੰਨ ਗੁਣਾ ਤੋ ਵੀ ਅਧਿਕ ਹੈ। ਪਿਛਲੇ ਸਾਲ 30 ਸਤੰਬਰ, 2021 ਤੱਕ 482 ਟੀਕੇਐੱਮ ਦਾ ਕੰਮ ਪੂਰਾ ਕੀਤਾ ਗਿਆ ਸੀ।

ਚਾਲੂ ਵਿੱਤੀ ਸਾਲ ਦੇ ਦੌਰਾਨ ਹੁਣ ਤੱਕ 42 ਟੀਕੇਐੱਮ ਨਵੀਆਂ ਲਾਈਨਾਂ 28 ਟੀਕੇਐੱਮ ਗੇਜ ਪਰਿਵਤਰਨ ਅਤੇ 1253 ਟੀਕੇਐੱਮ ਮਲਟੀ ਟ੍ਰੈਕਿੰਗ ਦਾ ਕੰਮ ਪੂਰਾ ਕੀਤਾ ਜਾ ਚੁੱਕਿਆ ਹੈ। ਹਾਲਾਂਕਿ, ਪਿਛਲੇ ਵਿੱਤੀ ਸਾਲ ਦੇ ਦੌਰਾਨ (ਸਤੰਬਰ 2021 ਤੱਕ)  ਕੇਵਲ 4 ਟੀਕੇਐੱਮ ਗੇਜ ਪਰਿਵਤਰਨ ਅਤੇ 478 ਟੀਕੇਐੱਮ ਮਲਟੀ ਟ੍ਰੈਕਿੰਗ ਦਾ ਕੰਮ ਪੂਰਾ ਕੀਤਾ ਗਿਆ ਸੀ। ਇਸੀ ਮਿਆਦ ਦੇ ਦੌਰਾਨ ਨਵੀਆਂ ਲਾਈਨਾਂ ਵਿੱਚ ਕਈ ਪ੍ਰਗਤੀ ਹਾਸਿਲ ਨਹੀਂ ਕੀਤੀ ਗਈ ਸੀ।

ਦੋਹਰੀਕਰਣ/ਮਲਟੀ ਟ੍ਰੈਕਿੰਗ: ਦੌਂੜ-ਗੁਲਬਰਗਾ (225 ਕਿਲੋਮੀਟਰ)- ਮੁੰਬਈ-ਚੇਨਈ ਦਾ ਸੁਨਹਿਰੀ ਚਤੁਰਭੁਜ ਮਾਰਗ, ਵਿਜੈਵਾੜਾ, -ਗੁੜੀਵਾੜਾ-ਭੀਮਾਵਰਮ (221 ਕਿਲੋਮੀਟਰ) ਦੋਹਰੀਕਰਣ- ਆਂਧਰਾ ਪ੍ਰਦੇਸ਼, ਸਿੰਕਦਰਾਬਾਦ-ਮਹਿਬੂਬਨਗਰ ਦੋਹਰੀਕਰਣ (85 ਕਿਲੋਮੀਟਰ)- ਤੇਲੰਗਾਨਾ।

ਗੇਜ ਪਰਿਵਤਰਨ: ਮਾਨਸੀ-ਸਹਰਸਾ-ਪੂਰਣੀਆ (169 ਕਿਲੋਮੀਟਰ)- ਬਿਹਾਰ, ਮਾਵਲੀ- ਬੜੀ ਸਾਦੜੀ (82 ਕਿਲੋਮੀਟਰ)

ਨਵੀਂ ਲਾਈਨ: ਭਦ੍ਰਾਚਲਮ-ਸੱਤੁਪੱਲੀ (56 ਕਿਲੋਮੀਟਰ) – ਤੇਲੰਗਾਨਾ। 

ਸਾਲ 2022-23 ਦੇ ਦੌਰਾਨ ਨਵੀ ਲਾਈਨ /ਦੋਹਰੀਕਰਣ/ਗੇਜ ਪਰਿਵਤਰਨ ਲਈ ਵੰਡ ਪੂੰਜੀਗਤ ਵਿਆਜ 67000 ਕਰੋੜ ਰੁਪਏ (ਬੀਈ) ਹੈ। ਅਗਸਤ 2022 ਤੱਕ ਦਾ ਵਾਸਤਵਿਕ ਵਿਆਜ 20075 ਕਰੋੜ ਰੁਪਏ ਹੈ। 2021-22 ਵਿੱਚ ਨਵੀਂ ਲਾਈਨ/ਦੋਹਰੀਕਰਣ/ਗੇਜ ਪਰਿਵਤਰਨ ਲਈ ਵੰਡ ਕੁੱਲ ਪੂੰਜੀਗਤ ਵਿਆਜ 45465 ਕਰੋੜ ਰੁਪਏ (ਬੀਈ) ਸੀ। ਅਗਸਤ 2021 ਤੱਕ ਵਾਸਤਵਿਕ ਵਿਆਜ 15,281 ਕਰੋੜ ਰੁਪਏ ਸੀ।

ਜ਼ਿਕਰਯੋਗ ਹੈ ਕਿ ਸਾਲ 2021-22 ਦੇ ਦੌਰਾਨ ਨਵੀਂ ਲਾਈਨ/ਦੋਹਰੀਕਰਣ/ਗੇਜ ਪਰਿਵਤਰਨ ਵਿੱਚ 2400 ਕਿਲੋਮੀਟਰ ਦੇ ਟੀਚੇ ਦੇ ਮੁਕਾਬਲੇ 2904 ਕਿਲੋਮੀਟਰ ਹਾਸਲ ਕੀਤ ਗਿਆ ਸੀ ਜੋ ਕਿ ਹੁਣ ਤੱਕ ਦੀ ਸ਼ੁਰੂਆਤ (ਡੀਐੱਫਸੀ ਨੂੰ ਛੱਡ ਕੇ) ਸੀ। ਚਾਲੂ ਸਾਲ ਲਈ ਟੀਚਾ 2500 ਟੀਕੇਐੱਮ ਹੈ।

ਰੇਲ ਪ੍ਰੋਜੈਕਟਾਂ ਦੇ ਪ੍ਰਭਾਵਕਾਰੀ ਅਤੇ ਜਲਦੀ ਲਾਗੂਕਰਣ ਲਈ ਸਰਕਾਰ ਦੁਆਰਾ ਉਠਾਏ ਜਾ ਰਹੇ ਵੱਖ-ਵੱਖ ਕਦਮਾਂ ਵਿੱਚ ਇਹ ਸ਼ਾਮਲ ਹਨ-(i)  ਪ੍ਰਾਥਮਿਕਤਾ ਵਾਲੇ ਪ੍ਰੋਜੈਕਟਾਂ ਲਈ ਨਿਧੀ ਜਾਂ ਫੰਡ ਦੇ ਵੰਡ ਵਿੱਚ ਵਿਆਪਕ ਵਾਧਾ (ii)  ਫੀਲਡ ਪੱਧਰ ‘ਤੇ ਅਧਿਕਾਰਾਂ ਨੂੰ ਸੌਂਪਣਾ,(iii) ਵੱਖ-ਵੱਖ ਪੱਧਰਾਂ ‘ਤੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਬਾਰੀਕੀ ਨਾਲ ਨਿਗਰਾਨੀ, ਅਤੇ (iv) ਤੇਜ਼ੀ ਨਾਲ ਭੂਮੀ ਅਧਿਗ੍ਰਹਿਣ , ਵਾਨਿਕੀ ਅਤੇ ਵਣਜੀਵ ਮੰਜੂਰੀ ਅਤੇ ਪ੍ਰੋਜੈਕਟਾਂ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਸਮਾਧਾਨ ਕਰਨ ਲਈ ਰਾਜ ਸਰਕਾਰਾਂ ਅਤੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਮਿਲ ਕੇ ਨਿਯਮਿਤ ਤੌਰ ‘ਤੇ ਅੱਗੇ ਦੀ ਕਾਰਵਾਈ।

***

ਵਾਈਬੀ/ਡੀਐੱਨਐੱਸ



(Release ID: 1861842) Visitor Counter : 96