ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਦੇਸ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਬਲਕਿ ਦੁਨੀਆ ਭਰ ਵਿੱਚ ਪ੍ਰਤਿਭਾਸ਼ਾਲੀ ਅਤੇ ਕੁਸ਼ਲ ਭਾਰਤੀਆਂ ਦੀ ਮੰਗ ਵਧੀ ਹੈ: ਰਾਜ ਮੰਤਰੀ ਰਾਜੀਵ ਚੰਦ੍ਰਸ਼ੇਖਰ


ਏਆਈ,ਆਈਓਟੀ, ਬਿਗਡਾਟਾ ਅਤੇ ਕੋਡਿੰਗ ਜਿਹੀਆਂ ਉਭਰਦੀਆਂ ਟੈਕਨੋਲੋਜੀਆਂ ਵਿੱਚ ਯੁਵਾ ਭਾਰਤੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਇਲੈਕਟੌਨਿਕਸ ਖੇਤਰ ਕੌਸ਼ਲ ਪਰਿਸ਼ਦ ਦੇ ਮਾਧਿਅਮ ਨਾਲ ਸਕਿੱਲ ਇੰਡੀਆ ਨੇ ਸੈਮਸੰਗ ਦੇ ਨਾਲ ਸਾਂਝੇਦਾਰੀ ਕੀਤੀ

Posted On: 22 SEP 2022 3:29PM by PIB Chandigarh

ਸਰਕਾਰ ਦੀ ਸਕਿੱਲ ਇੰਡੀਆ ਪਹਿਲੇ ਦੇ ਹਿੱਸੇ ਦੇ ਰੂਪ ਵਿੱਚ, ਇਲੈਕਟ੍ਰੌਨਿਕਸ ਸੈਕਟਰ ਸਕਿੱਲ ਕਾਉਂਸਿਲ ਆਵ੍ ਇੰਡੀਆ (ਈਐੱਸਐੱਸਸੀਆਈ) ਨੇ ਅੱਜ ਸੈਮਸੰਗ ਇੰਡੀਆ ਦੇ ਨਾਲ ਇੱਕ ਸਕਿਲਿੰਗ ਪਹਿਲ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ, ਜਿਸ ਦਾ ਉਦੇਸ਼ ਨੌਜਵਾਨਾਂ ਦੀ ਉਦਯੋਗ ਪ੍ਰਾਸੰਗਿਕ ਕੁਸ਼ਲਤਾ ਦਾ ਵਿਕਾਸ ਕਰ ਕੇ ਉਭਰਦੀਆਂ ਟੈਕਨੋਲੋਜੀ ਖੇਤਰ ਵਿੱਚ ਉਨ੍ਹਾਂ ਦੇ ਲਈ ਰੋਜ਼ਗਾਰ ਦੇ ਅਵਸਰ ਵਧਾਉਣਾ ਹੈ।

 

https://static.pib.gov.in/WriteReadData/userfiles/image/image001SUME.jpg

 

ਪ੍ਰੋਗਰਾਮ, ‘ਸੈਮਸੰਗ ਇਨੋਵੇਸ਼ਨ ਕੈਂਪਸ’ ਦਾ ਉਦੇਸ਼ ਭਵਿੱਖ ਦੀਆਂ ਤਕਨੀਕਾਂ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ, ਇੰਟਰਨੈੱਟ ਆਵ੍ ਥਿੰਗਸ, ਬਿਗ ਡੇਟਾ ਅਤੇ ਕੋਡਿੰਗ ਅਤੇ ਪ੍ਰੋਗ੍ਰਾਮਿੰਗ ਵਿੱਚ 18-25 ਵਰ੍ਹੇ ਦੀ ਉਮਰ ਦੇ 3,000 ਤੋਂ ਵੱਧ ਬੇਰੋਜ਼ਗਾਰ ਨੌਜਵਾਨਾਂ ਦੀ ਕੁਸ਼ਲਤਾ ਦਾ ਵਿਕਾਸ ਕਰਨਾ ਹੈ।

 

ਨੈਸ਼ਨਲ ਸਕਿੱਲ ਡਿਵੈਲਪਮੈਂਟ ਕੋਰਪੋਰੇਸ਼ਨ (ਐੱਨਐੱਸਡੀਸੀ) ਦੁਆਰਾ ਅਨੁਮੋਦਿਤ ਸੰਸਥਾ ਈਐੱਸਐੱਸਸੀਆਈ ਆਪਣੇ ਅਨੁਮੋਦਿਤ ਟ੍ਰੇਨਿੰਗ ਅਤੇ ਸਿੱਖਿਆ ਭਾਗੀਦਾਰਾਂ ਦੇ ਰਾਸ਼ਟਰਵਿਆਪੀ ਨੈਟਰਕ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਨੂੰ ਲਾਗੂ ਕਰੇਗਾ।

 

ਇਸ ਅਵਸਰ ‘ਤੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਕਿਹਾ ਕਿ ਕੌਸ਼ਲ ਵਿਕਾਸ ਦਾ ਇਹ ਪ੍ਰੋਗਰਾਮ ਸਿਰਫ ਨੌਜਵਾਨਾਂ ਨੂੰ ਰੋਜ਼ਗਾਰ ਯੋਗ ਕੌਸ਼ਲ ਨਾਲ ਲੈਸ ਹੀ ਨਹੀਂ ਕਰੇਗਾ, ਬਲਕਿ ਇਹ ਉਨ੍ਹਾਂ ਦੇ ਰੋਜ਼ਗਾਰ ਪ੍ਰਾਪਤ ਕਰਨ ਦੀ ਸਮਰੱਥਾ ਵਿੱਚ ਵਾਧਾ ਕਰਕੇ ਉਨ੍ਹਾਂ ਦੇ ਲਈ ਸਮ੍ਰਿੱਧੀ ਦੇ ਦੁਆਰ ਖੋਲ੍ਹਣ ਦਾ ਕਾਰਜ ਕਰੇਗਾ। ਕੌਸ਼ਲ ਵਿਕਾਸ ਜਿੰਨਾ ਵੱਧ ਰੋਜ਼ਗਾਰ ਹੋਵੇਗਾ, ਓਨਾ ਹੀ ਇਹ ਵਿਦਿਆਰਥੀਆਂ ਅਤੇ ਨੌਜਵਾਨ ਭਾਰਤੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੌਸ਼ਲ ਵਿਕਾਸ ‘ਤੇ ਜ਼ੋਰ ਦੇ ਕੇ ਸਰਕਾਰ ਨਾ ਸਿਰਫ ਨੌਜਵਾਨਾਂ ਨੂੰ ਤੇਜ਼ੀ ਨਾਲ ਡਿਜ਼ੀਟਾਇਡ ਹੋ ਰਹੇ ਵਿਸ਼ਵ ਵਿੱਚ ਅਵਸਰਾਂ ਦਾ ਦੋਹਨ ਕਰਨ ਦੇ ਅਵਸਰ ਪ੍ਰਦਾਨ ਕਰ ਰਹੀ ਹੈ, ਬਲਕਿ ਉਸ ਦਾ ਜੋਰ ਭਾਰਤ ਨੂੰ ਟੈਲੇਂਟ ਪੂਲ ਬਣਾਉਣ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਦੁਨੀਆ ਭਰ ਵਿੱਚ ਪ੍ਰਤਿਭਾਸ਼ਾਲੀ ਅਤੇ ਕੁਸ਼ਲ ਭਾਰਤੀਆਂ ਦੀ ਮੰਗ ਵਧ ਰਹੀ ਹੈ।

 

ਮੰਤਰੀ ਨੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕੋਰਪੋਰੇਸ਼ਨ ਅਤੇ ਮੰਤਰਾਲੇ ਤੋਂ ਸਥਾਈ ਸਮਾਧਾਨ ਦੇ ਲਈ ਉਦਯੋਗ ਅਤੇ ਕੌਸ਼ਲ ਈਕੋਸਿਸਟਮ ਦਰਮਿਆਨ ਨਜ਼ਦੀਕੀ ਭਾਗੀਦਾਰੀ ਵਿਕਸਿਤ ਕਰਨ ਦੀ ਯੋਜਨਾ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਹੈ ਕਿ ਹਰੇਕ ਭਾਰਤੀ ਦੇ ਲਈ ਡਿਜੀਟਲ ਅਵਸਰ ਸਮਾਨ ਤੌਰ ‘ਤੇ ਉਪਲਬਧ ਹੋਣੀ ਚਾਹੀਦੀ ਹੈ। ਸ਼੍ਰੀ ਚੰਦ੍ਰਸ਼ੇਖਰ ਨੇ ਕਿਹਾ ਕਿ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਵੀ ਨਾ ਸਿਰਫ ਪ੍ਰਮੁੱਖ ਸਿੱਖਿਅਕ ਸੰਸਥਾਵਾਂ ਦੇ ਨਾਲ ਬਲਕਿ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਨਾਲ ਵੀ ਇਸ ਦਿਸ਼ਾ ਵਿੱਚ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ। ਯੁਵਾ ਭਾਰਤੀਆਂ ਨੂੰ ਕੁਸ਼ਲ ਅਤੇ ਮਜ਼ਬੂਤ ਬਣਾਉਣ ਦੇ ਲਈ ਈਐੱਸੈੱਸਸੀਆਈ ਦੇ ਨਾਲ ਸੈਮਸੰਗ ਦੀ ਇਸ ਪਹਿਲ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸੈਮਸੰਗ “ਭਾਰਤ ਅਤੇ ਭਾਰਤੀਆਂ ਦੇ ਲਈ ਇੱਕ ਚੰਗਾ ਭਾਗੀਦਾਰ ਬਣਨਾ ਚਾਹੁੰਦਾ ਹੈ।” ਉਨ੍ਹਾਂ ਨੇ ਸੈਮਸੰਗ ਅਤੇ ਈਐੱਸਐੱਸਸੀਆਈ ਤੋਂ ਆਪਣਾ ਇਹ ਪ੍ਰੋਗਰਾਮ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤੱਕ ਲੈ ਜਾਣ ਦੀ ਅਪੀਲ ਕੀਤੀ, ਤਾਕਿ ਉਨ੍ਹਾਂ ਇਲਾਕਿਆਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਕੁਸ਼ਲਤਾ ਵਿਕਾਸ ਦੇ ਅਵਸਰ ਸੁਨਿਸ਼ਚਿਤ ਕੀਤੇ ਜਾ ਸਕਣ।

 

ਸੈਮਸੰਗ ਸਾਉਥਵੈਸਟ ਏਸ਼ਿਆ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਸ਼੍ਰੀ ਕੇਨ ਕਾਂਗ ਅਤੇ ਈਐੱਸਐੱਸਸੀਆਈ ਦੀ ਸੀਓਓ ਡਾ. ਅਭਿਲਾਸ਼ਾ ਗੌਡ ਨੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ।

 

ਇਸ ਅਵਸਰ ‘ਤੇ ਮੌਜੂਦ ਹੋਰ ਪਤਵੰਤਿਆਂ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ, ਐੱਨਐੱਸਡੀਸੀ ਦੇ ਸੀਓਓ ਸ਼੍ਰੀ ਵੇਦ ਮਣੀ ਤਿਵਾਰੀ ਅਤੇ ਈਐੱਸਐੱਸਸੀਆਈ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਮਨਵਾਨੀ, ਸੈਮਸੰਗ ਇੰਡੀਆ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ, ਸ਼੍ਰੀ ਪੀਟਰ ਰੀ ਅਤੇ ਸੈਮਸੰਗ ਇੰਡੀਆ ਸੀਐੱਸਆਰ ਪ੍ਰਮੁੱਖ ਸ਼੍ਰੀ ਪਾਰਥ ਘੋਸ਼ ਸ਼ਾਮਲ ਸਨ।

 

*****

ਐੱਮਜੇਪੀਐੱਸ/ਏਕੇ



(Release ID: 1861752) Visitor Counter : 133