ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲਾ ਕੱਲ੍ਹ ਸੰਕੇਤਿ ਭਾਸ਼ਾ ਦਿਵਸ (Sign Language Day) ਮਨਾ ਰਿਹਾ ਹੈ

Posted On: 22 SEP 2022 6:28PM by PIB Chandigarh

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਤਤਵਾਧਾਨ ਵਿੱਚ ਇੰਡੀਅਨ ਸਾਈਨ ਲੈਂਗੁਏਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ (ਆਈਐੱਸਐੱਲਆਰਟੀਸੀ), ਨਵੀਂ ਦਿੱਲੀ 23 ਸਤੰਬਰ, 2022 ਨੂੰ ਸਾਈਨ ਲੈਂਗੁਏਜ ਡੇਅ-2022 ਮਨਾ ਰਿਹਾ ਹੈ। ਇਹ ਪ੍ਰੋਗਰਾਮ ਸੀ.ਡੀ. ਦੇਸ਼ਮੁਖ ਔਡੀਟੋਰੀਅਮ, ਇੰਡੀਆ ਇੰਟਰਨੈਸ਼ਨਲ ਸੈਂਟਰ (ਆਈਆਈਸੀ), ਨਵੀਂ ਦਿੱਲੀ ਵਿੱਚ ਆਯੋਜਿਤ ਹੋਵੇਗਾ।

 

ਜਦੋਂ ਤੋਂ ਸੰਯਕੁਤ ਰਾਸ਼ਟਰ ਨੇ 23 ਸਤੰਬਰ ਨੂੰ ਅੰਤਰਰਾਸ਼ਟਰੀ ਸਾਈਨ ਲੈਂਗੁਏਜ ਡੇਅ ਐਲਾਨ ਕੀਤਾ ਹੈ, ਤਦ ਤੋਂ ਆਈਐੱਸਐੱਲਆਰਟੀਸੀ ਹਰ ਸਾਲ 23 ਸਤੰਬਰ ਨੂੰ ਇਸ ਨੂੰ ਮਨਾਉਂਦਾ ਹੈ। ਇਸ ਵਰ੍ਹੇ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਵਿੱਚ ਨੈਸ਼ਨਲ ਇੰਪਲੀਮੈਂਟੇਸ਼ਨ ਕਮੇਟੀ (ਐੱਨਆਈਸੀ) ਨੇ ਹੋਰ ਗੱਲਾਂ ਦੇ ਨਾਲ-ਨਾਲ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ (ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ) ਦੁਆਰਾ 23 ਸਤੰਬਰ, 2022 ਨੂੰ ਆਯੋਜਿਤ ਅਤੇ ਮਨਾਏ ਜਾਣ ਵਾਲੇ ‘ਸੈਨਤ ਭਾਸ਼ਾ ਦਿਵਸ’ ਪ੍ਰੋਗਰਾਮ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਉਤਸਵ ਦੇ ਤਹਿਤ ਪ੍ਰਵਾਨਗੀ ਦਿੱਤੀ ਹੈ। 

 

ਇਸ ਮਹੱਤਵਪੂਰਨ ਸਮਾਰੋਹ ਦੇ ਅਵਸਰ ‘ਤੇ, ਡੀਈਪੀਡਬਲਿਊਡੀ/ਸੀਆਰਸੀ/ਆਰਸੀ/ਐਸੋਸੀਏਟਿਡ ਐੱਨਜੀਓਜ਼/ਬੋਲ਼ੇ ਸਕੂਲਾਂ ਦੇ ਤਹਿਤ ਸਾਰੇ ਐੱਨਆਈ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਸੰਬੰਧਿਤ ਸੰਗਠਨਾਂ ਦੇ ਅੰਦਰ ਅਤੇ ਬਾਹਰ ਸਾਈਨ ਲੈਂਗੁਏਜ ਡੇਅ ਮਨਾਉਣ ਦੇ ਲਈ ਵਿਭਿੰਨ ਗਤੀਵਿਧੀਆਂ ਦਾ ਸੰਚਾਲਨ ਕਰਨ ਤਾਕਿ ਜ਼ਿਆਦਾਤਰ ਜਨ ਭਾਗੀਦਾਰੀ ਹੋ ਸਕੇ। ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਅਤੇ ਆਈਐੱਸਐੱਲਆਰਟੀਸੀ ਸਾਡੇ ਸਮਾਜ ਦੇ ਸਾਰੇ ਵਰਗਾਂ ਦਰਮਿਆਨ ਭਾਰਤੀ ਸੰਕੇਤਿ ਭਾਸ਼ਾ ਬਾਰੇ ਸਕਾਰਾਤਮਕ ਜਾਗਰੂਕਤਾ ਪੈਦਾ ਕਰਨ ਦੇ ਲਈ ਵੱਧ ਤੋਂ ਵੱਧ ਨਾਗਰਿਕਾਂ, ਹਿਤਧਾਰਕਾਂ, ਸੇਵਾ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ, ਬੋਲ਼ੇ ਸਕੂਲਾਂ, ਗੈਰ-ਸਰਕਾਰੀ ਸੰਗਠਨਾਂ, ਕਾਰਜਕਰਤਾਵਾਂ, ਬੋਲ਼ੇ ਨੇਤਾਵਾਂ, ਅਧਿਆਪਕਾਂ, ਰਿਸਰਚਰਾਂ ਆਦਿ ਨੂੰ ਇਕੱਠੇ ਲਿਆਉਣ ਦੇ ਲਈ ਹਰ ਸੰਭਵ ਪ੍ਰਯਤਨ ਕਰ ਰਹੇ ਹਨ।

 

 ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਸਾਈਨ ਲੈਂਗੁਏਜ ਡੇਅ-2022 ਮਨਾਉਣ ਦੇ ਲਈ ਕਾਰਜ ਯੋਜਨਾ ਦੇ ਅਨੁਸਾਰ ਲਗਭਗ 3,200 ਸੰਗਠਨਾਂ/ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵੱਡੇ ਪੈਮਾਨੇ ‘ਤੇ ਸੰਕੇਤਿਕ ਭਾਸ਼ਾ ਦਿਵਸ ਸਮਾਰੋਹ ਦਾ ਉਦੇਸ਼ ਆਮ ਜਨਤਾ ਨੂੰ ਭਾਰਤੀ ਸੰਕੇਤਿਕ ਭਾਸ਼ਾਵਾਂ ਦੇ ਮਹੱਤਵ ਅਤੇ ਸੁਣਨ ਵਿੱਚ ਅਸਮਰੱਥ ਵਿਅਕਤੀਆਂ ਦੇ ਲਈ ਸੂਚਨਾ ਅਤੇ ਸੰਚਾਰ ਸੁਲਭਤਾ ਬਾਰੇ ਜਾਗਰੂਕ ਕਰਨਾ ਹੈ। ਸੰਕੇਤਿਕ ਭਾਸ਼ਾ ਨਾ ਸਿਰਫ ਲੋਕਾਂ ਨੂੰ ਸਿੱਖਿਅਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਬਲਕਿ ਸੁਣਨ ਵਿੱਚ ਅਸਮਰੱਥ ਵਿਅਕਤੀਆਂ ਦੇ ਲਈ ਰੋਜ਼ਗਾਰ ਅਤੇ ਵੋਕੇਸ਼ਨਲ ਟ੍ਰੇਨਿੰਗ ਦੇ ਸਿਰਜਣ ਵਿੱਚ ਵੀ ਮਹੱਤਵਪੂਰਨ ਹੈ।

 

ਇਸ ਵਰ੍ਹੇ ਸੈਨਤ ਭਾਸ਼ਾ ਦਿਵਸ-2022 ਦਾ ਵਿਸ਼ਾ “ਸਾਈਨ ਲੈਂਗਵੇਜ ਯੂਨਾਈਟ ਅੱਸ” ਹੈ। ਡਬਲਿਊਐੱਫਡੀ ਦੇ ਅਨੁਸਾਰ, ਇਸ ਦਿਨ, ਅਸੀਂ ਇਕੱਠੇ ਬੋਲ਼ੇ ਲੋਕਾਂ ਦੇ ਲਈ ਇੱਕ ਜ਼ਰੂਰੀ ਅਧਿਕਾਰ ਦੇ ਰੂਪ ਵਿੱਚ ਸੈਨਤ ਭਾਸ਼ਾਵਾਂ ਦੇ ਸਮਰਥਨ ਦੇ ਐਲਾਨ ‘ਤੇ ਦਸਤਖਤ ਕਰਦੇ ਹਨ, ਅਤੇ ਮਾਨਵ ਅਧਿਕਾਰਾਂ ਦੇ ਲਈ ਦਸਤਖਤ ਕਰਦੇ ਹਨ! ਇਸ ਦਿਨ, ਦੁਨੀਆ ਭਰ ਵਿੱਚ ਵਿਭਿੰਨ ਨੈਸ਼ਨਲ ਸਾਈਨ ਲੈਂਗੁਵੇਜਿਸ ਨੂੰ ਪਹਿਚਾਣਨ ਅਤੇ ਹੁਲਾਰਾ ਦੇਣ ਦੇ ਬੋਲ਼ੇ ਭਾਈਚਾਰਿਆਂ, ਸਰਕਾਰਾਂ ਅਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਦੇ ਸਮੂਹਿਕ ਪ੍ਰਯਤਨ ਕੀਤੇ ਜਾਂਦੇ ਹਨ।

 

ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ, ਕੁਮਾਰੀ ਪ੍ਰਤਿਮਾ ਭੌਮਿਕ ਮੁੱਖ ਮਹਿਮਾਨ ਹੋਣਗੇ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣ ਦੇਵੀ ਗੈਸਟ ਆਵ੍ ਔਨਰ ਹੋਣਗੇ। ਸ਼੍ਰੀ ਰਾਜੇਸ਼ ਅਗ੍ਰਵਾਲ, ਸਕੱਤਰ, ਡੀਈਪੀਡਬਲਿਊਡੀ, ਅਤੇ ਸ਼੍ਰੀ ਰਾਜੇਸ਼ ਯਾਦਵ, ਸੰਯੁਕਤ ਸਕੱਤਰ, ਡੀਈਪੀਡਬਲਿਊਡੀ ਅਤੇ ਡਾਇਰੈਕਟਰ, ਆਈਐੱਸਐੱਲਆਰਟੀਸੀ, ਅਤੇ ਸ਼੍ਰੀ ਏ. ਐੱਸ. ਨਾਰਾਇਣ, ਪ੍ਰਧਾਨ, ਨੈਸ਼ਨਲ ਐਸੋਸੀਏਸ਼ਨ ਆਵ੍ ਡੈੱਫ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ। ਪ੍ਰੋਗਰਾਮ ਦੇ ਦੌਰਾਨ, ਨਿਮਨਲਿਖਿਤ ਸਮੱਗਰੀ ਲਾਂਚ ਕੀਤੀ ਜਾਵੇਗੀ:

 

ਇੰਡੀਅਨ ਸਾਈਨ ਲੈਂਗੁਏਜ ਡਿਕਸ਼ਨਰੀ ਐਪ ਦਾ ਲਾਂਚ: ਆਈਐੱਸਐੱਲਆਰਟੀਸੀ ਨੇ 17 ਫਰਵਰੀ, 2021 ਨੂੰ ਇੰਡੀਅਨ ਸਾਈਨ ਲੈਂਗੁਏਜ ਡਿਕਸ਼ਨਰੀ ਲਾਂਚ ਕੀਤੀ। ਇਸ ਡਿਕਸ਼ਨਰੀ ਦੀ ਇਸਤੇਮਾਲ ਬੋਲ਼ੇ ਲੋਕਾਂ, ਵਿਸ਼ੇਸ਼ ਸਿੱਖਿਅਕਾਂ, ਬੋਲ਼ੇ ਬੱਚਿਆਂ ਦੇ ਮਾਤਾ-ਪਿਤਾ, ਭਾਸ਼ਾ ਵਿਗਿਆਨੀਆਂ, ਰਿਸਰਚਰਾਂ, ਇੰਟਰਪ੍ਰੇਟਰਸ ਆਦਿ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਲੋਕਪ੍ਰਿਯਤਾ ਹਰੇਕ ਦਿਨ ਵਧਦੀ ਜਾ ਰਹੀ ਹੈ। ਹੁਣ ਇਸ ਆਈਐੱਸਐੱਲ ਡਿਕਸ਼ਨਰੀ ਨੂੰ ਅਸਾਨੀ ਨਾਲ ਉਪਲਬਧ ਅਤੇ ਅਧਿਕ ਸੁਲਭ ਬਣਾਉਣ ਦੇ ਲਈ, ਆਈਐੱਸਐੱਲਆਰਟੀਸੀ ਨੇ ਇੰਡੀਅਨ ਸਾਈਨ ਲੈਂਗੁਏਜ ਡਿਕਸ਼ਨਰੀ ਐਪ ਦੇ ਵਿਕਾਸ ਦੇ ਲਈ ਫੈਡਰਲ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ (ਐੱਫਆਈਐੱਸਏਟੀ), ਕੇਰਲ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ਵਿੱਚ ਸਾਈਨ ਕੀਤਾ ਹੈ, ਜਿਸ ਦੇ ਨਤੀਜੇ ਸਦਕਾ ਇਹ ਐਪ ਤਿਆਰ ਹੋਇਆ ਹੈ। ਸਾਈਨ ਲਰਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਐਪ ਪ੍ਰੋਗਰਾਮ ਦੇ ਦੌਰਾਨ ਲਾਂਚ ਕੀਤਾ ਜਾਵੇਗਾ।

 

ਆਈਐੱਸਐੱਲਆਰਟੀਸੀ ਅਤੇ ਐੱਨਸੀਈਆਰਟੀ ਦੁਆਰਾ ਸੰਯੁਕਤ ਤੌਰ ‘ਤੇ ਵਿਕਸਿਤ ਭਾਰਤੀ ਸੰਕੇਤਿਕ ਭਾਸ਼ਾ ਵਿੱਚ ਐੱਨਸੀਈਆਰਟੀ ਜਮਾਤ 6ਵੀਂ ਦੀਆਂ ਪੁਸਤਕਾਂ ਦੀ ਈ-ਸਾਮਗਰੀ ਦੀ ਸ਼ੁਰੂਆਤ: ਆਈਐੱਸਐੱਲਆਰਟੀਸੀ ਅਤੇ ਐੱਨਸੀਈਆਰਟੀ ਜਮਾਤ I ਤੋਂ XII ਪਾਠਪੁਸਤਕਾਂ ਨੂੰ ਸੁਣਨ ਵਿੱਚ ਅਸਮਰੱਥ ਬੱਚਿਆਂ ਦੇ ਲਈ ਸੁਲਭ ਬਣਾਉਣ ਦੇ ਲਈ ਭਾਰਤੀ ਸੈਨਤ ਭਾਸ਼ਾ (ਡਿਜੀਟਲ ਪ੍ਰਾਰੂਪ) ਵਿੱਚ ਤਬਦੀਲ ਕਰਨ ਦੇ ਲਈ 6 ਅਕਤੂਬਰ, 2020 ਨੂੰ ਨੈਸ਼ਨਲ ਕਾਉਂਸਿਲ ਆਵ੍ ਐਜੁਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ। ਇਸ ਵਰ੍ਹੇ ਐੱਨਸੀਈਆਰਟੀ ਦੀਆਂ ਪਾਠਪੁਸਤਕਾਂ ਦੀ 6ਵੀਂ ਜਮਾਤ ਪੂਰੀ ਹੋ ਚੁੱਕੀ ਹੈ ਅਤੇ ਪ੍ਰੋਗਰਾਮ ਦੇ ਦੌਰਾਨ ਆਈਐੱਸਐੱਲ ਵਿੱਚ ਈ-ਸਮਗਰੀ ਸ਼ੁਰੂ ਕੀਤੀ ਜਾਵੇਗੀ।

 

 ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ, ਕੇਂਦਰ ਨੇ ਵੀਰਗਾਥਾ ਲੜੀ ‘ਤੇ ਨੈਸ਼ਨਲ ਬੁੱਕ ਟ੍ਰਸਟ ਦੀ ਚੁਣੀ ਹੋਈ ਪੁਸਤਕ ਨੂੰ ਭਾਰਤੀ ਸੰਕੇਤਿਕ ਭਾਸ਼ਾ ਵਿੱਚ ਤਬਦੀਲ ਕੀਤਾ ਹੈ। ਪ੍ਰੋਗਰਾਮ ਦੇ ਦੌਰਾਨ ਭਾਰਤੀ ਸੈਨਤ ਭਾਸ਼ਾ ਵਿੱਚ ਈ-ਕੰਟੈਂਟ ਵੀ ਲਾਂਚ ਕੀਤਾ ਜਾਵੇਗਾ।

 

ਆਈਐੱਸਐੱਲਆਰਟੀਸੀ ਅਤੇ ਐੱਨਸੀਈਆਰਟੀ ਦੇ ਸੰਯੁਕਤ ਪ੍ਰਯਤਨ ਨਾਲ ਭਾਰਤੀ ਸੰਕੇਤਿਕ ਭਾਸ਼ਾ ਵਿੱਚ ਕੁੱਲ 500 ਸਿੱਖਿਅਕ ਸ਼ਬਦ ਵਿਕਸਿਤ ਕੀਤੇ ਗਏ ਹਨ। ਇਨ੍ਹਾਂ ਅਕਾਦਮਿਕ ਸ਼ਬਦਾਂ ਦੀ ਚੋਣ ਐੱਨਸੀਈਆਰਟੀ ਦੀਆਂ ਪੁਸਤਕਾਂ ਤੋਂ ਕੀਤੀ ਗਈ ਹੈ। ਭਾਰਤੀ ਸੰਕੇਤਿਕ ਭਾਸ਼ਾ ਵਿੱਚ ਸਿੱਖਿਅਕ ਸ਼ਬਦ ਬੋਲ਼ੇ ਮਾਹਿਰਾਂ ਦੁਆਰਾ ਵਿਕਸਿਤ ਕੀਤੇ ਗਏ ਹਨ ਅਤੇ ਜਿਨ੍ਹਾਂ ਦੀ ਵੈਧਤਾ ਵੀ ਬੋਲ਼ੇ ਸਮੁਦਾਏ ਦੁਆਰਾ ਸਥਾਪਿਤ ਕੀਤੀ ਗਈ ਹੈ। ਇਹ 500 ਅਕਾਦਮਿਕ ਸ਼ਬਦ ਮੱਧ ਪੱਧਰ ‘ਤੇ ਉਪਯੋਗ ਕੀਤੇ ਜਾਣ ਵਾਲੇ ਸ਼ਬਦ ਹਨ, ਜੋ ਅਕਸਰ ਇਤਿਹਾਸ, ਵਿਗਿਆਨ, ਰਾਜਨੀਤੀ ਵਿਗਿਆਨ, ਗਣਿਤ ਵਿੱਚ ਉਪਯੋਗ ਕੀਤੇ  ਜਾਂਦੇ ਹਨ। ਪ੍ਰੋਗਰਾਮ ਦੇ ਦੌਰਾਨ ਭਾਰਤੀ ਸੈਨਤ ਭਾਸ਼ਾ ਦੀ 500 ਨਵੀਂ ਅਕਾਦਮਿਕ ਟਰਮ ਵੀ ਲਾਂਚ ਕੀਤੀਆਂ ਜਾਣਗੀਆਂ।

 

ਕੇਂਦਰ ਨੇ 5ਵੀਂ ਨੈਸ਼ਨਲ ਸਾਈਨ ਲੈਂਗੁਏਜ ਕੰਪੀਟਿਸ਼ਨ, 2022 ਦਾ ਵੀ ਆਯੋਜਨ ਕੀਤਾ। ਇਹ ਇੱਕ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਜੋ ਸੁਣਨ ਵਿੱਚ ਅਸਮਰੱਥ ਵਿਦਿਆਰਥੀਆਂ ਅਤੇ ਇੰਟਰਪ੍ਰੇਟਰਸ ਦੇ ਲਈ ਆਯੋਜਿਤ ਕੀਤੀ ਜਾਂਦੀ ਹੈ। ਪ੍ਰਤਿਯੋਗਿਤਾ ਵਿੱਚ ਹਿੱਸਾ ਲੈ ਕੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਗਿਆਨ ਦਾ ਪ੍ਰਦਰਸ਼ਨ ਕੀਤਾ। 5ਵੀਂ ਆਈਐੱਸਐੱਲ ਪ੍ਰਤੀਯੋਗਿਤਾ ਦੇ ਸਾਰੇ ਜੇਤੂਆਂ ਨੂੰ ਪ੍ਰੋਗਰਾਮ ਦੇ ਦੌਰਾਨ ਟ੍ਰੌਫੀ ਅਤੇ ਸਰਟੀਫਿਕੇਟ ਵੰਡੇ ਜਾਣਗੇ।

*****

ਐੱਮਜੀ/ਆਰਕੇ/ਡੀਪੀ



(Release ID: 1861751) Visitor Counter : 122