ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਿਟਿਡ ਅਤੇ ਜਵਾਹਰ ਲਾਲ ਨਹਿਰੂ ਪੋਰਟ ਟਰਸਟ (ਜੇਐੱਨਪੀਟੀ) ਨੇ ਮਹਾਰਾਸ਼ਟਰ ਦੇ ਜਾਲਨਾ ਵਿੱਚ ਮਲਟੀ ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦੇ ਵਿਕਾਸ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
21 SEP 2022 4:32PM by PIB Chandigarh
ਮਹਾਰਾਸ਼ਟਰ ਦੇ ਜਾਲਨਾ ਵਿੱਚ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੀ ਮੌਜੂਦੀ ਵਿੱਚ ਮਲਟੀ ਮਾਡਲ ਲੌਜਿਸਟਿਕਸ ਪਾਰਕ (ਐੱਮਐੱਸਐੱਲਪੀ) ਦੇ ਵਿਕਾਸ ਲਈ ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਿਟਿਡ ਅਤੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ।
ਇਸ ਅਵਸਰ ’ਤੇ ਕੇਂਦਰੀ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ, ਕੇਂਦਰੀ ਰਾਜ ਮੰਤਰੀ ਅਤੇ ਜਾਲਨਾ ਦੇ ਲੋਕ ਸਭਾ ਸਾਂਸਦ ਸ਼੍ਰੀ ਰਾਵਸਾਹਿਬ ਪਾਟਿਲ ਦਾਨਵੇ, ਕੇਂਦਰੀ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਵ ਕਰਾਡ, ਮਹਾਰਾਸ਼ਟਰ ਦੇ ਰਾਜ ਮੰਤਰੀ ਸ਼੍ਰੀ ਅਬਦੁਲ ਸੱਤਾਰ, ਸ਼੍ਰੀ ਉਦੈ ਸਾਮੰਤ ਅਤੇ ਸ਼੍ਰੀ ਸੰਦੀਪਨ ਭੁਮਾਰੇ ਅਤੇ ਹੋਰ ਸਾਂਸਦ ਵੀ ਮੌਜੂਦ ਸਨ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਗਡਕਰੀ ਨੇ ਕਿਹਾ ਕਿ ਮਰਾਠਾਵਾੜਾ ਖੇਤਰ ਦੇ ਵਿਕਾਸ ਲਈ ਇੱਕ ਪ੍ਰੇਰਕ ਦੇ ਰੂਪ ਵਿੱਚ ਕਾਰਜ ਕਰਦੇ ਹੋਏ ਜਾਲਨਾ ਐੱਮਐੱਮਐੱਲਪੀ ਖੇਤਰ ਦੇ ਇੱਕ ਕਾਰਜਕਾਰੀ ਡ੍ਰਾਈ ਪੋਰਟ ਦੇ ਰੂਪ ਵਿੱਚ ਕਾਰਜ ਕਰੇਗਾ ਅਤੇ ਸਕ੍ਰੈਪ, ਫਲ ਅਤੇ ਸਬਜੀ ਪ੍ਰੋਸੈੱਸਿੰਗ ਇਕਾਈਆਂ,
ਬੀਜ ਉਦਯੋਗਾਂ ਅਤੇ ਕਪਾਹ ਖੇਤਰ ‘ਤੇ ਅਧਾਰਿਤ ਇਸਪਾਤ ਅਤੇ ਸੰਬੰਧ ਉਦਯੋਗਾਂ ਦਾ ਇਸ ਸਮਝੌਤੇ ਤੋਂ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਖੁਸ਼ਹਾਲੀ ਮਾਰਗ ਅਤੇ ਦਿੱਲੀ-ਮੁੰਬਈ ਉਦਯੋਗਿਕ ਕੌਰੀਡੋਰ ਨੂੰ ਜੋੜੇਗਾ। ਮੰਤਰੀ ਮਹੋਦਯ ਨੇ ਕਿਹਾ ਕਿ ਇਹ ਬੁਨਿਆਦੀ ਢਾਂਚਾ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਹੁਲਾਰਾ ਦੇਣਗੇ ਅਤੇ ਜਾਲਨਾ ਨੂੰ ਮਰਾਠਵਾੜਾ ਖੇਤਰ ਦੇ ਆਟੋਮੋਬਾਈਲ ਖੇਤਰ ਦੇ ਵਿਸ਼ਾਲ ਕੇਂਦਰ ਵਿੱਚ ਪਰਿਵਤਰਨ ਕਰ ਦੇਵੇਗਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਮਲਟੀਮਾਡਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਇਤਿਹਾਸਿਕ ਪਲ ਦੀ ਪਟਕਥਾ ਲਿਖਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਮਾਲ ਢੁਲਾਈ ਨੂੰ ਕੇਂਦ੍ਰੀਕ੍ਰਿਤ ਕਰਨ ਅਤੇ ਲੌਜਿਸਟਿਕਸ ਲਾਗਤ ਨੂੰ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਰੂਪ ਸਕਲ ਘਰੇਲੂ ਉਤਪਾਦ ਦੇ 14% ਤੋਂ 10% ਤੋਂ ਘੱਟ ਕਰਨ ਦੇ ਉਦੇਸ਼ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ 35 ਮਲਟੀ ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਦੇ ਵਿਕਾਸ ਨੂੰ ਸਵੀਕ੍ਰਿਤ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਮਲਟੀ ਮਾਡਲ ਲੌਜਿਸਟਿਕਸ ਪਾਰਕ ਨੂੰ ਮਾਲ ਢੁਲਾਈ ਦੇ ਨਿਰਵਿਘਨ ਮੋਡਲ ਸ਼ਿਫਟ ਲਈ ਇੱਕ ਮੰਚ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੀ ਟੀਮ ਲਗਾਤਾਰ ਸੜਕ, ਰੇਲ, ਜਲ ਅਤੇ ਵਾਯੂ ਸੰਪਰਕ ਸਹਿਤ ਟ੍ਰਾਂਸਪੋਰਟ ਦੇ ਸਥਾਈ ਸਾਧਨਾਂ ਦੀ ਖੋਜ ਦੇ ਅਭਿਯਾਨ ‘ਤੇ ਹੈ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਮਹਾਰਾਸ਼ਟਰ ਦੇ ਜਾਲਨਾ ਵਿੱਚ ਮਲਟੀ-ਮਾਡਲ ਲੌਜਿਸਟਿਕਸ ਪਾਰਕ ਨਾਲ ਕਿਸਾਨਾਂ ਦੇ ਨਾਲ-ਨਾਲ ਨਿਰਯਾਤ-ਆਯਾਤ- ਐਗਜ਼ਿਮ ਵਪਾਰ ਨੂੰ ਵੀ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਹੱਤਵਆਕਾਂਖੀ ਪੀਐੱਮ ਗਤੀਸ਼ਕਤੀ ਅਤੇ ਰਾਸ਼ਟਰ ਲੌਜਿਸਟਿਕਸ ਨੀਤੀ ਦੇ ਅੰਤਰਗਤ ਇਹ ਲੌਜਿਸਟਿਕਸ ਖੇਤਰ ਨੂੰ ਹੁਲਾਰਾ ਦੇਵੇਗਾ ਅਤੇ ਅਰਥਿਕ ਵਿਕਾਸ ਵਿੱਚ ਵਾਧਾ ਕਰੇਗਾ। ਮੰਤਰੀ ਮਹੋਦਯ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਘੱਟ ਕੀਮਤ ‘ਤੇ ਆਪਣਾ ਮਾਲ ਗਲੋਬਲ ਬਜ਼ਾਰ ਵਿੱਚ ਲੈ ਜਾਣ ਵਿੱਚ ਬਹੁਤ ਫਾਇਦਾ ਹੋਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇਗਾ।

*****
ਐੱਮਜੇਪੀਐੱਸ
(Release ID: 1861485)
Visitor Counter : 114