ਰੇਲ ਮੰਤਰਾਲਾ
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੁਆਰਾ ਵਿਸ਼ਾਲ ਖੂਨਦਾਨ ਅਭਿਯਾਨ ਚਲਾਇਆ ਗਿਆ ਆਰਪੀਐੱਫ ਸਥਾਪਨਾ ਦਿਵਸ ‘ਤੇ ਲਗਭਗ ਹਜ਼ਾਰ ਆਰਪੀਐੱਫ ਕਰਮਚਾਰੀਆਂ ਨੇ ਖੂਨਦਾਨ ਅਭਿਯਾਨ ਵਿੱਚ ਹਿੱਸਾ ਲਿਆ
Posted On:
21 SEP 2022 5:36PM by PIB Chandigarh
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੁਆਰਾ ਪਹਿਲੀ ਬਾਰ ਵਿਸ਼ਾਲ ਖੂਨਦਾਨ ਅਭਿਯਾਨ ਦਾ ਆਯੋਜਨ ਕੀਤਾ ਗਿਆ। ਆਰਪੀਐੱਫ ਸਥਾਪਨਾ ਦਿਵਸ ‘ਤੇ ਇਸ ਵਿਸ਼ਾਲ ਖੂਨਦਾਨ ਅਭਿਯਾਨ ਦੇ ਦੌਰਾਨ 17 ਅਤੇ 20 ਸਤੰਬਰ, 2022 ਨੂੰ 3946 ਆਰਪੀਐੱਫ ਕਰਮਚਾਰੀਆਂ ਨੇ ਖੂਨਦਾਨ ਅਭਿਯਾਨ ਵਿੱਚ ਹਿੱਸਾ ਲਿਆ।

20 ਸਤੰਬਰ 2022 ਨੂੰ ਰੇਲਵੇ ਸੁਰੱਖਿਆ ਬਲ ਦੇ ਸਥਾਪਨਾ ਦਿਵਸ ਅਤੇ ਰਾਸ਼ਟਰੀ ਰੇਸ਼ਮ ਦਿਵਸ ਦੇ ਅਵਸਰ ‘ਤੇ ਰੇਲ ਅਤੇ ਕੱਪੜਾ ਰਾਜ ਮੰਤਰੀ, ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਨੇ ਲਖਨਊ ਵਿੱਚ ਜਗਜੀਵਨ ਰਾਮ ਰੇਲਵੇ ਸੁਰੱਖਿਆ ਬਲ ਅਕਾਦਮੀ ਵਿੱਚ ਪਰੇਡ ਦੀ ਸਲਾਮੀ ਲਈ। ਇਸ ਦੇ ਬਾਅਦ ਰਾਜ ਮੰਤਰੀ ਮਹੋਦਯ ਨੇ ਰੇਲਵੇ ਸੁਰੱਖਿਆ ਵਿਸ਼ੇਸ਼ ਬਲ, ਲਖਨਊ ਦੀ ਤੀਜੀ ਬਟਾਲੀਅਨ ਦੇ ਪਰਿਸਰ ਵਿੱਚ ਟ੍ਰੇਨਿੰਗ ਕੇਂਦਰ /ਆਮ ਸੁਵਿਧਾ ਕੇਂਦਰ ਦੇ ਨਿਰਮਾਣ ਦੀ ਘੋਸ਼ਣਾ ਕੀਤੀ
ਇਨ੍ਹਾਂ ਨੇ ਨਿਰਮਾਣ ਲਈ ਕੁੱਲ 3.00 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਉਨ੍ਹਾਂ ਨੇ ਡਿਜ਼ਾਈਨ ਅਤੇ ਟੈਕਨੋਲੋਜੀ ਵਿਕਾਸ ਵਰਕਸ਼ਾਪ ਦਾ ਵੀ ਉਦਘਾਟਨ ਕੀਤਾ, ਅਪ੍ਰੈਂਟਿਸ ਕਾਰੀਗਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਪਹਿਚਾਣ ਪੱਤਰ ਵੰਡੇ । ਇਸ ਅਵਸਰ ‘ਤੇ ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਸੰਜੈ ਚੰਦਰ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
************
ਵਾਈਬੀ
(Release ID: 1861482)