ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅੱਜ ਆਪਣੇ ਨਿਵਾਸ ‘ਤੇ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ



ਵਫ਼ਦ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ 'ਅਖੰਡ ਪਾਠ' ਕਰਵਾਉਣ ਵਾਲੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ ਤੋਂ ਪ੍ਰਸ਼ਾਦ ਅਤੇ ਅਸ਼ੀਰਵਾਦ ਦਿੱਤਾ



ਵਫ਼ਦ ਨੇ ਪਗੜੀ ਬੰਨ੍ਹ ਕੇ ਅਤੇ ਸਿਰੋਪਾ ਦੇ ਕੇ ਪ੍ਰਧਾਨ ਮੰਤਰੀ ਦਾ ਸਨਮਾਨ ਕੀਤਾ



ਵਫ਼ਦ ਨੇ ਸਿੱਖ ਭਾਈਚਾਰੇ ਦੇ ਸਨਮਾਨ ਅਤੇ ਕਲਿਆਣ ਨਾਲ ਜੁੜੀਆਂ ਮੋਹਰੀ ਪਹਿਲਾਂ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ

Posted On: 19 SEP 2022 3:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ ‘ਤੇ ਇੱਕ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ।

ਦਿੱਲੀ ਦੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਅਵਸਰ ‘ਤੇ ਅਖੰਡ ਪਾਠ ਦਾ ਆਯੋਜਨ ਕੀਤਾ ਸੀ। ਇਹ ਅਖੰਡ ਪਾਠ 15 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਦਿਨ 17 ਸਤੰਬਰ ਨੂੰ ਸੰਪੂਰਨ ਹੋਇਆ ਸੀ। ਸਿੱਖ ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਸਾਦ ਅਤੇ ਅਸ਼ੀਰਵਾਦ ਦਿੱਤਾ।

ਮੁਲਾਕਾਤ ਦੇ ਦੌਰਾਨ, ਸਿੱਖ ਵਫ਼ਦ ਨੇ ਪਗੜੀ ਬੰਨ੍ਹ ਕੇ ਅਤੇ ਸਿਰੋਪਾ ਦੇ ਕੇ ਪ੍ਰਧਾਨ ਮੰਤਰੀ ਦਾ ਸਨਮਾਨ ਕੀਤਾ। ਪ੍ਰਧਾਨ ਮੰਤਰੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੇ ਲਈ ਅਰਦਾਸ ਵੀ ਕੀਤੀ ਗਈ। ਵਫ਼ਦ ਨੇ ਸਿੱਖ ਭਾਈਚਾਰੇ ਦੇ ਸਨਮਾਨ ਅਤੇ ਕਲਿਆਣ ਨਾਲ ਜੁੜੀਆਂ ਮੋਹਰੀ ਪਹਿਲਾਂ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਐਲਾਨਣ, ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਫਿਰ ਤੋਂ ਖੋਲ੍ਹਣ, ਗੁਰਦੁਆਰਿਆਂ ਦੁਆਰਾ ਚਲਾਏ ਜਾ ਰਹੇ ਲੰਗਰਾਂ ‘ਤੇ ਲਗਣ ਵਾਲੇ ਜੀਐੱਸਟੀ ਨੂੰ ਹਟਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਫ਼ਗ਼ਾਨਿਸਤਾਨ ਤੋਂ ਭਾਰਤ ਲਿਆਉਣ ਸਹਿਤ ਪ੍ਰਧਾਨ ਮੰਤਰੀ ਦੇ ਹੋਰ ਕਈ ਪ੍ਰਯਤਨਾਂ ਨੂੰ ਯਾਦ ਕੀਤਾ।

ਇਸ ਸਿੱਖ ਵਫ਼ਦ ਵਿੱਚ ਆਲ ਇੰਡੀਆ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼੍ਰੀ ਤਰਵਿੰਦਰ ਸਿੰਘ ਮਾਰਵਾਹਆਲ ਇੰਡੀਆ ਕੇਂਦਰੀ ਗੁਰੂ ਸਿੰਘ ਸਭਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਵੀਰ ਸਿੰਘਕੇਂਦਰੀ ਗੁਰੂ ਸਿੰਘ ਸਭਾ ਦੇ ਦਿੱਲੀ ਇਕਾਈ ਦੇ ਪ੍ਰਮੁੱਖ ਸ਼੍ਰੀ ਨਵੀਨ ਸਿੰਘ ਭੰਡਾਰੀਗੁਰਦੁਆਰਾ ਸਿੰਘ ਸਭਾ, ਤਿਲਕ ਨਗਰ ਦੇ ਪ੍ਰਧਾਨ ਸ਼੍ਰੀ ਹਰਬੰਸ ਸਿੰਘਅਤੇ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਸ਼੍ਰੀ ਰਾਜਿੰਦਰ ਸਿੰਘ ਸ਼ਾਮਲ ਸਨ।  

 

***

 

ਡੀਐੱਸ/ਐੱਸਟੀ


(Release ID: 1861361) Visitor Counter : 123