ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੈਬਨਿਟ ਨੇ “ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਨਿਰਮਾਣ ਈਕੋਸਿਸਟਮ ਦੇ ਵਿਕਾਸ ਲਈ ਪ੍ਰੋਗਰਾਮ” ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ”
ਟੈਕਨੋਲੋਜੀ ਨੋਡਸ ਵਿੱਚ ਸੈਮੀਕੰਡਕਟਰ ਫੈਬਸ ਦੇ ਨਾਲ-ਨਾਲ ਮਿਸ਼ਰਿਤ ਸੈਮੀਕੰਡਕਟਰਾਂ, ਪੈਕੇਜਿੰਗ ਅਤੇ ਹੋਰ ਸੈਮੀਕੰਡਕਟਰ ਸੁਵਿਧਾਵਾਂ ਲਈ 50% ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ
Posted On:
21 SEP 2022 3:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਨਿਰਮਾਣ ਈਕੋਸਿਸਟਮ ਦੇ ਵਿਕਾਸ ਲਈ ਪ੍ਰੋਗਰਾਮ ਵਿੱਚ ਨਿਮਨਲਿਖਤ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਹੈ:
i. ਭਾਰਤ ਵਿੱਚ ਸੈਮੀਕੰਡਕਟਰ ਫੈਬਸ ਦੀ ਸਥਾਪਨਾ ਲਈ ਯੋਜਨਾ ਦੇ ਤਹਿਤ ਸਾਰੇ ਟੈਕਨੋਲੋਜੀ ਨੋਡਸ ਲਈ ਕਦਮ-ਦਰ-ਕਦਮ ਅਧਾਰ ’ਤੇ ਪ੍ਰੋਜੈਕਟ ਲਾਗਤ ਦੇ 50% ਦੀ ਵਿੱਤੀ ਸਹਾਇਤਾ।
ii. ਡਿਸਪਲੇ ਫੈਬਸ ਦੀ ਸਥਾਪਨਾ ਲਈ ਯੋਜਨਾ ਦੇ ਤਹਿਤ ਕਦਮ-ਦਰ-ਕਦਮ ਅਧਾਰ ’ਤੇ ਪ੍ਰੋਜੈਕਟ ਲਾਗਤ ਦੇ 50% ਦੀ ਵਿੱਤੀ ਸਹਾਇਤਾ।
iii. ਭਾਰਤ ਵਿੱਚ ਮਿਸ਼ਰਤ ਸੈਮੀਕੰਡਕਟਰਾਂ/ ਸਿਲੀਕੌਨ ਫੋਟੋਨਿਕਸ/ ਸੈਂਸਰ ਫੈਬ ਅਤੇ ਸੈਮੀਕੰਡਕਟਰ ਏਟੀਐੱਮਪੀ/ ਓਐੱਸਏਟੀ ਸੁਵਿਧਾਵਾਂ ਦੀ ਸਥਾਪਨਾ ਲਈ ਯੋਜਨਾ ਦੇ ਤਹਿਤ ਕਦਮ-ਦਰ-ਕਦਮ ਅਧਾਰ ’ਤੇ ਪੂੰਜੀ ਖਰਚੇ ਦੇ 50% ਦੀ ਵਿੱਤੀ ਸਹਾਇਤਾ। ਇਸ ਤੋਂ ਇਲਾਵਾ, ਸਕੀਮ ਤਹਿਤ ਟਾਰਗਟ ਟੈਕਨੋਲੋਜੀਆਂ ਵਿੱਚ ਡਿਸਕ੍ਰਿਟ ਸੈਮੀਕੰਡਕਟਰ ਫੈਬਸ ਸ਼ਾਮਲ ਹੋਣਗੇ।
ਸੋਧ ਕੀਤੇ ਗਏ ਪ੍ਰੋਗਰਾਮ ਦੇ ਤਹਿਤ, ਸੈਮੀਕੰਡਕਟਰ ਫੈਬਸ ਦੀ ਸਥਾਪਨਾ ਲਈ ਸਾਰੇ ਟੈਕਨੋਲੋਜੀ ਨੋਡਸ ਵਿੱਚ ਪ੍ਰੋਜੈਕਟ ਲਾਗਤ ਦੇ 50% ਦੀ ਇੱਕ ਸਮਾਨ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮਿਸ਼ਰਿਤ ਸੈਮੀਕੰਡਕਟਰਾਂ ਅਤੇ ਅਡਵਾਂਸ ਪੈਕੇਜਿੰਗ ਦੀ ਵਿਸ਼ੇਸ਼ ਤਕਨੀਕ ਅਤੇ ਪ੍ਰਕਿਰਤੀ ਨੂੰ ਦੇਖਦੇ ਹੋਏ, ਸੋਧਿਆ ਹੋਇਆ ਪ੍ਰੋਗਰਾਮ ਮਿਸ਼ਰਤ ਸੈਮੀਕੰਡਕਟਰਾਂ/ ਸਿਲੀਕੌਨ ਫੋਟੋਨਿਕਸ/ ਸੈਂਸਰਾਂ/ ਡਿਸਕ੍ਰੀਟ ਸੈਮੀਕੰਡਕਟਰ ਫੈਬਸ ਅਤੇ ਏਟੀਐੱਮਪੀ/ ਓਐੱਸਏਟੀ ਦੀ ਸਥਾਪਨਾ ਲਈ ਕਦਮ-ਦਰ-ਕਦਮ ਅਧਾਰ ’ਤੇ ਪੂੰਜੀ ਖਰਚੇ ਦੇ 50% ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ।
ਪ੍ਰੋਗਰਾਮ ਨੇ ਭਾਰਤ ਵਿੱਚ ਫੈਬਸ ਸਥਾਪਿਤ ਕਰਨ ਲਈ ਬਹੁਤ ਸਾਰੀਆਂ ਗਲੋਬਲ ਸੈਮੀਕੰਡਕਟਰ ਕੰਪਨੀਆਂ ਨੂੰ ਆਕਰਸ਼ਿਤ ਕੀਤਾ ਹੈ। ਸੋਧਿਆ ਹੋਇਆ ਪ੍ਰੋਗਰਾਮ, ਭਾਰਤ ਵਿੱਚ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਵਿੱਚ ਨਿਵੇਸ਼ ਨੂੰ ਤੇਜ਼ ਕਰੇਗਾ। ਸੰਭਾਵੀ ਨਿਵੇਸ਼ਕਾਂ ਨਾਲ ਚਰਚਾ ਦੇ ਅਧਾਰ ’ਤੇ, ਉਮੀਦ ਕੀਤੀ ਜਾਂਦੀ ਹੈ ਕਿ ਪਹਿਲੀ ਸੈਮੀਕੰਡਕਟਰ ਸੁਵਿਧਾ ਦੀ ਸਥਾਪਨਾ ’ਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ।
ਇੰਡੀਆ ਸੈਮੀਕੰਡਕਟਰ ਮਿਸ਼ਨ - ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਨਿਰਮਾਣ ਈਕੋਸਿਸਟਮ ਦੇ ਵਿਕਾਸ ਲਈ ਪ੍ਰੋਗਰਾਮ ਲਈ ਨੋਡਲ ਏਜੰਸੀ - ਨੂੰ ਸਲਾਹ ਦੇਣ ਲਈ ਉਦਯੋਗ ਅਤੇ ਅਕਾਦਮਿਕ ਦੇ ਗਲੋਬਲ ਮਾਹਿਰਾਂ ਦੀ ਇੱਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸਲਾਹਕਾਰ ਕਮੇਟੀ ਨੇ ਸਰਬਸੰਮਤੀ ਨਾਲ ਸਿਲੀਕੌਨ ਸੈਮੀਕੰਡਕਟਰ ਫੈਬਸ/ ਸਿਲੀਕੌਨ ਫੋਟੋਨਿਕਸ/ ਸੈਂਸਰ/ ਡਿਸਕ੍ਰਿਟ ਸੈਮੀਕੰਡਕਟਰ ਫੈਬਸ ਅਤੇ ਏਟੀਐੱਮਪੀ/ ਓਐੱਸਏਟੀ ਦੇ ਸਾਰੇ ਟੈਕਨੋਲੋਜੀ ਨੋਡਸ ਲਈ ਇਕਸਾਰ ਸਮਰਥਨ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਨੂੰ ਸਰਕਾਰ ਦੁਆਰਾ ਸਵੀਕਾਰ ਕਰ ਲਿਆ ਗਿਆ ਹੈ। 45nm ਅਤੇ ਇਸ ਤੋਂ ਵੱਧ ਦੇ ਟੈਕਨੋਲੋਜੀ ਨੋਡਸ ਦੀ ਉੱਚ ਮੰਗ ਹੈ ਜੋ ਆਟੋਮੋਟਿਵ, ਬਿਜਲੀ ਅਤੇ ਟੈਲੀਕੌਮ ਐਪਲੀਕੇਸ਼ਨਾਂ ਦੁਆਰਾ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਖੰਡ ਕੁੱਲ ਸੈਮੀਕੰਡਕਟਰ ਬਜ਼ਾਰ ਦਾ ਲਗਭਗ 50% ਬਣਦਾ ਹੈ।
*****
ਡੀਐੱਸ
(Release ID: 1861328)
Visitor Counter : 112