ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸੈਂਟਰਲ ਲੈਦਰ ਰਿਸਰਚ ਇੰਸਟੀਟਿਊਟ, ਚੇਨਈ ਵਿੱਚ ਚਮੜਾ ਖੇਤਰ ਵਿੱਚ ਕੌਸ਼ਲ ਵਿਕਾਸ ਲਈ ਸਕੇਲ ਐੱਪ ਲਾਂਚ ਕੀਤਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਾਰੀਗਰਾਂ ਦੇ ਸਮਰੱਥਾ ਨਿਰਮਾਣ ਹੋਰ ਉਨ੍ਹਾਂ ਨੇ ਡਿਜੀਟਲ ਖੇਤਰ ਵਿੱਚ ਅਵਸਰਾਂ ਨੂੰ ਜੋੜਣ ਦਾ ਸੱਦਾ ਦਿੱਤਾ
Posted On:
20 SEP 2022 5:30PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਸੀਐੱਸਆਈਆਰ- ਸੈਂਟਰਲ ਲੈਦਰ ਰਿਸਰਚ ਇੰਸਟੀਟਿਊਟ ਚੇਨਈ ਦੀ ਯਾਤਰਾ ਦੇ ਦੌਰਾਨ ਸਕੇਲ (ਸਕਿਲ ਸਰਟੀਫਿਕੇਟ ਅਸੈਸਮੈਂਟ ਫਾਰ ਲੈਦਰ ਐਂਪਲਾਈਜ) ਐੱਪ ਲਾਂਚ ਕੀਤਾ ਜੋ ਚਮੜਾ ਉਦਯੋਗ ਦੇ ਕੌਸ਼ਲ, ਸਿੱਖਣ , ਮੁਲਾਂਕਣ ਅਤੇ ਰੋਜ਼ਗਾਰ ਦੀਆਂ ਜ਼ਰੂਰਤਾਂ ਲਈ ਵਨ-ਸਟਾਪ ਸਮਾਧਾਨ ਪ੍ਰਧਾਨ ਕਰਦਾ ਹੈ।
ਚਮੜਾ ਕੌਸ਼ਲ ਖੇਤਰ ਪਰਿਸ਼ਦ ਨੇ ਚਮੜਾ ਉਦਯੋਗ ਵਿੱਚ ਸਿਖਿਆਰਥੀਆਂ ਨੂੰ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੇ ਡਿਜ਼ਾਈਨ ਅਤੇ ਟ੍ਰੇਨਿੰਗ ਦੇ ਤਰੀਕੇ ਨੂੰ ਬਦਲਣ ਲਈ ਐਡ੍ਰਾਇਡ ਐਪ ਸਕੇਲ ਵਿਕਸਿਤ ਕੀਤਾ ਹੈ। ਚਮੜਾ ਐੱਸਐੱਸਸੀ ਦੁਆਰਾ ਵਿਕਸਿਤ ‘ਸਕੇਲ’ ਸਟੂਡੀਓ ਐਪ ਚਮੜੇ ਦੇ ਸ਼ਿਲਪ ਵਿੱਚ ਰੁਚੀ ਰੱਖਣ ਵਾਲੇ ਸਾਰੇ ਆਮਦਨ ਵਰਗ ਦੇ ਲੋਕਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਅਤਿਆਧੁਨਿਕ ਸਟੂਡੀਓ ਤੋਂ ਆਨਲਾਈਨ ਲਾਈਵ ਸਟ੍ਰੀਮ ਕਲਾਸਾਂ ਤੱਕ ਪਹੁੰਚਣ ਦੀ ਅਨੁਮਤੀ ਦਿੰਦਾ ਹੈ।
ਇਸ ਅਵਸਰ ‘ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਚਮੜਾ ਖੇਤਰ ਦੇਸ਼ ਵਿੱਚ ਬੜੇ ਪੈਮਾਨੇ ‘ਤੇ ਰੋਜ਼ਗਾਰ ਪੈਦਾ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਜਿਸ ਵਿੱਚ ਵਰਤਮਾਨ ਵਿੱਚ 44 ਲੱਖ ਤੋਂ ਅਧਿਕ ਲੋਕ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਸਹੀ ਮਿਸ਼ਰਣ ਦੇ ਨਾਲ ਇਸ ਖੇਤਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਸੀਐੱਸਆਈਆਰ-ਸੀਐੱਲਆਰਆਈ ਦੀ ਭੂਮਿਕਾ ਦੀ ਸਰਾਹਨਾ ਕੀਤੀ।
ਸ਼੍ਰੀ ਪ੍ਰਧਾਨ ਨੇ ਡਿਜੀਟਲ ਟੈਕਨੋਲੋਜੀਆਂ ਅਤੇ ਵਾਤਾਵਰਣ ਦੇ ਅਨੁਕੂਲ ਤਕਨੀਕਾਂ ਦੇ ਆਗਮਨ ਦੇ ਕਾਰਨ ਇਸ ਖੇਤਰ ਵਿੱਚ ਹੋ ਰਹੇ ਪਰਿਵਰਤਨਾਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਇਸ ਲਈ ਕੌਸ਼ਲ ਪੁਨਰ ਕੌਸ਼ਲ ਅਤੇ ਉੱਚ ਕੌਸ਼ਲ (ਸਕਿਲਿੰਗ, ਰੀ-ਸਿਕਲਿੰਗ ਅਤੇ ਅਪ-ਸਿਕਲਿੰਗ) ਅਤੇ ਸਮਰੱਥਾ ਨਿਰਮਾਣ ‘ਤੇ ਨਵੇਂ ਸਿਰੇ ਤੋਂ ਪ੍ਰੋਤਸਾਹਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਐੱਨਐੱਸਡੀਸੀ ਅਤੇ ਸੀਐੱਸਆਈਆਰ-ਸੀਐੱਸਆਈਆਰ-ਸੀਐੱਲਆਰਆਈ ਇਸ ਖੇਤਰ ਦੀ ਕੌਸ਼ਲ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਿਲਕੇ ਕੰਮ ਕਰਨਗੇ।
ਅਤੇ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਦੀ ਸਮਰੱਥਾ ਵਧਾਉਣ ਲਈ ਸੀਐੱਸਆਈਆਰ-ਸੀਐੱਲਆਰਆਈ ਵਿੱਚ ਇੱਕ ਰਾਸ਼ਟਰੀ ਪੱਧਰ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ, ਐੱਨਐੱਸਡੀਸੀ, ਸੀਐੱਲਆਰਆਈ ਅਤੇ ਚਮੜਾ ਖੇਤਰ ਕੌਸ਼ਲ ਪਰਿਸ਼ਦ ਚੇਨਈ ਸਹਿਤ ਪੂਰੇ ਭਾਰਤ ਵਿੱਚ ਸਾਂਝੀ ਸੁਵਿਧਾ ਅਤੇ ਕੌਸ਼ਲ ਕੇਂਦਰ ਸਥਾਪਿਤ ਕਰਨ ਲਈ ਸਹਿਯੋਗ ਕਰਨਗੇ।
ਸ਼੍ਰੀ ਪ੍ਰਧਾਨ ਨੇ ਇਸ ਖੇਤਰ ਦੇ ਯੁਵਾ ਪੇਸ਼ੇਵਰਾਂ ਨੂੰ ਨੌਕਰੀ ਦੇਣੇ ਵਾਲਾ ਬਣਾਉਣ ਲਈ ਟੈਕਨੋਲੋਜੀ, ਇਨੋਵੇਸ਼ਨ, ਉੱਦਮਤਾ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਈ-ਕਾਮਰਸ ਸਹਿਤ ਡਿਜੀਟਲ ਸਪੇਸ ਵਿੱਚ ਉਪਲਬਧ ਅਵਸਰਾਂ ਨਾਲ ਜੋੜਣ ਦੇ ਲਈ ਸ਼ਿਲਪਕਾਰਾਂ ਦਾ ਮਾਰਗਦਰਸ਼ਨ ਸਹਿਤ ਹਰ ਸੰਭਵ ਸਹਿਯੋਗ ਕਰਨਾ ਚਾਹੀਦਾ ਹੈ।
ਇਸ ਅਵਸਰ ‘ਤੇ ਸ਼੍ਰੀ ਮੁਰੂਗਨ ਨੇ ਕਿਹਾ ਕਿ ਤਮਿਲਨਾਡੂ ਵਿੱਚ ਬਹੁਤ ਪ੍ਰਤੀਭਾਸ਼ਾਲੀ ਮਾਨਵ ਸੰਸਾਧਨ ਹਨ ਅਤੇ ਸੀਐੱਲਆਰਆਈ ਉਨ੍ਹਾਂ ਨੇ ਕੁਸ਼ਲ ਬਣਾਉਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਸੀਐੱਲਆਰਆਈ ਯੁਵਾਵਾਂ ਦਰਮਿਆਨ ਉੱਦਮਤਾ ਨੂੰ ਵੀ ਹੁਲਾਰਾ ਦੇ ਰਿਹਾ ਹੈ ਅਤੇ ਕਈ ਸਟਾਰਟਅਪ ਕੰਪਨੀਆਂ ਦੀ ਸਥਾਪਨਾ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੁਤੰਤਰਤਾ ਦੇ 100 ਸਾਲ ਪੂਰੇ ਹੋਣ ਦੇ ਕ੍ਰਮ ਵਿੱਚ ਅੰਮ੍ਰਿਤ ਕਾਲ ਦੇ ਦੌਰਾਨ ਸਾਡੇ ਰਾਸ਼ਟਰੀ ਟੀਚਿਆਂ ਨੂੰ ਸਾਕਾਰ ਕਰਨ ਵਿੱਚ ਇਹ ਸਾਨੂੰ ਸਮਰੱਥ ਬਣਾਏਗਾ।
****
ਐੱਮਜੇਪੀਐੱਸ/ਏਕੇ
(Release ID: 1861203)
Visitor Counter : 146