ਰੇਲ ਮੰਤਰਾਲਾ

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ ਆਪਣਾ 38ਵਾਂ ਸਥਾਪਨਾ ਦਿਵਸ ਮਨਾਇਆ


ਰੇਲ ਰਾਜ ਮੰਤਰੀ ਨੇ ਮਹਿਲਾ ਯਾਤਰੀਆਂ ਦੀ ਸੁਰੱਖਿਅਤ ਯਾਤਰਾ ਸੁਨਿਸ਼ਚਿਤ ਕਰਨ ਵਿੱਚ ਆਰਪੀਐੱਫ ਦੀ ਅਹਿਮ ਭੂਮਿਕਾ ਦੀ ਸਰਾਹਨਾ ਕੀਤੀ

ਸ਼੍ਰੀਮਤੀ ਦਰਸ਼ਨਾ ਵਿਕ੍ਰਮ ਜਰਦੋਸ਼ ਨੇ ਆਰਪੀਐੱਫ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਦੇ ਕੌਸ਼ਲ ਅੱਪਗ੍ਰੇਡ ਲਈ ਤੀਜੀ ਬਟਾਲੀਅਨ ਆਰਪੀਐੱਸਐੱਫ, ਲਖਨਊ ਦੇ ਪਰਿਸਰ ਵਿੱਚ 3 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕੌਸ਼ਲ ਅੱਪਗ੍ਰੇਡ ਟ੍ਰੇਨਿੰਗ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ

Posted On: 20 SEP 2022 5:38PM by PIB Chandigarh

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ ਆਪਣਾ 38ਵਾਂ ਸਥਾਪਨਾ ਦਿਵਸ 20 ਸਤੰਬਰ 2022 ਨੂੰ ਜਗਜੀਵਨ ਰਾਮ ਆਰਪੀਐੱਫ ਅਕਾਦਮੀ, ਲਖਨਊ ਵਿੱਚ ਕੇਂਦਰੀ ਪੱਧਰ ‘ਤੇ ਪਹਿਲੀ ਵਾਰ ਪਰੇਡ ਆਯੋਜਿਤ ਕਰਕੇ ਮਨਾਇਆ. ਇਹ ਪਹਿਲੀ ਬਾਰ ਹੋਇਆ ਹੈ ਜਦੋਂ ਨਵੀਂ ਦਿੱਲੀ ਤੋਂ ਬਾਹਰ ਆਰਪੀਐੱਫ ਦੀ ਰਾਸ਼ਟਰੀ ਪੱਧਰ ਦੀ ਪਰੇਡ ਦਾ ਆਯੋਜਨ ਕੀਤਾ ਗਿਆ। ਲਖਨਊ ਸਥਿਤ ਜਗਜੀਵਨ ਰਾਮ ਆਰਪੀਐੱਫ ਅਕਾਦਮੀ ਜੋ ਕਿ ਆਰਪੀਐੱਫ ਦਾ ਕੇਂਦ੍ਰੀਕ੍ਰਿਤ ਟ੍ਰੇਨਿੰਗ ਸੰਸਥਾਨ ਹੈ ਅਤੇ ਸਿਵਲ ਸੇਵਾ ਪਰੀਖਿਆ ਦੇ ਰਾਹੀਂ ਭਰਤੀ ਕੀਤੇ ਗਏ ਰੇਲਵੇ ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਅਲਮਾ ਮੇਟਰ ਹੈ ਵਿੱਚ ਪਰੇਡ ਸਥਾਨ ਦਾ ਚੋਣ ਕੀਤਾ ਜਾਣਾ ਜ਼ਿਕਰਯੋਗ ਮਹੱਤਵ ਰੱਖਦਾ ਹੈ।

ਕੇਂਦਰੀ ਰੇਲ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕ੍ਰਮ ਜਰਦੋਸ਼ ਨੇ ਇਸ ਅਵਸਰ ‘ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ ਅਤੇ ਪਰੇਡ ਦੀ ਸਲਾਮੀ ਲਈ। ਇਸ ਪ੍ਰੋਗਰਾਮ ਵਿੱਚ ਸ਼੍ਰੀ ਬ੍ਰਿਜਲਾਲ, ਸਾਂਸਦ, ਰਾਜ ਸਭਾ, ਕੇਂਦਰੀ ਹਥਿਆਰਬੰਦ, ਰਾਜ ਪੁਲਿਸ, ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀਗਣ ਅਤੇ ਹੋਰ ਪਤਵੰਤੇ ਮੌਜੂਦ ਸਨ।

ਰੇਲ ਰਾਜ ਮੰਤਰੀ ਨੇ 23 ਆਰਪੀਐੱਫ ਕਰਮਚਾਰੀਆਂ ਨੂੰ ‘ਖਾਸ ਸੇਵਾ ਲਈ ਰਾਸ਼ਟਰਪਤੀ ਪੁਲਿਸ ਪਦਕ ਸ਼ਲਾਘਾਯੋਗ ਸੇਵਾ ਲਈ ਭਾਰਤੀ ਪੁਲਿਸ ਮੈਡਲ, ਸਰਵੋਤਮ ਜੀਵਨ ਰੱਖਿਆ ਮੈਡਲ ਉੱਤਮ ਜੀਵਨ ਰੱਖਿਆ ਮੈਡਲ ਅਤੇ ਜੀਵਨ ਰੱਖਿਆ ਮੈਡਲ ਪ੍ਰਦਾਨ ਕੀਤੇ। ਇਸ ਦੇ ਤਹਿਤ ਆਰਪੀਐੱਫ ਐੱਨਸੀਆਰ ਦੇ ਹੈੱਡ ਕਾਂਸਟੇਬਲ ਸਵਰਗਵਾਸੀ ਸ੍ਰੀ ਗਿਆਨ ਚੰਦ ਨੂੰ ਵੀ ਮਰਨ ਉਪਰੰਤ ਸਰਵਉੱਤਮ ਜੀਵਨ ਰੱਖਿਆ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਤਮਹੱਤਿਆ ਕਰਨ ਲਈ ਇਰਾਦੇ ਨਾਲ ਚਲਦੀ ਟ੍ਰੇਨ ਦੇ ਸਾਹਮਣੇ ਛਾਲ ਮਾਰਨ ਵਾਲੀ ਇੱਕ ਮਹਿਲਾ ਨੂੰ ਬਚਾਉਂਦੇ ਹੋਏ ਕਰੱਤਵ ਦੀ ਵੇਦੀ ‘ਤੇ ਆਪਣੇ ਪ੍ਰਾਣ ਬਲੀਦਾਨ ਕਰ ਦਿੱਤਾ। ਰੇਲਵੇ ਸੁਰੱਖਿਆ ਬਲ ਨੇ ਹੰਝੂ ਭਰੀਆਂ ਅੱਖਾਂ ਅਤੇ ਬੜੇ ਗਰਵ ਨਾਲ ਸ਼੍ਰੀ ਗਿਆਨ ਚੰਦ ਨੂੰ ਸਮਰਣ ਕੀਤਾ।

ਮੁੱਖ ਮਹਿਮਾਣ ਨੇ ਅਕਾਦਮੀ ਪਰਿਸਰ ਵਿੱਚ 100 ਫੁੱਟ ਉੱਚੇ ਸਮਾਰਕ ਰਾਸ਼ਟਰੀ ਝੰਡਾ ਦਾ ਉਦਘਾਟਨ ਕੀਤਾ ਅਤੇ ਲਹਿਰਾਇਆ ਅਤੇ ਟ੍ਰੇਨ ਯੁਕਤ ਟ੍ਰੇਨਿੰਗ ਲਈ ਇੰਜਣ ਦੇ ਨਾਲ ਇੱਕ ਰੇਲਵੇ ਕੋਚ ਦਾ ਉਦਘਾਟਨ ਕੀਤਾ ਅਤੇ ਉਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਰੇਲ ਰਾਜ ਮੰਤਰੀ ਨੇ ਅਕਾਦਮੀ ਦੇ ਪੁਨਰਨਿਰਮਿਤ ਮੁੱਖ ਹਾਲ ਜੋ ਹੁਣ ਵਾਤਾਨੁਕੂਲਿਤ ਹੋ ਗਿਆ ਹੈ ਦਾ ਵੀ ਉਦਘਾਟਨ ਕੀਤਾ। ਇਸ ਅਵਸਰ ‘ਤੇ ਆਰਪੀਐੱਫ ਦੀ ਤਿਮਾਹੀ ਈ-ਮੈਗਜ਼ੀਨ ਰੇਲ ਸੈਨਿਕ ਦੇ ਇੱਕ ਵਿਸ਼ੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸੰਸਕਰਣ ਜਾਰੀ ਕੀਤਾ ਗਿਆ।

ਰੇਲ ਰਾਜ ਮੰਤਰੀ ਨੇ ਇਸ ਟੁਕੜੀ ਦੇ ਆਤਮ ਵਿਸ਼ਵਾਸ ਪੂਰਣ ਆਚਰਣ, ਭਾਗੀਦਾਰੀ ਅਤੇ ਕਦਮ ਨਾਲ ਕਦਮ ਮਿਲਾਉਂਦੇ ਹੋਏ ਚਲਣ ਦੀ ਸਹਾਇਤਾ ਕੀਤੀ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਯਾਤਰਾ ਸੁਨਿਸ਼ਚਿਤ ਕਰਨ ਵਿੱਚ ਆਰਪੀਐੱਫ ਦੀ ਭੂਮਿਕਾ ਦੀ ਸਰਾਹਨਾ ਕੀਤੀ।

ਉਨ੍ਹਾਂ ਨੇ ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ ਇਕੱਲੇ ਯਾਤਰਾ ਕਰਨ ਵਾਲੀਆਂ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਮੇਰੀ ਸਹੇਲੀ ਟੀਮਾਂ ਦੀ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਸੇ ਵੀ ਸੰਗਠਨ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਟ੍ਰੇਨਿੰਗ ਅਤੇ ਕੌਸ਼ਲ ਅੱਪਗ੍ਰੇਡ ਦੀ ਪ੍ਰਮੁੱਖ ਭੂਮਿਕਾ ਦੀ ਰੂਪਰੇਖਾ ਤਿਆਰ ਕੀਤੀ ਅਤੇ ਆਰਪੀਐੱਫ ਵਿੱਚ ਟ੍ਰੇਨਿੰਗ ਸੁਵਿਧਾਵਾਂ ਨੂੰ ਵਧਾਉਣ ਲਈ 55 ਕਰੋੜ ਰੁਪਏ ਮੰਜ਼ੂਰ ਕਰਨ ਦਾ ਐਲਾਨ ਕੀਤਾ।

ਸ਼੍ਰੀਮਤੀ ਜਰਦੋਸ਼ ਨੇ 3 ਕਰੋੜ ਰੁਪਏ ਦੀ ਲਾਗਤ ਨਾਲ ਆਰਪੀਐੱਫ ਕਰਮਚਾਰੀਆਂ ਦੇ ਪਰਿਵਾਰ  ਮੈਂਬਰਾਂ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਦੇ ਕੌਸ਼ਲ ਦੇ ਅੱਪਗ੍ਰੇਡ ਲਈ ਤੀਜੀ ਬਟਾਲੀਅਨ ਆਰਪੀਐੱਸਐੱਫ, ਲਖਨਊ ਦੇ ਪਰਿਸਰ ਵਿੱਚ ਇੱਕ ਕੌਸ਼ਲ ਅੱਪਗ੍ਰੇਡ ਟ੍ਰੇਨਿੰਗ ਕੇਂਦਰ ਸਥਾਪਿਤ ਕਰਨ ਦੀ ਵੀ ਘੋਸ਼ਣਾ ਕੀਤੀ। ਇਸ ਦੇ ਇਲਾਵਾ ਉਨ੍ਹਾਂ ਨੇ ਦੇਸ਼ ਭਰ ਵਿੱਚ 75 ਸਥਾਨਾਂ ‘ਤੇ ਮਹਿਲਾ ਆਰਪੀਐੱਫ ਟ੍ਰੇਨ ਐਸਕਾਰਟਿੰਗ ਕਰਮਚਾਰੀਆਂ ਲਈ ਰੈਸਟ ਸ਼ੈਲਟਰ ਕਮ ਮੋਬਲਾਈਜ਼ੇਸ਼ਨ ਹਾਲ ਬਣਾਉਣ ਦਾ ਐਲਾਨ ਕੀਤਾ।

ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਸੰਜੈ ਚੰਦਰ ਨੇ ਰੇਲ ਰਾਜ ਮੰਤਰੀ ਦਾ ਸੁਆਗਤ ਕੀਤਾ ਅਤੇ ਯਾਤਰੀਆਂ ਦੀ ਸੁਰੱਖਿਅਤ ਟ੍ਰੇਨ ਯਾਤਰਾ ਸੁਨਿਸ਼ਚਿਤ ਕਰਨ ਲਈ ਰੇਲਵੇ ਸੁਰੱਖਿਆ ਬਲ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਨਵੀਆਂ ਪਹਿਲਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਰਪੀਐੱਫ ਆਪਣੇ ਕੰਮਕਾਜ ਦੇ ਵੱਖ-ਵੱਖ ਖੇਤਰਾਂ ਵਿੱਚ ਟੈਕਨੋਲੋਜੀ ਦਾ ਉਪਯੋਗ ਕਰ ਰਿਹਾ ਹੈ

ਤਾਕਿ ਲੇਬਰ ਫੋਰਸ ਦਾ ਇਸ਼ਟਤਮ ਉਪਯੋਗ ਸੁਨਿਸ਼ਚਿਤ ਕੀਤਾ ਜਾ ਸਕੇ। ਜ਼ਰੂਰਤਮੰਦ ਯਾਤਰੀਆਂ, ਬਜੁਰਗਾਂ ਅਤੇ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਰੇਲਵੇ ਸੁਰੱਖਿਆ ਬਲ ਸਭ ਤੋਂ ਅੱਗੇ ਰਿਹਾ ਹੈ। ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਮਾਨਵ ਤਸਕਰੀ, ਨਸ਼ੀਲੇ ਪਦਾਰਥਾਂ, ਹਵਾਲਾ ਮਨੀ, ਪ੍ਰਤੀਬੰਧਿਤ ਬਣ ਜੀਵਾਂ ਦੀ ਢੁਲਾਈ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਿੱਚ ਆਰਪੀਐੱਫ ਦੀ ਨਿਰੰਤਰ ਸ਼ਲਾਘਾਯੋਗ ਭੂਮਿਕਾ ਰਹੀ ਹੈ। 

ਉਨ੍ਹਾਂ ਨੇ ਕਿਹਾ ਕਿ ਅਸੀਂ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ਜੋ ਸਾਲ 2047 ਤੱਕ ਜਾਰੀ ਰਹਿਣਗੇ ਜਿਸ ਦੌਰਾਨ ਅਸੀਂ ਭਾਰਤ ਨੂੰ ਉਸ ਗੌਰਵ ਦੇ ਸ਼ਿਖਰ ‘ਤੇ ਲੈ ਜਾਣ ਲਈ ਪੂਰੀ ਲਗਨ ਨਾਲ ਕੰਮ ਕਰਨਾ ਹੋਵੇਗਾ ਜਿਸ ਦੀ ਉਹ ਹੱਕਦਾਰ ਹੈ। ਵਿਜ਼ਨ 2047 ਇਸ ਤਰ੍ਹਾਂ ਦੇ ਉੱਚੇ ਆਦਰਸ਼ ਦੀ ਦਿਸ਼ਾ ਵਿੱਚ ਰੋਡਮੈਪ ਹੈ। ਉਨ੍ਹਾਂ ਨੇ ਰੇਲਵੇ ਸੁਰੱਖਿਆ ਬਲ ਦੇ ਵਿਜ਼ਨ 2047 ਦਾ ਜ਼ਿਕਰ ਕੀਤਾ।

ਜਿਸ ਵਿੱਚ ਰੇਲਵੇ ਸੁਰੱਖਿਆ ਬਲ ਦੀ ਤੇਜ ਕਾਰਵਾਈ ਪਹੁੰਚ ਅਤੇ ਪ੍ਰਭਾਵਸ਼ੀਲਤਾ ਬਣਾਉਣ ਲਈ ਇਨੋਵੇਸ਼ਨ, ਟੈਕਨੋਲੋਜੀ ਦਾ ਉਪਯੋਗ, ਸੰਸਾਧਨ ਦਾ ਇਸ਼ਟਤਮ ਉਪਯੋਗ ਸ਼ਾਮਲ ਹੋਵੇਗਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਰੇਲਵੇ ਸੁਰੱਖਿਆ ਬਲ ਦਾ ਟੀਚਾ ਸੇਵਾ ਹੀ ਸੰਕਲਪ ਹੈ ਅਤੇ ਕਾਂਸਟੇਬਲ ਤੋਂ ਲੈ ਕੇ ਡੀਜੀ ਤੱਕ ਰੇਲਵੇ ਸੁਰੱਖਿਆ ਬਲ ਦੇ ਸਾਰੇ ਮੈਂਬਰਾਂ ਨੂੰ ਆਪਣੀ ਸੇਵਾ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ।

ਰੇਲਵੇ ਦੀ ਸੰਪਤੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਾਲ 1957 ਵਿੱਚ ਸੰਸਦ ਵਿੱਚ ਪੇਸ਼ ਇੱਕ ਅਧਿਨਿਯਮ ਦੇ ਜ਼ਰੀਏ ਰੇਲਵੇ ਸੁਰੱਖਿਆ ਬਲ ਦਾ ਗਠਨ ਕੀਤਾ ਗਿਆ ਹੈ। ਇਸ ਦੇ ਬਾਅਦ ਸਾਲ 1966 ਵਿੱਚ ਰੇਲਵੇ ਸੁਰੱਖਿਆ ਬਲ ਨੂੰ ਰੇਲਵੇ ਦੀ ਸੰਪਤੀ ਦੇ ਗੈਰ-ਕਾਨੂੰਨੀ ਕਬਜੇ ਵਿੱਚ ਸ਼ਾਮਲ ਅਪਰਾਧੀਆਂ ਨਾਲ ਪੁੱਛ-ਪੜਤਾਲ ਗ੍ਰਿਫਤਾਰੀ ਅਤੇ ਉਨ੍ਹਾਂ ‘ਤੇ ਮੁੱਕਦਮਾ ਚਲਾਉਣ ਦਾ ਅਧਿਕਾਰ ਦਿੱਤਾ ਗਿਆ ਸੀ।

ਕਈ ਸਾਲਾਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਰੇਲਵੇ ਸੁਰੱਖਿਆ ਬਲ ਨੂੰ “ਸੰਘ ਦੇ ਇੱਕ ਸਸ਼ਤਰ ਬਲ” ਦਾ ਦਰਜਾ ਦੇਣ ਦੀ ਜ਼ਰੂਰਤ ਹੈ ਅਤੇ ਅੰਤ ਵਿੱਚ ਸੰਸਦ ਦੁਆਰਾ ਆਰਪੀਐੱਫ ਅਧਿਨਿਯਮ ਵਿੱਚ ਸੰਸ਼ੋਧਨ ਕਰਕੇ 20 ਸਤੰਬਰ 1958 ਨੂੰ ਰੇਲਵੇ ਸੁਰੱਖਿਆ ਬਲ ਨੂੰ ਇਹ ਦਰਜਾ ਦਿੱਤਾ ਗਿਆ। ਇਸ ਲਈ ਰੇਲਵੇ ਸੁਰੱਖਿਆ ਬਲ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਹਰ ਸਾਲ 20 ਸਤੰਬਰ ਨੂੰ ਆਰਪੀਐੱਫ ਦੇ ਸਥਾਪਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।  

***

ਵਾਈਬੀ/ਡੀਐੱਨਐੱਸ



(Release ID: 1861201) Visitor Counter : 112


Read this release in: English , Urdu , Hindi , Telugu