ਰੇਲ ਮੰਤਰਾਲਾ

ਵਿੱਤੀ ਸਾਲ 2022-23 ਦੇ ਦੌਰਾਨ, ਅਗਸਤ, 22 ਦੇ ਅੰਤ ਤੱਕ ਹੁਣ ਤੱਕ 216 ਮਾਨਵਯੁਕਤ ਲੇਵਲ ਕ੍ਰੌਸਿੰਗ(ਸਮਪਾਰਾਂ) ਨੂੰ ਹਟਾਇਆ ਗਿਆ


ਇਹ ਇਸੇ ਮਿਆਦ ਵਿੱਚ ਵਿੱਤੀ ਸਾਲ 2021-22 ਦੇ ਦੌਰਾਨ ਹਾਸਿਲ ਪ੍ਰਗਤੀ ਦੀ ਤੁਲਨਾ ਵਿੱਚ 10% ਅਧਿਕ

ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਪਿਛਲੇ ਵਿੱਤੀ ਸਾਲ 2021-22 ਦੀ ਤੁਲਨਾ ਵਿੱਚ ਨਿਧੀ ਵੰਡ ਵਿੱਚ 44% ਵਾਧਾ

ਚਾਲੂ ਵਿੱਤੀ ਸਾਲ 2022-23 ਦੇ ਦੌਰਾਨ ਅਗਸਤ -2022 ਤੱਕ ਪੁਲ ਦੇ ਉੱਪਰ/ਨੀਚੇ (ਆਰਓਬੀ/ਆਰਯੂਬੀ) 250 ਸੜਕਾਂ ਦਾ ਨਿਰਮਾਣ

ਭਾਰਤੀ ਰੇਲਵੇ ਦੇ ਬ੍ਰੌਡ ਗੇਡ ਨੈੱਟਵਰਕ ‘ਤੇ ਸਾਰੇ ਮਾਨਵ ਰਹਿਤ ਸਮਪਾਰ (ਯੂਐੱਮਐੱਲਸੀ) ਨੂੰ ਹਟਾਇਆ ਗਿਆ

Posted On: 19 SEP 2022 5:56PM by PIB Chandigarh

ਭਾਰਤੀ ਰੇਲਵੇ ਵਿੱਚ ਸਮਪਾਰਾਂ ਨੂੰ ਹਟਾਉਣ ਦਾ ਕਾਰਜ ਮਿਸ਼ਨ ਮੋਡ ਵਿੱਚ ਕੀਤਾ ਜਾ ਰਿਹਾ ਹੈ। ਹੁਣ ਤੱਕ, ਭਾਰਤੀ ਰੇਲਵੇ ਬ੍ਰਾਂਡ ਗੇਜ ਨੈੱਟਵਰਕ ‘ਤੇ ਸਾਰੇ ਮਾਨਵ ਰਹਿਤ ਸਮਪਾਰਾਂ ਨੂੰ ਹਟਾ ਦਿੱਤਾ ਗਿਆ ਹੈ। ਮਾਨਵ ਰਹਿਤ ਸਮਪਾਰਾਂ ਨੂੰ ਹਟਾਉਣ ਦੀ ਗਤੀ 2009-14 ਦੇ ਦੌਰਾਨ ਪ੍ਰਤੀ ਸਾਲ 1137 ਤੋਂ ਵਧਾਕੇ 2014-19 ਦੇ ਦੌਰਾਨ ਹੁਣ ਔਸਤਨ 1884 ਪ੍ਰਤੀ ਸਾਲ ਹੋ ਗਈ ਹੈ।

ਵਿੱਤੀ ਸਾਲ 2022-23 ਦੇ ਦੌਰਾਨ, 1000 ਦੇ ਟੀਚੇ ਦੇ ਮੁਕਾਬਲੇ ਅਗਸਤ-22 ਦੇ ਅੰਤ ਤੱਕ ਹੁਣ ਤੱਕ 216 ਮਾਨਵਯੁਕਤ ਸਮਪਾਰਾਂ ਨੂੰ ਹਟਾ ਦਿੱਤਾ ਗਿਆ ਹੈ ਜੋ ਕਿ ਇਸੇ ਮਿਆਦ ਵਿੱਚ ਵਿੱਤੀ ਸਾਲ 2021-22 ਦੇ ਦੌਰਾਨ ਹਾਸਿਲ ਪ੍ਰਗਤੀ ਦੀ ਤੁਲਨਾ ਵਿੱਚ 10% ਅਧਿਕ ਹੈ। ਸਾਲ 2009-14 ਦੀ ਮਿਆਦ ਦੇ ਦੌਰਾਨ 199 ਮਾਨਵਯੁਕਤ ਸਮਪਾਰਾਂ ਨੂੰ ਬੰਦ ਕਰ ਦਿੱਤਾ ਗਿਆ ਜਿਨ੍ਹਾਂ ਦੀ ਸੰਖਿਆ 2014-22 ਦੇ ਦੌਰਾਨ ਪ੍ਰਤੀ ਸਾਲ 676 ਹੋ ਗਈ। 

ਮਾਨਵਯੁਕਤ ਸਮਪਾਰਾਂ ਨੂੰ ਸਮਾਪਤ ਕਰਨ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਪੁਲਾਂ ਦੇ ਉੱਪਰ/ਨੀਚੇ ਸੜਕਾਂ ਦਾ ਨਿਰਮਾਣ ਅਤੇ ਰੇਲਵੇ ਦੇ ਸੰਚਾਲਨ (ਖਾਸ ਕਰਕੇ ਸੁਨਹਿਰੀ ਚੁਤਰਭੁਜ/ਡਾਇਗਨਲ ਮਾਰਗਾਂ ‘ਤੇ 160 ਕਿਲੋਮੀਟਰ ਪ੍ਰਤੀ ਘੰਟੇ) ਵਿੱਚ ਸੁਧਾਰ ਲਈ ਪ੍ਰਾਥਮਿਕਤਾਵਾਂ ਤੈਅ ਕਰਕੇ ਅਪਡ੍ਰੇਟ ਕਾਰਜਾਂ ਦੇ 100% ਐਲੀਮਿਨੇਸ਼ਨ ਲਈ ਨੀਤੀ ਵਿੱਚ ਪਰਿਵਤਰਨ ਜਿਹੇ ਉਪਾਅ ਕੀਤੇ ਗਏ ਹਨ।

ਹਾਲਾਂਕਿ ਆਰਓਬੀ/ਆਰਯੂਬੀ ਦੇ ਨਿਰਮਾਣ ਦੀ ਲਾਗਤ ਰੇਲਵੇ ਅਤੇ ਸੰਬੰਧਿਤ ਰਾਜ ਸਰਕਾਰ ਦੁਆਰਾ ਸਮਾਨ ਰੂਪ ਨਾਲ ਸਾਂਝਾ ਕੀਤੀ ਜਾ ਰਹੀ ਸੀ ਹਾਲ ਹੀ ਵਿੱਚ ਵਿੱਤ ਪੋਸ਼ਣ ਪ੍ਰਤੀਮਾਨ ਵਿੱਚ ਬਦਲਾਅ ਨੇ ਕਿਸੇ ਵੀ ਪੱਖ ਨੂੰ ਆਪਣੀ ਜ਼ਰੂਰਤ ਦੇ ਅਧਾਰ ‘ਤੇ ਨਿਰਮਾਣ ਦੀ ਪੂਰੀ ਲਾਗਤ ਬਹਿਨ ਕਰਨ ਦੀ ਅਨੁਮਤੀ ਦੇ ਦਿੱਤੀ ਹੈ। ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਰਾਸ਼ੀ ਦਾ ਵੰਡ ਪਿਛਲੇ ਵਿੱਤੀ ਸਾਲ 2021-22 ਦੇ 4500 ਕਰੋੜ ਰੁਪਏ ਤੋਂ ਵਧਾ ਕੇ 6500 ਕਰੋੜ ਰੁਪਏ (44% ਦਾ ਵਾਧਾ) ਕਰ ਦਿੱਤਾ ਗਿਆ ਹੈ।

ਪੁਲਾਂ ਦੇ ਉੱਪਰ/ਨੀਚੇ ਸੜਕਾਂ ਦਾ ਨਿਰਮਾਣ (ਆਰਓਬੀ/ਆਰਯੂਬੀ):

ਸਮਪਾਰਾਂ ਨੂੰ ਹਟਾਉਣ ਦੇ ਤਹਿਤ ਸਮਪਾਰਾਂ ਦੇ ਸਥਾਨ ‘ਤੇ ਪੁਲਾਂ ਦੇ ਉੱਪਰ/ਨੀਚੇ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 2014-22 ਦੀ ਮਿਆਦ ਦੇ ਦੌਰਾਨ ਪੁਲਾਂ ਦੇ ਉੱਪਰ/ਨੀਚੇ ਸੜਕਾਂ ਦੇ ਨਿਰਮਾਣ ਦੀ ਪ੍ਰਗਤੀ 1225 ਸੰਖਿਆ ਪ੍ਰਤੀ ਸਾਲ ਹੈ ਜੋ ਕਿ 2009-14 ਦੇ ਦੌਰਾਨ 763 ਦੀ ਤੁਲਨਾ ਵਿੱਚ 61% ਅਧਿਕ ਹੈ। ਵਰਤਮਾਨ ਵਿੱਤੀ ਸਾਲ 2022-23 ਦੇ ਦੌਰਾਨ ਅਗਸਤ 2022 ਤੱਕ 250 ਸੜਕਾਂ ਦਾ ਪੁਲ ਦੇ ਉੱਪਰ/ਨੀਚੇ ਨਿਰਮਾਣ ਕੀਤਾ ਗਿਆ ਹੈ ਜੋ ਇਸੇ ਮਿਆਦ ਲਈ ਵਿੱਤੀ ਸਾਲ 2021-22 ਦੀ ਤੁਲਨਾ ਵਿੱਚ 5% ਅਧਿਕ ਹੈ।

***

ਵਾਈਬੀ/ਡੀਐੱਨਐੱਸ



(Release ID: 1860941) Visitor Counter : 111


Read this release in: English , Urdu , Hindi , Odia