ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਅਮਰੀਕਾ ਵਿੱਚ ਆਯੋਜਿਤ ਗਲੋਬਲ ਸਵੱਛ ਊਰਜਾ ਕਾਰਜ ਮੰਚ (ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਸ) ਵਿੱਚ ਹਿੱਸਾ ਲੈਣ ਲਈ ਬਿਜਲੀ, ਨਵੀਨ ਅਤੇ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਸੰਯੁਕਤ ਭਾਰਤੀ ਮੰਤਰੀ ਪ੍ਰਤੀਨਿਧੀਮੰਡਲ ਦੀ ਅਗਵਾਈ ਕਰ ਰਹੇ ਹਨ


ਮੰਤਰੀ ਮਹੋਦਯ 21 ਤੋਂ 23 ਸਤੰਬਰ 2022 ਤੱਕ ਸੰਯੁਕਤ ਰਾਜ ਅਮਰੀਕਾ ਦੇ ਪੈਂਸਿਲਵੇਨਿਆ ਦੇ ਪਿਟ੍ਸਬਰਗ ਵਿੱਚ ਸਵੱਛ ਊਰਜਾ ਮੰਤਰੀ ਮੀਟਿੰਗ (ਸੀਈਐੱਮ13) ਅਤੇ ਮਿਸ਼ਨ ਇਨੋਵੇਸ਼ਨ (ਐੱਮਆਈ-7) ਦੇ ਸੰਯੁਕਤ ਆਯੋਜਨ ਵਿੱਚ ਹਿੱਸਾ ਲੈਣ ਲਈ ਕੱਲ੍ਹ ਸ਼ਾਮ ਤੋਂ ਪੰਜ ਦਿਨਾਂ ਯਾਤਰਾ ‘ਤੇ ਰਹਿਣਗੇ

ਇਹ ਪ੍ਰੋਗਰਾਮ ਸਵੱਛ ਊਰਜਾ ਇਨੋਵੇਸ਼ਨ ਅਤੇ ਤੈਨਾਤੀ ਵਿੱਚ ਤੇਜ਼ੀ ਲਿਆਉਣ ਲਈ 30 ਤੋਂ ਅਧਿਕ ਦੇਸ਼ਾਂ ਦੇ ਮੁੱਖ ਕਾਰਕਾਰੀ ਅਧਿਕਾਰੀ, ਨਵੀਨਤਾਕਾਰੀ, ਯੁਵਾ ਪੇਸ਼ੇਵਰਾਂ, ਨਾਗਰਿਕ ਸਮਾਜ ਅਤੇ ਮੰਤਰੀਆਂ ਸਹਿਤ ਦੁਨੀਆ ਭਰ ਦੇ ਹਜ਼ਾਰਾਂ ਸਵੱਛ ਊਰਜਾ ਨੇਤਾਵਾਂ ਨੂੰ ਇਕੱਠੇ ਲਿਆਵੇਗਾ


ਸਵੱਛ ਊਰਜਾ ਸਮਾਧਾਨਾਂ ਵਿੱਚ ਤੇਜ਼ੀ ਲਿਆਉਣ ਲਈ ਬਾਇਓ-ਰਿਫਾਇਨਰੀ, ਟਿਕਾਊ ਹਵਾਬਾਜ਼ੀ ਈਂਧਨ, ਸਮੱਗਰੀ ਤੇਜ਼ ਪਲੈਟਫਾਰਮ, ਬਿਲਡਿੰਗ ਐਨਰਜੀ ਐਫੀਸ਼ੀਐਂਸੀ (ਸਮਾਰਟ ਗ੍ਰਿਡ), ਕਾਰਬਨ ਕੈਪਚਰ, ਹਾਈਡ੍ਰੋਜਨ ਵੈਲੀ ਪਲੈਟਫਾਰਮ ਦੇ ਖੇਤਰ ਵਿੱਚ ਭਾਰਤ ਮਹੱਤਵਪੂਰਨ ਯਤਨਾਂ ਨੂੰ ਉਜਾਗਰ ਕਰੇਗਾ

Posted On: 18 SEP 2022 5:10PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਸੰਯੁਕਤ ਰਾਜ ਅਮਰੀਕਾ ਵਿੱਚ ਆਯੋਜਿਤ ਹੋ ਰਹੇ

ਗਲੋਬਲ ਸਵੱਛ ਊਰਜਾ ਕਾਰਜ ਮੰਚ (ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ) ਵਿੱਚ ਹਿੱਸਾ ਲੈਣ ਲਈ ਅਤੇ ਉਘੇ ਵਿੱਦਿਅਕਾਂ ਦੇ ਨਾਲ-ਨਾਲ ਭਾਰਤ ਵੰਸ਼ੀਆਂ ਦੇ ਨਾਲ ਗੱਲਬਾਤ ਕਰਨ ਲਈ 5 ਦਿਨਾਂ ਯਾਤਰਾ ‘ਤੇ ਬਿਜਲੀ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਸੰਯੁਕਤ ਭਾਰਤੀ ਮੰਤਰੀ ਆਧਿਕਾਰਿਕ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਨਗੇ। 

ਡਾ. ਜਿਤੇਂਦਰ ਸਿੰਘ ਅਮਰੀਕੀ ਦੌਰੇ ਦੇ ਪਹਿਲੇ ਪੜਾਅ ਵਿੱਚ ਕੱਲ੍ਹ ਸ਼ਾਮ ਵਾਸ਼ਿੰਗਟਨ ਲਈ ਰਵਾਨਾ ਹੋਣਗੇ ਅਤੇ ਉੱਥੋ ਉਹ ਪਹਿਲੇ ਪਿਟ੍ਸਬਰਗ ਅਤੇ ਬਾਅਦ ਵਿੱਚ ਨਿਊਯਾਰਕ ਲਈ ਰਵਾਨਾ ਹੋਣਗੇ।

https://ci5.googleusercontent.com/proxy/P8KBl2YfnqvQHUJOXEKYJCr2uoLa8X8x9JCO3-DEMan2sgIrZqL7toRA32GCAGkw439CAH24t_TPX60mEei90C3sB4fmmI3_HF1q8NHF0qEPNAir-P24wA=s0-d-e1-ft#https://static.pib.gov.in/WriteReadData/userfiles/image/djs-11RY0.jpg

ਸਵੱਛ ਊਰਜਾ ਮੰਤਰੀ ਮੀਟਿੰਗ (ਸੀਈਐੱਮ 13) ਅਤੇ ਮਿਸ਼ਨ ਇਨੋਵੇਸ਼ਨ (ਐੱਮਆਈ-7) ਦਾ ਪ੍ਰਤਿਸ਼ਠਿਤ ਸੰਯੁਕਤ ਆਯੋਜਨ ਸੰਯੁਕਤ ਰਾਜ ਅਮਰੀਕਾ ਦੇ ਪੈਂਸਿਲਵੇਨਿਆ ਦੇ ਪਿਟ੍ਸਬਰਗ ਵਿੱਚ ਇਸ ਸਾਲ 21 ਤੋਂ 23 ਸਤੰਬਰ ਤੱਕ ਹੋਵੇਗਾ। ਇਸ ਪ੍ਰੋਗਰਾਮ ਵਿੱਚ ਸਵੱਛ ਊਰਜਾ ਇਨੋਵੇਸ਼ਨ ਅਤੇ ਉਨ੍ਹਾਂ ਦੇ ਪ੍ਰਯੋਗ ਵਿੱਚ ਤੇਜ਼ੀ ਲਿਆਉਣ ਲਈ 30 ਤੋਂ ਅਧਿਕ ਦੇਸ਼ਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਨਵੀਨਤਾਕਾਰੀ, ਯੁਵਾ ਪੇਸ਼ੇਵਰਾਂ, ਨਾਗਰਿਕ ਸਮਾਜਾਂ, ਅਤੇ ਮੰਤਰੀਆਂ ਸਹਿਤ ਦੁਨੀਆ ਭਰ ਦੇ ਹਜ਼ਾਰਾਂ ਸਵੱਛ ਊਰਜਾ ਨੇਤਾਵਾਂ ਲਈ ਇਕੱਠੇ ਆਉਣ ਦੀ ਆਸ਼ਾ ਹੈ।

ਆਪਣੇ ਯਾਤਰਾ ਦੇ ਰਵਾਨਿਗੀ ਬਿਆਨ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਗਲੋਬਲ ਸਵੱਛ ਊਰਜਾ ਕਾਰਜ ਮੰਚ (ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ) ਦੇ ਪੂਰਣ ਗੋਲਮੇਜ ਸੰਮੇਲਨ ਵਿੱਚ ਵਿਸ਼ੇਸ਼ ਰੂਪ ਤੋਂ ਦੇਸ਼ ਅਤੇ ਵਿਦੇਸ਼ ਵਿੱਚ ਸਵੱਛ ਊਰਜਾ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਹਾਲੀਆ ਸਫਲਤਾਵਾਂ ਦੇ ਆਲੋਕ ਵਿੱਚ ਬਹੁਤ ਕਰੀਬੀ ਜੁੜਾਅ ਦੀ ਉਮੀਦ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਕੋਵਿਡ ਦੇ ਬਾਅਦ ਯੁਗ ਅਤੇ ਹਾਲ ਹੀ ਵਿੱਚ ਜਲਵਾਯੂ ਪਰਿਵਤਰਨ ਦੀਆਂ ਚੁਣੌਤੀਆਂ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਮਾਨਵ ਜਾਤੀ ਦੀ ਬਿਹਤਰੀ ਲਈ ਸਵੱਛ ਊਰਜਾ ਸਮਾਧਾਨਾਂ ਵਿੱਚ ਗੂੜੇ ਤਾਲਮੇਲ ਅਤੇ ਸਹਿਯੋਗ ਦੀ ਜੋਰਦਾਰ ਵਕਾਲਤ ਕਰ ਰਹੇ ਹਨ।

ਇਸੇ ਸਾਲ ਫਰਵਰੀ ਵਿੱਚ ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ ਵਿੱਚ ਸ਼੍ਰੀ ਮੋਦੀ ਦੇ ਸੰਬੋਧਨ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਨੇ ਇਹ ਕਹਿੰਦੇ ਹੋਏ ਫਿਰ ਤੋਂ ਉੱਦਤ ਕੀਤਾ “1972 ਦੇ ਸਟਾਕਹੋਮ ਸੰਮੇਲਨ ਦੇ ਬਾਅਦ ਪਿਛਲੇ 50 ਸਾਲਾਂ  ਵਿੱਚ ਬਹੁਤ ਸਾਰੀਆਂ ਗੱਲਾਂ ਦੇ ਬਾਵਜੂਦ ਬਹੁਤ ਘੱਟ ਕਾਰਜ ਕੀਤਾ ਗਿਆ ਹੈ।

ਲੇਕਿਨ ਭਾਰਤ ਵਿੱਚ ਅਸੀਂ ਉੱਜਵਲਾ ਯੋਜਨਾ ਦੇ ਤਹਿਤ 09 ਕਰੋੜ ਪਰਿਵਾਰਾਂ ਨੂੰ ਸਵੱਛ ਭੋਜਨ ਪਕਾਉਣ ਦਾ ਈਂਧਨ ਉਪਲਬਧ ਕਰਵਾਉਣ ਅਤੇ ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਨਵਿਆਉਣਯੋਗ ਊਰਜਾ ਤੱਕ ਪਹੁੰਚ ਦੇਣ ਜਿਵੇਂ ਕਦਮ ਉਠਾਏ ਹਨ ਜਿੱਥੇ ਕਿਸਾਨਾਂ ਨੂੰ ਸੌਰ ਪੈਨਲ ਸਥਾਪਿਤ ਕਰਨ ਇਸ ਦਾ ਉਪਯੋਗ ਕਰਨ ਅਤੇ ਗ੍ਰਿਡ ਨੂੰ ਬਚੀ ਹੋਈ ਅਤਿਰਿਕਤ ਬਿਜਲੀ ਬੇਚਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਜੋ ਸਥਿਰਤਾ ਅਤੇ ਉਸ ਦੀ ਇਕਵਿਟੀ ਨੂੰ ਹੁਲਾਰਾ ਦੇਵੇਗਾ।

ਆਗਾਮੀ 20 ਸਤੰਬਰ ਨੂੰ ਡਾ. ਜਿਤੇਂਦਰ ਸਿੰਘ ਅਮਰੀਕਾ-ਭਾਰਤ ਵਪਾਰ ਪਰਿਸ਼ਦ (ਯੂਐੱਸ-ਇੰਡੀਆ ਬਿਜਨੈਂਸ ਕਾਉਂਸਿਲ) ਦੁਆਰਾ ਯੂਐੱਸ ਚੈਂਬਰ ਆਵ੍ ਅਮਰੀਕਾ ਦੇ ਵਾਸ਼ਿੰਗਟਨ, ਡੀਸੀ ਵਿੱਚ ਵਣਜ ਹੈੱਡਕੁਆਟਰ ਵਿੱਚ ਆਯੋਜਿਤ ਹੋਣ ਵਾਲੇ ਭੂ-ਸਥਾਨਿਕ, ਪੁਲਾੜ, ਪ੍ਰਿਥਵੀ ਅਤੇ ਮਹਾਸਾਗਰ ਵਿਗਿਆਨ, ਫਾਰਮਾ ਅਤੇ ਬਾਇਓ-ਟੈਕਨੋਲੋਜੀ 

 

(ਬਾਇਓਟੇਕ) ਖੇਤਰਾਂ ਨਾਲ ਜੁੜੀ ਲਗਭਗ 35 ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਸੰਘੀ ਪ੍ਰਤੀਨਿਧੀਆਂ ਦੇ ਨਾਲ ਇੱਕ ਮਹੱਤਵਪੂਰਨ ਗੋਲਮੇਜ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਮੰਤਰੀ ਮਹੋਦਯ ਕੁੱਝ ਖੇਤਰਾਂ ਨੂੰ ਆਨਲੋਕ ਕਰਨ ਅਤੇ ਵਿਦੇਸ਼ੀ ਸਿੱਧੇ ਨਿਵੇਸ਼ (ਐੱਫਡੀਆਈ) ਮਾਨਦੰਡਾਂ ਦੇ ਉਦਾਰੀਕਰਣ ਦੇ ਬਾਅਦ ਇਨ੍ਹਾਂ ਸਭ ਤੋਂ ਗਤੀਵਿਧੀਆਂ ਵਾਲੇ ਖੇਤਰਾਂ ਵਿੱਚ ਨਿਵੇਸ਼ ਕਰਨ ਲਈ ਕੰਪਨੀਆਂ ਨੂੰ ਸੱਦੇ ਵੀ ਕਰਨਗੇ।

ਭਾਰਤੀ ਰਾਜਦੂਤ ਦੁਆਰਾ ਇੰਡੀਆ ਹਾਊਸ ਵਿੱਚ ਆਯੋਜਿਤ ਰਾਤ ਦੇ ਭੋਜਨ ਦੇ ਦੌਰਾਨ ਮੰਤਰੀ ਮਹੋਦਯ ਦੇ ਪ੍ਰਮੁੱਖ ਅਮਰੀਕੀ ਸੰਘੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੇ ਜਾਣ ਦੀ ਵੀ ਸੰਭਾਵਨਾ ਹੈ।


 

21 ਅਤੇ 22 ਸਤੰਬਰ ਨੂੰ ਡਾ. ਜਿਤੇਂਦਰ ਸਿੰਘ ਗਲੋਬਲ ਸਵੱਛ ਊਰਜਾ ਕਾਰਜ ਮੰਚ (ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ) ਵਿੱਚ ਕਈ ਪ੍ਰੋਗਰਾਮ ਆਯੋਜਿਤ ਕਰਨਗੇ ਜਿਸ ਵਿੱਚ ਉਨ੍ਹਾਂ ਦੇ ਦੁਆਰਾ ਘੱਟ ਕਾਰਬਨ ਵਾਲੇ ਭਵਿੱਖ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦਾ ਉਦੇਸ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਸਵੱਛ ਊਰਜਾ ਇਨੋਵੇਸ਼ਨਾਂ ਨੂੰ ਤੇਜ਼ ਕਰਕੇ ਦੇਸ਼ ਦੇ ਊਰਜਾ ਪਰਿਦ੍ਰਿਸ਼ ਨੂੰ ਬਦਲਣਾ ਹੈ।

ਡਾ. ਜਿਤੇਂਦਰ ਸਿੰਘ ਪ੍ਰਤੀਨਿਧੀਆਂ ਨੂੰ ਇਹ ਵੀ ਸੂਚਿਤ ਕਰ ਸਕਦੇ ਹਨ ਕਿ ਸਵੱਛ ਊਰਜਾ ਸਮਾਧਾਨਾਂ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਸਰਗਰਮ ਰੂਪ ਤੋਂ ਸਵੱਛ ਊਰਜਾ ਦੀ ਖੋਜ ਅਤੇ ਵਿਕਾਸ ਪਹਿਲ ਵਿੱਚ ਲਗਿਆ ਹੋਇਆ ਹੈ ਅਤੇ ਬਾਇਓ-ਰਿਫਾਇਨਰੀ, ਟਿਕਾਊ ਹਵਾਬਾਜ਼ੀ ਈਂਧਨ, ਸਮੱਗਰੀ ਤੇਜ਼ ਪਲੈਟਫਾਰਮ, ਊਰਜਾ ਕੁਸ਼ਲਤਾ ਦੇ ਨਿਰਮਾਣ (ਸਮਾਰਟ ਗ੍ਰਿਡ), ਕਾਰਬਨ ਕੈਪਚਰ, ਹਾਈਡ੍ਰੋਜਨ ਵੈਲੀ ਪਲੈਟਫਾਰਮ ਆਦਿ ਦੇ ਖੇਤਰ ਵਿੱਚ ਮਹੱਤਵਪੂਰਨ ਯਤਨ ਕੀਤੇ ਗਏ ਹਨ।

ਟਿਕਾਊ ਬਾਇਓ-ਊਰਜਾ ਅਤੇ ਬਾਇਓ-ਰਿਫਾਇਨਰੀ ‘ਤੇ 22 ਸਤੰਬਰ ਨੂੰ ਆਯੋਜਿਤ ਪਹਿਲੇ ਗੋਲਮੇਜ਼ ਸੰਮੇਲਨ ਵਿੱਚ ਡਾ. ਜਿਤੇਂਦਰ ਸਿੰਘ ਦੁਆਰਾ ਮਹੱਤਵਪੂਰਨ ਸਵੱਛ ਊਰਜਾ ਹਿੱਸੇ ਦੇ ਨਾਲ ਊਰਜਾ ਪਰਿਦ੍ਰਿਸ਼ ਨੂੰ ਬਦਲਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਭਾਰਤੀ ਦੀ ਯੋਜਨਾ ਬਾਰੇ ਬੋਲਣ ਦੀ ਸੰਭਾਵਨਾ ਹੈ।

 ਜ਼ਿਕਰਯੋਗ ਤੌਰ ‘ਤੇ ਭਾਰਤ ਸਾਲ 2030 ਤੱਕ 500 ਗੀਗਾਵਾਟ (ਜੀਡਬਲਿਊ) ਨੌਨ-ਫਾਸਿਲ ਊਰਜਾ ਸਮਰੱਥ ਤੱਕ ਪਹੁੰਚਣ 50% ਊਰਜਾ ਜ਼ਰੂਰਤਾਂ ਨੂੰ ਨਵਿਆਉਣਯੋਗ ਊਰਜਾ ਵਿੱਚ ਤਬਦੀਲ ਕਰਨ ਕੁਲ ਅਨੁਮਾਨਿਤ ਕਾਰਬਨ ਨਿਕਾਸੀ ਨੂੰ 1 ਅਰਬ (ਬਿਲੀਅਨ) ਟਨ ਘੱਟ ਕਰਕੇ ਅਰਥਵਿਵਸਥਾ ਦੀ ਕਾਰਬਨ ਤੀਬਰਤਾ ਨੂੰ 2005 ਦੇ ਪੱਧਰ ਨਾਲ 45% ਘੱਟ ਕਰਨ ਅਤੇ ਅੰਤ ਵਿੱਚ 2070 ਤੱਕ ਸੁੱਧ ਜ਼ੀਰੋ ਨਿਕਾਸੀ ਪ੍ਰਾਪਤ ਕਰਨ ‘ਤੇ ਸਹਿਮਤ ਹੋ ਗਿਆ ਹੈ।

22 ਸਤੰਬਰ ਨੂੰ ਸਬੰਧ ਸਮਾਜ ਦੇ ਨਾਲ ਸ਼ੁੱਧ ਜ਼ੀਰੋ ਨਿਰਮਿਤ ਵਾਤਾਵਰਣ ‘ਤੇ ਦੂਜੇ ਗੋਲਮੇਜ ਸੰਮੇਨਲ ਹੇਠ ਡਾ.  ਜਿਤੇਂਦਰ ਸਿੰਘ ਨਾਲ ਇਹ ਆਸ਼ਾ ਰਹੇਗੀ ਕਿ ਉਹ ਪਿਛਲੇ ਦਹਾਕਿਆ ਦੇ ਦੌਰਾਨ 3 ਕਰੋੜ 43 ਲੱਖ ਅਮਰੀਕੀ ਡਾਲਰ ਦੇ ਨਿਵੇਸ਼ ਦੇ ਨਾਲ ਭਾਰਤ ਸਮਰਥਿਤ ਖੋਜ ਵਿਕਾਸ ਅਤੇ ਟੈਕਨੋਲੋਜੀਆਂ ਦੇ ਪ੍ਰਯੋਗ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣਗੇ।

ਉਹ ਊਰਜਾ ਕੁਸ਼ਲਤਾ ਅਤੇ ਸਮਾਰਟ ਗ੍ਰਿਡ ਦੇ ਨਿਰਮਾਣ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਦੇ ਰਾਹੀਂ ਭਾਰਤ ਦੇ ਖੋਜ ਅਤੇ ਵਿਕਾਸ ਬੁਨਿਆਦੀ ਢਾਂਚੇ ਦੇ ਨਾਲ-ਨਾਲ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਬਾਰੇ ਵਿੱਚ ਵੀ ਜਾਣਕਾਰੀ ਸਾਂਝਾ ਕਰ ਸਕਦੇ ਹਨ।

ਦੋਨਾਂ ਗੋਲਮੇਜ ਸੰਮੇਲਨਾਂ ਦੇ ਬਾਅਦ 22 ਸਤੰਬਰ ਦੀ ਸ਼ਾਮ ਨੂੰ ਸਵੱਛ ਊਰਜਾ ਮੰਤਰੀ (ਸੀਈਐੱਮ 13) ਅਤੇ ਮਿਸ਼ਨ ਇਨੋਵੇਸ਼ਨ (ਐੱਮਆਈ-7) ਦੀ ਸੰਯੁਕਤ ਮੰਤਰੀ ਪੱਥਰ ਮੀਟਿੰਗ ਹੋਵੇਗੀ, ਜਿਸ ਵਿੱਚ ਡਾ. ਜਿਤੇਂਦਰ ਸਿੰਘ ਮੰਤਰੀਆਂ ਅਤੇ ਪ੍ਰਤਿਨਿਧੀਆਂ ਨੂੰ ਦੱਸਣਗੇ ਕਿ ਭਾਰਤ ਦੋਨਾਂ ਐੱਮਆਈ ਅਤੇ ਸੀਈਐੱਣ ਦਾ ਸੰਸਥਾਪਕ ਅਤੇ ਸਰਗਰਮ ਮੈਂਬਰ ਹੈ ਅਤੇ ਇਸ ਦੀ ਸ਼ੁਰੂਆਤ ਦੇ ਨਾਲ ਹੀ ਉਹ ਸਰਗਰਮ ਰੂਪ ਨਾਲ ਵੱਖ-ਵੱਖ ਮਿਸ਼ਨਾਂ ਅਤ ਪਲੈਟਫਾਰਮ ਵਰਕ ਸਟ੍ਰੀਮ ਦੇ ਰਾਹੀਂ ਐੱਮਆਈ 2.0 ਦੇ ਨਾਲ ਜੁੜਿਆ ਹੋਇਆ ਹੈ।

ਉਸੇ ਦਿਨ “ਇੰਡੀਆ ਕਲੀਨ ਐਨਰਜੀ ਸ਼ੌਕੇਸ”  ‘ਤੇ ਅਲਗ ਤੋਂ ਇੱਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ  ਡਾ. ਜਿਤੇਂਦਰ ਸਿੰਘ ਸਵੱਛ ਊਰਜਾ ਦੇ ਭਵਿੱਖ ਵੱਲ ਵਧਣ ਲਈ ਭਾਰਤ ਸਰਕਾਰ ਦੀਆਂ ਮਹੱਤਵਆਕਾਂਖਿਆ ਅਤੇ ਕਾਰਵਾਈ ਨੂ ਸਾਂਝਾ ਕਰਨ ਬਾਰੇ ਵੇਰਵਾ ਦੇਣਗੇ।

ਯਾਤਰਾ ਦੇ ਅੰਤਿਮ ਪੜਾਅ ਵਿੱਚ ਡਾ. ਜਿਤੇਂਦਰ ਸਿੰਘ ਨਿਊਯਾਰਕ ਤੋਂ ਦਿੱਲੀ ਲਈ ਪ੍ਰਸਥਾਨ ਕਰਨ ਤੋਂ ਪਹਿਲੇ ਸ਼ਾਮ ਨੂੰ ਸਮਾਜਿਕ ਸੁਆਗਤ ਸਮਾਰੋਹ ਵਿੱਚ ਉੱਘੇ ਭਾਰਤ ਵੰਸ਼ੀਆਂ ਦੇ ਨਾਲ ਗੱਲਬਾਤ ਕਰਨਗੇ।  ਇਸ ਮੀਟਿੰਗ ਵਿੱਚ ਮੰਤਰੀ ਮਹੋਦਯ ਭਾਰਤ ਦੀ ਸੁਤੰਤਰਤਾ ਦੇ 75 ਅਤੇ ਸਾਲ ‘ਤੇ ਆਯੋਜਿਤ ਭਾਰਤ ਦੇ ਆਜ਼ਾਦੀ ਦਾ ਅਮ੍ਰਿੰਤ ਮਹੋਤਸਵ ਦੇ ਉਤਸਵ ਅਤੇ ਇੱਕ ਜੀਵੰਤ ਲੋਕਤੰਰਤ ਅਤੇ ਇੱਕ ਸੰਪੰਨ ਅਰਥਵਿਵਸਥਾ ਦੇ ਰੂਪ ਵਿੱਚ ਦੇਸ਼ ਦੀ ਅਤੁਲਨੀਯ ਯਾਤਰਾ ‘ਤੇ ਚਾਨਣਾ ਪਾਇਆ। ਉਹ ਇਹ ਵੀ ਸਵੀਕਾਰ ਕਰਨਗੇ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਵਾਸੀ ਭਾਰਤੀਆਂ ਨੇ ਵੀ ਸੰਯੁਕਤ ਰਾਜ ਅਮਰੀਕਾ ਵਿੱਚ ਇਨ੍ਹਾਂ ਸਮਾਰੋਹਾਂ ਵਿੱਚ ਵੱਡੀ ਧੂਮਧਾਮ ਨਾਲ ਹਿੱਸਾ ਲਿਆ ਹੈ।

 <><><>

ਐੱਸਐੱਨਸੀ/ਆਰਆਰ


(Release ID: 1860714) Visitor Counter : 100