ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੋਆਬਾ ਕਾਲਜ ਦੀ 65ਵੀਂ ਕਨਵੋਕੇਸ਼ਨ 20 ਸਤੰਬਰ 2022 ਨੂੰ ਹੋਵੇਗੀ
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡਾਂ ਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ
ਸ਼੍ਰੀ ਅਨੁਰਾਗ ਸਿੰਘ ਠਾਕੁਰ ਅਕਾਦਮਿਕ ਸੈਸ਼ਨ 2017-18, 2018-19 ਅਤੇ 2019-20 ਦੇ ਲਗਭਗ 552 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ
Posted On:
19 SEP 2022 4:55PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡਾਂ ਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 20 ਸਤੰਬਰ, 2022 ਨੂੰ ਦੋਆਬਾ ਕਾਲਜ ਜਲੰਧਰ ਦੀ 65ਵੀਂ ਸਾਲਾਨਾ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡਾਂ ਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਕਾਦਮਿਕ ਸੈਸ਼ਨ 2017-18, 2018-19 ਅਤੇ 2019-20 ਦੇ ਲਗਭਗ 552 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਸ਼੍ਰੀ ਅਨੁਰਾਗ ਠਾਕੁਰ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਸੰਬੋਧਨ ਕਰਨਗੇ। ਦੋਆਬਾ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਪ੍ਰਧਾਨਗੀ ਭਾਸ਼ਣ ਦੇਣਗੇ। ਇਸ ਤੋਂ ਇਲਾਵਾ ਪ੍ਰਿੰਸੀਪਲ ਡਾ. ਪਰਦੀਪ ਭੰਡਾਰੀ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਨਗੇ। ਦੋਆਬਾ ਕਾਲਜ ਜਲੰਧਰ ਉੱਤਰੀ ਭਾਰਤ ਦੀ ਇੱਕ ਮਲਟੀ ਫੈਕਲਟੀ ਸਹਿ-ਵਿੱਦਿਅਕ ਪੋਸਟ ਗ੍ਰੈਜੂਏਟ ਮੋਹਰੀ ਸੰਸਥਾ ਹੈ। ਦੋਆਬਾ ਕਾਲਜ ਨੂੰ ਐੱਨਏਏਸੀ (NAAC) ਦੁਆਰਾ ਏ+ ਗ੍ਰੇਡ ਸਾਈਕਲ- II ਨਾਲ ਸ਼ਾਨਦਾਰ ਢੰਗ ਨਾਲ ਮੁੜ-ਪ੍ਰਵਾਨਿਤ ਕੀਤਾ ਗਿਆ ਹੈ। ਦੋਆਬਾ ਕਾਲਜ ਲਗਾਤਾਰ ਵਿਕਾਸ ਦੀਆਂ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਯੂਜੀਸੀ ਨੇ ਕਾਲਜ ਨੂੰ 'ਕਾਲਜ ਵਿਦ ਪੋਟੈਂਸ਼ੀਅਲ ਫੌਰ ਐਕਸੀਲੈਂਸ' (ਸੀਪੀਈ) ਦਾ ਮਾਣਮੱਤਾ ਦਰਜਾ ਪ੍ਰਦਾਨ ਕੀਤਾ ਹੈ। ਕਾਲਜ ਨੂੰ 2017 ਵਿੱਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲੇ ਦੇ ਡੀਬੀਟੀ ਦੁਆਰਾ 'ਸਟਾਰ ਕਾਲਜ' ਦਾ ਦਰਜਾ ਦਿੱਤਾ ਗਿਆ ਹੈ। ਇਹ ਕਾਲਜ 81 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਖੇਤਰ ਵਿੱਚ ਗੁਣਾਤਮਕ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਦੋਆਬਾ ਕਾਲਜ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਜਲੰਧਰ ਦੇ ਪਹਿਲੇ ਕੈਂਪਸ ਕਮਿਊਨਿਟੀ ਰੇਡੀਓ ਰਾਬਤਾ 90.8 ਮੈਗਾਹਰਟਜ਼ ਦੀ ਸਫ਼ਲਤਾਪੂਰਵਕ ਸਥਾਪਨਾ ਕਰਕੇ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ।
*********
ਪੀਐੱਸ/ਆਰਬੀ
(Release ID: 1860708)
Visitor Counter : 139