ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ 60 ਸਟਾਰਟ-ਅੱਪਸ ਨੂੰ ਇੰਸਪਾਇਰ ਅਵਾਰਡ ਅਤੇ 53,021 ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ
ਇਨ੍ਹਾਂ ਇਨੋਵੇਟਰਾਂ ਨੂੰ ਉਨ੍ਹਾਂ ਦੀ ਉਦਮਤਾ ਯਾਤਰਾ ਦੇ ਲਈ ਪੂਰਨ ਪ੍ਰਫੂਲਤ (ਇਨਕਿਊਬੇਸ਼ਨ) ਸਮਰਥਨ ਪ੍ਰਦਾਨ ਕੀਤਾ ਜਾਵੇਗਾ
ਮਹੋਦਯ ਦੇ ਅਨੁਸਾਰ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ 6.53 ਲੱਖ ਵਿਚਾਰਾਂ ਅਤੇ ਇਨੋਵੇਸ਼ਨਾਂ ਵਿੱਚੋਂ 53,021 ਵਿਦਿਆਰਥੀਆਂ ਨੂੰ ਯੋਜਨਾ ਦੇ ਲਈ ਪ੍ਰਸਤੁਤ ਵਿਚਾਰਾਂ ਦੇ ਪ੍ਰੋਟੋਟਾਈਪ ਵਿਕਸਿਤ ਲਈ ਹਰੇਕ ਨੂੰ 10,000 ਰੁਪਏ ਦੀ ਵਿੱਤੀ ਸਹਾਇਤਾ ਦੇ ਲਈ ਪਹਿਚਾਣਿਆ ਗਿਆ ਸੀ
556 ਵਿਦਿਆਰਥੀਆਂ ਨੇ ਦੇਸ਼ ਦੇ ਸਭ ਤੋਂ ਹੋਣਹਾਰ ਵਿਗਿਆਨਿਕਾਂ, ਖੋਜਕਾਰਾਂ, ਵਿਦਵਾਨਾਂ ਅਤੇ ਵਿਗਿਆਨ ਅਤੇ ਟੈਕਨੋਲੋਜੀ (ਐੱਸ ਐਂਡ ਟੀ) ਪ੍ਰਤਿਭਾ ਦੇ ਨਿਰਮਾਣ ਵਿੱਚ ਇਕ ਸਮੁੱਚੇ ਸਮੂਹ ਦੇ ਰੂਪ ਵਿੱਚ 9ਵੀਂ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਿਤਾ ਵਿੱਚ ਆਪਣੀ ਜਗ੍ਹਾ ਬਣਾਈ ਹੈ: ਡਾ. ਜਿਤੇਂਦਰ ਸਿੰਘ
Posted On:
16 SEP 2022 3:47PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ 60 ਸਟਾਰਟ-ਅੱਪ ਨੂੰ ਇੰਸਪਾਇਰ (ਆਈਐੱਨਐੱਸਪੀਆਈਆਰਈ) ਪੁਰਸਕਾਰ ਅਤੇ 53,021 ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਇਹ ਪੁਰਸਕਾਰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਇਨਵੇਟਰਾਂ ਨੂੰ ਉਨ੍ਹਾਂ ਦੀ ਉਦਮਤਾ ਯਾਤਰਾ ਦੇ ਲਈ ਪੂਰਨ ਪ੍ਰਫੁੱਲਤ ਸਮਰਥਨ (ਇਨਕਿਊਬੇਸ਼ਨ ਸਪੋਰਟ) ਪ੍ਰਦਾਨ ਕੀਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਇਸ ਅਵਸਰ ’ਤੇ ਕਿਹਾ ਕਿ ਸਾਲ 2020-21 ਦੇ ਦੌਰਾਨ ਦੁਨੀਆ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਦੇਸ਼ ਕੋਵਿਡ-19 ਦੇ ਗੰਭੀਰ ਪ੍ਰਭਾਵਾਂ ਨਾਲ ਜੂਝ ਰਿਹਾ ਸੀ ਉਦੋਂ ਸਾਲਾਲਾ ਇੰਸਪਾਇਰ ਅਵਾਰਡ-ਮਾਨਕ (ਐੱਮਏਐੱਨਏਕੇ-ਮਿਲੀਅਨ ਮਾਈਂਡ੍ਸ ਆਗਮੇਂਟਿੰਗ ਨੈਸ਼ਨਲ ਏਸੀਪਰੇਸਨ ਐਂਡ ਨਾਲਜ) ਪ੍ਰਤਿਯੋਗਿਤਾ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 6.53 ਲੱਖ ਅਭੂਤਪੂਰਵ ਵਿਚਾਰਾਂ ਅਤੇ ਇਨੋਵੇਸ਼ਨਾਂ ਨੂੰ ਆਕਰਸ਼ਿਤ ਕੀਤਾ ਸੀ। ਉਨ੍ਹਾਂ ਨੇ ਕਿਹਾ ਇਸ ਯੋਜਨਾ ਨੇ ਦੇਸ਼ ਦੇ 702 ਜ਼ਿਲ੍ਹਿਆਂ (96%) ਦੇ ਵਿਚਾਰਾੰ ਅਤੇ ਇਨੋਵੇਸ਼ਨਾਂ ਦਾ ਪ੍ਰਤੀਨਿਧੀਤਵ ਕਰਕੇ ਸਮਾਵੇਸ਼ਿਤਾ ਦੇ ਇੱਕ ਵਿਲੱਖਣ ਪੱਧਰ ਨੂੰ ਛੂਹਿਆ, ਜਿਸ ਵਿੱਚ 124 ਆਕਾਂਖੀ ਜ਼ਿਲ੍ਹਿਆਂ ਵਿੱਚੋਂ 123, ਲੜਕੀਆਂ ਦਾ 51% ਪ੍ਰਤੀਨਿਧੀਤਵ, ਗ੍ਰਾਮੀਣ ਖੇਤਰਾਂ ਵਿੱਚ ਸਥਿਤ ਸਕੂਲਾਂ ਤੋਂ 84%ਭਾਗੀਦਾਰੀ ਸ਼ਾਮਿਲ ਹੈ। ਦੇਸ਼ ਦੇ 71% ਸਕੂਲ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਚਲਾਏ ਜਾ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ 6.53 ਲੱਖ ਵਿੱਚੋਂ ਕੁੱਲ 53,021 ਵਿਦਿਆਰਥੀਆਂ ਨੂੰ 10,000 ਰੁਪਏ ਦੀ ਵਿੱਤੀ ਸਹਾਇਤਾ ਦੇ ਲਈ ਪਹਿਚਾਣਿਆ ਗਿਆ ਤਾਕਿ ਉਹ ਯੋਜਨਾ ਦੇ ਲਈ ਪ੍ਰਸਤੁਤ ਵਿਚਾਰਾਂ ਦੇ ਪ੍ਰੋਟੋਟਾਈਪ ਵਿਕਸਿਤ ਕਰ ਸਕਣ। ਅਗਲੇ ਪੜਾਅ ਦੇ ਰੂਪ ਵਿੱਚ ਉਨ੍ਹਾਂ ਨੇ ਸਬੰਧਿਤ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਿਤਾ (ਡੀਐੱਲਈਪੀਸੀ) ਅਤੇ ਰਾਜ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤਿਯੋਗਿਤਾ (ਐੱਸਐੱਲਈਪੀਸੀ) ਵਿੱਚ ਮੁਕਾਬਲੇ ਕੀਤਾ ਅਤੇ ਹੁਣ ਕੁੱਲ 556 ਵਿਦਿਆਰਥੀਆਂ ਨੇ 9ਵੀਂ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤਿਯੋਗਿਤਾ (ਐੱਨਐੱਲਈਪੀਸੀ) ਵਿੱਚ ਆਪਣੀ ਜਗ੍ਹਾ ਬਣਾਈ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਸਾਰੇ 556 ਵਿਦਿਆਰਥੀ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਿਤਾ (ਐੱਨਐੱਲਈਪੀਸੀ) ਦਾ ਹਿੱਸਾ ਹੋਣਗੇ। ਹੁਣ ਇਹ ਦੇਸ਼ ਦੇ ਸਭ ਤੋਂ ਹੋਣਹਾਰ ਵਿਗਿਆਨਿਕ, ਖੋਜਕਾਰ, ਵਿਦਵਾਨ ਅਤੇ ਵਿਗਿਆਨ ਅਤੇ ਟੈਕਨੋਲੋਜੀ (ਐੱਸ ਐਂਡ ਟੀ) ਪ੍ਰਤਿਭਾ ਦੇ ਨਿਰਮਾਣ ਵਿੱਚ ਇੱਕ ਸਮੁੱਚਾ ਸਮੂਹ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਇਨੋਵੇਸ਼ਨਾਂ ’ਤੇ ਇੱਕ ਅਜਿਹਾ ਸਮਾਜਿਕ ਧਿਆਨ ਕੇਂਦ੍ਰਿਤ ਹੈ ਜੋ ਭਾਰਤ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੇ ਅਨੁਪ੍ਰਯੋਗ ਦੁਆਰਾ ਸਮੱਸਿਆਵਾਂ ਨੂੰ ਹਲ ਕਰਨ ਦਾ ਅਵਸਰ ਦਿੰਦਾ ਹੈ।
ਮਹੋਦਯ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੇ ਲਈ ਸਾਡੇ ਦੇਸ਼ ਦੇ ਸ਼ਿਖਰਲੇ ਟੈਕਨੋਲੋਜੀ ਸੰਸਥਾਨਾਂ ਜਿਵੇਂ ਆਈਆਈਟੀ, ਬਿਟ੍ਸ, ਐੱਨਆਈਟੀ ਆਦਿ ਵਿੱਚ ਵਿਸ਼ੇਸ਼ ਸਲਾਹਕਾਰ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ, ਜੋ ਨਾ ਕੇਵਲ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਵਿੱਚ ਨਵੀਨਤਮ ਰੁਝਾਨਾਂ ਦੇ ਲਈ ਉਨ੍ਹਾਂ ਦੇ ਪ੍ਰਦਰਸ਼ਨ ਦੇ ਪੱਧਰ ਨੂੰ ਵਧਾਉਂਦੇ ਹਨ ਬਲਕਿ ਉਨ੍ਹਾਂ ਨੇ ਉਨ੍ਹਾਂ ਦੀਆਂ ਨਵੀ ਤਕਨੀਕਾਂ ਦੇ ਲਈ ਸਹੀ ਫੈਸਲਾ ਲੈਣ ਦੇ ਲਈ ਟ੍ਰੇਂਡ ਵੀ ਕਰਦੇ ਹਨ ਅਤੇ ਇਸ ਗੱਲ ਦੀ ਜਾਣਕਾਰੀ ਦਿੰਦਾ ਹਨ ਕਿ ਉਨ੍ਹਾਂ ਦੇ ਇਨੋਵੇਸ਼ਨ ਵਿੱਚ ਸਭ ਤੋਂ ਅਧਿਕ ਮਦਦ ਕਰਨ ਵਾਲਾ ਕਾਰਕ ਕੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਰ ਸਾਲ ਸਭ ਮਾਨਤਾ ਪ੍ਰਾਪਤ ਯੋਗ ਸਕੂਲਾਂ ਵਿੱਚੋਂ ਅੱਠਵੀਂ ਤੋਂ ਦਸਵੀਂ ਜਮਾਤ ਤੱਕ ਵਿੱਚ ਪੜ੍ਹਨ ਵਾਲੇ 10-15 ਸਾਲ ਦੇ ਸਕੂਲੀ ਵਿਦਿਆਰਥੀਆਂ ਦੇ ਮੱਧ ਦਸ ਲੱਖ ਵਿਚਾਰਾਂ ਦੀ ਖੋਜ ਕਰਨ ਦਾ ਟੀਚਾ ਰੱਖਿਆ ਜਾਂਦਾ ਹੈ ਅਤੇ ਉਸ ਵਿੱਚੋਂ ਵੀ ਇੱਕ ਲੱਖ ਵਿਦਿਆਰਥੀਆਂ ਨੂੰ ਉਨ੍ਹਾਂ ਇਨਕਿਊਬੇਸ਼ਨ ਟ੍ਰੈਜੇਕਟਰੀਜ਼ ਵਿੱਚ ਉਨ੍ਹਾਂ ਦੀ ਅੰਤਰਨਿਹਿਤ ਯੋਗਤਾ ਦੇ ਕਾਰਨ ਮੁਕਾਬਲਾ ਕਰਨ ਅਤੇ ਅੱਗੇ ਵਧਣ ਦਾ ਅਵਸਰ ਦਿੰਦੇ ਹੋਏ ਆਪਣੀ ਪ੍ਰਤਿਭਾ ਨੂੰ ਵਧਾਉਣ ਦੇ ਲਈ ਚੁਣਿਆ ਜਾਂਦਾ ਹੈ.
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਭਾਰਤ ਸਰਕਾਰ ਅਤੇ ਰਾਸ਼ਟਰੀ ਇਨੋਵੇਟਰ ਸੰਸਥਾਨ - ਭਾਰਤ (ਨੈਸ਼ਨਲ ਇਨੋਵਸ਼ਨ ਫਾਉਡੇਸ਼ਨ - ਐੱਨਆਈਐੱਫ, ਇੰਡੀਆ) ਦੁਆਰਾ ਸੰਯੁਕਤ ਰੂਪ ਨਾਲ ਸ਼ੁਰੂ ਕੀਤੇ ਗਏ ਇਹ ਪੁਰਸਕਾਰ-ਸਕੂਲੀ ਵਿਦਿਆਰਥੀਆਂ ਦੇ ਵਿਚਾਰਾਂ ਅਤੇ ਇਨੋਵੇਸ਼ਨਾਂ ਨੂੰ ਪੋਸ਼ਿਤ ਕਰਨ ਦੇ ਲਈ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ ਤਾਕਿ ਉਹ ਵਿਗਿਆਨ ਅਤੇ ਖੋਜ ਵਿੱਚ ਅਪਣਾ ਕਰੀਅਰ ਬਣਾਉਣ ਦੇ ਲਈ ਪ੍ਰੇਰਿਤ ਹੋ ਸਕਣ। ਮੰਤਰੀ ਮਹੋਦਯ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਵਿਗਿਆਨ ਅਤੇ ਟੈਕਨੋਲੋਜੀ ਪ੍ਰਣਾਲੀ ਨੂੰ ਮਜ਼ਬੂਤ ਕਰਨ, ਉਸ ਦਾ ਵਿਸਤਾਰ ਕਰਨ ਦੇ ਨਾਲ ਹੀ ਉਸ ਦੇ ਲਈ ਖੋਜ ਅਤੇ ਵਿਕਾਸ ਅਧਾਰ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਮਾਨਵ ਸੰਸਾਧਨ ਪੂਲ ਬਣਾਉਣ ਵਿੱਚ ਮਦਦ ਕਰਨਾ ਹੈ। ਦੇ ਪੱਧਰ ਦਾ ਪਤਾ ਲਗਾਉਣ ਅਤੇ ਹਰੇਕ ਪੜਾਅ ਵਿੱਚ ਵਿਦਿਆਰਥੀਆਂ ਨੂੰ ਸਲਾਹ ਦੇਣ ਦੇ ਲਈ ਦੇਸ਼ ਵਿੱਚ ਹਰੇਕ ਜ਼ਿਲ੍ਹੇ ਦੇ ਲਈ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤਿਯੋਗਿਤਾ (ਡੀਐੱਲਈਪੀਸੀ) ਦੀ ਇੱਕ ਸੀਰੀਜ਼, ਇਸ ਦੇ ਬਾਅਦ ਹਰੇਕ ਰਾਜ/ਸੰਘ ਰਾਜ ਖੇਤਰ ਦੇ ਲਈ ਰਾਜ ਪੱਧਰੀ ਪ੍ਰਦਰਸ਼ਨੀ ਲਈ ਪ੍ਰੋਜੈਕਟ ਪ੍ਰਤਿਯੋਗਿਤਾ (ਐੱਸਐੱਲਈਪੀਸੀ) ਦੀ ਇੱਕ ਲੜੀ ਆਯੋਜਿਤ ਕੀਤੀ ਜਾਂਦੀ ਹੈ।
ਵਿਦਿਆਰਥੀਆਂ ਨੂੰ ਆਪਣੇ ਇਨੋਵੇਸ਼ਨਾਂ ਨੂੰ ਪ੍ਰਸਤੁਤ ਕਰਨ, ਆਪਣੇ ਵਿਚਾਰਾਂ ਅਤੇ ਵਿਚਾਰਾਂ ਦੀ ਯੋਗਤਾ ਨੂੰ ਸਪਸ਼ਟ ਕਰਨ, ਆਤਮਵਿਸ਼ਵਾਸ ਪੈਦਾ ਕਰਨ, ਵਿਗਿਆਨ ਅਤੇ ਟੈਕਨੋਲੋਜੀ ਦਾ ਗਿਆਨ ਪ੍ਰਾਪਤ ਕਰਨ ਦਾ ਅਵਸਰ ਮਿਲਦਾ ਹੈ, ਜਿਵੇਂ ਕਿ ਪਹਿਲਾਂ ਕਦੇ ਨਹੀਂ ਹੋਇਆ ਅਤੇ ਅੰਤ ਵਿੱਚ, ਲਗਭਗ ਇੱਕ ਹਜ਼ਾਰ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤਿਯੋਗਿਤਾ (ਐੱਨਐੱਲਈਪੀਸੀ) ਵਿੱਚ ਹਿੱਸਾ ਲੈਣ ਦੇ ਲਈ ਸਾਲਾਨਾ ਸੱਦਾ ਦੇਣ ਦਾ ਟੀਚਾ ਹੈ। ਰਾਸ਼ਟਰੀ ਪੱਧਰ ਪ੍ਰਦਰਸ਼ਨੀ ਅਤੇ ਪ੍ਰਤਿਯੋਗਿਤਾ (ਐੱਨਐੱਲਈਪੀਸੀ) ਦੇ ਨਤੀਜੇ ਵਜੋਂ , ਅਜਿਹੇ ਕੁੱਲ 60 ਨਵੀਨ ਵਿਚਾਰਾਂ ਅਤੇ ਇਨੋਵੇਸ਼ਨਾਂ ਦੀ ਪਹਿਚਾਣ ਮਾਨਤਾ ਅਤੇ ਪੁਰਸਕਾਰ ਦੇ ਲਈ ਚੁਣਿਆ ਜਾਣਾ ਇਛੱਤ ਹੈ ਜਿਨ੍ਹਾਂ ਨੂੰ ਇੱਕ ਪੂਰਨ ਪ੍ਰਫੁਲਤ ਸਮਰਥਨ (ਇਨਕਿਊਬੇਸ਼ਨ ਸਪੋਰਟ) ਪ੍ਰਦਾ ਕੀਤਾ ਜਾਵੇਗਾ ਤਾਕਿ ਉਨ੍ਹਾਂ ਦੀ ਉਦਮਤਾ ਯਾਤਰਾ ਵੀ ਸ਼ੁਰੂ ਹੋ ਸਕੇ।
<><><><><>
ਐੱਸਐੱਨਸੀ/ਆਰਆਰ
(Release ID: 1860271)
Visitor Counter : 171