ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਫਿਟ ਇੰਡੀਆ ਮਿਸ਼ਨ, ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਸਹਿਯੋਗ ਨਾਲ ਅੰਤਰ ਮੰਤਰਾਲਾ, ਬਾਰ ਐਂਡ ਬੈਂਚ ਬੈਡਮਿੰਟਨ ਚੈਂਪੀਅਨਸ਼ਿਪ ਦਾ ਸਮਰਥਨ ਕਰੇਗਾ

Posted On: 16 SEP 2022 2:34PM by PIB Chandigarh

 ਸਾਰਿਆਂ ਲਈ ਇੱਕ ਨਵਾਂ ਫਿਟਨੈਸ ਬੈਂਚਮਾਰਕ ਸੈੱਟ ਕਰਦੇ ਹੋਏ, ਫਿਟ ਇੰਡੀਆ ਮਿਸ਼ਨ ਕਾਨੂੰਨ ਅਤੇ ਨਿਆਂ ਮੰਤਰਾਲੇ ਨਾਲ ਆਪਣੀ ਕਿਸਮ ਦੀ ਪਹਿਲੀ ਅੰਤਰ ਮੰਤਰਾਲਾ, ਬਾਰ ਐਂਡ ਬੈਂਚ ਬੈਡਮਿੰਟਨ ਚੈਂਪੀਅਨਸ਼ਿਪ ਲਈ ਸਹਿਯੋਗ ਕਰੇਗਾ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਮੰਤਰੀਆਂ, ਜੱਜਾਂ ਅਤੇ ਵਕੀਲਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ।

 

 ਦੋ ਦਿਨਾਂ ਈਵੈਂਟ 17 ਸਤੰਬਰ ਨੂੰ ਦਿੱਲੀ ਦੇ ਤਿਆਗਰਾਜ ਸਪੋਰਟਸ ਕੰਪਲੈਕਸ ਵਿਖੇ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਅਤੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਐੱਸ ਜੈਸ਼ੰਕਰ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਸ਼ਾਮਲ ਹੋਣਗੇ। 

 

 ਇਸ ਈਵੈਂਟ ਦੀ ਕਲਪਨਾ ਸਾਬਕਾ ਬੈਡਮਿੰਟਨ ਖਿਡਾਰਨ ਅਬੰਤਿਕਾ ਡੇਕਾ ਦੁਆਰਾ ਕਾਨੂੰਨ ਅਤੇ ਨਿਆਂ ਮੰਤਰਾਲੇ ਅਤੇ ਫਿਟ ਇੰਡੀਆ ਮਿਸ਼ਨ ਦੇ ਨਾਲ ਸਾਂਝੇਦਾਰੀ ਵਿੱਚ ਕੀਤੀ ਗਈ ਹੈ। ਈਵੈਂਟ ਬਾਰੇ ਬੋਲਦਿਆਂ ਡੇਕਾ ਨੇ ਕਿਹਾ, "ਮੇਰੇ ਪ੍ਰੋਫੈਸ਼ਨਲ ਕਰੀਅਰ ਤੋਂ ਬਾਅਦ, ਮੈਂ ਅਜੇ ਵੀ ਖੇਡਾਂ ਵਿੱਚ ਯੋਗਦਾਨ ਦੇਣਾ ਜਾਰੀ ਰੱਖਣਾ ਚਾਹੁੰਦੀ ਸੀ। ਫਿਟ ਇੰਡੀਆ ਮੂਵਮੈਂਟ ਦੁਆਰਾ ਫਿਟਨੈੱਸ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੇ ਮੈਨੂੰ ਇਸ ਈਵੈਂਟ ਨੂੰ ਸੰਕਲਪਿਤ ਕਰਨ ਲਈ ਪ੍ਰੇਰਿਤ ਕੀਤਾ, ਜੋ ਜੀਵਨ ਦੇ ਹਰ ਵਰਗ ਦੇ ਲੋਕਾਂ ਨੂੰ ਖੇਡਾਂ ਅਤੇ ਫਿਟਨੈੱਸ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰ ਸਕਦਾ ਹੈ। ਇਸ ਲੜੀ ਵਿੱਚ, ਅਸੀਂ ਹੋਰ ਮੰਤਰਾਲਿਆਂ ਨਾਲ ਵੀ ਇਸ ਤਰ੍ਹਾਂ ਦੇ ਈਵੈਂਟਸ ਦਾ ਆਯੋਜਨ ਕਰਾਂਗੇ।"  ਡੇਕਾ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੀ ਮੈਂਬਰ ਵੀ ਹਨ।

 

 ਇਸ ਈਵੈਂਟ ਵਿੱਚ ਹੋਰਨਾਂ ਤੋਂ ਇਲਾਵਾ, ਕਾਨੂੰਨੀ ਉਦਯੋਗ ਦੇ ਕਈ ਜਾਣੇ-ਪਹਿਚਾਣੇ ਚਿਹਰੇ ਜਿਵੇਂ ਕਿ ਸ਼੍ਰੀ ਤੁਸ਼ਾਰ ਮਹਿਤਾ, ਸੌਲਿਸਿਟਰ ਜਨਰਲ ਆਫ ਇੰਡੀਆ, ਜਸਟਿਸ ਵਿਕਰਮ ਨਾਥ, ਸ਼੍ਰੀ ਵਿਕਾਸ ਸਿੰਘ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਡਾ. ਅੰਜੂ ਰਾਠੀ ਰਾਣਾ,  ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਜੁਆਂਇੰਟ ਸਕੱਤਰ, ਸ੍ਰੀ ਸਿੰਘੀ, ਡਾਲਮੀਆ ਭਾਰਤ ਲਿਮਟਿਡ ਦੇ ਐੱਮਡੀ ਅਤੇ ਸੀਈਓ ਵੀ ਸ਼ਾਮਲ ਹੋਣਗੇ।


 

 ***********

 

 ਐੱਨਬੀ/ਓਏ



(Release ID: 1860044) Visitor Counter : 100