ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਦੇ ਦਰਮਿਆਨ ਦੁਵੱਲੀ ਬੈਠਕ

Posted On: 16 SEP 2022 8:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਜ਼ਬੇਕਿਸਤਾਨ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਸ਼੍ਰੀ ਸ਼ਾਵਕਤ ਮਿਰਜ਼ਿਯੋਯੇਵ ਨਾਲ ਅੱਜ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਸ਼ਟਰ ਮੁਖੀਆਂ ਦੀ ਕੌਂਸਲ ਦੀ 22ਵੀਂ ਬੈਠਕ ਦੇ ਦੌਰਾਨ ਮੁਲਾਕਾਤ ਕੀਤੀ।

ਇਹ ਦੋਹਾਂ ਦੇਸ਼ਾਂ ਲਈ ਖਾਸ ਸਾਲ ਹੈ ਕਿਉਂਕਿ ਇਹ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 30ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਹੈ। ਨੇਤਾਵਾਂ ਨੇ ਦਸੰਬਰ 2020 ਵਿੱਚ ਵਰਚੁਅਲ ਸਮਿਟ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਸਮੇਤ ਦੁਵੱਲੇ ਸਬੰਧਾਂ ਵਿੱਚ ਸਮੁੱਚੀ ਪ੍ਰਗਤੀ ਦੀ ਸ਼ਲਾਘਾ ਕੀਤੀ।

ਦੋਹਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਤਰਜੀਹੀ ਖੇਤਰਾਂਖਾਸ ਤੌਰ 'ਤੇ ਵਪਾਰਆਰਥਿਕ ਸਹਿਯੋਗ ਅਤੇ ਸੰਪਰਕ ਨੂੰ ਛੂਹਿਆ। ਉਨ੍ਹਾਂ ਨੇ ਵਪਾਰਕ ਖੇਤਰ ਵਿੱਚ ਵਿਵਿਧਤਾ ਲਿਆਉਣ ਅਤੇ ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਲੰਬੇ ਸਮੇਂ ਦੇ ਪ੍ਰਬੰਧਾਂ ਵਿੱਚ ਦਾਖਲ ਹੋਣ ਲਈ ਠੋਸ ਪ੍ਰਯਤਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਚਾਬਹਾਰ ਬੰਦਰਗਾਹ ਅਤੇ ਇੰਟਰਨੈਸ਼ਨਲ ਨੌਰਥ ਸਾਊਥ ਟ੍ਰਾਂਸਪੋਰਟ ਕੌਰੀਡੋਰ ਦੀ ਵੱਧ ਵਰਤੋਂ ਸਮੇਤ ਇਸ ਸਬੰਧ ਵਿੱਚ ਸੰਭਾਵੀ ਸੰਭਾਵਨਾਵਾਂ ਨੂੰ ਅਨਲੌਕ ਕਰਨ ਲਈ ਕਨੈਕਟੀਵਿਟੀ ਨੂੰ ਕੁੰਜੀ ਮੰਨਿਆ ਗਿਆ ਸੀ।

ਨੇਤਾਵਾਂ ਨੇ ਭਾਰਤ ਦੇ ਵਿਕਾਸ ਅਨੁਭਵ ਅਤੇ ਮੁਹਾਰਤ ਦੇ ਅਧਾਰ 'ਤੇ ਸੂਚਨਾ ਟੈਕਨੋਲੋਜੀਸਿਹਤ ਸੰਭਾਲ਼ਉਚੇਰੀ ਸਿੱਖਿਆ ਆਦਿ ਜਿਹੇ ਖੇਤਰਾਂ ਵਿੱਚ ਸਹਿਯੋਗ 'ਤੇ ਜ਼ੋਰ ਦਿੱਤਾ। ਭਾਰਤੀ ਵਿੱਦਿਅਕ ਅਦਾਰੇ ਖੋਲ੍ਹਣ ਅਤੇ ਉਜ਼ਬੇਕ ਅਤੇ ਭਾਰਤੀ ਯੂਨੀਵਰਸਿਟੀਆਂ ਵਿਚਕਾਰ ਭਾਈਵਾਲੀ ਦਾ ਸੁਆਗਤ ਕੀਤਾ ਗਿਆ।

ਅਫ਼ਗ਼ਾਨਿਸਤਾਨ ਸਮੇਤ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਗਈ। ਨੇਤਾਵਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਅਫ਼ਗ਼ਾਨਿਸਤਾਨ ਦੀ ਧਰਤੀ ਨੂੰ ਆਤੰਕਵਾਦੀ ਗਤੀਵਿਧੀਆਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ।

ਨੇਤਾਵਾਂ ਨੇ ਇਸ ਸਾਲ ਜਨਵਰੀ ਵਿੱਚ ਹੋਏ ਪਹਿਲੇ ਭਾਰਤ-ਮੱਧ ਏਸ਼ੀਆ ਸਮਿਟ ਦੇ ਨਤੀਜਿਆਂ ਨੂੰ ਬਹੁਤ ਮਹੱਤਵ ਦਿੱਤਾ। ਉਨ੍ਹਾਂ ਨੇ ਸਮਿਟ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਵਿੱਚ ਹੋ ਰਹੀ ਪ੍ਰਗਤੀ ਨੂੰ ਪ੍ਰਵਾਨ ਕੀਤਾ।

ਪ੍ਰਧਾਨ ਮੰਤਰੀ ਨੇ ਐੱਸਸੀਓ ਸਮਿਟ ਦੇ ਸ਼ਾਨਦਾਰ ਆਯੋਜਨ ਅਤੇ ਉਜ਼ਬੇਕਿਸਤਾਨ ਦੀ ਸਫ਼ਲ ਪ੍ਰਧਾਨਗੀ ਲਈ ਰਾਸ਼ਟਰਪਤੀ ਮਿਰਜ਼ਿਯੋਯੇਵ ਨੂੰ ਵਧਾਈਆਂ ਦਿੱਤੀਆਂ।

 

 

 ********

ਡੀਐੱਸ/ਏਕੇ



(Release ID: 1860038) Visitor Counter : 101