ਰਾਸ਼ਟਰਪਤੀ ਸਕੱਤਰੇਤ

62ਵੇਂ ਐੱਨਡੀ ਕੋਰਸ ਦੇ ਫੈਕਲਟੀ ਅਤੇ ਕੋਰਸ ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 15 SEP 2022 1:10PM by PIB Chandigarh

ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ) ਦੇ 62ਵੇਂ ਕੋਰਸ ਦੇ ਫੈਕਲਟੀ ਅਤੇ ਕੋਰਸ ਮੈਂਬਰਾਂ ਨੇ ਅੱਜ (15 ਸਤੰਬਰ, 2022) ਰਾਸ਼ਟਰਪਤੀ ਭਵਨ ਵਿੱਚ ਮਹਾਮਹਿਮ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਸੁਰੱਖਿਆ ਇੱਕ ਅਜਿਹਾ ਸ਼ਬਦ ਹੈ, ਜਿਸ ਦਾ ਅਸੀਂ ਅਕਸਰ ਆਪਣੀ ਗੱਲਬਾਤ ਵਿੱਚ ਪ੍ਰਯੋਗ ਕਰਦੇ ਹਾਂ, ਲੇਕਿਨ ਇਸ ਦੇ ਵਿਆਪਕ ਸ਼ਾਖਾ ਵਿਸਤਾਰ ਹਨ। ਬੀਤੇ ਦਹਾਕਿਆਂ ਵਿੱਚ ਇਸ ਦੀ ਵਿਆਖਿਆ ਵਿੱਚ ਕਾਫੀ ਵਿਸਤਾਰ ਹੋਇਆ ਹੈ। ਇਹ ਪਹਿਲਾਂ ਕੇਵਲ ਖੇਤਰੀ ਅਖੰਡਤਾ ਤੱਕ ਸੀਮਿਤ ਸੀ, ਲੇਕਿਨ ਹੁਣ ਇਸ ਨੂੰ ਰਾਜਨੀਤਕ ਅਤੇ ਆਰਥਿਕ ਸੰਦਰਭਾਂ ਵਿੱਚ ਵੀ ਦੇਖਿਆ ਜਾਣ ਲਗਿਆ ਹੈ। ਇਸ ਪ੍ਰਕਾਰ, “ਸਮਾਜਿਕ, ਆਰਥਿਕ, ਵਿਗਿਆਨਿਕ, ਰਾਜਨੀਤਕ ਅਤੇ ਰਾਸ਼ਟਰੀ ਰੱਖਿਆ ਦੇ ਉਦਯੋਗਿਕ ਪਹਿਲੂਆਂ” ਦਾ ਅਧਿਐਨ ਕਰਨ ਸਬੰਧੀ ਐੱਨਡੀਸੀ ਕੋਰਸ ਦਾ ਉਦੇਸ਼ ਅੱਜ ਹੋਰ ਵੀ ਅਧਿਕ ਪ੍ਰਾਸੰਗਿਕ ਬਣ ਚੁੱਕਿਆ ਹੈ। ਉਨ੍ਹਾਂ ਨੇ ਇਸ ਬਾਤ ’ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਬੀਤੇ ਦਹਾਕਿਆਂ ਵਿੱਚ ਐੱਨਡੀਸੀ ਕੋਰਸ ਆਪਣੇ ਪ੍ਰਤੀਭਾਗੀਆਂ ਵਿੱਚ ਇਨ੍ਹਾਂ ਮੁੱਦਿਆਂ ਦੇ ਪ੍ਰਤੀ ਗਹਿਰੀ ਸਮਝ ਉਤਪੰਨ ਕਰਨ ਦੇ ਆਪਣੇ ਉਦੇਸ਼ ’ਤੇ ਖਰਾ ਉਤਰਿਆ ਹੈ।

ਇਸ ਗੱਲ ’ਤੇ ਗੌਰ ਕਰਦੇ ਹੋਏ ਕਿ 62ਵੇਂ ਐੱਨਡੀਸੀ ਕੋਰਸ ਵਿੱਚ ਹਥਿਆਰਬੰਦ ਬਲਾਂ ਤੋਂ, 62 ਸਿਵਲ ਸੇਵਾਵਾਂ ਤੋਂ 20, ਮਿੱਤਰ ਦੇਸ਼ਾਂ ਤੋਂ 35 ਅਤੇ ਕਾਰਪੋਰੇਟ ਖੇਤਰ ਤੋਂ ਇੱਕ ਪ੍ਰਤੀਭਾਗੀ ਸ਼ਾਮਲ ਹਨ, ਉਨ੍ਹਾਂ ਨੇ ਕਿਹਾ ਕਿ ਇਹ ਇਸ ਕੋਰਸ ਦੀ ਅਨੂਠੀ ਵਿਸ਼ੇਸ਼ਤਾ ਹੈ, ਜਿਸ ਦੀ ਬਹੁਤ ਪ੍ਰਸ਼ੰਸਾ ਹੋਈ ਅਤਿਅਧਿਕ ਸਰਾਹਨਾ ਬਟੋਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੋਰਸ ਦੇ ਮੈਂਬਰਾਂ ਨੂੰ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਜਾਣਨ ਦਾ ਅਵਸਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦੇ ਵਿਚਾਰਾਂ ਅਤੇ ਸਮਝ ਦੇ ਦਿਸਹੱਦਿਆਂ ਦਾ ਵਿਸਤਾਰ ਹੁੰਦਾ ਹੈ।

ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇੱਕ ਗਤੀਸ਼ੀਲ ਦੁਨੀਆ ਵਿੱਚ ਨਿਵਾਸ ਕਰਦੇ ਹਾਂ, ਜਿੱਥੇ ਇੱਕ ਛੋਟੇ ਜਿਹੇ ਬਦਲਾਅ ਦਾ ਵੀ ਵਿਆਪਕ ਨਿਹਿਤਾਰਥ (ਭਾਵ ਅਰਥ) ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਦੇ-ਕਦੇ, ਇਸ ਦੇ ਸੁਰੱਖਿਆ ਸਬੰਧੀ ਪ੍ਰਭਾਵ  ਵੀ ਹੋ ਸਕਦੇ ਹਨ। ਕੋਵਿਡ ਮਹਾਮਾਰੀ ਦੀ ਗਤੀ ਅਤੇ ਵੇਗ ਮਹਿਜ਼ ਉਸ ਖਤਰੇ ਦੀ ਇੱਕ ਉਦਹਾਰਣ ਹੈ, ਜਿਸ ਦਾ ਸਾਹਮਣਾ ਅੱਜ ਮਾਨਵਤਾ ਨੂੰ ਕਰਨਾ ਪੈ ਰਿਹਾ ਹੈ। ਇਹ ਅਸੀਂ ਮਾਨਵਜਾਤੀ ਦੀ ਨਿਰਬਲਤਾ ਦਾ ਅਹਿਸਾਸ ਕਰਵਾਉਂਦਾ ਹੈ। ਹਰ ਖ਼ਤਰਾ ਸਾਨੂੰ ਉਸ ਦਾ ਮੁਕਾਬਲਾ ਕਰਨ ਅਤੇ ਉਸ ਦਾ ਦੁਹਰਾਅ ਰੋਕਣ ਦੀ ਜ਼ਰੂਰਤ ਬਾਰੇ ਸੋਚਣ ’ਤੇ ਮਜਬੂਰ ਕਰਦਾ ਹੈ। ਸਾਨੂੰ ਨਾ ਕੇਵਲ ਪਰੰਪਰਾਗਤ ਖਤਰਿਆਂ, ਬਲਕਿ ਪ੍ਰਕ੍ਰਿਤੀ ਦੀਆਂ ਅਨਿਸ਼ਚਿਤਤਾਵਾਂ ਸਹਿਤ ਅਣਦੇਖੇ ਖਤਰਿਆਂ ਦਾ ਵੀ ਸਾਹਮਣਾ ਕਰਨ ਦੇ ਲਈ ਖ਼ੁਦ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਦੇ ਮੁੱਦੇ ਅੱਜ ਸਭ ਤੋਂ ਵੱਧ ਮਹੱਤਵਪੂਰਨ ਹਨ। ਅੱਜ ਜ਼ਰੂਰਤ ਇਸ ਬਾਤ ਦੀ ਹੈ ਕਿ ਸਾਰੇ ਦੇਸ਼ ਇਕੱਠੇ ਆਉਣ ਅਤੇ ਉਨ੍ਹਾਂ ਦੇ ਸਮਾਧਾਨ ਦੀ ਦਿਸ਼ਾ ਵਿੱਚ ਕੰਮ ਕਰਨ। ਇਹੀ ਉਹ ਬਿੰਦੂ ਹੈ, ਜਿਸ ’ਤੇ ਰਾਣਨੀਤਕ ਨੀਤੀਆਂ ਨੂੰ ਦੇਸ਼ਾਂ ਦੀਆਂ ਵਿਦੇਸ਼ ਨੀਤੀਆਂ ਦੇ ਅਨੁਰੂਪ ਹੋਣਾ ਚਾਹੀਦਾ ਹੈ। ਇਹ ਇੱਕ ਬਹੁ-ਵਿਸ਼ਿਅਕ ਅਤੇ ਬਹੁ-ਆਯਾਮੀ ਦ੍ਰਿਸ਼ਟੀਕੋਣ ਹੈ, ਜਿਸ ਦੇ ਲਈ ਸਾਨੂੰ ਖੁਦ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ।

ਮਹਾਮਹਿਮ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਇੱਕ ਰਾਸ਼ਟਰ ਦੇ ਰੂਪ ਵਿੱਚ, ਆਤਮਨਿਰਭਰ ਭਾਰਤ ਬਣਨ ਦੀ ਦਿਸ਼ਾ ਵਿੱਚ ਕਦਮ ਉਠਾ ਰਿਹਾ ਹੈ। ਇਸ ਵਿਜ਼ਨ ਨੂੰ ਸਾਕਾਰ ਕਰਨ ਦੇ ਲਈ ਵਿਭਿੰਨ ਨੀਤੀਗਤ ਕਦਮ ਉਠਾਏ ਜਾ ਰਹੇ ਹਨ। ਇਹੀ ਉਹ ਵਿਜ਼ਨ ਹੈ, ਜੋ ਭਾਰਤ ਨੂੰ ਵਿਕਾਸ ਅਤੇ ਪ੍ਰਗਤੀ ਦੇ ਪਥ ’ਤੇ ਲੈ ਜਾਂਦਾ ਹੈ। ਉਨ੍ਹਾਂ ਦੇ ਕਿਹਾ ਕਿ ਹਾਲ ਹੀ ਵਿੱਚ ਜਦੋਂ ਸਵਦੇਸ਼ੀ ਤਕਨੀਕ ਨਾਲ ਬਣੇ ਕੇਅਰਕ੍ਰਾਫ਼ਟ ਕੈਰੀਅਰ ਵਿਕ੍ਰਾਂਤ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ, ਤਾਂ ਹਰੇਕ ਭਾਰਤੀ ਦੇ ਲਈ ਇਹ ਮਾਣ ਦਾ ਪਲ ਸੀ। ਇਸ ਤਰ੍ਹਾਂ ਦੇ ਕਦਮ ਭਾਰਤ ਦੇ ਲੋਕਾਂ ਵਿੱਚ ਨਵੀਂ ਉਮੀਦ ਅਤੇ ਪ੍ਰੇਰਣਾ ਦਾ ਸੰਚਾਰ ਕਰਦੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਸੀਂ ਪ੍ਰਗਤੀ ਦੇ ਇਸ ਪਥ ’ਤੇ ਨਿਰੰਤਰ ਵਧਦੇ ਰਹਾਂਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

 

*****

ਡੀਐੱਸ/ਬੀਐੱਮ



(Release ID: 1859835) Visitor Counter : 104