ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ 2 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ੇਸ਼ ਅਭਿਯਾਨ 2.0 ਦੇ ਲਈ “ਸਵੱਛਤਾ” ਪੋਰਟਲ ਲਾਂਚ ਕੀਤਾ ਜਿਸ ਵਿੱਚ ਸਵੱਛਤਾ ਅਤੇ ਸਰਕਾਰ ਵਿੱਚ ਪੈਂਡੇਂਸੀ ਨੂੰ ਘੱਟ ਕਰਨ ‘ਤੇ ਧਿਆਨ ਕੇਂਦ੍ਰਿਤ ਹੋਵੇਗਾ


2 ਅਕਤੂਬਰ ਤੋਂ 31 ਅਕਤੂਬਰ, 2022 ਤੱਕ ਵਿਸ਼ੇਸ਼ ਅਭਿਯਾਨ 2.0 ਚਲੇਗਾ ਜਿਸ ਵਿੱਚ ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ/ਵਿਭਾਗਾਂ ਅਤੇ ਸਾਰੇ ਸੰਬੰਧ/ਅਧੀਨਸਥ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਨਾਲ ਸਾਰੇ ਖੇਤਰੀ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਗਿਆ ਹੈ: ਡਾ.ਜਿਤੇਂਦਰ ਸਿੰਘ

ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੁਆਰਾ ਸਵੱਛਤਾ ਅਭਿਯਾਨ ਚਲਾਉਣ ਲਈ 67,000 ਸਾਈਟਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ 30 ਸਤੰਬਰ ਤੱਕ ਇਨ੍ਹਾਂ ਦੇ ਇੱਕ ਲੱਖ ਦੇ ਪਾਰ ਜਾਣ ਦੀ ਸੰਭਾਵਨਾ ਹੈ ਜਦਕਿ ਅਕਤੂਬਰ 2021 ਵਿੱਚ ਪਹਿਲੇ ਵਿਸ਼ੇਸ਼ ਅਭਿਯਾਨ ਵਿੱਚ ਇਹ ਸੰਖਿਆ ਕੇਵਲ 6,000 ਸੀ


ਮੰਤਰੀ ਨੇ ਡੀਏਆਰਪੀਜੀ ਦੀ ਤਿੰਨ ਰਿਪੋਰਟ-ਵਿਸ਼ੇਸ਼ ਅਭਿਯਾਨ ਜੁਲਾਈ ਪ੍ਰਗਤੀ ਰਿਪੋਰਟ, ਸੀਪੀਜੀਆਰਏਐੱਮਐੱਸ 7.0 ਬ੍ਰੌਸ਼ਰ ਅਤੇ ਅਗਸਤ 2022 ਲਈ ਸੀਪੀਜੀਆਰਏਐੱਮਐੱਸ ਮਾਸਿਕ ਪ੍ਰਗਤੀ ਰਿਪੋਰਟ ਇਸ ਸਮਾਰੋਹ ਵਿੱਚ ਜਾਰੀ ਕੀਤੀ

Posted On: 14 SEP 2022 5:57PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ ਡਾ. ਜਿਤੇਂਦਰ ਸਿਘ ਨੇ 2 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਵਿਸ਼ੇਸ਼ ਅਭਿਯਾਨ 2.0 ਲਈ ਅੱਜ ਵਿਸ਼ੇਸ਼ “ਸਵੱਛਤਾ” ਪੋਰਟਲ ਲਾਂਚ ਕੀਤਾ।

ਕੇਂਦਰੀ ਪਰਸੋਨਲ ਮੰਤਰਾਲੇ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਤਿਆਰ ਕੀਤਾ ਗਿਆ ਪੋਰਟਲ www.pgportal.govlin/scdpm22  ਸਵੱਛਤਾ ਅਤੇ ਸਰਕਾਰੀ ਪ੍ਰੋਗਰਾਮਾਂ ਵਿੱਚ ਕੰਮ ਦੀ ਪੈਂਡੇਂਸੀ ਨੂੰ ਘੱਟ ਕਰਨ ਲਈ ਸਮਰਪਿਤ ਹੈ। ਲਾਂਚ ਸਮਾਰੋਹ ਵਿੱਚ ਕੇਂਦਰੀ ਸਕੱਤਰ, ਡੀਏਆਰਪੀਜੀ, ਬੀ. ਸ੍ਰੀਨਿਵਾਸ ਦੀ ਉਪਸਥਿਤੀ ਵਿੱਚ ਭਾਰਤ ਸਰਕਾਰ ਦੇ 85 ਮੰਤਰਾਲਿਆਂ/ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

https://ci4.googleusercontent.com/proxy/hUlRwz-EhiXTmmk4HSWROpd0qnGB6HGr9wTfyAcLIcgPuPw_J3aOhx51uZTu0QE0wFP1o1jan8vBRGf96i_4LcC5jUS56-7MQ7Nvvu04FnEiBQoVA3aaBX12Hw=s0-d-e1-ft#https://static.pib.gov.in/WriteReadData/userfiles/image/djs-1(5)V6WI.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਿਰਦੇਸ਼ ਅਨੁਸਾਰ 2 ਅਕਤੂਬਰ ਤੋਂ 31 ਅਕਤੂਬਰ 2022 ਤੱਕ ਵਿਸ਼ੇਸ਼ ਅਭਿਯਾਨ 2.0 ਵਿੱਚ ਸਾਰੇ ਮੰਤਰਾਲੇ/ਵਿਭਾਗਾਂ ਦੇ ਨਾਲ-ਨਾਲ ਸਾਰੇ ਖੇਤਰੀ ਔਫਿਸ ਅਤੇ ਭਾਰਤ ਸਰਕਾਰ ਦੇ ਸਾਰੇ ਅਧੀਨ ਅਤੇ ਖੁਦਮੁਖਤਿਆਰ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਮੰਤਰੀ ਨੇ ਕਿਹਾ ਹੁਣ ਤੱਕ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੁਆਰਾ ਸਵੱਛਤਾ ਅਭਿਯਾਨ ਚਲਾਉਣ ਲਈ 67,000 ਤੋਂ ਅਧਿਕ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ 30 ਸਤੰਬਰ ਤੱਕ ਇਸ ਦੇ ਇੱਕ ਲੱਖ ਤੱਕ ਨੂੰ ਛੂਣ ਦੀ ਸੰਭਾਵਨਾ ਹੈ ਜਦਕਿ ਅਕਤੂਬਰ 2021 ਵਿੱਚ ਪਹਿਲੇ ਵਿਸ਼ੇਸ਼ ਅਭਿਯਾਨ ਵਿੱਚ ਇਨ੍ਹਾਂ ਦੀ ਸੰਖਿਆ ਕੇਵਲ, 6,000 ਸੀ।

15 ਅਗਸਤ 2014 ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪਹਿਲੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਜਿਸ ਵਿੱਚ ਉਨ੍ਹਾਂ ਨੇ 2 ਅਕਤੂਬਰ, 2014 ਤੋਂ ਸਵੱਛ ਭਾਰਤ ਮਿਸ਼ਨ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਡਾ. ਜਿਤੇਂਦਰ ਸਿੰਘ ਨੇ ਕਿਹਾ ਸਵੱਛਤਾ ਤੇ ਮਿਸ਼ਨ ਇੱਕ ਜਨ-ਅੰਦੋਲਨ ਬਣ ਗਿਆ ਅਤੇ ਇੱਕ ਸਮਾਜਿਕ ਸੁਧਾਰ ਅੰਦੋਨਲ ਦੇ ਰੂਪ ਵਿੱਚ ਲੋਕਾਂ ਦੁਆਰਾ ਆਤਮਸਾਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਇਸ ਨੇ ਸਰਕਾਰ ਦੀ ਮੰਸ਼ਾ ਨੂੰ ਵੀ ਪ੍ਰਦਰਸ਼ਿਤ ਕੀਤਾ ਕਿ ਉਹ ਆਮ ਆਦਮੀ ਦੇ ਸਾਹਮਣੇ ਆਉਣ ਵਾਲੇ ਬੁਨਿਆਦ ਮੁੱਦਿਆਂ ਨੂੰ ਮਿਸ਼ਨ ਮੋਡ ‘ਤੇ ਸੰਬੋਧਿਤ ਕਰੇਗੀ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਅਕਤੂਬਰ 2021 ਵਿੱਚ ਵਿਸ਼ੇਸ਼ ਅਭਿਯਾਨ ਦੇ ਪਹਿਲੇ ਚਰਣ ਦੇ ਦੌਰਾਨ ਪ੍ਰੋਗਰਾਮਾਂ ਵਿੱਚ ਸਫਾਈ ਅਭਿਯਾਨ ਚਲਾਇਆ ਗਿਆ ਜਿਸ ਵਿੱਚ ਲਗਭਗ 12 ਲੱਖ ਵਰਗ ਫੁੱਟ ਜਗ੍ਹਾ ਖਾਲੀ ਹੋਈ ਅਤੇ ਸਕ੍ਰੈਪ ਦੇ ਨਿਪਟਾਨ ਤੋਂ ਕਰੀਬ 62 ਕਰੋੜ ਰੁਪਏ ਦੀ ਕਮਾਈ ਵੀ ਸਰਕਾਰ ਨੂੰ ਹੋਈ।

ਮੰਤਰੀ ਨੇ ਕਿਹਾ ਕਿ ਸਫਾਈ ਪ੍ਰਕਿਰਿਆ ਵਿੱਚ ਪ੍ਰੋਗਰਾਮਾਂ ਦੇ ਅੰਦਰ ਅਤੇ ਬਾਹਰ ਸਫਾਈ ਅਭਿਯਾਨ, ਕਬਾੜ ਦਾ ਨਿਪਟਾਰਾ, ਪੁਰਾਣੇ ਅਤੇ ਰਦੀ ਹੋ ਚੁੱਕੇ ਰਿਕਾਡਰਸ ਦੀ ਛੰਟਾਈ ਅਤੇ ਸੰਸਦ ਮੈਂਬਰਾਂ ਰਾਜ ਸਰਕਾਰਾਂ , ਅੰਤਰ-ਮੰਤਰਾਲੀ ਸਲਾਹ-ਮਸ਼ਵਾਰੇ ਅਤੇ ਸੰਸਦੀ ਭਰੋਸੇ ਨਾਲ ਪ੍ਰਾਪਤ ਹੋਣ ਵਾਲੇ ਸੰਦਰਭਾਂ ਦਾ ਸਮੇਂ ਤੇ ਅਤੇ ਪ੍ਰਭਾਵੀ ਨਿਪਟਾਰਾ ਸ਼ਾਮਲ ਹੈ।

https://ci4.googleusercontent.com/proxy/G6rsz-sDKc6wSEiayZb6qoJgnH4q2LYGKFRhap6UVZ2pKCSknZ7HRbFlfIVfHG9QCQH0oRf-Nc9MiCJM_nHF2Yn_NN6QGOPW0yX9HetyDZZ51G60FePK-wFpUw=s0-d-e1-ft#https://static.pib.gov.in/WriteReadData/userfiles/image/djs-2(3)BSZJ.jpg

ਡਾ. ਜਿਤੇਂਦਰ ਸਿੰਗ ਨੇ ਜੋਰ ਦੇ ਕੇ ਕਿਹਾ ਕਿ ਵਿਸ਼ੇਸ਼ ਅਭਿਯਾਨ 2.0 ਮੰਤਰਾਲਿਆਂ/ਵਿਭਾਗਾਂ ਅਤੇ ਉਨ੍ਹਾਂ ਦੇ ਸੰਬੰਧ ਪ੍ਰੋਗਰਾਮਾਂ ਦੇ ਇਲਾਵਾ ਫੀਲਡ/ਬਾਹਰੀ ਪ੍ਰੋਗਰਾਮਾਂ ’ਤੇ ਅਧਿਕ ਧਿਆਨ ਕੇਂਦ੍ਰਿਤ ਕਰੇਗਾ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ)ਵਿਸ਼ੇਸ਼ ਅਭਿਯਾਨ 2.0 ਦੇ ਸੰਚਾਲਨ ਦੀ ਦੇਖਰੇਖ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਕੈਬਨਿਟ ਸਕੱਤਰ ਨੇ 23 ਅਗਸਤ, 2022 ਨੂੰ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਨੂੰ ਸੰਬੋਧਿਤ ਕੀਤਾ ਹੈ ਅਤੇ ਇਸ ਦੇ ਲਈ ਡੀਏਆਰਪੀਜੀ ਦਿਸ਼ਾ-ਨਿਰਦੇਸ਼ ਨੋਟ 25 ਅਗਸਤ, 2022 ਨੂੰ ਜਾਰੀ ਕੀਤਾ ਗਿਆ ਸੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਵਿਸ਼ੇਸ਼ ਅਭਿਯਾਨ 2022 ਰੇਫਰੇਂਸੇਜ ਦੇ ਸਮੇਂ ਤੇ ਨਿਪਟਾਨ ਅਤੇ ਇੱਕ ਸਵੱਛ ਕਾਰਜ ਸਥਾਨ ਦੇ ਮਹੱਤਵ ਨੂੰ ਪੁਸ਼ਟ ਕਰਦਾ ਹੈ ਅਤੇ ਇਸ ਦੇ ਮਿਸ਼ਨ ਮੋਡ ਵਿੱਚ 1.5 ਲੱਖ ਤੋਂ ਅਧਿਕ ਡਾਕਘਰਾਂ, ਵਿਦੇਸ਼ੀ ਮਿਸ਼ਨ/ਪੋਸਟ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਪ੍ਰੋਗਰਾਮਾਂ ਨੂੰ ਮਹੀਨੇ ਭਰ ਦੇ ਅਭਿਯਾਨ ਵਿੱਚ ਕਵਰ ਕਰਨ ਦੀ ਉਮੀਦ ਹੈ। ਵਿਸ਼ੇਸ਼ ਅਭਿਯਾਨ ਦੇ ਪੋਰਟਲ ਦੇ ਸੰਬੰਧ ਵਿੱਚ ਨੋਡਲ ਅਧਿਕਾਰੀਆਂ ਦਾ ਟ੍ਰੇਨਿੰਗ ਡੀਏਆਰਪੀਜੀ ਦੁਆਰਾ ਪਹਿਲੇ ਹੀ ਆਯੋਜਿਤ ਕੀਤਾ ਜਾ ਚੁੱਕਿਆ ਹੈ।

ਡਾ. ਜਿਤੇਂਦਰ ਸਿੰਘ ਨੇ ਡੀਏਆਰਪੀਜੀ ਦੀ ਤਿੰਨ ਰਿਪੋਰਟ, ਵਿਸ਼ੇਸ਼ ਅਭਿਯਾਨ ਜੁਲਾਈ ਪ੍ਰਗਤੀ ਰਿਪੋਰਟ, ਸੀਪੀਜੀਆਰਏਐੱਮਐੱਸ 7.0 ਬ੍ਰੌਸ਼ਰ ਅਤੇ ਅਗਸਤ 2022 ਦੀ ਸੀਪੀਜੀਆਰਏਐੱਮਐੱਸ ਮਾਸਿਕ ਪ੍ਰਗਤੀ ਰਿਪੋਰਟ ਵੀ ਇਸ ਸਮਾਰੋਹ ਵਿੱਚ ਜਾਰੀ ਕੀਤੀ।

https://ci6.googleusercontent.com/proxy/tvtBzQHJa2OOsBdcwDuXGkvGOKuMnct0gDHhh5IxWJRxe9Q4s6wuefmiPFk0GJfvFKgLXFE_SHqzozdwO6mn56FDCq1T9kNvajwFgQ39uglb6CtYTkZ4BKjVgg=s0-d-e1-ft#https://static.pib.gov.in/WriteReadData/userfiles/image/djs-3(2)J2OE.jpg

ਕੇਂਦਰੀ ਸਕੱਤਰ, ਡੀਏਆਰਪੀਜੀ, ਵੀ. ਸ੍ਰੀਨਿਵਾਸ ਨੇ ਕਿਹਾ, ਵਿਸ਼ੇਸ਼ ਅਭਿਯਾਨ 2.0 ਦਾ ਪ੍ਰਾਰੰਭਿਕ ਹਿੱਸਾ ਵਿਸ਼ੇਸ਼ ਅਭਿਯਾਨ 2.0 ਪੋਰਟਲ ਦੇ ਇਸ ਲਾਂਚ ਦੇ ਨਾਲ ਸ਼ੁਰੂ ਹੋਵੇਗਾ ਅਤੇ ਇਹ 30 ਸਤੰਬਰ, 2022 ਤੱਕ ਜਾਰੀ ਰਹੇਗਾ। ਜਦ ਮੰਤਰਾਲੇ ਅਤੇ ਵਿਭਾਗ ਚੋਣ ਸ਼੍ਰੇਣੀਆਂ ਵਿੱਚ ਪੈਂਡੇਂਸੀ ਦੀ ਪਹਿਚਾਣ ਕਰਨਗੇ।

ਆਪਣੇ ਪ੍ਰੋਗਰਾਮਾਂ ਵਿੱਚ ਕੈਂਪੇਨ ਸਾਈਟਾਂ ਨੂੰ ਚਿੰਨ੍ਹਿਤ ਕਰ ਲੈਣਗੇ ਅਤੇ ਅਭਿਯਾਨ ਦੇ ਸੰਚਾਲਨ ਦੇ ਲਈ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਕਿਹਾ ਹਰੇਕ ਮੰਤਰਾਲੇ/ਵਿਭਾਗ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪ੍ਰਾਰੰਭਿਕ ਚਰਣ ਦੇ ਦੌਰਾਨ ਪੋਰਟਲ ਦਾ ਉਪਯੋਗ ਆਪਣੇ ਸਵੱਛਤਾ ਅਭਿਯਾਨ ਸਥਾਨਾਂ, ਫਾਈਲਾਂ ਨੂੰ ਹਟਾਉਣ ਅਤੇ ਵੱਖ-ਵੱਖ ਲੰਬਿਤ ਅੰਕੜਿਆਂ ਜਿਵੇਂ ਸਾਂਸਦਾਂ ਦੇ ਰੇਫਰੇਂਸ, ਰਾਜ ਸਰਕਾਰ ਦੇ ਰੇਫਰੈਂਸ ਆਦਿ ਦੇ ਟੀਚਿਆਂ ਨੂੰ ਦਰ ਕਰਨ ਲਈ ਕਰੇ।

ਚੰਦਨ ਸਿਨ੍ਹਾ, ਡਾਇਰੈਕਟਰ ਜਨਰਲ, ਨੈਸ਼ਨਲ ਆਰਕਾਈਵਜ਼ ਆਵ੍ ਇੰਡੀਆ, ਵਿਨੀਤ ਪਾਂਡੇ, ਸਕੱਤਰ, ਡਾਕ ਵਿਭਾਗ ਅਤੇ ਆਰ.ਐੱਨ.ਸਿੰਘ, ਸਕੱਤਰ, ਰੇਲਵੇ ਬੋਰਡ ਨੇ ਵੀ ਇਸ ਅਵਸਰ ‘ਤੇ ਆਪਣੀ ਪ੍ਰਜੈਂਟੇਸ਼ਨਸ ਦਿੱਤੀ।

 

<><><><><>

SNC/RR



(Release ID: 1859568) Visitor Counter : 123


Read this release in: English , Urdu , Hindi , Kannada