ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਡੀਆਈਪੀਏ ਸਲਾਨਾ ਫਲੈਗਸ਼ਿਪ ਇਵੈਂਟ 2022 ਵਿੱਚ ਸ਼੍ਰੀ ਅਸ਼ਵਿਨੀ ਵੈਸ਼ਣਵ ਚੀਫ ਗੈਸਟ ਅਤੇ ਸ਼੍ਰੀ ਦੇਵੁਸਿੰਘ ਚੌਹਾਨ ਗੈਸਟ ਆਵ੍ ਔਨਰ ਹੋਣਗੇ
ਇਸ ਵਰ੍ਹੇ ਪ੍ਰੋਗਰਾਮ ਦਾ ਵਿਸ਼ਾ ਹੈ ‘ਗਤੀ ਸ਼ਕਤੀ ਵਿਜ਼ਨ ਫਾਰ 5ਜੀ ਐਂਡ ਬਿਓਂਡ’
Posted On:
13 SEP 2022 4:44PM by PIB Chandigarh
ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਰੇਲ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਕੱਲ ਇੱਥੇ ਆਯੋਜਿਤ ਹੋਣ ਵਾਲੇ ਡਿਜੀਟਲ ਇਨਫ੍ਰਾਸਟ੍ਰਕਚਰ ਪ੍ਰੋਵਾਈਡਰਸ ਐਸੋਸੀਏਸ਼ਨ (ਡੀਆਈਪੀਏ) ਦੇ ਸਲਾਨਾ ਫਲੈਗਸ਼ਿਪ ਇਵੈਂਟ 2022 ਵਿੱਚ ਚੀਫ ਗੈਸਟ ਹੋਣਗੇ। ਸੰਚਾਰ ਰਾਜ ਮੰਤਰੀ, ਸ਼੍ਰੀ ਦੇਵੁਸਿੰਘ ਚੌਹਾਨ ਇਸ ਪ੍ਰੋਗਰਾਮ ਵਿੱਚ ਗੈਸਟ ਆਵ੍ ਔਨਰ ਹੋਣਗੇ।
ਡੀਆਈਪੀਏ, ਡਿਜੀਟਲ ਇਨਫ੍ਰਾਸਟ੍ਰਕਚਰ ਪ੍ਰੋਵਾਈਡਰ ਦਾ ਇੱਕ ਏਪੈਕਸ ਇੰਡਸਟ੍ਰੀ ਬੌਡੀ ਹੈ ਜੋ ਇਸ ਵਰ੍ਹੇ ਨਵੀਂ ਵਿਸ਼ਾ ਵਸਤੂ “ ਗਤੀ ਸ਼ਕਤੀ ਵਿਜ਼ਨ ਫੋਰ 5ਜੀ ਐਂਡ ਬਿਓਂਡ” ਦੇ ਨਾਲ ਆਪਣੇ ਸਲਾਨਾ ਫਲੈਗਸ਼ਿਪ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹੈ। ਇਸ ਆਯੋਜਨ ਨੂੰ ਵਰ੍ਹੇ 2022 ਵਿੱਚ ਦੂਰਸੰਚਾਰ ਉਦਯੋਗ ਦਾ ਸਭ ਤੋਂ ਵੱਡਾ ਆਯੋਜਨ ਕਿਹਾ ਜਾ ਰਿਹਾ ਹੈ।
ਪ੍ਰੋਗਰਾਮ ਦਾ ਵਿਸ਼ਾ “ਗਤੀ ਸ਼ਕਤੀ ਵਿਜ਼ਨ ਫੋਰ 5ਜੀ ਐਂਡ ਬਿਓਂਡ” ਹੈ ਜੋ ਪੂਰੀ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਅਨੁਰੂਪ ਹੈ, ਜਿਸ ਨੇ ਦੇਸ਼ ਦੇ ਦੂਰਸੰਚਾਰ ਬੁਨਿਆਦੀ ਢਾਂਚੇ ਨੂੰ ਹੋਰ ਅਧਿਕ ਸਥਿਰ ਬਣਾਉਣ ਵਿੱਚ ਮਦਦ ਕੀਤੀ ਹੈ, ਇਸ ਵਿੱਚ ਸ਼ਾਮਲ ਹੋਣ ਵਾਲੀ ਪ੍ਰਤੀਨਿਧੀ “ਆਰਓਡਬਲਿਊ ਐਂਡ ਪੌਲਿਸੀ ਔਨ ਸਟ੍ਰੀਟ ਫਰਨੀਚਰ, ਸਿਨਰਜਾਇਸਿੰਗ ਰੋਬਸਟ ਡਿਜੀਟਲ ਇਨਫ੍ਰਾਸਟ੍ਰਕਚਰ ਵਿਦ ਸਮਾਰਟ ਸਿਟੀਜ਼, ਇਨਫ੍ਰਾਸਟ੍ਰਕਚਰ – 4.0 ਫ੍ਰੰਟੀਅਰ ਫੋਰ ਡਿਜੀਟਲ ਟ੍ਰਾਂਸਫੋਰਮੇਸ਼ਨ ਐਂਡ ਇੰਟੀਗ੍ਰੇਟਿਡ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ: ਫਾਇਨੈਨਸ਼ੀਅਲ ਓਪਰਚੁਨਿਟੀਜ਼” ਸਮੇਤ ਹੋਰ ਵਿਸ਼ਿਆਂ ‘ਤੇ ਚਰਚਾ ਕਰਨਗੇ।
ਪੈਨਲ ਵਿੱਚ ਨਿਜੀ ਅਤੇ ਜਨਤਕ ਖੇਤਰਾਂ ਦੇ ਮਾਹਿਰ ਸ਼ਾਮਲ ਹੋਣਗੇ ਜੋ ਸਾਰਿਆਂ ਦੇ ਜੀਵਨ ਅਤੇ ਦੇਸ਼ ਦੇ ਵਿਕਾਸ ਵਿੱਚ 5ਜੀ ਦੇ ਪ੍ਰਭਾਵ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਨਗੇ।
ਇਹ ਆਯੋਜਨ 14 ਸਤੰਬਰ, 2022 ਨੂੰ ਦ ਇੰਪੀਰੀਅਲ ਹੋਟਲ, ਜਨਪਥ, ਨਵੀਂ ਦਿੱਲੀ ਵਿੱਚ ਹੋਵੇਗਾ। ਡੀਆਈਪੀਏ ਸਲਾਨਾ ਫਲੈਗਸ਼ਿਪ ਪ੍ਰੋਗਰਾਮ ਦੁਪਹਿਰ 2.30 ਵਜੇ ਤੋਂ ਡਿਜੀਟਲ ਇਨਫ੍ਰਾਸਟ੍ਰਕਚਰ ਪ੍ਰੋਵਾਈਡਰਸ ਐਸੋਸੀਏਸ਼ਨ (ਡੀਆਈਪੀਏ) ਦੇ ਡਾਇਰੈਕਟਰ ਜਨਰਲ ਸ਼੍ਰੀ ਟੀ. ਆਰ. ਦੁਆ ਦੀ ਟਿੱਪਣੀਆਂ ਦੇ ਨਾਲ ਸ਼ੁਰੂ ਹੋਵੇਗਾ। ਮਿਨੀਸਟ੍ਰੀਅਲ ਸੈਸ਼ਨ ਸ਼ਾਮ 5.50 ਵਜੇ ਤੋਂ ਸ਼ੁਰੂ ਹੋਵੇਗਾ, ਜਿਸ ਨੂੰ ਚੀਫ ਗੈਸਟ ਅਤੇ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਗੈਸਟ ਆਵ੍ ਔਨਰ ਸੰਚਾਰ ਰਾਜ ਮੰਤਰੀ ਸ਼੍ਰੀ ਦੇਵੁਸਿੰਘ ਚੌਹਾਨ, ਆਈਏਐੱਸ ਅਤੇ ਟ੍ਰਾਈ ਦੇ ਚੇਅਰਮੈਨ, ਡਾ. ਪੀ ਡੀ ਵਾਘੇਲਾ, ਆਈਏਐੱਸ, ਡੀਸੀਸੀ ਦੇ ਚੇਅਰਮੈਨ ਅਤੇ ਦੂਰਸੰਚਾਰ ਵਿਭਾਗ (ਡੀਓਟੀ) ਵਿੱਚ ਸਕੱਤਰ (ਟੀ) ਸ਼੍ਰੀ ਕੇ. ਰਾਜਾਰਮਨ, ਮੁੱਖ ਸਕੱਤਰ, ਮਣੀਪੁਰ, ਡਾ. ਰਾਜੇਸ਼ ਕੁਮਾਰ, ਡਿਜੀਟਲ ਇਨਫ੍ਰਾਸਟ੍ਰਕਚਰ ਪ੍ਰੋਵਾਈਡਰਸ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਅਖਿਲ ਗੁਪਤਾ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਪ੍ਰੋਵਾਈਡਰਸ ਐਸੋਸੀਏਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ ਟੀ. ਆਰ. ਦੁਆ ਸੰਬੋਧਿਤ ਕਰਨਗੇ।
ਡੀਆਈਪੀਏ ਨੇ ਦੂਰਸੰਚਾਰ ਵਿਭਾਗ (ਡੀਓਟੀ) ਨੂੰ ਡੀਆਈਪੀਏ ਦੇ ਸਲਾਨਾ ਫਲੈਗਸ਼ਿਪ ਪ੍ਰੋਗਰਾਮ 2022, ਵਿੱਚ ਸਪੋਰਟਿੰਗ ਪਾਰਟਨਰ, ਕਮਿਊਨਿਕੇਸ਼ੰਸ ਟੁਡੇ ਦੇ ਮੀਡੀਆ ਪਾਰਟਨਰ, ਟਾਵਰਐਕਸਚੇਂਜ ਨੂੰ ਕਮਿਊਨਿਟੀ ਪਾਰਟਨਰ ਅਤੇ ਈਵਾਈ ਨੂੰ ਪ੍ਰੋਗਰਾਮ ਨੇ ਨੌਲੇਜ ਪਾਰਟਨਰ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ।
***
ਆਰਕੇਜੇ/ਬੀਕੇ
(Release ID: 1859227)
Visitor Counter : 128