ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

14.9.2022 ਨੂੰ ਸੀਐੱਸਓਆਈ, ਚਾਣਕਯਾਪੁਰੀ ਵਿਖੇ ਮਾਣਯੋਗ ਐੱਮਓਐੱਸ ਪੀਪੀ, ਡਾ. ਜਿਤੇਂਦਰ ਸਿੰਘ ਜੀ ਦੁਆਰਾ ਵਿਸ਼ੇਸ਼ ਮੁਹਿੰਮ 2.0 ਪੋਰਟਲ ਲਾਂਚ


ਵਿਸ਼ੇਸ਼ ਮੁਹਿੰਮ 2.0 ਦਾ ਇੱਕ ਹਿੱਸਾ ਭਾਰਤ ਸਰਕਾਰ ਦੁਆਰਾ 2 ਅਕਤੂਬਰ ਤੋਂ 31 ਅਕਤੂਬਰ, 2022 ਦਰਮਿਆਨ ਲਾਂਚ ਹੋਵੇਗਾ

ਵਿਸ਼ੇਸ਼ ਮੁਹਿੰਮ 2.0 ਲਈ ਮੰਤਰਾਲਿਆਂ/ਵਿਭਾਗਾਂ ਦੁਆਰਾ 67,000 ਸਵੱਛਤਾ ਸਾਈਟਾਂ ਦੀ ਪਹਿਲਾਂ ਹੀ ਪਹਿਚਾਣ ਕੀਤੀ ਗਈ ਹੈ

ਐੱਸਸੀਡੀਪੀਐੱਮ 2022 ਦਾ ਫੋਕਸ ਮੰਤਰਾਲਿਆਂ/ਵਿਭਾਗਾਂ ਦੇ ਫੀਲਡ/ਆਊਟਸਟੇਸ਼ਨ ਦਫ਼ਤਰਾਂ ਅਤੇ ਉਨ੍ਹਾਂ ਨਾਲ ਅਟੈਚਡ/ਸੁਬੋਰਡੀਨੇਟ ਦਫ਼ਤਰਾਂ 'ਤੇ ਹੋਵੇਗਾ

Posted On: 13 SEP 2022 3:42PM by PIB Chandigarh

 ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਕੱਲ੍ਹ ਸੀਐੱਸਓਆਈ, ਚਣਕਯਾਪੁਰੀ ਵਿੱਚ, ਸਕੱਤਰ, ਡੀਏਆਰਪੀਜੀ ਦੀ ਮੌਜੂਦਗੀ ਵਿੱਚ ਭਾਰਤ ਸਰਕਾਰ ਦੇ 85 ਮੰਤਰਾਲਿਆਂ/ਵਿਭਾਗਾਂ ਦੇ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇੱਕ ਸਰਕਾਰੀ ਸਮਾਰੋਹ ਵਿੱਚ ਵੈਬਸਾਈਟ www.pgportal.govlin/scdpm22 ਨੂੰ ਲਾਂਚ ਕਰਨਗੇ।

 

 ਡੀਏਆਰਪੀਜੀ ਦੀਆਂ ਤਿੰਨ ਰਿਪੋਰਟਾਂ, ਵਿਸ਼ੇਸ਼ ਮੁਹਿੰਮ ਜੁਲਾਈ ਪ੍ਰਗਤੀ ਰਿਪੋਰਟ, ਸੀਪੀਜੀਆਰਏਐੱਮਐੱਸ 7. 0 ਬਰੋਸ਼ਰ ਅਤੇ ਅਗਸਤ, 2022 ਲਈ ਸੀਪੀਜੀਆਰਏਐੱਮਐੱਸ ਮਹੀਨਾਵਾਰ ਪ੍ਰਗਤੀ ਰਿਪੋਰਟ ਨੂੰ ਵੀ ਇਸੇ ਸਮਾਗਮ ਵਿੱਚ ਲਾਂਚ ਕੀਤਾ ਜਾਵੇਗਾ। 

 

 ਭਾਰਤ ਸਰਕਾਰ ਨੇ 2 ਅਕਤੂਬਰ ਤੋਂ 31 ਅਕਤੂਬਰ, 2022 ਤੱਕ ਵਿਸ਼ੇਸ਼ ਮੁਹਿੰਮ 2.0 ਦੀ ਘੋਸ਼ਣਾ ਕੀਤੀ ਹੈ, ਜਿਸ ਦਾ ਫੋਕਸ ਕੇਂਦਰ ਸਰਕਾਰ ਵਿੱਚ ਸਵੱਛਤਾ ਅਤੇ ਪੈਂਡੈਂਸੀ ਨੂੰ ਘਟਾਉਣਾ ਹੈ। 

 

 ਕੈਬਨਿਟ ਸਕੱਤਰ ਨੇ 23 ਅਗਸਤ, 2022 ਨੂੰ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਨੂੰ ਸੰਬੋਧਿਤ ਕੀਤਾ ਸੀ ਅਤੇ ਇਸਦੇ ਲਈ ਡੀਏਆਰਪੀਜੀ ਦਿਸ਼ਾ-ਨਿਰਦੇਸ਼ ਨੋਟ 25 ਅਗਸਤ, 2022 ਨੂੰ ਜਾਰੀ ਕੀਤਾ ਗਿਆ ਸੀ। ਵਿਸ਼ੇਸ਼ ਮੁਹਿੰਮ 2.0 ਮੰਤਰਾਲਿਆਂ/ਵਿਭਾਗਾਂ ਤੋਂ ਇਲਾਵਾ ਫੀਲਡ/ਆਊਟਸਟੇਸ਼ਨ ਦਫ਼ਤਰਾਂ ਅਤੇ ਉਨ੍ਹਾਂ ਨਾਲ ਜੁੜੇ/ਮਾਤਹਿਤ ਦਫ਼ਤਰਾਂ 'ਤੇ ਵਧੇਰੇ ਧਿਆਨ ਕੇਂਦਰਿਤ ਕਰੇਗੀ। ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਦਾ ਵਿਭਾਗ (ਡੀਏਆਰਪੀਜੀ) ਵਿਸ਼ੇਸ਼ ਮੁਹਿੰਮ 2.0 ਨੂੰ ਲਾਗੂ ਕਰਨ ਦੀ ਨਿਗਰਾਨੀ ਕਰੇਗਾ।

 

 ਵਿਸ਼ੇਸ਼ ਮੁਹਿੰਮ 2.0 ਦਾ ਤਿਆਰੀ ਭਾਗ ਡਾ. ਜਿਤੇਂਦਰ ਸਿੰਘ ਦੁਆਰਾ ਵਿਸ਼ੇਸ਼ ਮੁਹਿੰਮ 2.0 ਪੋਰਟਲ ਦੇ ਇਸ ਲਾਂਚ ਦੇ ਨਾਲ ਸ਼ੁਰੂ ਹੋਵੇਗਾ ਅਤੇ ਇਹ 30 ਸਤੰਬਰ, 2022 ਤੱਕ ਜਾਰੀ ਰਹੇਗਾ ਜਿਸ ਦੌਰਾਨ, ਮੰਤਰਾਲੇ ਅਤੇ ਵਿਭਾਗ ਚੁਣੀਆਂ ਗਈਆਂ ਸ਼੍ਰੇਣੀਆਂ ਵਿੱਚ ਪੈਂਡਿੰਗ ਕੰਮਾਂ ਦੀ ਪਹਿਚਾਣ ਕਰਨਗੇ ਅਤੇ ਆਪਣੇ ਦਫ਼ਤਰਾਂ ਵਿੱਚ ਮੁਹਿੰਮ ਦੀਆਂ ਸਾਈਟਾਂ ਨੂੰ ਅੰਤਿਮ ਰੂਪ ਦੇਣਗੇ ਅਤੇ ਮੁਹਿੰਮ ਚਲਾਉਣ ਲਈ ਲੋੜੀਂਦੀਆਂ ਪ੍ਰਕਿਰਿਆ ਸੰਬੰਧੀ ਲੋੜਾਂ ਨੂੰ ਪੂਰਾ ਕਰਨਗੇ।

 

 ਹਰੇਕ ਮੰਤਰਾਲੇ/ਵਿਭਾਗ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪੋਰਟਲ ਦੀ ਵਰਤੋਂ ਤਿਆਰੀ ਦੇ ਪੜਾਅ ਦੌਰਾਨ ਆਪਣੇ ਸਵੱਛਤਾ ਮੁਹਿੰਮ ਸਾਈਟਾਂ ਦੇ ਲਕਸ਼ਾਂ, ਬੇਲੋੜੀਆਂ ਫਾਈਲਾਂ ਨੂੰ ਖ਼ਤਮ ਕਰਨ, ਅਤੇ ਵਿਭਿੰਨ ਪੈਂਡੈਂਸੀ ਅੰਕੜਿਆਂ ਜਿਵੇਂ ਕਿ ਐੱਮਪੀਜ਼ ਦੇ ਹਵਾਲੇ, ਰਾਜ ਸਰਕਾਰ ਦੇ ਹਵਾਲੇ ਆਦਿ ਦੇ ਲਕਸ਼ ਦਰਜ ਕਰਨ ਲਈ ਕਰਨਗੇ। ਸਵੱਛਤਾ ਮੁਹਿੰਮਾਂ ਚਲਾਉਣ ਲਈ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦੁਆਰਾ ਹੁਣ ਤੱਕ 67,000 ਤੋਂ ਵੱਧ ਸਾਈਟਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। 

 

 ਵਿਸ਼ੇਸ਼ ਮੁਹਿੰਮ 2022 ਹਵਾਲਿਆਂ ਦੇ ਸਮੇਂ ਸਿਰ ਨਿਪਟਾਰੇ ਅਤੇ ਕੰਮ ਵਾਲੀ ਇੱਕ ਸਵੱਛ ਥਾਂ ਦੀ ਮਹੱਤਤਾ ਨੂੰ ਮਜ਼ਬੂਤ ​​ਕਰਦੀ ਹੈ। ਮੁਹਿੰਮ 2022 ਵਿੱਚ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੌਰਾਨ 1.5 ਲੱਖ ਤੋਂ ਵੱਧ ਡਾਕਘਰਾਂ, ਵਿਦੇਸ਼ੀ ਮਿਸ਼ਨ/ਪੋਸਟਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਦਫ਼ਤਰਾਂ ਨੂੰ ਮਿਸ਼ਨ ਮੋਡ ਵਿੱਚ ਕਵਰ ਕੀਤੇ ਜਾਣ ਦੀ ਉਮੀਦ ਹੈ। ਡੀਏਆਰਪੀਜੀ ਦੁਆਰਾ ਵਿਸ਼ੇਸ਼ ਮੁਹਿੰਮ ਦੇ ਪੋਰਟਲ ਦੇ ਸਬੰਧ ਵਿੱਚ ਨੋਡਲ ਅਫਸਰਾਂ ਦੀ ਟ੍ਰੇਨਿੰਗ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ। ਈਵੈਂਟ ਦਾ ਮਿੰਟ ਟੂ ਮਿੰਟ ਪ੍ਰੋਗਰਾਮ ਨੱਥੀ ਹੈ। 

            

 ****

 

 ਐੱਸਐੱਨਸੀ/ਆਰਆਰ


(Release ID: 1859211) Visitor Counter : 121