ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਤਹਿਤ ਟ੍ਰੇਨਿੰਗ ਸੰਸਥਾਨਾਂ ਦੀ ਪੁਨਰਕਲਪਨਾ ਤੇ ਆਯੋਜਿਤ ਗਹਿਨ ਵਿਚਾਰ-ਸੈਸ਼ਨ ਵਿੱਚ ਸਨਮਲਿਤ ਹੋਏ
Posted On:
13 SEP 2022 8:58AM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ(ਐੱਮਐੱਸਡੀਈ) ਦੇ ਤਹਿਤ ਰੀ-ਇਮੇਜੀਨੈਸ਼ਨ ਆਵ੍ ਟ੍ਰੇਨਿੰਗ ਇੰਸਟੀਟਿਊਟਸ (ਟ੍ਰੇਨਿੰਗ ਸੰਸਥਾਨਾਂ ਦੀ ਪੁਨਰਕਲਪਨਾ) ‘ਤੇ ਆਯੋਜਿਤ ਗਹਨ ਵਿਚਾਰ-ਸੈਸ਼ਨ ਵਿੱਚ ਹਿੱਸਾ ਲਿਆ।
ਇਸ ਅਵਸਰ ਤੇ ਐੱਮਐੱਸਡੀਈ ਦੇ ਰਾਜਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਐੱਮਐੱਸਡੀਈ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਅਤੇ ਕਪੈਸਿਟੀ ਬਲਡਿੰਗ ਕਮੀਸ਼ਨ, ਟ੍ਰੇਨਿੰਗ ਡਾਇਰੈਕਟਰ ਜਨਰਲ (ਡੀਜੀਟੀ), ਰਾਸ਼ਟਰੀ ਕੌਸ਼ਲ ਟ੍ਰੇਨਿੰਗ ਸੰਸਥਾਨ(ਐੱਨਐੱਸਟੀਆਈ) ਰਾਸ਼ਟਰੀ ਉੱਦਮਤਾ ਅਤੇ ਲਘੂ ਵਿਵਸਾਇਕ ਵਿਕਾਸ ਸੰਸਥਾਨ (ਐੱਨਆਈਈਐੱਸਬੀਯੂਡੀ) ਅਤੇ ਕੌਸ਼ਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਸ਼੍ਰੀ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟੈਕਨੋਲੋਜੀ ਤੇਜੀ ਨਾਲ ਸਾਡੇ ਦੁਨੀਆ ਨੂੰ ਬਦਲ ਰਹੀ ਹੈ। ਸਿੱਖਿਆ ਤੋਂ ਲੈਕੇ ਸਿਹਤ ਤੱਕ, ਖੇਤੀਬਾੜੀ ਤੋਂ ਵਿੱਤ ਤੱਕ, ਹਰ ਸੈਕਟਰ ਟੈਕਨੋਲੋਜੀ ਦੁਆਰਾ ਪ੍ਰੇਰਿਤ ਬੇਮਿਸਾਲ ਵਿਕਾਸ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਨਵੇਂ ਅਵਸਰ ਅਤੇ ਨਵੇਂ ਕੌਸ਼ਲ ਪਰਿਦ੍ਰਿਸ਼ ਦੀ ਜ਼ਰੂਰਤਾ ਪੈਦਾ ਹੋ ਰਹੀ ਹੈ।
ਸ਼੍ਰੀ ਪ੍ਰਧਾਨ ਨੇ ਜੋਰ ਦੇ ਕੇ ਕਿਹਾ ਕਿ 21ਵੀਂ ਸਦੀ ਵਿੱਚ ਇੱਕ ਜੀਵੰਤ ਕਿਰਤ ਸ਼ਕਤੀ ਦੇ ਵਿਕਾਸ ਲਈ ਟ੍ਰੇਨਿੰਗ ਦੀ ਸਮਰੱਥਾ ਬਣਾਉਣ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਸੰਸਥਾਨਾਂ ਨੂੰ ਕੌਸ਼ਲ ਈਕੋ-ਸਿਸਟਮ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸਮੁੱਚੇ ਤੌਰ ‘ਤੇ ਅਤੇ ਭਾਵੀ ਰਣਨੀਤੀ ਲਈ ਖੁਦ ਨੂੰ ਦੁਬਾਰਾ ਚਾਕ-ਚੌਬੰਦ ਅਤੇ ਦੁਰਸਤ ਕਰਨ ਤੇ ਧਿਆਨ ਦੇਣਾ ਹੋਵੇਗਾ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅਸੀਂ ਅਗਲੇ ਤਿੰਨ ਸਾਲਾਂ ਵਿੱਚ 25 ਲੱਖ ਟ੍ਰੇਨਰਾਂ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਕੌਸ਼ਲ ਟ੍ਰੇਨਰਾਂ ਨੂੰ ਤਿਆਰ ਕਰਨ ਦੇ ਸਾਡੇ ਸਾਰੇ ਯਤਨ ਐੱਮਐੱਸਡੀਈ ਦੇ ਤਹਿਤ ਟ੍ਰੇਨਿੰਗ ਸੰਸਥਾਨਾਂ ਵਿੱਚ ਕੇਂਦ੍ਰਿਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਟ੍ਰੇਨਿੰਗ ਅਗਲੀ ਪੀੜ੍ਹੀ ਦੀ ਕਿਰਤ ਸ਼ਕਤੀ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਕੌਸ਼ਲ-ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਪਰਿਕਲਪਨਾ ਕੀਤੀ ਹੈ। ਸ਼੍ਰੀ ਪ੍ਰਧਾਨ ਨੇ ਭਾਰਤ ਨੂੰ ਦੁਨੀਆ ਦੀ ਕੌਸ਼ਲ ਰਾਜਧਾਨੀ ਬਣਾਉਣ ਅਤੇ ਸਾਡੇ ਕੌਸ਼ਲ ਈਕੋ-ਸਿਸਟਮ ਨੂੰ ਚਾਕ-ਚੌਬੰਦ ਕਰਨ ਦੀ ਦਿਸ਼ਾ ਵਿੱਚ ਨਵੀਂ ਸੋਚ ਦੇ ਨਾਲ ਅਧਿਕ ਇਨੋਵੇਸ਼ਨ, ਸੰਸਥਾਗਤ ਸੁਧਾਰਾਂ, ਨਵੇਂ ਵਿਚਾਰਾਂ, ਅੰਤਰਰਾਸ਼ਟਰੀ ਸਹਿਯੋਗਾਂ ਅਤੇ ਟੈਕਨੋਲੋਜੀ ਦੇ ਇਸਤੇਮਾਲ ਦਾ ਸੱਦਾ ਦਿੱਤਾ।
*****
ਐੱਮਜੇਪੀਐੱਸ/ਏਕੇ
(Release ID: 1859033)
Visitor Counter : 109