ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਦਿੱਵਿਯਾਂਗਜਨ ਅਤੇ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਲਈ 13 ਸਤੰਬਰ, 2022 ਨੂੰ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੇ ਓਂਗੋਲ ਵਿੱਚ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’
Posted On:
12 SEP 2022 5:46PM by PIB Chandigarh
ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿੱਵਯਾਂਗਨ’ ਨੂੰ ਅਤੇ ਆਰਵੀਵਾਈ ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਹਾਇਕ ਅਤੇ ਸਹਾਇਤਾ ਉਪਕਰਣ ਵੰਡਣ ਦੇ ਲਈ ਦਿੱਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਓਂਗੋਲ ਸ਼ਹਿਰ ਦੇ ਪ੍ਰਕਾਸ਼ਮ ਵਿੱਚ ਐਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 13.09.2022 ਨੂੰ ਦੁਪਹਿਰ 12:00 ਵਜੇ ਸ਼੍ਰੀ ਮਗੁੰਟਾ ਸ੍ਰੀਨਿਵਾਸੁਲੁ ਰੈੱਡੀ ਸਪੰਦਾਨਾ ਭਵਨ, ਕਲੈਕਟ੍ਰੇਟ ਕੰਪਲੈਕਸ, ਓਂਗੋਲ (ਆਂਧਰਾ ਪ੍ਰਦੇਸ਼) ਵਿੱਚ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕਰੇਗਾ।
ਐਲਿਮਕੋ ਦੁਆਰਾ ਓਂਗੋਲ ਸ਼ਹਿਰ, ਆਂਧਰਾ ਪ੍ਰਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਆਯੋਜਿਤ ਆਕਲਨ ਕੈਂਪਾਂ ਦੇ ਦੌਰਾਨ ਪਹਿਲਾਂ ਤੋਂ ਪਹਿਚਾਣੇ ਗਏ 1401 ਏਡੀਆਈਪੀ ਦਿੱਵਯਾਂਗਜਨ ਅਤੇ 182 ਸੀਨੀਅਰ ਨਾਗਰਿਕਾਂ ਦੇ ਵਿੱਚ 1 ਕਰੋੜ 17 ਲੱਖ 67 ਹਜ਼ਾਰ ਰੁਪਏ ਦੇ ਮੁੱਲ ਦੇ ਵਿਭਿੰਨ ਸ਼੍ਰੇਣੀਆਂ ਦੇ ਕੁੱਲ 2563 ਸਹਾਇਕ ਅਤੇ ਸਹਾਇਤਾ ਉਪਕਰਣ ਮੁਫਤ ਵੰਡੇ ਜਾਣਗੇ।
ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰਈ ਏ. ਨਾਰਾਇਣਸਵਾਮੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਅਤੇ ਹੋਰ ਸਥਾਨਕ ਜਨਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਡਿਸਟ੍ਰੀਬਿਊਸ਼ਨ ਕੈਂਪ ਦਾ ਉਦਘਾਟਨ ਕਰਨਗੇ।
ਸਮਾਰੋਹ ਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਲਿਮਕੋ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
*****
ਐੱਮਜੀ/ਆਰਐੱਨਐੱਮ/ਆਰਕੇ
(Release ID: 1859032)
Visitor Counter : 116