ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਮਿਸਟਰ ਲਿਕਿਥ ਵਾਈਪੀ ਨੇ ਸਕਿੱਲ ਆਵ੍ ਪ੍ਰੋਟੋਟਾਈਪ ਮਾਡਲਿੰਗ ਵਰਲਡ ਸਕਿੱਲ ਕੰਪੀਟੀਸ਼ਨ - 2022 ਦੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ

Posted On: 12 SEP 2022 12:20PM by PIB Chandigarh

ਮਿਸਟਰ ਲਿਕਿਥ ਵਾਈਪੀ ਨੇ ਵਾਈਪੀ ਨੇ ਸਕਿੱਲ ਆਵ੍ ਪ੍ਰੋਟੋਟਾਈਪ ਮਾਡਲਿੰਗ ਵਰਲਡ ਸਕਿੱਲ ਕੰਪੀਟੀਸ਼ਨ –2022 (ਡਬਲਿਊਐੱਸਸੀ 2022) ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਲਿਕਿਥ ਨੇ ਟੋਇਟਾ ਟੈਕਨੀਕਲ ਟ੍ਰੇਨਿੰਗ ਇੰਸਟੀਟਿਊਟ ਤੋਂ ਮੇਕੈਟ੍ਰੋਨਿਕਸ ਵਿੱਚ ਆਪਣਾ ਡਿਪਲੋਮਾ ਪੂਰਾ ਕੀਤਾ ਹੈ ਅਤੇ ਜਨਵਰੀ 2022 ਤੋਂ ਇਸ ਮੁਕਾਬਲੇ ਲਈ ਸਿਖਲਾਈ ਅਧੀਨ ਸੀ। ਉਸਨੇ ਪ੍ਰੋਟੋਟਾਈਪ ਮਾਡਲਿੰਗ ਸਕਿੱਲ ਵਿੱਚ ਭਾਰਤ ਦੀ ਰਾਸ਼ਟਰੀ ਹੁਨਰ ਪ੍ਰਤੀਯੋਗਤਾ “ਇੰਡੀਆ ਸਕਿੱਲਜ਼ 2021”ਵੀ ਜਿੱਤੀ ਹੈ। ਉਸਨੂੰ ਟੋਇਟਾ ਇੰਡੀਆ ਦੇ ਮਾਹਰ ਸ਼੍ਰੀ ਭਾਸਕਰ ਸਿੰਘ ਦੁਆਰਾ ਸਿਖਲਾਈ ਦਿੱਤੀ ਗਈ ਹੈ, ਜੋ ਵਰਲਡ ਸਕਿੱਲਜ਼ ਇੰਟਰਨੈਸ਼ਨਲ ਪਲੇਟਫਾਰਮ ’ਤੇ ਪ੍ਰੋਟੋਟਾਈਪ ਮਾਡਲਿੰਗ ਸਕਿੱਲ ਦੇ ਮੁੱਖ ਮਾਹਰ ਵੀ ਹਨ।

ਵਰਲਡ ਸਕਿੱਲਜ਼ ਕੰਪੀਟੀਸ਼ਨ ਵਰਲਡ ਸਕਿੱਲ ਇੰਟਰਨੈਸ਼ਨਲ ਦੇ ਮੈਂਬਰ ਦੇਸ਼ਾਂ ਵਿਚਕਾਰ ਹੁਨਰਮੰਦ ਨੌਜਵਾਨਾਂ ਦਾ ਇੱਕ ਅੰਤਰਰਾਸ਼ਟਰੀ ਮੁਕਾਬਲਾ ਹੈ। ਪਹਿਲਾਂ ਵਰਲਡ ਸਕਿੱਲ ਕੰਪੀਟੀਸ਼ਨ ਸ਼ੰਘਾਈ ਵਿੱਚ ਹੋਣਾ ਸੀ ਪਰ ਉੱਥੇ ਕੋਵਿਡ ਦੇ ਫੈਲਣ ਕਾਰਨ, ਇਸਨੂੰ 2 ਮਹੀਨਿਆਂ ਵਿੱਚ ਆਯੋਜਿਤ ਕੀਤੇ ਜਾਣ ਲਈ 15 ਦੇਸ਼ਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਪ੍ਰੋਟੋਟਾਈਪ ਮਾਡਲਿੰਗ ਸਕਿੱਲ ਦਾ ਮੁਕਾਬਲਾ ਪੜਾਅ 1 ਵਿੱਚ ਡਬਲਿਊਐੱਸਸੀ 2022 ਦੀ ਸ਼ੁਰੂਆਤ ਸੀ। ਡਬਲਿਊਐੱਸਸੀ 2022 ਦਾ ਪਹਿਲਾ ਪੜਾਅ ਬਰਨ, ਸਵਿਟਜ਼ਰਲੈਂਡ ਵਿੱਚ 7-10 ਸਤੰਬਰ 2022 ਤੱਕ ਹੋਇਆ।

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੀ ਅਗਵਾਈ ਹੇਠ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਦਾ ਵਰਲਡ ਸਕਿੱਲ ਇੰਡੀਆ, ਭਾਰਤ ਵਿੱਚ ਹੁਨਰ ਮੁਕਾਬਲੇ ਕਰਵਾਉਣ ਅਤੇ ਅੰਤਰਰਾਸ਼ਟਰੀ ਹੁਨਰ ਪ੍ਰਤੀਯੋਗਤਾਵਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਲਾਗੂ ਕਰਨ ਵਾਲੀ ਸੰਸਥਾ ਹੈ।

*****

ਐੱਮਜੀਪੀਐੱਸ/ ਏਕੇ



(Release ID: 1858745) Visitor Counter : 114


Read this release in: English , Urdu , Hindi , Tamil , Telugu