ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੇਂਦਰ ਅਤੇ ਰਾਜਾਂ ਵਿਚਕਾਰ ਸਰਵੋਤਮ ਟੈਕਨੋਲੋਜੀ ਅਭਿਆਸਾਂ ਨੂੰ ਸਾਂਝਾ ਕਰਨ ਲਈ ਇੱਕ ਡੈਸ਼ਬੋਰਡ ਸਥਾਪਤ ਕਰਨ ਦਾ ਐਲਾਨ ਕੀਤਾ
ਮੰਤਰੀ ਨੇ ਅਹਿਮਦਾਬਾਦ ਵਿੱਚ ਸਾਇੰਸ ਸਿਟੀ ਵਿਖੇ ਦੋ ਰੋਜ਼ਾ ਦੇ "ਕੇਂਦਰ-ਰਾਜ ਵਿਗਿਆਨ ਸੰਮੇਲਨ" ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ
ਡਾ. ਜਿਤੇਂਦਰ ਸਿੰਘ ਨੇ ਰਾਜਾਂ ਨੂੰ ਸਰਵੋਤਮ ਤਕਨੀਕੀ ਅਭਿਆਸਾਂ ਨੂੰ ਜਾਣਨ ਅਤੇ ਸਾਂਝਾ ਕਰਨ ਲਈ ਤਾਲਮੇਲ ਅਤੇ ਸਹਿਯੋਗ ਕਰਨ ਲਈ ਇੱਕ ਨੋਡਲ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ
Posted On:
11 SEP 2022 5:10PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕੇਂਦਰ ਅਤੇ ਰਾਜਾਂ ਵਿਚਕਾਰ ਵਧੀਆ ਟੈਕਨੋਲੋਜੀ ਅਭਿਆਸਾਂ ਨੂੰ ਸਾਂਝਾ ਕਰਨ ਲਈ ਇੱਕ ਡੈਸ਼ਬੋਰਡ ਸਥਾਪਤ ਕਰਨ ਦਾ ਐਲਾਨ ਕੀਤਾ।
ਅਹਿਮਦਾਬਾਦ ਵਿੱਚ ਸਾਇੰਸ ਸਿਟੀ ਵਿਖੇ ਦੋ ਰੋਜ਼ਾ "ਕੇਂਦਰ-ਰਾਜ ਵਿਗਿਆਨ ਸੰਮੇਲਨ" ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ, ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਸੰਮੇਲਨ ਦੀ ਫਾਲੋ-ਅੱਪ ਕਾਰਵਾਈ ਦੀ ਨਿਗਰਾਨੀ ਅਤੇ ਤਾਲਮੇਲ ਲਈ ਇੱਕ ਉੱਚ ਪੱਧਰੀ ਵਿਧੀ ਵਿਕਸਿਤ ਕੀਤੀ ਜਾਵੇਗੀ।
ਮੰਤਰੀ ਨੇ ਰਾਜਾਂ ਨੂੰ ਸਰਵੋਤਮ ਅਭਿਆਸਾਂ ਨੂੰ ਜਾਣਨ ਅਤੇ ਸਾਂਝਾ ਕਰਨ ਲਈ ਵਿਸ਼ੇਸ਼ ਕਮੇਟੀ ਨਾਲ ਤਾਲਮੇਲ ਅਤੇ ਸਹਿਯੋਗ ਕਰਨ ਲਈ ਹਰੇਕ ਰਾਜ ਵਿੱਚ ਇੱਕ ਨੋਡਲ ਅਧਿਕਾਰੀ ਨਿਯੁਕਤ ਕਰਨ ਲਈ ਵੀ ਕਿਹਾ।
ਅਕਤੂਬਰ, 2021 ਵਿੱਚ ਰਾਜਸਥਾਨ ਦੇ ਜੋਧਪੁਰ ਤੋਂ ਸ਼ੁਰੂ ਕੀਤੀ ਗਈ ਹੈਲੀ-ਬੋਰਨ ਟੈਕਨੋਲੋਜੀ ਦੀ ਉਦਾਹਰਨ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਸਭ ਤੋਂ ਪਹਿਲਾਂ ਰਾਜਸਥਾਨ, ਗੁਜਰਾਤ, ਪੰਜਾਬ ਅਤੇ ਹਰਿਆਣਾ ਰਾਜਾਂ ਨੂੰ ਇਸ ਨਵੀਨਤਮ ਹੈਲੀ-ਬੋਰਨ ਸਰਵੇਖਣ ਲਈ ਲਿਆ ਗਿਆ ਸੀ। ਮੰਤਰੀ ਨੇ ਕਿਹਾ ਕਿ ਜੇਕਰ ਉਹੀ ਤਕਨੀਕ ਡੈਸ਼ਬੋਰਡ 'ਤੇ ਅਪਲੋਡ ਕੀਤੀ ਜਾਂਦੀ ਹੈ, ਤਾਂ ਹੋਰ ਰਾਜ ਇਸ ਸੀਐੱਸਆਈਆਰ ਟੈਕਨੋਲੋਜੀ ਨਾਲ ਜੁਡ਼ ਸਕਦੇ ਹਨ ਅਤੇ ਸਰੋਤ ਖੋਜ ਤੋਂ ਲੈ ਕੇ ਵਾਟਰ ਟਰੀਟਮੈਂਟ ਤੱਕ ਸਾਂਝਾ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਦੇਸ਼ ਭਰ ਦੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾ ਸਕਦੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ “ਹਰ ਘਰ ਨਲ ਸੇ ਜਲ” ਦੇ ਨਾਲ-ਨਾਲ “ਕਿਸਾਨਾਂ ਦੀ ਆਮਦਨ ਦੁੱਗਣੀ ਕਰਨ” ਦੇ ਟੀਚਿਆਂ ਵਿੱਚ ਵੀ ਸਕਾਰਾਤਮਕ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ, ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐਸਆਈਆਰ) ਦੁਆਰਾ ਸੁੱਕੇ ਖੇਤਰਾਂ ਵਿੱਚ ਜ਼ਮੀਨੀ ਪਾਣੀ ਦੇ ਸਰੋਤਾਂ ਦੀ ਮੈਪਿੰਗ ਲਈ ਨਵੀਨਤਮ ਅਤਿ-ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਪੀਣ ਦੇ ਉਦੇਸ਼ਾਂ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਵਿੱਚ ਮਦਦ ਮਿਲਦੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਸਾਇੰਸ ਸਿਟੀ, ਅਹਿਮਦਾਬਾਦ ਵਿਖੇ 2-ਰੋਜ਼ਾ ‘ਕੇਂਦਰ-ਰਾਜ ਵਿਗਿਆਨ ਸੰਮੇਲਨ’ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ।
ਡਾ. ਜਿਤੇਂਦਰ ਸਿੰਘ ਨੇ ਤਸੱਲੀ ਜ਼ਾਹਰ ਕੀਤੀ ਕਿ ਰਾਜ ਦੇ ਐੱਸਐਂਡਟੀ ਮੰਤਰੀਆਂ ਨਾਲ ਮਹੱਤਵਪੂਰਨ ਪਲੈਨਰੀ ਸੈਸ਼ਨਾਂ ਵਿੱਚ ਖੇਤੀਬਾੜੀ, ਪੋਰਟੇਬਲ ਪੇਅਜਲ ਦੇ ਉਤਪਾਦਨ ਲਈ ਨਵੀਨਤਾ, ਡੀਐੱਸਟੀ ਦੁਆਰਾ ਵਿਕਸਤ ਹੈਲੀ-ਬੋਰਨ ਵਿਧੀਆਂ, ਹਾਈਡ੍ਰੋਜਨ ਵਿੱਚ ਐੱਸਐਂਡਟੀ ਦੀ ਭੂਮਿਕਾ ਸਮੇਤ ਸਭ ਲਈ ਸਾਫ਼-ਸੁਥਰੀ ਊਰਜਾ ਵਰਗੀਆਂ ਟੈਕਨੋਲੋਜੀਆਂ ਦੀ ਵਰਤੋਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਮਿਸ਼ਨ, ਐੱਮਓਈਐੱਸ ( MoES) ਦਾ ਡੂੰਘੇ ਸਾਗਰ ਮਿਸ਼ਨ ਅਤੇ ਤੱਟਵਰਤੀ ਰਾਜਾਂ/ਯੂਟੀ ਲਈ ਇਸ ਦੀ ਪ੍ਰਾਸੰਗਿਕਤਾ, ਸਾਰਿਆਂ ਲਈ ਡਿਜੀਟਲ ਸਿਹਤ ਸੰਭਾਲ ਅਤੇ ਰਾਸ਼ਟਰੀ ਸਿੱਖਿਆ ਨੀਤੀ ਨਾਲ ਵਿਗਿਆਨ ਦਾ ਤਾਲਮੇਲ ਕਰਨਾ ਹੈ।
ਅਹਿਮਦਾਬਾਦ ਵਿੱਚ ਕੇਂਦਰੀ-ਰਾਜ ਵਿਗਿਆਨ ਸੰਮੇਲਨ ’ਤੇ 100 ਤੋਂ ਵੱਧ ਸਟਾਰਟ-ਅੱਪਸ ਅਤੇ ਉਦਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਇੱਕ ਵਿਸ਼ੇਸ਼ ਸੈਸ਼ਨ ਖੇਤੀਬਾੜੀ, ਡਰੋਨ, ਮਸਨੂਈ ਬੁੱਧੀ, ਜੈਵਿਕ ਟੈਕਨੋਲੋਜੀਕਲ ਸਮਾਧਾਨ, ਸਿੰਗਲ-ਯੂਜ਼ ਪਲਾਸਟਿਕ ਵਿਕਲਪਾਂ, ਸਿੰਚਾਈ ਦੇ ਖੇਤਰ ਵਿੱਚ ਵਿਗਿਆਨਕ ਸਮਾਧਾਨ ਅਤੇ ਦੂਜਿਆਂ ਵਿੱਚ ਡਿਜੀਟਲ ਸਿਹਤ ਨਾਲ ਅੱਗੇ ਆਇਆ। ਕਈ ਰਾਜ ਸਰਕਾਰਾਂ ਨੇ ਕੁਝ ਟੈਕਨੋਲੋਜੀਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ ਅਤੇ ਰਾਜ-ਵਿਸ਼ੇਸ਼ ਤਕਨੀਕੀ ਸਮਾਧਾਨਾਂ ਲਈ ਕੁਝ ਸਟਾਰਟ-ਅੱਪਸ ਨਾਲ ਭਾਈਵਾਲੀ ਕਰਨ ਲਈ ਸਹਿਮਤੀ ਦਿੱਤੀ ਹੈ।
<><><><><>
ਐੱਸਐੱਨਸੀ/ਆਰਆਰ
(Release ID: 1858707)
Visitor Counter : 149