ਰੇਲ ਮੰਤਰਾਲਾ
ਪੀਪੀਪੀ ਮੋਡ ’ਤੇ ਯਾਤਰੀ ਟ੍ਰੇਨਾਂ ਨੂੰ ਚਲਾਉਣ ਦੇ ਲਈ ਹਾਲ ਹੀ ਵਿੱਚ ਕਈ ਬੋਲੀਆਂ ਦੀ ਮੰਗ ਨਹੀਂ ਕੀਤੀ ਗਈ ਹੈ
Posted On:
06 SEP 2022 6:54PM by PIB Chandigarh
ਇੱਕ ਪ੍ਰਮੁੱਖ ਦੈਨਿਕ ਅਤੇ ਇਸ ਦੇ ਡਿਜੀਟਲ ਸੰਸਕਰਣ ਵਿੱਚ ਪ੍ਰਕਾਸ਼ਿਤ ਇੱਕ ਸਮਾਚਾਰ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਰੇਲਵੇ ਨੇ ਪਹਿਲੀ ਵਾਰ ਪੀਪੀਪੀ ਮੋਡ ਦੇ ਮਧਿਆਮ ਰਾਹੀਂ 150 ਜੋੜੀਆਂ ਯਾਤਰੀ ਟ੍ਰੇਨਾਂ ਨੂੰ ਚਲਾਉਣ ਦੇ ਲਈ ਨਿਜੀ ਸੰਸਥਾਵਾਂ ਤੋਂ ਬੋਲੀਆਂ ਮੰਗੀਆਂ ਗਈਆਂ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਕਿ ਨਿਜੀ ਸੰਸਥਾਵਾਂ ਨੂੰ ਇਨ੍ਹਾਂ ਟ੍ਰੇਨਾਂ ਦੇ ਲਈ ਯਾਤਰੀ ਕਿਰਾਇਆ ਤੈਅ ਕਰਨ ਦੀ ਸੁਤੰਤਰਤਾ ਹੋਵੇਗੀ।
ਇਨ੍ਹਾਂ ਗੁੰਮਰਾਹਕੁੰਨ ਮੀਡੀਆ ਰਿਪੋਰਟਾਂ ਨੂੰ ਖਾਰਿਜ ਕਰਦਿਆਂ, ਰੇਲ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ ਅਤੇ ਨਾ ਹੀ ਹਾਲ ਵਿੱਚ ਕੋਈ ਬੋਲੀ ਮੰਗੀ ਗਈ ਹੈ।
ਇਸ ਲਈ ਅਜਿਹੀ ਰਿਪੋਰਟ ਤੱਥਾਤਮਕ ਰੂਪ ਨਾਲ ਗਲਤ ਹੈ ਅਤੇ ਹਿਤਧਾਰਕਾਂ ਨੂੰ ਇਸ ਦਾ ਨੋਟਿਸ ਨਹੀਂ ਲੈਣਾ ਚਾਹੀਦਾ ਹੈ।
***
ਵਾਈਬੀ/ਡੀਐੱਨਐੱਸ
(Release ID: 1857423)
Visitor Counter : 108