ਕੋਲਾ ਮੰਤਰਾਲਾ
azadi ka amrit mahotsav

ਅਗਸਤ, 2022 ਵਿੱਚ ਕੁੱਲ ਕੋਲਾ ਉਤਪਾਦਨ 8.27 ਪ੍ਰਤੀਸ਼ਤ ਵਧ ਕੇ 58.33 ਮਿਲੀਅਨ ਟਨ ਹੋ ਗਿਆ


ਕੋਲਾ ਡਿਸਪੈਚ 63.43 ਮਿਲੀਅਨ ਟਨ ਨੂੰ ਛੂਹ ਗਿਆ

25 ਖਾਨਾਂ ਦਾ ਉਤਪਾਦਨ 100 ਪ੍ਰਤੀਸ਼ਤ ਤੋਂ ਵੱਧ


Posted On: 05 SEP 2022 5:17PM by PIB Chandigarh

ਭਾਰਤ ਦਾ ਕੁੱਲ ਕੋਲਾ ਉਤਪਾਦਨ ਅਗਸਤ 2021 ਦੇ 53.88 ਪ੍ਰਤੀਸ਼ਤ ਦੀ ਤੁਲਨਾ ਵਿੱਚ 8.27 ਪ੍ਰਤੀਸ਼ਤ ਵਧ ਕੇ ਅਗਸਤ, 2022 ਦੇ ਦੌਰਾਨ 58.33 ਮਿਲੀਅਨ ਟਨ (ਐੱਮਟੀ) ਹੋ ਗਿਆ। ਕੋਲਾ ਮੰਤਰਾਲਾ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਅਗਸਤ 2022 ਦੇ ਦੌਰਾਨ, ਕੋਲ ਇੰਡੀਆ ਲਿਮਿਟੇਡ (ਸੀਆਈਐੱਲ) ਅਤੇ ਕੈਪਟਿਵ ਖਾਨਾਂ/ ਹੋਰ ਦੇ ਕ੍ਰਮਵਾਰ: 46.22 ਮੀਟ੍ਰਿਕ ਟਨ ਅਤੇ 8.02 ਮੀਟ੍ਰਿਕ ਟਨ ਉਤਪਾਦਨ ਕਰਕੇ 8.49 ਅਤੇ 27.06 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ। ਹਾਲਾਕਿ, ਐੱਸਸੀਸੀਐੱਲ ਨੇ ਮਹੀਨੇ ਦੇ ਦੌਰਾਨ 17.49 ਪ੍ਰਤੀਸ਼ਤ ਦੀ ਨਕਾਰਾਤਮਕ ਵਾਧਾ ਦਰਜ ਕੀਤਾ। ਦੇਸ਼ ਦੇ 37 ਕੋਲਾ ਉਤਪਾਦਕ ਖਾਨਾਂ ਵਿੱਚੋਂ 25 ਖਾਨਾਂ ਨੇ 100 ਪ੍ਰਤੀਸ਼ਤ ਤੋਂ ਅਧਿਕ ਉਤਪਾਦਨ ਕੀਤਾ ਜਦੋਂ ਕਿ ਪੰਜ ਖਾਨਾਂ ਦਾ ਉਤਪਾਦਨ ਪੱਧਰ 80 ਤੋਂ 100 ਪ੍ਰਤੀਸ਼ਤ ਦੇ ਵਿੱਚ ਰਿਹਾ।

 

ਉੱਥੇ ਹੀ, ਅਗਸਤ 2021 ਦੇ 60.18 ਮੀਟ੍ਰਿਕ ਟਨ ਦੀ ਤੁਲਨਾ ਵਿੱਚ ਅਗਸਤ 2022 ਦੇ ਦੌਰਾਨ ਕੋਲੇ ਦੀ ਮੰਗ 5.41 ਪ੍ਰਤੀਸ਼ਤ ਵਧ ਕੇ 63.43 ਮੀਟ੍ਰਿਕ ਟਨ ਹੋ ਗਿਆ। ਅਗਸਤ 2022 ਦੇ ਦੌਰਾਨ, ਸੀਆਈਐੱਲ ਅਤੇ ਕੈਪਟਿਵ ਖਾਨਾਂ/ ਹੋਰ ਦੇ ਕ੍ਰਮਵਾਰ: 51.12 ਮੀਟ੍ਰਿਕ ਟਨ ਅਤੇ 8.28 ਮੀਟ੍ਰਿਕ ਟਨ ਕੋਲਾ ਭੇਜ ਕੇ 5.11 ਪ੍ਰਤੀਸ਼ਤ ਅਤੇ 26.29 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ।

 

ਬਿਜਲੀ ਦੀ ਮੰਗ ਵਿੱਚ ਵਾਧੇ ਦੇ ਕਾਰਨ ਅਗਸਤ 2021 ਦੇ 48.80 ਮੀਟ੍ਰਿਕ ਟਨ ਦੀ ਤੁਲਨਾ ਵਿੱਚ ਅਗਸਤ 2022 ਦੇ ਦੌਰਾਨ ਬਿਜਲੀ ਡਿਸਪੈਚ 10.48 ਪ੍ਰਤੀਸ਼ਤ ਵਧ ਕੇ 54.09 ਮੀਟ੍ਰਿਕ ਟਨ ਹੋ ਗਿਆ।

 

ਅਗਸਤ 2022 ਵਿੱਚ ਸਮਗ੍ਰ ਬਿਜਲੀ ਉਤਪਾਦਨ ਅਗਸਤ 2021 ਵਿੱਚ ਉਤਪੰਨ ਬਿਜਲੀ ਦੀ ਤੁਲਨਾ ਵਿੱਚ 3.14 ਪ੍ਰਤੀਸ਼ਤ ਅਧਿਕ ਰਿਹਾ। ਹਾਲਾਕਿ, ਅਗਸਤ 2022 ਦੇ ਮਹੀਨੇ ਵਿੱਚ ਕੋਲਾ ਅਧਾਰਿਤ ਬਿਜਲੀ ਉਤਪਾਦਨ ਜੁਲਾਈ 2022 ਵਿੱਚ 86039 ਐੱਮਯੂ ਦੀ ਤੁਲਨਾ ਵਿੱਚ 85785 ਐੱਮਯੂ ਰਿਹਾ ਅਤੇ ਇਸ ਵਿੱਚ ਮਾਮੂਲੀ 0.30 ਪ੍ਰਤੀਸ਼ਤ ਦੀ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ।

****

ਏਕੇਐੱਨ/ਆਰਕੇਪੀ


(Release ID: 1857254) Visitor Counter : 128