ਸਿੱਖਿਆ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਧਿਆਪਕ ਦਿਵਸ ਦੇ ਮੌਕੇ 'ਤੇ ‘ਪੀਐੱਮ ਸ਼੍ਰੀ ਸਕੂਲ’ (PM SHRI Schools) ਨਾਂ ਦੀ ਨਵੀਂ ਪਹਿਲ ਦੀ ਘੋਸ਼ਣਾ ਕੀਤੀ


ਦੇਸ਼ ਭਰ ਵਿੱਚ 14500 ਤੋਂ ਵੱਧ ਸਕੂਲਾਂ ਨੂੰ ਰਾਈਜ਼ਿੰਗ ਇੰਡੀਆ ਲਈ ਪੀਐੱਮ ਸਕੂਲ ਵਜੋਂ ਵਿਕਸਿਤ ਕੀਤਾ ਜਾਵੇਗਾ

Posted On: 05 SEP 2022 6:59PM by PIB Chandigarh

 ਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਨਵੀਂ ਪਹਿਲ ਦੀ ਘੋਸ਼ਣਾ ਕੀਤੀ - ਪੀਐੱਮ ਸ਼੍ਰੀ ਸਕੂਲ (ਰਾਈਜ਼ਿੰਗ ਇੰਡੀਆ ਲਈ ਪ੍ਰਧਾਨ ਮੰਤਰੀ ਸਕੂਲ - PM SHRI Schools (PM ScHools for Rising India)।  ਇਹ ਕੇਂਦਰ ਸਰਕਾਰ/ਰਾਜ/ਯੂਟੀ ਸਰਕਾਰ/ਸਥਾਨਕ ਸੰਸਥਾਵਾਂ ਦੁਆਰਾ ਪ੍ਰਬੰਧਿਤ ਸਕੂਲਾਂ ਵਿੱਚੋਂ ਚੁਣੇ ਗਏ ਮੌਜੂਦਾ ਸਕੂਲਾਂ ਨੂੰ ਮਜ਼ਬੂਤ ​​ਕਰਕੇ ਦੇਸ਼ ਭਰ ਵਿੱਚ 14500 ਤੋਂ ਵੱਧ ਸਕੂਲਾਂ ਨੂੰ ਅਪਗ੍ਰੇਡ ਅਤੇ ਵਿਕਸਿਤ ਕਰਨ ਲਈ ਇੱਕ ਨਵੀਂ ਕੇਂਦਰੀ ਸਪੌਂਸਰ ਸਕੀਮ ਹੋਵੇਗੀ। ਪੀਐੱਮ ਸ਼੍ਰੀ ਸਕੂਲ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਸਾਰੇ ਭਾਗਾਂ ਨੂੰ ਪ੍ਰਦਰਸ਼ਿਤ ਕਰਨਗੇ ਅਤੇ ਮਿਸਾਲੀ ਸਕੂਲਾਂ ਵਜੋਂ ਕੰਮ ਕਰਨਗੇ ਅਤੇ ਉਨ੍ਹਾਂ ਦੇ ਆਸ-ਪਾਸ ਦੇ ਹੋਰ ਸਕੂਲਾਂ ਨੂੰ ਮਾਰਗ੍ਦਰਸ਼ਨ ਵੀ ਪ੍ਰਦਾਨ ਕਰਨਗੇ। ਇਨ੍ਹਾਂ ਸਕੂਲਾਂ ਦਾ ਉਦੇਸ਼ ਨਾ ਸਿਰਫ਼ ਗੁਣਾਤਮਕ ਸਿੱਖਿਆ, ਲਰਨਿੰਗ ਅਤੇ ਬੋਧਾਤਮਕ ਵਿਕਾਸ ਹੋਵੇਗਾ, ਬਲਕਿ 21ਵੀਂ ਸਦੀ ਦੇ ਪ੍ਰਮੁੱਖ ਸਕਿੱਲਸ ਨਾਲ ਲੈਸ ਸੰਪੂਰਨ ਅਤੇ ਸੁਚੱਜੇ ਵਿਅਕਤੀਆਂ ਦਾ ਨਿਰਮਾਣ ਵੀ ਹੋਵੇਗਾ। 

 

 ਇਨ੍ਹਾਂ ਸਕੂਲਾਂ ਵਿੱਚ ਅਪਣਾਇਆ ਗਿਆ ਸਿੱਖਿਆ (ਅਧਿਆਪਨ) ਸ਼ਾਸਤਰ ਵਧੇਰੇ ਅਨੁਭਵੀ, ਸੰਪੂਰਨ, ਏਕੀਕ੍ਰਿਤ, ਖੇਡ/ਖਿਡੌਣੇ-ਅਧਾਰਿਤ (ਖਾਸ ਤੌਰ 'ਤੇ, ਬੁਨਿਆਦੀ ਸਾਲਾਂ ਵਿੱਚ) ਪੜਚੋਲ-ਸੰਚਾਲਿਤ, ਖੋਜ-ਅਧਾਰਿਤ, ਸਿਖਿਆਰਥੀ-ਕੇਂਦ੍ਰਿਤ, ਚਰਚਾ-ਅਧਾਰਿਤ, ਲਚੀਲਾ ਅਤੇ ਆਨੰਦਦਾਇਕ ਹੋਵੇਗਾ। ਹਰੇਕ ਕਲਾਸ ਵਿੱਚ ਹਰੇਕ ਬੱਚੇ ਦੇ ਸਿੱਖਣ ਦੇ ਨਤੀਜਿਆਂ ਵਿੱਚ ਨਿਪੁੰਨਤਾ ਪ੍ਰਾਪਤ ਕਰਨ 'ਤੇ ਧਿਆਨ ਦਿੱਤਾ ਜਾਵੇਗਾ। ਸਾਰੇ ਪੱਧਰਾਂ 'ਤੇ ਮੁਲਾਂਕਣ ਸੰਕਲਪਿਕ ਸਮਝ ਅਤੇ ਅਸਲ ਜੀਵਨ ਦੀਆਂ ਸਥਿਤੀਆਂ ਲਈ ਗਿਆਨ ਦੀ ਵਰਤੋਂ 'ਤੇ ਅਧਾਰਿਤ ਹੋਵੇਗਾ ਅਤੇ ਯੋਗਤਾ-ਅਧਾਰਿਤ ਹੋਵੇਗਾ। 

 

 ਇਹ ਸਕੂਲ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੋਣਗੇ ਜਿਸ ਵਿੱਚ ਲੈਬ, ਸਮਾਰਟ ਕਲਾਸਰੂਮ, ਲਾਇਬ੍ਰੇਰੀਆਂ, ਖੇਡਾਂ ਦਾ ਸਾਜ਼ੋ-ਸਾਮਾਨ, ਆਰਟ ਰੂਮ ਆਦਿ ਸ਼ਾਮਲ ਹਨ ਜੋ ਕਿ ਸਮਾਵੇਸ਼ੀ ਅਤੇ ਪਹੁੰਚਯੋਗ ਹਨ। ਇਨ੍ਹਾਂ ਸਕੂਲਾਂ ਨੂੰ ਪਾਠਕ੍ਰਮ ਵਿੱਚ ਪਾਣੀ ਦੀ ਸੰਭਾਲ਼, ਰਹਿੰਦ-ਖੂੰਹਦ ਦੀ ਰੀਸਾਈਕਲਿੰਗ, ਊਰਜਾ-ਦਕਸ਼ ਬੁਨਿਆਦੀ ਢਾਂਚਾ ਅਤੇ ਜੈਵਿਕ ਜੀਵਨ ਸ਼ੈਲੀ ਦੇ ਏਕੀਕਰਣ ਦੇ ਨਾਲ ਗ੍ਰੀਨ ਸਕੂਲਾਂ ਵਜੋਂ ਵੀ ਵਿਕਸਿਤ ਕੀਤਾ ਜਾਵੇਗਾ।

 

 ਇਹ ਸਕੂਲ ਆਪੋ-ਆਪਣੇ ਖੇਤਰਾਂ ਵਿੱਚ ਉੱਚ-ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਇੱਕ ਬਰਾਬਰ, ਸੰਮਲਿਤ ਅਤੇ ਅਨੰਦਮਈ ਸਕੂਲੀ ਮਾਹੌਲ ਵਿੱਚ ਅਗਵਾਈ ਪ੍ਰਦਾਨ ਕਰਨਗੇ ਜੋ ਬੱਚਿਆਂ ਦੀਆਂ ਵਿਭਿੰਨ ਪਿਛੋਕੜ, ਬਹੁ-ਭਾਸ਼ਾਈ ਲੋੜਾਂ, ਅਤੇ ਵੱਖ-ਵੱਖ ਅਕਾਦਮਿਕ ਯੋਗਤਾਵਾਂ ਦਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਨੂੰ ਐੱਨਈਪੀ 2020 ਦੇ ਵਿਜ਼ਨ ਦੇ ਅਨੁਸਾਰ ਆਪਣੀ ਸਿੱਖਣ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕਰੇਗਾ।

 

************

 

 ਐੱਮਜੇਪੀਐੱਸ/ਏਕੇ



(Release ID: 1857152) Visitor Counter : 154