ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਵ੍ ਪੈਟ੍ਰੋਲੀਅਮ, ਦੇਹਰਾਦੂਨ ਵਿੱਚ ਸਿੰਧੀਆ ਕੰਨਿਆ ਵਿਦਿਆਲਯ, ਗਵਾਲੀਅਰ ਦੇ ਵਿਦਿਆਰਥੀਆਂ ਲਈ ਜਿਗਿਆਸਾ 2.0 ਦੇ ਤਹਿਤ 29 ਅਗਸਤ-1 ਸਤੰਬਰ, 2022 ਦਰਮਿਆਨ ਚਾਰ ਦਿਨਾਂ “ਨਵਿਆਉਣਯੋਗ ਈਂਧਨ ਲਈ ਜਿਗਿਆਸਾ” ਪ੍ਰੋਗਰਾਮ ਆਯੋਜਿਤ ਹੋਇਆ

Posted On: 01 SEP 2022 5:51PM by PIB Chandigarh

ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਵ੍ ਪੈਟ੍ਰੋਲੀਅਮ, ਦੇਹਰਾਦੂਨ ਵਿੱਚ ਸਿੰਧੀਆ ਕੰਨਿਆ ਵਿਦਿਆਲਯ , ਗਵਾਲੀਅਰ ਦੇ 11ਵੀਂ ਕਲਾਸ ਦੇ ਵਿਦਿਆਰਥੀਆਂ ਲਈ ਜਿਗਿਆਸਾ 2.0 ਪ੍ਰੋਗਰਾਮ ਦੇ ਤਹਿਤ ਚਾਰ ਦਿਨੀਂ “ਨਵਿਆਉਣਯੋਗ ਈਂਧਨ ਲਈ ਜਿਗਿਆਸਾ” ਪ੍ਰੋਗਰਾਮ ਦਾ 29 ਅਗਸਤ-1 ਸਤੰਬਰ 2022 ਦੇ ਦੌਰਾਨ ਸਫਲਤਾਪੂਰਵਕ ਆਯੋਜਨ ਕੀਤਾ ਗਿਆ।

ਇਸ 4 ਦਿਨਾਂ ਪ੍ਰੋਗਰਾਮ ਦਾ ਉਦਘਾਟਨ ਸੀਐੱਸਆਈਆਰ- ਆਈਆਈਪੀ ਦੇਹਰਾਦੂਨ ਦੇ ਡਾਇਰੈਕਟਰ ਡਾ. ਅੰਜਨ ਰੇ ਨੇ ਕਿਹਾ। ਪ੍ਰੋਗਰਾਮ ਦਾ ਮੁੱਖ ਉਦੇਸ਼ ਖਾਣਯੋਗ ਬਨਸਪਤੀ ਤੇਲ, ਇਸਤੇਮਾਲ ਕੀਤੇ ਜਾ ਚੁੱਕੇ ਖਾਣਾ ਪਕਾਉਣ ਦੇ ਤੇਲ ਅਤੇ ਰਹਿੰਦ-ਖੁੰਹੂਦ ਪਲਾਸਟਿਕ ਦੇ ਵੱਖ-ਵੱਖ ਪ੍ਰਕਾਰ ਦੇ ਈਂਧਨ ਦੇ ਉਪਯੋਗ ਲਈ ਵਿਕਸਿਤ ਵੱਖ-ਵੱਖ ਟੈਕਨੋਲੋਜੀਆਂ ਬਾਰੇ ਜਾਣਕਾਰੀ ਦੇਣਾ ਹੈ।

ਡਾ. ਅੰਜਨ ਰੇਅ ਨੇ ਵਿਦਿਆਰਥੀਆਂ ਨੂੰ ਆਪਣੇ ਦੈਨਿਕ ਜੀਵਨ ਵਿੱਚ ਉਤਪੰਨ ਹੋਣ ਵਾਲੇ ਵੱਖ-ਵੱਖ ਪ੍ਰਕਾਰ ਦੇ ਕਚਰੇ ਦੀ ਪਹਿਚਾਣ ਕਰਨ ਲਈ ਪ੍ਰੇਰਿਤ ਕੀਤਾ ਅਤੇ ਰਹਿੰਦ-ਖੁਹੰਦ ਉਤਪਾਦਨ ਨੂੰ ਘੱਟ ਕਰਨ ਅਤੇ ਊਰਜਾ ਅਤੇ ਈਂਧਨ ਦੇ ਅੱਗੇ ਉਪਯੋਗ ਲਈ ਮਾਰਗ ਸੁਝਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨੈਟ ਜ਼ੀਰੋ ਕਾਰਬਨ ਨਿਕਾਸੀ ਟੀਚਾ ਪ੍ਰਾਪਤ ਕਰਨ ਲਈ ਸਮੂਹਿਕ ਯਤਨ ਦੀ ਜ਼ਰੂਰਤ ਹੈ। ਇਸ ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਨੂੰ ਸੀਐੱਸਆਈਆਰ-ਭਾਰਤੀ ਪੈਟ੍ਰੋਲੀਅਮ ਸੰਸਥਾਨ ਦੇ ਵਿਗਿਆਨਿਕਾਂ ਅਤੇ ਤਕਨੀਕੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦਾ ਅਵਸਰ ਮਿਲਿਆ।

ਵਿਦਿਆਰਥੀਆਂ ਨੂੰ ਬਾਇਓਡੀਜਲ ਲਈ ਰੂਕੋ ਦੀ ਪ੍ਰਕਿਰਿਆ ਦੇ ਨਾਲ-ਨਾਲ CO2 ਨਾਲ ਹਾਈਡ੍ਰੋ ਆਈਸ ਦੇ ਨਿਰਮਾਣ ਦਾ ਵੀ ਅਨੁਭਵ ਮਿਲਿਆ। ਇਸ ਦੇ ਇਲਾਵਾ, ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਜਿਵੇ ਬਇਓ-ਟੈਕਨੋਲੋਜੀ ਅਤੇ ਜੈਵ ਰਸਾਣਿਨ ਪ੍ਰਯੋਗਸ਼ਾਲਾ, ਅਬਸੋਪਰਸ਼ਨ ਐਂਡ ਮੇਂਬ੍ਰੇਨ ਸੇਪਰੇਸ਼ਨ ਲੈਬ ਸੀਐੱਫਆਰ ਇੰਜਣ, ਨਿਕਾਸੀ ਪਰੀਖਣ ਪ੍ਰਯੋਗਸ਼ਾਲਾ, ਥਰਮਾ ਕੈਟੇਲੀਟਿਕ ਪ੍ਰੋਸੈੱਸ ਲੈਬ, ਉਨੰਤ ਕੱਚੇ ਤੇਲ ਖੋਜ ਕੇਂਦਰ, ਆਈਆਰ ਅਤੇ ਜੀਸੀ-ਐੱਮਐੱਸ ਪ੍ਰਯੋਗਸ਼ਾਲਾ ਦਾ ਵੀ ਦੌਰਾ ਕੀਤਾ।

ਉਨ੍ਹਾਂ ਨੇ ਰਹਿੰਦ-ਖੂਹੰਦ ਪਲਾਸਟਿਕ ਨਾਲ ਈਂਧਣ ਅਤ ਰਸਾਣਿਨ, ਅਤ ਬਾਇਓਜੇਟ ਈਂਧਣ ਦੇ ਪਾਈਲਟ ਪਲਾਂਟਾਂ ਦਾ ਵੀ ਦੌਰਾ ਕੀਤਾ। ਸਮਾਪਨ ਸਮਾਰੋਹ ਦੇ ਦੌਰਾਨ ਸੀਐੱਸਆਈਆਰ- ਆਈਆਈਪੀ ਦੇ ਮੁੱਖ ਵਿਗਿਆਨਿਕ ਪ੍ਰੋ. ਐੱਸਕੇ ਗਾਂਗੁਲੀ ਦੁਆਰਾ ਵਿਦਿਆਰਥੀਆਂ ਨੂੰ ਭਾਗੀਦਾਰੀ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।

ਇਸ ਪ੍ਰੋਗਰਾਮ ਦੇ ਆਯੋਜਨ ਨੂੰ ਸਫਲ ਬਣਾਉਣ ਵਿੱਚ ਡਾ. ਅੰਕੁਰ ਬੋਰਦੋਲੋਈ, ਪ੍ਰਿੰਸੀਪਲ ਵਿਗਿਆਨਿਕ, ਡਾ. ਉਮੇਸ਼ ਕੁਮਾਰ, ਸੀਨੀਅਰ ਵਿਗਿਆਨਿਕ, ਡਾ ਜੀਡੀ ਠਾਕਰੇ, ਸੀਨੀਅਰ ਪ੍ਰਿੰਸੀਪਲ ਵਿਗਿਆਨਿਕ, ਡਾ. ਕਮਲ ਕੁਮਾਰ, ਸੀਨੀਅਰ ਤਕਨੀਕੀ ਅਧਿਕਾਰੀ, ਡਾ. ਦੀਪੇਂਦਰ ਤ੍ਰਿਪਾਠੀ, ਸੀਨੀਅਰ ਤਕਨੀਕੀ ਅਧਿਕਾਰੀ, ਡਾ. ਜਯੋਤੀ ਪੋਰਵਾਲ, ਸੀਨੀਅਰ ਤਕੀਨੀਕ ਅਧਿਕਾਰੀ, ਡਾ. ਪ੍ਰਦੀਪ ਤਿਆਗੀ, ਸੀਨੀਅਰ ਤਕਨੀਕੀ ਅਧਿਕਾਰੀ, ਡਾ. ਰਘੁਵੀਰ ਸਿੰਘ, ਸੀਨੀਅਰ ਤਕਨੀਕੀ ਅਧਿਕਾਰੀ, ਸ਼੍ਰੀ ਮੁਕੁਲ ਸ਼ਰਮਾ ਅਤੇ ਸ਼੍ਰੀ ਪੰਕਜ ਭਾਸਕਰ ਨੇ ਅਨੁਕਰਣੀ ਜਾ ਭੂਮਿਕਾ ਨਿਭਾਈ। ਪੂਰੇ ਪ੍ਰੋਗਰਾਮ ਦਾ ਸਦਭਾਵਨਾ ਜਿਗਿਆਸਾ ਕੋਆਰਡੀਨੇਟਰ ਡਾ. ਆਰਤੀ, ਪ੍ਰਿੰਸੀਪਲ ਵਿਗਿਆਨਿਕ ਸੀਐੱਸਆਈਆਰ- ਆਈਆਈਪੀ ਦੁਆਰਾ ਕੀਤਾ ਗਿਆ।

<><><>

ਐੱਸਐੱਨਸੀ/ਆਰਆਰ


(Release ID: 1856334) Visitor Counter : 139
Read this release in: Urdu , English , Hindi