ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸ਼੍ਰੀ ਪੀਯੂਸ਼ ਗੋਇਲ ਨੇ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓਐੱਨਡੀਸੀ) ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਓਐੱਨਡੀਸੀ ਕੁਝ ਖੇਤਰਾਂ ਵਿੱਚ ਜਨਤਕ ਉਪਭੋਗਤਾਵਾਂ ਦੇ ਨਾਲ ਨੈਟਵਰਕ ਦੀ ਬੀਟਾ-ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਹੈ

ਪਾਰਦਰਸ਼ੀ ਨੀਤੀਆਂ ਅਤੇ ਬਿਹਤਰ ਸ਼ਿਕਾਇਤ ਨਿਵਾਰਣ ਵਿਧੀ ਰਾਹੀਂ ਓਐੱਨਡੀਸੀ ਨੂੰ ਖਪਤਕਾਰਾਂ ਦਾ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ - ਸ਼੍ਰੀ ਗੋਇਲ

ਜ਼ਮੀਨੀ ਪੱਧਰ 'ਤੇ ਨੈੱਟਵਰਕ ਨੂੰ ਲਾਗੂ ਕਰਨ ਲਈ ਮੰਤਰੀ ਨੇ ਓਐੱਨਡੀਸੀ ਨੂੰ ਵਪਾਰੀਆਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ

ਓਐੱਨਡੀਸੀ ਦਾ ਮੁੱਖ ਉਦੇਸ਼ ਛੋਟੇ, ਗੈਰ-ਡਿਜੀਟਲ ਵਪਾਰੀਆਂ ਨੂੰ ਡਿਜੀਟਲਾਈਜ਼ੇਸ਼ਨ ਨਾਲ ਜੁੜਨ ਅਤੇ ਈ-ਕਾਮਰਸ ਈਕੋਸਿਸਟਮ ਦੇ ਮੌਕਿਆਂ ਦਾ ਫਾਇਦਾ ਉਠਾਉਣ ਵਿੱਚ ਮਦਦ ਕਰਨਾ ਹੈ: ਸ਼੍ਰੀ ਗੋਇਲ

Posted On: 30 AUG 2022 7:15PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓਐੱਨਡੀਸੀ) ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।

 

ਇਹ ਜਾਣਕਾਰੀ ਦਿੱਤੀ ਗਈ ਕਿ ਅਪ੍ਰੈਲ ਵਿੱਚ 5 ਸ਼ਹਿਰਾਂ ਵਿੱਚ ਅਲਫਾ ਲਾਂਚ ਹੋਣ ਤੋਂ ਬਾਅਦ, ਓਐੱਨਡੀਸੀ ਸ਼ੁਰੂ ਤੋਂ ਅੰਤ ਤੱਕ ਲਾਗੂ ਕਰਨ ਨੂੰ ਸਮਝਣ ਲਈ ਉਪਭੋਗਤਾ ਸਮੂਹ ਦੇ ਨਾਲ ਟਰਾਇਲ ਕਰ ਰਹੀ ਹੈ। ਓਐੱਨਡੀਸੀ ਨੂੰ ਉਮੀਦ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਨੈੱਟਵਰਕ ਭਾਗੀਦਾਰਾਂ ਦੀ ਗਿਣਤੀ 30 ਤੋਂ ਵੱਧ ਹੋ ਜਾਵੇਗੀ। ਇਸ ਤਰ੍ਹਾਂ, ਓਐੱਨਡੀਸੀ ਸੀਮਤ ਖੇਤਰਾਂ ਵਿੱਚ ਜਨਤਕ ਉਪਭੋਗਤਾਵਾਂ ਦੇ ਨਾਲ ਨੈਟਵਰਕ ਦੀ ਬੀਟਾ-ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।


 

ਸ਼੍ਰੀ ਗੋਇਲ ਨੇ ਕਿਹਾ ਕਿ ਵੱਖ-ਵੱਖ ਨੈੱਟਵਰਕ ਵਿਕਾਸ ਪਹਿਲਾਂ ਨੂੰ ਜਾਰੀ ਰੱਖਦੇ ਹੋਏ, ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਓਐੱਨਡੀਸੀ ਦਾ ਮੁੱਖ ਉਦੇਸ਼ ਛੋਟੇ, ਗੈਰ-ਡਿਜੀਟਲ ਵਪਾਰੀਆਂ ਦੀ ਸਹਾਇਤਾ ਕਰਨਾ ਹੈ, ਜਿਨ੍ਹਾਂ ਨੂੰ ਡਿਜੀਟਲਾਈਜ਼ੇਸ਼ਨ ਅਤੇ ਈ-ਕਾਮਰਸ ਈਕੋਸਿਸਟਮ ਦੇ ਮੌਕਿਆਂ ਦਾ ਲਾਭ ਉਠਾਉਣ ਵਿੱਚ ਸਹਾਇਤਾ ਕੀਤੀ ਜਾਵੇ।


 

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਈ-ਕਾਮਰਸ ਪਲੈਟਫਾਰਮ ਪ੍ਰਸਿੱਧ ਹਨ ਕਿਉਂਕਿ ਉਹ ਖਪਤਕਾਰ-ਕੇਂਦ੍ਰਿਤ ਰਹਿੰਦੇ ਹਨ। ਉਤਪਾਦਾਂ ਬਾਰੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਸਮਰੱਥਾ, ਸਮੇਂ ਸਿਰ ਆਰਡਰ, ਬਿਨਾਂ ਸਵਾਲ ਵਾਪਸੀ ਨੀਤੀ ਅਤੇ ਖਪਤਕਾਰਾਂ ਦੇ ਹਿੱਤ ਵਿੱਚ ਰਿਫੰਡ ਅਤੇ ਰੱਦ ਕਰਨ ਦੀ ਸਮਰੱਥਾ ਦੇ ਅਧਾਰ 'ਤੇ ਉਨ੍ਹਾਂ ਨੇ  ਆਪਣੇ ਪਲੈਟਫਾਰਮਾਂ 'ਤੇ ਭਰੋਸਾ ਮਜ਼ਬੂਤ ​​ਕੀਤਾ ਹੈ। ਇਨ੍ਹਾਂ ਮਾਪਦੰਡਾਂ 'ਤੇ ਓਐੱਨਡੀਸੀ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਓਐੱਨਡੀਸੀ ਨੂੰ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਵਾਪਸੀ,, ਰਿਫੰਡ ਅਤੇ ਰੱਦ ਕਰਨ ਲਈ ਪਾਰਦਰਸ਼ੀ ਨੀਤੀਆਂ ਲਾਗੂ ਕਰਕੇ ਇੱਕ ਮਜ਼ਬੂਤ ​​ਵਿਧੀ ਰਾਹੀਂ ਖਪਤਕਾਰਾਂ ਦਾ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ। ਇਹਨਾਂ ਨੀਤੀਆਂ ਨੂੰ ਨੈੱਟਵਰਕ ਪੱਧਰ 'ਤੇ ਲਾਗੂ ਕੀਤਾ ਜਾਣਾ ਹੈ।

 

ਕੇਂਦਰੀ ਮੰਤਰੀ ਗੋਇਲ ਨੇ ਇੰਡਸਟ੍ਰੀ ਪਰਮੋਸ਼ਨ  ਐਂਡ ਇੰਟਰਨਲ ਟ੍ਰੇਡ (ਡੀਪੀਆਈਆਈਟੀ) ਨੂੰ ਓਐੱਨਡੀਸੀ ਦੀ ਉਪਯੋਗਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਅਤੇ ਅਜਿਹੇ ਪ੍ਰੋਗਰਾਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਦੇਸ਼ ਭਰ ਦੇ ਛੋਟੇ ਵਪਾਰੀ, ਕਾਰੀਗਰ, ਦਸਤਕਾਰੀ, ਕਿਸਾਨ, ਐੱਮਐੱਸਐੱਮਈ ਇਸ ਖੁੱਲੇ ਨੈੱਟਵਰਕ ਦਾ ਪੂਰਾ ਲਾਭ ਲੈ ਸਕਣ।

 

ਸ਼੍ਰੀ ਗੋਇਲ ਨੇ ਆਪਣੀ ਇੱਛਾ ਜ਼ਾਹਰ ਕਰਦੇ ਹੋਏ ਕਿਹਾ ਕਿ ਓਐੱਨਡੀਸੀ ਨੂੰ ਜ਼ਮੀਨੀ ਪੱਧਰ 'ਤੇ ਨੈੱਟਵਰਕ ਨੂੰ ਲਾਗੂ ਕਰਨ ਲਈ ਵਪਾਰੀਆਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਹੈ। ਇਨ੍ਹਾਂ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਸਕਦਾ ਹੈ।

 

ਉਨ੍ਹਾਂ ਕਿਹਾ ਕਿ ਓਐੱਨਡੀਸੀ ਨੂੰ ਸਟਾਰਟਅੱਪ ਈਕੋਸਿਸਟਮ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਦੇਸ਼ ਭਰ ਵਿੱਚ ਵੱਧ ਤੋਂ ਵੱਧ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਕੀਤਾ ਜਾ ਸਕੇ । ਇਸ ਨਾਲ ਈ-ਕੌਮਰਸ ਐਪ ਨੂੰ ਵਿਕਸਤ ਕਰਨ ਵਿੱਚ ਮਦਦ ਹੋਵੇਗੀ ਅਤੇ ਸਥਾਨਕ ਵਪਾਰੀਆਂ, ਕਾਰੀਗਰਾਂ, ਦਸਤਕਾਰੀ, ਕਿਸਾਨਾਂ, ਐਮਐਸਐਮਈ ਆਦਿ ਦੀ ਮਦਦ ਹੋ ਸਕੇਗੀ । ਨਵੀਨਤਾ ਅਤੇ ਉੱਦਮਤਾ ਲਈ ਕੰਮ ਕਰਨ ਵਾਲੇ ਸਾਰੇ ਸਰਕਾਰੀ-ਸਮਰਥਿਤ ਇਨਕਿਊਬੇਟਰਾਂ ਅਤੇ ਹੋਰ ਸੰਸਥਾਵਾਂ ਅਤੇ ਵਿਧੀਆਂ ਦਾ ਲਾਭ ਉਠਾਉਣਾ ਚਾਹੀਦਾ ਹੈ।

 

ਇਸ ਮੀਟਿੰਗ ਵਿੱਚ ਸ਼੍ਰੀ ਅਨੁਰਾਗ ਜੈਨ, ਸਕੱਤਰ, ਡੀਪੀਆਈਆਈਟੀ, ਸ਼੍ਰੀ ਅਨਿਲ ਅਗਰਵਾਲ, ਵਧੀਕ ਸਕੱਤਰ, ਡੀਪੀਆਈਆਈਟੀ, ਸ਼੍ਰੀ ਆਦਿਲ ਜੈਨੁਲਭਾਈ, ਚੇਅਰਮੈਨ, ਕਿਊਸੀਆਈ, ਸ਼੍ਰੀ ਟੀ ਕੋਸ਼ੀ, ਐਮਡੀ ਅਤੇ ਸੀਈਓ, ਓਐੱਨਡੀਸੀ ਅਤੇ ਸ਼੍ਰੀ ਅਰਵਿੰਦ ਗੁਪਤਾ, ਸੰਸਥਾਪਕ,  ਮਾਈਜੀਓ ਵੀ ਹਾਜ਼ਰ ਸਨ।

************

ਏਡੀ/ਕੇਪੀ/ਐੱਮਐਸ 


(Release ID: 1856063) Visitor Counter : 163