ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇੰਡੋਨੇਸ਼ੀਆ ਦੇ ਬਾਲੀ ਵਿੱਚ ਦੱਖਣੀ ਅਫਰੀਕਾ ਦੇ ਉੱਚ ਸਿੱਖਿਆ, ਵਿਗਿਆਨ ਅਤੇ ਇਨੋਵੇਸ਼ਨ ਮੰਤਰੀ, ਮਾਨਯੋਗ ਡਾ. ਬੋਂਗਿਨਕੋਸੀ ਇਮੈਨੁਅਲ 'ਬਲੇਡ' ਨਜੀਮਾਂਡੇ ਨਾਲ ਦਵੱਲੀ ਮੀਟਿੰਗ ਕੀਤੀ।

Posted On: 31 AUG 2022 5:54PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇੰਡੋਨੇਸ਼ੀਆ ਦੇ ਬਾਲੀ ਵਿੱਚ ਦੱਖਣੀ ਅਫਰੀਕਾ ਗਣਰਾਜ ਦੇ ਉੱਚ ਸਿੱਖਿਆ, ਵਿਗਿਆਨ ਅਤੇ ਇਨੋਵੇਸ਼ਨ ਮੰਤਰੀ ਮਾਨਯੋਗ ਡਾ. ਬੋਂਗਿਨਕੋਸੀ ਇਮੈਨੁਅਲ 'ਬਲੇਡ' ਨਜੀਮਾਂਡੇ ਨਾਲ ਦਵੱਲੀ ਮੀਟਿੰਗ ਕੀਤੀ।

 

https://lh5.googleusercontent.com/JA2In4u7cRelDQjTdS6HHoDdaBY7iKt20GC-5MhH38xFeOdWA1F12zRFivXPJktaUsKstbw05wBlh_ZhqD_fhDonDXidduSk_-bJmqRKOyfCrMegjyAOpCeNMx_k3CdXaonug4ypQIuM_nb3hV6Q6m6WV7l5ar_Dvuwl9irNWR8iL46gKfvoaXXCvzYQ_pBLTbTURg

 

ਦੋਵੇਂ ਮੰਤਰੀਆਂ ਦਰਮਿਆਨ ਅਕਾਦਮਿਕ ਅਤੇ ਕੌਸ਼ਲ ਵਿਕਾਸ ਸਾਂਝੇਦਾਰੀ ਅਤੇ ਦੁਵੱਲੀ ਸਿੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਸਾਰਥਕ ਚਰਚਾ ਹੋਈ।

 

ਦੋਵੇਂ ਮੰਤਰੀਆਂ ਨੇ ਐੱਚਈਆਈ ਅਤੇ ਕੌਸ਼ਲ ਟ੍ਰੇਨਿੰਗ ਸੰਸਥਾਵਾਂ ਦਰਮਿਆਨ ਗਠਜੋੜ, ਕੌਸ਼ਲ ਸਬੰਧੀ ਯੋਗਤਾ ਦੀ ਪਰਸਪਰ ਮਾਨਤਾ ਅਤੇ ਕੌਸ਼ਲ ਵਿਕਾਸ ਵਿੱਚ ਸਮਰੱਥਾ ਨਿਰਮਾਣ ਲਈ ਸੰਸਥਾਗਤ ਵਿਵਸਥਾਵਾਂ ਵਿਕਸਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

 

ਦੋਵਾਂ ਮੰਤਰੀਆਂ ਨੇ ਪਹਿਲਾਂ ਤੋਂ ਹੀ ਜਾਰੀ ਆਪਸੀ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਸਿੱਖਿਆ ਵਿੱਚ ਦੁਵੱਲੇ ਸਹਿਯੋਗ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਸਿੱਖਿਆ 'ਤੇ ਇੱਕ ਸੰਯੁਕਤ ਕਾਰਜਦਲ ਦਾ ਗਠਨ ਕਰਨ ਦਾ ਵੀ ਫੈਸਲਾ ਲਿਆ।

 

https://lh5.googleusercontent.com/8bapV_MQ-TuHyEOxjSOqjqYO2gY7-NwvmEBhgCSJy1VsgYaR_PL3WVtucxnanJ9H_daCJ7AYFufP66gNfeUSAtjOhxroe8L_pDxzrUqNQoyb1PwXJs2pMdYJNzhEw1mdTFeVnXp5CFB3RfIm6sRY1joP6jWO4FPlQYvxR7oeBx52vfGu4gamOikzK-PVPjxWBj7jQw

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਐੱਨਈਪੀ ਦੀ ਸ਼ੁਰੂਆਤ ਨਾਲ ਭਾਰਤੀ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਰਾਹ ਪੱਧਰਾ ਹੋ ਗਿਆ ਹੈ।

 

ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਦੇ ਆਪਸੀ ਸਬੰਧ ਡੂੰਘੇ ਅਤੇ ਦੋਸਤਾਨਾਪੂਰਨ ਹਨ ਅਤੇ ਇਹ ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿੱਤਾਂ ਵਿੱਚ ਨਿਹਿਤ ਹਨ।

 

ਸ਼੍ਰੀ ਪ੍ਰਧਾਨ ਨੇ ਸਿੱਖਿਆ ਅਤੇ ਕੌਸ਼ਲ ਵਿਕਾਸ ਵਿੱਚ ਆਪਸੀ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਉਤਸੁਕਤਾ ਦਿਖਾਉਣ ਅਤੇ ਜੀ-20 ਦੇ ਈਡੀਡਬਲਿਊਜੀ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੀ ਪ੍ਰਧਾਨਗੀ ਦਾ ਸਮਰਥਨ ਕਰਨ ਲਈ ਮਾਨਯੋਗ ਡਾ. ਨਜੀਮਾਂਡੇ ਦਾ ਧੰਨਵਾਦ ਕੀਤਾ।

 

ਸ਼੍ਰੀ ਪ੍ਰਧਾਨ ਨੇ ਇੰਡੋਨੇਸ਼ੀਆ ਦੇ ਬਾਲੀ ਵਿੱਚ ਗੁਸਤੀ ਬਾਗਸ ਸੁਰਦੀਵ ਯੂਨੀਵਰਸਿਟੀ ਦਾ ਵੀ ਦੌਰਾ ਕੀਤਾ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਯੂਨੀਵਰਸਿਟੀ ਇੰਡੋਨੇਸ਼ੀਆ ਦੇ ਬਹੁਲਵਾਦੀ ਸਿਧਾਂਤਾਂ ਦਾ ਪ੍ਰਤੀਬਿੰਬ ਹੈ ਅਤੇ ਇੰਡੋਨੇਸ਼ੀਆ ਅਤੇ ਭਾਰਤ ਦਰਮਿਆਨ ਸਾਂਝੀਆਂ ਜੜ੍ਹਾਂ, ਪਹਿਚਾਣ ਅਤੇ ਮਜ਼ਬੂਤ ​​ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦੀ ਹੈ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਗ੍ਰੀਵ ਯੂਨੀਵਰਸਿਟੀ ਅਤੇ ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਦਰਮਿਆਨ ਮਜ਼ਬੂਤ ​​ਅਕਾਦਮਿਕ ਸਹਿਯੋਗ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਨਾਲ ਹਿੰਦੂ ਧਰਮ ਦੀ ਸਮਝ ਨੂੰ ਵਿਆਪਕ ਬਣਾਉਣ ਅਤੇ ਸਾਂਝਾ ਅਧਿਆਤਮਿਕ, ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਨੂੰ ਡੂੰਘਾ ਕਰਨ ਲਈ ਰਾਹ ਪੱਧਰਾ ਹੋਵੇਗਾ।

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਬਾਲੀ ਵਿੱਚ ਅੰਤਰਰਾਸ਼ਟਰੀ ਟੂਰਿਜ਼ਮ ਅਤੇ ਕਾਰੋਬਾਰ ਸੰਸਥਾਨ (ਇੰਸਟੀਟਿਊਟ ਪਰਵਿਸਾਤਾ ਅਤੇ ਬਿਜਨਸ ਇੰਟਰਨੈਸ਼ਨਲ) ਦੀ ਵੀ ਦੌਰਾ ਕੀਤਾ।

 

ਉਨ੍ਹਾਂ ਨੇ ਸਿਖਲਾਈ ਦੀਆਂ ਸੁਵਿਧਾਵਾਂ, ਕੌਸ਼ਲ ਟ੍ਰੇਨਿੰਗ ਪ੍ਰੋਗਰਾਮਾਂ, ਕ੍ਰੈਡਿਟ ਦੀ ਰੂਪ ਰੇਖਾ, ਕੋਰਸਾਂ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਲਈ ਦਿੱਤੀਆਂ ਵਿਦਿਆਰਥੀਆਂ ਨੂੰ ਮਿਲੀਆਂ ਸੁਵਿਧਾਵਾਂ ਅਤੇ ਭਵਿੱਖ ਦੀਆਂ ਯੋਜਨਾਵਾਂ, ਆਦਿ ਦੇ ਬਾਰੇ ਵਿੱਚ ਜਾਣਕਾਰੀ ਲਈ।

 

ਉਨ੍ਹਾਂ ਨੇ ਕਿਹਾ ਕਿ ਕੌਸ਼ਲ ਸਿਖਲਾਈ ਵਿੱਚ ਆਪਸੀ ਸਹਿਯੋਗਨ ਨਾਲ ਸੈਰ-ਸਪਾਟਾ ਉੱਦਮ ਨੂੰ ਹੁਲਾਰਾ ਮਿਲੇਗਾ; ਯਾਤਰਾ, ਟੂਰਿਜ਼ਮ, ਪ੍ਰਹੁਣਚਾਰੀ ਅਤੇ ਕਾਰੋਬਾਰ ਦੇ ਉੱਭਰਦੇ ਖੇਤਰਾਂ ਵਿੱਚ ਸਮਰੱਥਾ ਨਿਰਮਾਣ ਵਿੱਚ ਮਦਦ ਮਿਲੇਗੀ; ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਪਰਸਪਰ ਸਬੰਧਾਂ ਨੂੰ ਹੁਲਾਰਾ ਮਿਲੇਗਾ।

 

https://lh6.googleusercontent.com/9sYS8pXWzVVtJOwsW2EnTpFbdRSRqv7kSegaSwbSk0X6rpItpSGHR945L2tSwfhEuA7GEr0q3MtQwEdmQqC1lbTBsLrljizdcJCcKYSTNkUE3c6tb1uMFvnmpUxZjVd6Z21VIq_5C8ZnzZiAGK9DU3FthjgdiUNS9bKMPx-NJzRxwOfrYroWLJLzusgb2HoTBwP1jA

https://lh5.googleusercontent.com/Jm5riME01fGB8ogUO6RRqjvtc81Kjv_AuKd3O8Uvc7AaGCIgbqqtS5L51qJ-jggD-0XckDhyVikPsCIvWjAaDDRPNIuJD0AB-hDEawQybbk-4aj8320h3hRAGG_DKDQVpNTdjS6VUJOk0GaYjB8zMHNVgcevsV9XBB3JOFCmKJU6nCE7VLEHjtZ1VuBMHfbKK4CFvg

https://lh5.googleusercontent.com/x1fAtau1P25bPKb64UgRsQNUsrlQ5xh56i8U3dvup5DRRyXMg-VTm3Kyp2NITTlrYUTkY4rpi7ONF_hLofbrZa-16VKni1UU3_Htsi51sQxZ9VHUDmKS4UnjizlcSX8WBfsgMupgYd6m_scfkTQIy0qmUAkPWUhwGtMX6GSCLiDitVkIhqEq6_tfOv-IeOyZxes2sA

 

*****

ਐੱਮਜੇਪੀਐੱਸ/ਏਕੇ



(Release ID: 1856058) Visitor Counter : 99