ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਜੰਮੂ ਅਤੇ ਕਸ਼ਮੀਰ ਦੇ ਕਟਰਾ ਵਿੱਚ ਇੰਟਰ ਮਾਡਲ ਸਟੇਸ਼ਨ ਵਿਕਸਿਤ ਕਰਨ ਲਈ ਐੱਨਐੱਚਐੱਲਐੱਮਐੱਲ ਅਤੇ ਕਟਰਾ ਡਿਵੈਲਪਮੈਂਟ ਅਥਾਰਿਟੀ ਦਰਮਿਆਨ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਗਏ
Posted On:
30 AUG 2022 3:05PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਰਾਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਰਾਜ ਮੰਤਰੀ ਜਨਰਲ ਵੀਕੇ ਸਿੰਘ, ਜੰਮੂ ਅਤੇ ਕਸ਼ਮੀਰ ਦੇ ਐੱਲ.ਜੀ. ਸ਼੍ਰੀ ਮਨੋਜ ਸਿਨ੍ਹਾ ਅਤੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਐੱਨਐੱਚਐੱਲਐੱਮਐੱਲ (ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਿਟਿਡ) ਅਤੇ ਕਟਰਾ ਡਿਵੈਲਪਮੈਂਟ ਅਥਾਰਿਟੀ ਦਰਮਿਆਨ ਇੱਕ ਸਹਿਮਤੀ ਪੱਤਰ (ਐੱਮਓਯੂ) ਤੇ ਹਸਤਾਖਰ ਕੀਤੇ ਗਏ।
ਇਸ ਪਹਿਲ ਦੇ ਤਹਿਤ, ਮਾਤਾ ਵੈਸ਼ਣੋ ਦੇਵੀ ਮੰਦਿਰ ਆਉਣ ਵਾਲੇ ਤੀਰਥ ਯਾਤਰੀਆਂ ਦੀ ਯਾਤਰਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਟਰਾ ਵਿੱਚ ਇੰਟਰ ਮਾਡਲ ਸਟੇਸ਼ਨ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਯਾਤਰੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਦੇਸ਼ ਭਰ ਵਿੱਚ ਇੰਟਰ ਮਾਡਲ ਸਟੇਸ਼ਨਾਂ ਦਾ ਵਿਕਾਸ ਕਰ ਰਹੀ ਹੈ।
*****
MJPS
(Release ID: 1855742)
Visitor Counter : 101