ਰੇਲ ਮੰਤਰਾਲਾ
azadi ka amrit mahotsav g20-india-2023

ਰੇਲਵੇ ਟਿਕਟਾਂ ਦੀ ਦਲਾਲੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ


ਪੱਛਮ ਰੇਲਵੇ ਦੀ ਆਰਪੀਐੱਫ ਟੀਮ ਨੇ ਰੇਲਵੇ ਟਿਕਟਾਂ ਦੇ ਅਵੈਧ ਧੰਧੇ ਵਿੱਚ ਸ਼ਾਮਲ ਦਲਾਲਾਂ ਦੇ ਖਿਲਾਫ ਸਖਤ ਕਦਮ ਉਠਾਏ

6 ਵਿਅਕਤੀਆਂ ਦੀ ਗ੍ਰਿਫਤਾਰੀ ਨਾਲ 43 ਲੱਖ ਰੁਪਏ ਮੁੱਲ ਦੇ ਰੇਲਵੇ ਟਿਕਟ ਜਬਤ ਕੀਤੇ ਗਏ

Posted On: 29 AUG 2022 3:49PM by PIB Chandigarh

130 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਭਾਰਤੀ ਰੇਲਵੇ ਦੇ ਯਾਤਰੀ ਪਰਿਵਹਨ ਵਿੱਚ ਸੀਟਾਂ ਅਤੇ ਬਰਥ ਦੀ ਬਹੁਤ ਵੱਧ ਮੰਗ ਹੈ। ਭਾਰਤੀ ਰੇਲਵੇ ਦੁਆਰਾ ਸਮਰੱਥਾ ਵਾਧੇ ਦੇ ਬਾਵਜੂਦ ਮੰਗ ਸਪਲਾਈ ਦੇ ਅੰਤਰ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਵਾਧਾ ਹੋਇਆ ਹੈ। ਇਸ ਮੰਗ ਅਤੇ ਸਪਲਾਈ ਦੇ ਅੰਤਰ ਦੇ ਕਾਰਨ ਦਲਾਲਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ ਜੋ ਰਿਜ਼ਰਵ ਸੀਟਾਂ ਦਾ ਅਲੱਗ-ਅਲੱਗ ਤਰੀਕਿਆਂ ਨਾਲ ਉਪਯੋਗ ਕਰਦੇ ਹਨ ਅਤੇ ਉਨ੍ਹਾਂ ਨੂੰ ਜ਼ਰੂਰਤਮੰਦਾਂ ਨੂੰ ਵੱਧ ਮੁੱਲ ‘ਤੇ ਵੇਚਦੇ ਹਨ। ਔਨਲਾਈਨ ਕਨਫਰਮ ਰੇਲਵੇ ਰਿਜ਼ਰਵ ਕਰਨ ਦੇ ਲਈ ਅਵੈਧ ਸਾਫਟਵੇਅਰ ਦੇ ਉਪਯੋਗ ਨਾਲ ਆਮ ਆਦਮੀ ਦੇ ਲਈ ਕਨਫਰਮ ਟਿਕਟਾਂ ਦੀ ਉਪਲਬਧਤਾ ‘ਤੇ ਪ੍ਰਤੀਕੂਲ ਪ੍ਰਭਾਵ ਪਾਇਆ ਹੈ। ਆਰਪੀਐੱਫ ਦਲਾਲੀ (ਰੇਲਵੇ ਟਿਕਟਾਂ ਦੀ ਖਰੀਦ ਅਤੇ ਸਪਲਾਈ ਦੇ ਵਪਾਰ ਨੂੰ ਅਵੈਧ ਰੂਪ ਨਾਲ ਚਲਾਉਣ) ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਕੋਡਨੇਮ “ਆਪਰੇਸ਼ਨ ਉਪਲਬਧ” ਦੇ ਤਹਿਤ ਮਿਸ਼ਨ ਮੋਡ ਵਿੱਚ ਤੇਜ਼ ਅਤੇ ਨਿਰੰਤਰ ਕਾਰਵਾਈ ਕਰ ਰਿਹਾ ਹੈ। 

 

ਹਾਲ ਹੀ ਵਿੱਚ ਹਿਊਮਨ ਇੰਟੈਲੀਜੈਂਸ ਦੁਆਰਾ ਡਿਜੀਟਲ ਇਨਪੁਟ ਦੇ ਅਧਾਰ ‘ਤੇ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਆਰਪੀਐੱਫ ਦੀ ਟੀਮ ਨੇ 8.5.2022 ਨੂੰ ਰਾਜਕੋਟ ਦੇ ਮੰਨਾਨ ਵਾਘੇਲਾ (ਟ੍ਰੈਵਲ ਏਜੰਟ) ਨੂੰ ਪਕੜਣ ਵਿੱਚ ਸਫਲਤਾ ਹਾਸਲ ਕੀਤੀ, ਜੋ ਵੱਡੀ ਮਾਤਰਾ ਵਿੱਚ ਰੇਲਵੇ ਟਿਕਟਾਂ ਨੂੰ ਹਥਿਆਉਣ ਦੇ ਲਈ ਅਵੈਧ ਸੌਫਟਵੇਅਰ ਯਾਨੀ ਕੋਵਿਡ-19 ਦਾ ਉਪਯੋਗ ਕਰ ਰਿਹਾ ਸੀ। ਇਸ ਦੇ ਇਲਾਵਾ, ਇੱਕ ਹੋਰ ਵਿਅਕਤੀ ਕਨਹੈਇਯਾ ਗਿਰੀ (ਅਵੈਧ ਸੌਫਟਵੇਅਰ ਕੋਵਿਡ-ਐਕਸ, ਏਐੱਨਐੱਮਐੱਸਬੀਏਸੀਕੇ, ਬਲੈਕ ਟਾਈਗਰ ਆਦਿ ਦੇ ਸੁਪਰ ਵਿਕ੍ਰੇਤਾ) ਨੂੰ ਵਾਘੇਲਾ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ 17.07.2022 ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

 

ਪੁੱਛਤਾਛ ਦੇ ਦੌਰਾਨ ਗਿਰੀ ਨੇ ਹੋਰ ਸਹਿਯੋਗੀਆਂ ਅਤੇ ਵਾਪੀ ਦੇ ਐਡਮਿਨ/ਡਿਵੈਲਪਰ ਅਭਿਸ਼ੇਕ ਸ਼ਰਮਾ ਦੇ ਨਾਮਾਂ ਦਾ ਖੁਲਾਸਾ ਕੀਤਾ, ਜਿਨ੍ਹਾਂ ਨੇ 20.07.2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਭਿਸ਼ੇਕ ਸ਼ਰਮਾ ਨੇ ਇਨ੍ਹਾਂ ਸਾਰੇ ਅਵੈਧ ਸੌਫਟਵੇਅਰਸ ਦੇ ਐਡਮਿਨ ਹੋਣ ਦੀ ਗੱਲ ਕਬੂਲ ਕੀਤੀ ਹੈ। ਗ੍ਰਿਫਤਾਰ ਆਰੋਪੀ ਵਿਅਕਤੀਆਂ ਦੁਆਰਾ ਉਪਲਬਧ ਕਰਵਾਈ ਗਈ ਜਾਣਕਾਰੀ ਦੇ ਅਧਾਰ ‘ਤੇ, 3 ਹੋਰ ਆਰੋਪੀ ਵਿਅਕਤੀਆਂ- ਅਮਨ ਕੁਮਾਰ ਸ਼ਰਮਾ, ਵੀਰੇਂਦਰ ਗੁਪਤਾ ਅਤੇ ਅਭਿਸ਼ੇਕ ਤਿਵਾਰੀ ਦਾ ਕ੍ਰਮਵਾਰ: ਮੁੰਬਈ, ਵਲਸਾਡ (ਗੁਜਰਾਤ) ਅਤੇ ਸੁਲਤਾਨਪੁਰ (ਯੂਪੀ) ਤੋਂ ਗ੍ਰਿਫਤਾਰ ਕੀਤਾ ਗਿਆ। ਆਰਪੀਐੱਫ ਇਸ ਮਾਮਲੇ ਵਿੱਚ ਸ਼ਾਮਲ ਕੁਝ ਹੋਰ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ।

 

ਇਹ ਆਰੋਪੀ ਵਿਅਕਤੀ ਆਈਆਰਸੀਟੀਸੀ ਦੇ ਫਰਜੀ ਵਰਚੁਅਲ ਨੰਬਰ ਅਤੇ ਫਰਜੀ ਯੂਜ਼ਰ ਆਈਡੀ ਪ੍ਰਦਾਨ ਕਰਨ ਦੇ ਨਾਲ-ਨਾਲ ਸੋਸ਼ਲ ਮੀਡੀਆ ਯਾਨੀ ਟੈਲੀਗ੍ਰਾਮ, ਵ੍ਹਾਟਸਐਪ ਆਦਿ ਦਾ ਉਪਯੋਗ ਕਰਕੇ ਇਨ੍ਹਾਂ ਅਵੈਧ ਸੌਫਟਵੇਅਰਾਂ ਦੇ ਵਿਕਾਸ ਅਤੇ ਵਿਕ੍ਰੀ ਵਿੱਚ ਸ਼ਾਮਲ ਸਨ। ਇਨ੍ਹਾਂ ਆਰੋਪੀਆਂ ਦੇ ਕੋਲ ਨਕਲੀ ਆਈਪੀ ਪਤੇ ਬਣਾਉਣ ਵਾਲੇ ਸੌਫਟਵੇਅਰ ਸਨ, ਜਿਨ੍ਹਾਂ ਦਾ ਇਸਤੇਮਾਲ ਗ੍ਰਾਹਕਾਂ ‘ਤੇ ਪ੍ਰਤੀ ਆਈਪੀ ਪਤੇ ਦੀ ਸੀਮਿਤ ਸੰਖਿਆ ਵਿੱਚ ਟਿਕਟ ਪ੍ਰਾਪਤ ਕਰਨ ਦੇ ਲਈ ਲਗਾਏ ਗਏ ਪ੍ਰਤੀਬੰਧ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਸੀ। ਉਨ੍ਹਾਂ ਨੇ ਡਿਸਪੋਜ਼ੇਬਲ ਮੋਬਾਈਲ ਨੰਬਰ ਅਤੇ ਡਿਸਪੋਜ਼ੇਬਲ ਈਮੇਲ ਵੀ ਵੇਚੇ ਹਨ, ਜਿਨ੍ਹਾਂ ਦਾ ਉਪਯੋਗ ਆਈਆਰਸੀਟੀਸੀ ਦੀ ਫਰਜੀ ਯੂਜ਼ਰ ਆਈਡੀ ਬਣਾਉਣ ਦੇ ਲਈ ਓਟੀਪੀ ਸਤਿਆਪਨ ਦੇ ਲਈ ਕੀਤਾ ਜਾਂਦਾ ਹੈ।

 

 

ਇਸ ਮਾਮਲੇ ਵਿੱਚ ਆਰੋਪਿਤ ਸਾਰੇ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਨਾਲ 43,42,750/- ਮੁੱਲ ਦੇ 1688 ਟਿਕਟਾਂ ਨੂੰ ਵੀ ਜਬਤ ਕੀਤਾ ਗਿਆ, ਜਿਨ੍ਹਾਂ ‘ਤੇ ਯਾਤਰਾ ਸ਼ੁਰੂ ਨਹੀਂ ਕੀਤੀ ਜਾ ਸਕੀ ਸੀ। ਪਹਿਲਾਂ, ਇਨ੍ਹਾਂ ਆਰੋਪੀਆਂ ਨੇ 28.14 ਕਰੋੜ ਰੁਪਏ ਮੁੱਲ ਦੇ ਟਿਕਟ ਖਰੀਦੇ ਅਤੇ ਵੇਚੇ ਸਨ, ਜਿਸ ਵਿੱਚ ਉਨ੍ਹਾਂ ਨੂੰ ਭਾਰੀ ਕਮੀਸ਼ਨ ਮਿਲਿਆ। 

 

ਆਰੋਪੀਆਂ ਦੁਆਰਾ ਦਿੱਤੀ ਗਈ ਜਾਣਕਾਰੀ ਦੀ ਇੱਕ ਟੀਮ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਤਾਕਿ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਇਸ ਤਰ੍ਹਾਂ ਦੀ ਗਲਤ ਪ੍ਰਥਾ ਨੂੰ ਰੋਕਣ ਦੇ ਉਪਾਅ ਕੀਤੇ ਜਾ ਸਕਣ। ਇਸ ਤਰ੍ਹਾਂ ਦਾ ਆਪਰੇਸ਼ਨ ਭਵਿੱਖ ਵਿੱਚ ਵੀ ਜਾਰੀ ਰਹੇਗਾ।

*****

ਆਰਕੇਜੀ/ਐੱਮ(Release ID: 1855482) Visitor Counter : 104