ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਚੀਨੀ ਦੇ ਉਤਪਾਦਨ ਵਿੱਚ ਕਮੀ ਲਿਆਓ ਅਤੇ ਖੇਤੀ ਨੂੰ ਊਰਜਾ ਅਤੇ ਬਿਜਲੀ ਖੇਤਰਾਂ ਦੀ ਦਿਸ਼ਾ ਵਿੱਚ ਵੰਨ ਸੁਵੰਨਤਾ ਲਿਆਓ: ਕੇਂਦਰੀ ਮੰਤਰੀ ਨਿਤਿਨ ਗਡਕਰੀ

Posted On: 27 AUG 2022 1:16PM by PIB Chandigarh

ਚੀਨੀ ਦਾ ਉਤਪਾਦਨ ਅਰਥਵਿਵਸਥਾ ਦੇ ਲਈ ਇੱਕ ਸਮੱਸਿਆ ਹੈ; ਅਸੀਂ ਪੈਟ੍ਰੋਲੀਅਮ ਉਤਪਾਦਾਂ ਦੇ ਆਯਾਤ ਦੇ ਲਈ ਪ੍ਰਤੀ ਸਾਲ 15 ਲੱਖ ਕਰੋੜ ਰੁਪਏ ਖਰਚ ਕਰਦੇ ਹਾਂ, ਇਸ ਲਈ ਸਾਨੂੰ ਖੇਤੀ ਨੂੰ ਊਰਜਾ ਅਤੇ ਬਿਜਲੀ ਖੇਤਰਾਂ ਦੀ ਦਿਸ਼ਾ ਵਿੱਚ ਵੰਨ ਸੁਵੰਨਤਾ ਲਿਆਉਣ ਦੀ ਜ਼ਰੂਰਤ ਹੈ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ, 27 ਅਗਸਤ, 2022 ਮੁੰਬਈ ਵਿੱਚ ਰਾਸ਼ਟਰੀ ਸਹਿ ਉਤਪਾਦਨ ਪੁਰਸਕਾਰ 2022 ਦੇ ਸਨਮਾਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਕਤ ਗੱਲਾਂ ਕਹੀਆਂ।

https://static.pib.gov.in/WriteReadData/userfiles/image/GadakariMumbai271.JPEGT9WR.png

ਸ਼੍ਰੀ ਗਡਕਰੀ ਨੇ ਉਦਯੋਗ ਨੂੰ ਭਵਿੱਖ ਦੀਆਂ ਟੈਕਨੋਲੋਜੀਆਂ ਦੀ ਮਦਦ ਨਾਲ ਬਦਲਵੀਂ ਊਰਜਾ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਮਹੱਤਵਪੂਰਨ ਜ਼ਰੂਰਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, "ਜਿੱਥੇ ਸਾਡੀ 65-70 ਪ੍ਰਤੀਸ਼ਤ ਅਬਾਦੀ ਖੇਤੀ ’ਤੇ ਨਿਰਭਰ ਕਰਦੀ ਹੈ, ਸਾਡੀ ਖੇਤੀ ਵਾਧਾ ਦਰ ਕੇਵਲ 12 ਤੋਂ 13 ਪ੍ਰਤੀਸ਼ਤ ਹੈ; ਗੰਨਾ ਉਦਯੋਗ ਅਤੇ ਕਿਸਾਨ ਸਾਡੇ ਉਦਯੋਗ ਦੇ ਲਈ ਵਿਕਾਸ ਦੇ ਵਾਹਕ ਹਨ। ਸਾਡਾ ਅਗਲਾ ਕਦਮ ਚੀਨੀ ਤੋਂ ਰੈਵੇਨਿਊ ਸਿਰਜਣ ਦੇ ਲਈ ਸਹਿ-ਉਤਪਾਦਨ ਹੋਣਾ ਚਾਹੀਦਾ ਹੈ। ਭਵਿੱਖ ਦੀਆਂ ਟੈਕਨੋਲੋਜੀਆਂ ਦੇ ਵਿਜ਼ਨ ਨੂੰ ਅੰਗੀਕਾਰ ਕਰਦੇ ਹੋਏ ਅਤੇ ਗਿਆਨ ਨੂੰ ਸੰਪਦਾ ਵਿੱਚ ਟ੍ਰਾਂਸਫਰ ਕਰਨ ਦੇ ਲਈ ਅਗਵਾਈ ਦੀ ਸ਼ਕਤੀ ਦਾ ਉਪਯੋਗ ਕਰਦੇ ਹੋਏ ਉਦਯੋਗ ਨੂੰ ਚੀਨੀ ਦਾ ਉਤਪਾਦਨ ਘੱਟ ਕਰਨਾ ਚਾਹੀਦਾ ਹੈ ਅਤੇ ਉਪ-ਉਤਪਾਦਾਂ ਦਾ ਉਤਪਾਦਨ ਅਧਿਕ ਕਰਨਾ ਚਾਹੀਦਾ ਹੈ।" ਉਨ੍ਹਾਂ ਨੇ ਕਿਹਾ ਕਿ ਇਹ ਨਾ ਕੇਵਲ ਕਿਸਾਨਾਂ ਨੂੰ ਅਨਾਜ ਉਤਪਾਦਨ ਬਲਕਿ ਊਰਜਾ ਉਤਪਾਦਕ ਬਣਾਉਣ ਵਿੱਚ ਵੀ ਸਮਰੱਥ ਬਣਾਏਗਾ।

https://static.pib.gov.in/WriteReadData/userfiles/image/GadakariMumbai272.JPEGIWB9.png

ਸ਼੍ਰੀ ਗਡਕਰੀ ਨੇ ਕਿਹਾ ਇਸ ਸਾਲ ਜਿੱਥੇ ਸਾਡੀ ਜ਼ਰੂਰਤ 280 ਲੱਖ ਟਨ ਚੀਨੀ ਦੀ ਸੀ, ਉਤਪਾਦਨ 360 ਲੱਖ ਟਨ ਤੋਂ ਅਧਿਕ ਹੋਇਆ; ਇਸ ਦਾ ਉਪਯੋਗ ਬ੍ਰਾਜ਼ੀਲ ਦੀ ਸਥਿਤੀ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਹਲਾਂਕਿ , ਸਾਨੂੰ ਉਤਪਾਦਨ ਨੂੰ ਈਥੇਨੌਲ ਵੱਲ ਮੋੜਨ ਦੀ ਜ਼ਰੂਰਤ ਹੈ ਕਿਉਂਕਿ ਈਥੇਨੌਲ ਦੀ ਜ਼ਰੂਰਤ ਬਹੁਤ ਅਧਿਕ ਹੈ। ਉਨ੍ਹਾਂ ਨੇ ਕਿਹਾ, "ਪਿਛਲੇ ਸਾਲ ਦੀ ਸਮਰੱਥਾ 400 ਕਰੋੜ ਲੀਟਰ ਈਥੇਨੌਲ ਸੀ: ਉਨ੍ਹਾਂ ਨੇ ਕਿਹਾ, ‘ਪਿਛਲੇ  ਸਾਲ ਦੀ ਸਮਰੱਥਾ 400 ਕਰੋੜ ਲੀਟਰ ਈਥੇਨੌਲ ਸੀ: ਅਸੀਂ ਈਥੇਨੌਲ ਉਤਪਾਦਨ ਵਧਾਉਣ ਦੇ ਲਈ ਬਹੁਤ ਸਾਰੀਆਂ ਪਹਿਲਾਂ ਕੀਤੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਉਦਯੋਗ ਬਾਇਓਈਥੇਨੌਲ ਦੁਆਰਾ ਸੰਚਾਲਿਤ ਬਿਜਲੀ ਜਨਰੈਟਰ ਵਰਗੀਆਂ ਟੈਕਨੋਲੋਜੀਆਂ ਦਾ ਉਪਯੋਗ ਕਰਕੇ ਈਥੇਨੌਲ ਦੀ ਮੰਗ ਵਧਾਉਣ ਦੀ ਯੋਜਨਾ ਬਣਾਈਏ।"

ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਦੱਸਿਆ ਕਿ ਸਰਕਾਰ ਨੇ ਭਾਰਤ ਵਿੱਚ ਫਲੈਕਸ ਇੰਜਣ ਲਾਂਚ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ, "ਬਜ਼ਾਰ, ਹੀਰੋ ਅਤੇ ਟੀਬੀਐੱਸ ਪਹਿਲਾਂ ਤੋਂ ਹੀ ਇਲੈਕਸ ਇੰਜਣ ਬਣਾ ਰਹੀਆਂ ਹਨ, ਕਈ ਵਾਲ ਨਿਰਮਾਤਾਵਾਂ ਨੇ ਵੀ ਫਲੈਕਸ ਇੰਜਣ ’ਤੇ ਆਪਣਾ ਮਾਡਲ ਲਾਂਚ ਕਰਨ ਦਾ ਵਾਅਦਾ ਕੀਤਾ ਹੈ।"

ਸ਼੍ਰੀ ਗਡਕਰੀ ਨੇ ਰੂਸ ਵਿੱਚ ਖੋਜਕਾਰਾਂ ਦੇ ਨਾਲ ਚਰਚਾ ਵਿੱਚ ਈਥੇਨੌਲ ਦੇ ਕੈਲੋਰਿਫਿਕ ਵੈਲਿਊ ’ਤੇ ਇੱਕ ਮਹੱਤਵਪੂਰਨ ਸਮੱਸਿਆ ਦਾ ਕਿਵੇਂ ਸਮਾਧਾਨ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, "ਈਥੇਨੌਲ ਦਾ ਕੈਲੋਰਿਫਿਕ ਵੈਲਿਊ ਘੱਟ ਸੀ, 1 ਲੀਟਰ ਪੈਟ੍ਰੋਲ 1.3 ਲੀਟਲ ਈਥੇਨੌਲ ਦੇ ਬਰਾਬਰ ਸੀ, ਲੇਕਿਨ ਰੂਸੀ ਟੈਕਨੋਲੋਜੀ ਦਾ ਉਪਯੋਗ ਕਰਕੇ, ਅਸੀਂ ਈਥੇਨੌਲ ਦੇ ਕੈਲੋਰਿਫਿਕ ਵੈਲਿਊ ਨੂੰ ਪੈਟ੍ਰੋਲ ਦੇ ਸਮਾਨ ਬਣਾਉਣ ਦਾ ਇੱਕ ਮਾਰਗ ਖੋਜ ਲਿਆ ਹੈ।"

ਸ਼੍ਰੀ ਗਡਕਰੀ ਨੇ ਦੱਸਿਆ ਕਿ ਇੱਥੋਂ ਤੱਕ ਕਿ ਆਟੋ-ਰਿਕਸ਼ਾ ਵੀ ਬਾਇਓਈਥੇਨੌਲ ਨਾਲ ਚਲਾਏ ਜਾ ਸਕਦੇ ਹਨ: ਨਿਰਮਾਣ ਉਪਕਰਨ ਉਦਯੋਗ ਵਿੱਚ ਵੀ, ਬਦਲਵੀਂ ਊਰਜਾ ਦਾ ਉਪਯੋਗ ਕੀਤਾ ਜਾ ਸਕਦਾ ਹੈ। "ਇਸੇ ਤਰ੍ਹਾਂ ਜਰਮਨੀ ਵਿੱਚ ਬਾਇਓ-ਈਥੇਨੌਲ ’ਤੇ ਰੇਲਗੱਡੀ ਚਲਾਉਣ ਦੀ ਟੈਕਨੋਲੋਜੀ ਸਿੱਧ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਈਥੇਨੌਲ ਦੇ ਅਤਿਅਧਿਕ ਸ਼ੁੱਧ ਪ੍ਰੋਸੈੱਸਿੰਗ ਦਾ ਉਪਯੋਗ ਹਵਾਬਾਜ਼ੀ ਉਦਯੋਗ ਵਿੱਚ ਵੀ ਕੀਤਾ ਦਾ ਸਕਦਾ ਹੈ; ਉਨ੍ਹਾਂ ਨੇ ਕਿਹਾ ਕਿ ਏਅਰਨਾਟੀਕਲ ਸੈਕਟਰ ਇਸ ’ਤੇ ਖੋਜ ਕਰ ਰਿਹਾ ਹੈ ਕਿ ਇਸ ਨੂੰ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, "ਬਾਇਓ-ਸੀਐੱਨਜੀ ਸੀਐੱਨਜੀ ਦੀ ਤੁਲਨਾ ਵਿੱਚ ਕਾਫੀ ਸਸਤਾ ਹੈ ਅਤੇ ਇਸ ਨੂੰ ਚਾਵਲ ਦੇ ਭੂਸੇ (ਪਰਾਲੀ) ਨਾਲ ਅਤੇ ਇੱਥੋਂ ਤੱਕ ਕਿ ਜੈਵਿਕ ਨਗਰਪਾਲਿਕਾ ਕਰਚੇ ਨਾਲ ਵੀ ਚਲਾਇਆ ਜਾ ਸਕਦਾ ਹੈ, ਜੋ ਇਸ ਨੂੰ ਆਰਥਿਕ ਰੂਪ ਨਾਲ ਆਕਰਸ਼ਨ ਬਣਾਉਂਦਾ ਹੈ।"

ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਯਾਦ ਦਿਵਾਇਆ ਕਿ ਗੰਨੇ ਦੀ ਕਟਾਈ ਦੇ ਲਈ ਹਾਰਵੈਸਟਿੰਗ ਟੈਕਨੋਲੋਜੀ ਦੇ ਇਸਤੇਮਾਲ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ, "ਕਟਾਈ ਕਰਨ ਵਾਲੀਆਂ ਮਸ਼ੀਨਾਂ ਈਂਧਣ ਦੇ ਰੂਪ ਵਿੱਚ ਈਥੇਨੌਲ ਦਾ ਉਪਯੋਗ ਕਰ ਸਕਦੀਆਂ ਹਨ, ਜਿਸ ਨਾਲ ਚੱਕਰੀ ਅਰਥਵਿਵਸਥਾ ਸੰਭਵ ਹੋ ਸਕਦੀ ਹੈ।"

ਸ਼੍ਰੀ ਗਡਕਰੀ ਨੇ ਕਿਹਾ ਕਿ ਚੀਨੀ ਉਦਯੋਗ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਨੂੰ ਬਿਜਲੀ ਖਰੀਦ ਦਰਾਂ ਨੂੰ ਵਿਵੇਕਸ਼ੀਲ ਬਣਾਉਣ ਦੀ ਜ਼ਰੂਰਤ ਹੈ: ਕੁਝ ਰਾਜ ਕੇਂਦਰ ਸਰਕਾਰ ਦੀ ਨੀਤੀ ਦੇ ਅਨੁਰੂਪ ਦਰਾਂ ਨਹੀਂ ਦੇ ਰਹੇ ਹਨ, ਇਹੀ ਕਾਰਣ ਹੈ ਕਿ ਗੰਨਾ ਉਦਯੋਗ ਆਰਥਿਕ ਰੂਪ ਨਾਲ ਵਿਵਹਾਰਿਕ ਨਹੀਂ ਹੈ। ਉਨ੍ਹਾਂ ਨੇ ਉਦਯੋਗ ਨਾਲ ਇਸ ਮਾਮਲੇ ਨੂੰ ਉਪਯੁਕਤ ਮੰਚਾਂ ’ਤੇ ਉਠਾਉਣ ਨੂੰ ਕਿਹਾ।

 

***************

ਪੀਬੀ ਮੁੰਬਈ | ਡਜੇਐੱਮ/ਐੱਮ.ਚੋਪਡੇ/ਪੀ.ਕੋਰ 



(Release ID: 1855260) Visitor Counter : 88