ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸਥਾਨਕ ਸਵੈ-ਸਰਕਾਰੀ ਸੰਸਥਾਵਾਂ ਦੇ ਪ੍ਰਸ਼ਾਸਨ ਵਿੱਚ ਸੁਧਾਰ ਦੇ ਲਈ ਵਿਸ਼ਵ ਪੱਧਰੀ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਸੰਸਥਾਵਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ


ਟੈਕਨੋਲੋਜੀ ਦਾ ਉਪਯੋਗ ਸਥਾਨਕ ਸਵੈ ਸ਼ਾਸਨ ਸੰਸਥਾਵਾਂ ਨੂੰ ਆਰਥਿਕ ਰੂਪ ਨਾਲ ਸਸ਼ਕਤ ਬਣਾਉਣ ਦੇ ਲਈ ਕੀਤਾ ਜਾਣਾ ਚਾਹੀਦਾ ਹੈ: ਸ਼੍ਰੀ ਨਿਤਿਨ ਗਡਕਰੀ

Posted On: 27 AUG 2022 1:16PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਮੁੰਬਈ ਵਿੱਚ ਆਯੋਜਿਤ ਅਖਿਲ ਭਾਰਤੀ ਸਥਾਨਕ ਸਵੈ ਸ਼ਾਸਨ ਸੰਸਥਾਨ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨੋਵੇਸ਼ਨ, ਉਦਮਸ਼ੀਲਤਾ, ਵਿਗਿਆਨ ਅਤੇ ਟੈਕਨੋਲੋਜੀ, ਖੋਜ, ਕੌਸ਼ਲ ਅਤੇ ਵਧੀਆਂ ਪ੍ਰਥਾਵਾਂ ਗਿਆਨ ਦਾ ਨਿਰਮਾਣ ਕਰਦੀਆਂ ਹਨ ਅਤੇ ਗਿਆਨ ਨੂੰ ਸੰਪਦਾ ਵਿੱਚ ਬਦਲਣਾ ਹੀ ਦੇਸ਼ ਦਾ ਭਵਿੱਖ ਹੈ।

 

https://static.pib.gov.in/WriteReadData/userfiles/image/GadakariMumbai1F5M6.JPEG

ਅਖਿਲ ਭਾਰਤੀ ਸਥਾਨਕ ਸਵੈ ਸ਼ਾਸਨ ਸੰਸਥਾਨ ਦੇ ਪ੍ਰਧਾਨ ਰਣਜੀਤ ਚਵਹਾਣ, ਡਾਇਰੈਕਟਰ ਜਨਰਲ  ਡਾ. ਜੈਰਾਜ ਫਾਟਕ, ਡਿਪਟੀ ਪ੍ਰਧਾਨ ਰਾਜਕਿਸ਼ੋਰ ਮੋਦੀ, ਸੰਸਥਾਨ ਦੇ ਸ਼ਾਸੀ ਸੰਸਥਾ ਦੇ ਮੈਂਬਰ ਵਿਜੈ ਸਾਨੇ, ਗੋਬਿੰਦ ਸਵਰੂਪ, ਰਵੀ ਗੁਰੂ, ਉਤਕਰਸ਼ ਕਵਾਲੀ, ਸਨੇਹਾ ਪਲਨੀਟਕਰ ਇਸ ਅਵਸਰ ’ਤੇ ਮੌਜੂਦ ਸੀ।

ਸ਼੍ਰੀ ਗਡਕਰੀ ਨੇ ਵਿਸ਼ਵਾਸ ਜਤਾਇਆ ਕਿ ਅੱਜ ਗ੍ਰੈਜੂਏਟ ਵਾਲੇ ਵਿਦਿਆਰਥੀ ਆਪਣੇ-ਆਪਣੇ ਖੇਤਰਾਂ ਵਿੱਚ ਪ੍ਰਾਪਤ ਗਿਆਨ ਦਾ ਉਪਯੋਗ ਕਰਕੇ  ਦੇਸ਼ ਅਤੇ ਸਮਾਜ ਦੇ ਲਈ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਅਤੇ ਸਿੱਖਿਆ ਨੂੰ ਜੋੜਨਾ ਜ਼ਰੂਰੀ ਹੈ ਕਿਉਂਕਿ ਪੂਰੀ ਦੁਨੀਆ ਵਿੱਚ ਟੈਕਨੋਲੋਜੀ ਵਿੱਚ ਲਗਾਤਾਰ ਬਦਲਾਅ  ਆ ਰਿਹਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਸਥਾਨਕ ਸਵੈ ਸ਼ਾਸਨ ਸੰਸਥਾਵਾਂ ਦੇ ਪ੍ਰੋਜੈਕਟਾਂ ਨੂੰ ਗੁਣਾਤਮਕ ਰੂਪ ਨਾਲ ਬਿਹਤਰ ਬਣਾਉਣ ਦੇ ਲਈ ਇਹ ਉਪਯੁਕਤ ਸਮਾਂ ਹੈ ਕਿ ਅਸੀਂ ਵਿਸ਼ਵ ਪੱਧਰੀ ਮਾਨਕ ਦੇ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਸੰਗਠਨਾਂ ਨੂੰ ਸ਼ਾਮਲ ਕਰਨ ਅਤੇ ਇਸ ਦੇ ਲਈ ਤਕਨੀਕੀ ਮਾਪਦੰਡਾਂ ਨੂੰ ਵਿੱਤੀ ਯੋਗਤਾ ਤੋਂ ਅਧਿਕ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਰਾਇ ਵਿਅਕਤ ਕੀਤੀ ਕਿ ਜਦੋਂ ਤੱਕ ਅਜਿਹਾ ਨਹੀਂ ਹੋਵੇਗਾ, ਉਦੋਂ ਤੱਕ ਨਗਰ ਸੰਸਥਾਵਾਂ ਦੇ ਪ੍ਰਸ਼ਾਸਨ ਵਿੱਚ ਅਧਿਕ ਸੁਧਾਰ ਨਹੀਂ ਆਵੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਨਗਰ ਪਾਲਿਕਾਵਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਦੇ ਲਈ ਵਿੱਤੀ ਲੇਖਾ ਪਰੀਖਿਆ ਦੇ ਨਾਲ-ਨਾਲ ਨਿਸ਼ਪਾਦਨ ਲੇਖਾ ਪਰੀਖਿਆ ਕਰਨਾ ਵੀ ਉਤਨਾ ਹੀ ਜ਼ਰੂਰੀ ਹੈ।

https://static.pib.gov.in/WriteReadData/userfiles/image/GadakariMumbai2228N.JPEG

ਸ਼੍ਰੀ ਗਡਕਰੀ ਨੇ ਕਿਹਾ ਕਿ ਟੈਕਨੋਲੋਜੀ ਦਾ ਉਪਯੋਗ ਕਰਕੇ ਸਥਾਨਕ ਸਵੈ ਸ਼ਾਸੀ ਸੰਸਥਾਵਾਂ, ਖਾਸ ਤੌਰ ’ਤੇ, ਨਗਰ ਨਿਗਮਾਂ ਨੂੰ ਵਿੱਤੀ ਰੂਪ ਨਾਲ ਸਸ਼ਕਤ ਬਣਾਏ ਜਾਣ ਦੀ ਜ਼ਰੂਰਤ ਹੈ। ਟੈਕਨੋਲੋਜੀ ਦਾ ਉਪਯੋਗ ਸੜਕ ਨਿਰਮਾਣ, ਵੇਸਟ ਪ੍ਰਬੰਧਨ, ਜਲ ਉਪਚਾਰ ਅਤੇ 24 ਘੰਟੇ ਪਾਣੀ ਦੀ ਸਪਲਾਈ ਵਰਗੀਆਂ ਸੇਵਾਵਾਂ ਨੂੰ ਸਰਬਉੱਤਮ ਤਰੀਕੇ ਨਾਲ ਪ੍ਰਦਾਨ ਕਰਨ ਦੇ ਲਈ ਕੀਤਾ ਜਾ ਸਕਦਾ ਹੈ। ਇਸ ਨਾਲ ਨਾ ਕੇਵਲ ਧਨ ਦੀ ਬਚਤ ਹੋਵੇਗੀ ਬਲਕਿ ਇਸ ਨਾਲ ਮਾਲੀਆ ਵੀ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਦਹਾਰਨ ਦੇ ਤੌਰ ’ਤੇ ਜਨਤਕ ਟ੍ਰਾਂਸਪੋਰਟ ਨੂੰ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਬਣਾਉਣ ਵਿੱਚ ਬਹੁਤ ਸਾਰਾ ਧਨ ਬਚਾਇਆ ਜਾ ਸਕੇਗਾ।

ਉਨ੍ਹਾਂ ਨੇ ਕਿਹਾ, "ਸਥਾਨਕ ਸਥਾਨਕ ਸਰਕਾਰਾਂ ਨੂੰ ਪ੍ਰੋਜੈਕਟਾਂ ਦੇ ਲਈ ਕੇਵਲ ਸਰਕਾਰੀ ਗ੍ਰਾਂਟ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਹੈ, ਬਲਕਿ ਜਨਤਕ ਨਿਜੀ ਖੇਤਰ ਦੀ ਭਾਗੀਦਾਰੀ ਦੇ ਰਾਹੀਂ ਕੰਮ ਕਰਨ ਦਾ ਵਿਕਲਪ ਵੀ ਅਪਣਾਉਣਾ ਚਾਹੀਦਾ ਹੈ। ਇਸ ਦੇ ਲਈ ਹਰ ਖੇਤਰ ਵਿੱਚ ਭਰਪੂਰ ਸੰਭਾਵਨਾਵਾਂ ਹਨ। ਠੋਸ ਅਤੇ ਤਰਲ ਵੇਸਟ ਪ੍ਰਬੰਧਨ ਵਿੱਚ ਜਨਤਕ ਨਿਜੀ ਖੇਤਰ ਦੀ ਭਾਗੀਦਾਰੀ ਨਾਲ 5 ਲੱਖ ਕਰੋੜ ਰੁਪਏ ਦੀ ਅਰਥਵਿਵਸਥਾ ਪੈਦਾ ਹੋ ਸਕਦੀ ਹੈ।" ਇਸ ਸੰਦਰਭ ਵਿੱਚ, ਸ਼੍ਰੀ ਗਡਕਰੀ ਨੇ ਸੀਵੇਜ ਪ੍ਰਬੰਧਨ ਦੇ ਲਈ ਮਥੁਰਾ ਅਤੇ ਨਾਗਪੁਰ ਨਗਰ ਨਿਗਮ ਵਿੱਚ ਲਾਗੂਕਰਨ ਪ੍ਰੋਜੈਕਟ ਦੀ ਉਦਹਾਰਨ ਦਿੱਤੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਤੋਂ ਬਾਇਓ-ਈਥਾਨੌਲ ਬਣਾਉਣ ਨਾਲ ਨਾ ਕੇਵਲ ਬਦਣਯੋਗ ਊਰਜਾ ਦਾ ਉਤਪਾਦਨ ਹੋਵੇਗਾ, ਬਲਕਿ ਫਸਲਾਂ ਦੀ ਰਹਿੰਦ-ਖੂੰਹਦ ਜਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ 'ਤੇ ਵੀ ਕਾਬੂ ਪਾਇਆ ਜਾਵੇਗਾ।

 

************

ਪੀਬੀ ਮੁੰਬਈ | ਡਜੇਐੱਮ/ਐੱਮ.ਚੋਪਡੇ/ਪੀ.ਕੋਰ 


(Release ID: 1855254) Visitor Counter : 93