ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਡੀ ਸਰਕਾਰ ਸਮਾਜ ਦੇ ਹਰ ਅੰਤਿਮ ਵਿਅਕਤੀ ਤੱਕ ਪਹੁੰਚਣ ਦਾ ਯਤਨ ਕਰਦੀ ਹੈ
Posted On:
25 AUG 2022 5:56PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਇਹ ਯਤਨ ਹੈ ਕਿ ਉਹ ਸਮਾਜ ਦੇ ਹਰ ਅੰਤਿਮ ਵਿਅਕਤੀ ਤੱਕ ਪਹੁੰਚੇ ਉਨ੍ਹਾਂ ਦੇ ਵਿਕਾਸ ਵਿੱਚ ਮਦਦ ਕਰੇ ਅਤੇ ਉਨ੍ਹਾਂ ਦੀ ਸੇਵਾ ਕਰੇ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਦੇ ਨਾਲ ਅੱਜ ਦੱਖਣੀ ਨਾਗਪੁਰ ਵਿੱਚ ਕੇਂਦਰ ਸਰਕਾਰ ਦੀ ਰਾਸ਼ਟਰੀ ਵਯੋਸ਼੍ਰੀ ਅਤੇ ਏਡੀਆਈਪੀ (ਦਿੱਵਿਯਾਂਗ ਵਿਅਕਤੀਆਂ ਨੂੰ ਸਹਾਇਤਾ) ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਅਤੇ ਦਿੱਵਿਯਾਂਗ ਲੋਕਾਂ ਨੂੰ ਮੁਫਤ ਉਪਕਰਣ ਅਤੇ ਸਮੱਗਰੀ ਵੰਡ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਲਈ ਪ੍ਰਤੀਬੱਧ ਹਨ।
ਸਾਲ 2016 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਸਰਕਾਰ ਨੇ ਦੇਸ਼ ਵਿੱਚ ਦਿੱਵਯਾਂਗ ਵਿਅਕਤੀਆਂ ਦੇ ਅਧਿਕਾਰ ਐਕਟ ਜਾਰੀ ਕੀਤਾ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਤਹਿਤ 27ਫਰਵਰੀ ਤੋਂ ਲੈ ਕੇ 2 ਅਪ੍ਰੈਲ 2022 ਦੇ ਦੌਰਾਨ ਬਜ਼ੁਰਗ ਨਾਗਰਿਕਾਂ ਅਤੇ ਦਿੱਵਿਯਾਂਗਜਨਾਂ ਲਈ ਜਾਂਚ ਸ਼ਿਵਿਰਾਂ ਦਾ ਆਯੋਜਨ ਕੀਤਾ ਗਿਆ।
ਇਨ੍ਹਾਂ ਜਾਂਚ ਸ਼ਿਵਿਰਾਂ ਵਿੱਚ ਨਾਗਪੁਰ ਸ਼ਹਿਰ ਵਿੱਚ 28,000 ਲੋਕਾਂ ਅਤੇ ਗ੍ਰਾਮੀਣ ਨਾਗਪੁਰ ਵਿੱਚ 8,000 ਲੋਕਾਂ ਸਹਿਤ ਲਗਭਗ 36,000 ਲੋਕਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਸਾਰੀਆਂ ਨੂੰ 2 ਲੱਖ 41 ਹਜ਼ਾਰ ਉਪਕਰਣ ਅਤੇ ਸਮੱਗਰੀਆ ਵੰਡੀਆਂ ਜਾਣਗੀਆਂ। ਇਨ੍ਹਾਂ ਸਾਰੇ ਉਪਕਰਣਾਂ ਅਤੇ ਸਮੱਗਰੀਆਂ ਦੀ ਕੁਲ ਲਾਗਤ 34.83 ਕਰੋੜ ਰੁਪਏ ਹੈ।
ਇਨ੍ਹਾਂ ਉਪਕਰਣਾਂ ਦੀ ਵੰਡ ਲਈ ਨਾਗਪੁਰ ਸ਼ਹਿਰ ਦੇ ਸਾਰੇ ਛੇ ਵਿਧਾਨਸਭਾ ਖੇਤਰਾਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਅੱਜ ਇਸ ਲੜੀ ਵਿੱਚ ਪਹਿਲਾ ਪ੍ਰੋਗਰਾਮ ਹੋਇਆ। ਦੱਖਣ ਨਾਗਪੁਰ ਵਿਧਾਨ ਸਭਾ ਖੇਤਰ ਦੇ 9,018 ਲਾਭਾਰਥੀਆਂ ਨੂੰ ਕੁੱਲ 66 ਹਜ਼ਾਰ ਉਪਕਰਣ ਦਿੱਤੇ ਗਏ ਹਨ ਜਿਨ੍ਹਾਂ ਦੀ ਕੱਲ ਲਾਗਤ 9 ਕਰੋੜ ਰੁਪਏ ਤੋਂ ਅਧਿਕ ਹੈ।
43 ਪ੍ਰਕਾਰ ਦੇ ਇਨ੍ਹਾਂ ਉਪਕਰਣਾਂ ਵਿੱਚ ਮੁੱਖ ਰੂਪ ਤੋਂ ਤਿੰਨ ਪਹੀਆ ਸਾਈਕਲ (ਹੱਥ ਨਾਲ ਚਲਣ ਵਾਲੇ) ਵ੍ਹੀਲ ਚੇਅਰ, ਵਾਕਿੰਗ ਸਟਿਕ, ਡਿਜੀਟਲ ਹਿਅਰਿੰਗ, ਏਡ, ਦ੍ਰਿਸ਼ਟੀ ਰੁਕਾਵਟ ਲੋਕਾਂ ਲਈ ਸਕ੍ਰੀਨ ਰੀਡਿੰਗ ਨਾਲ ਲੈਸ ਸਮਾਰਟ ਫੋਨ, ਬ੍ਰੇਲ ਕੈਨ (ਫੋਲਡਿੰਗ ਕੈਨ) ਦੇ ਨਾਲ-ਨਾਲ ਆਰਟੀਫਿਸ਼ੀਅਲ ਹੱਥ ਅਤੇ ਪੈਰ ਜਿਹੇ ਉਪਕਰਣ ਅਤੇ ਸਮੱਗਰੀਆਂ ਸ਼ਾਮਲ ਹਨ।
****
ਐੱਮਜੇਪੀਐੱਸ
(Release ID: 1854765)
Visitor Counter : 111