ਵਿੱਤ ਮੰਤਰਾਲਾ
ਇਨਫ੍ਰਾਸਟ੍ਰਕਚਰ ਵਿੱਤ ਸਕੱਤਰ, ਡੀਈਏ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਪ੍ਰੋਜੈਕਟਾਂ ਦੇ ਲਈ ਪੈਨਲਬੱਧ ਲੈਣ-ਦੇਣ ਸਲਾਹਕਾਰਾਂ (ਟੀਏ) ਦੇ ਸਬੰਧ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੇ ਲਈ ਵਰਕਸ਼ਾਪ ਆਯੋਜਿਤ ਕੀਤੀ
Posted On:
25 AUG 2022 7:12PM by PIB Chandigarh
ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ (ਡੀਈਏ) ਵਿੱਚ ਇਨਫ੍ਰਾਸਟ੍ਰਕਚਰ ਵਿੱਤ ਸਕੱਤਰ ਨੇ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਅੱਜ ਪੀਪੀਪੀ ਪ੍ਰੋਜੈਕਟਾਂ ਦੇ ਲਈ ਪੈਨਲਬੱਧ ਲੈਣ-ਦੇਣ ਸਲਾਹਕਾਰਾਂ ਦੇ ਸੰਬੰਧ ਵਿੱਚ ਕੇਂਦਰੀ ਇਨਫ੍ਰਾਸਟ੍ਰਕਚਰ ਲਾਈਨ ਜਾਂ ਸਬੰਧਿਤ ਮੰਤਰਾਲਿਆਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ 250 ਤੋਂ ਵੀ ਜ਼ਿਆਦਾ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਵਰਕਸ਼ਾਪ ਦੇ ਦੌਰਾਨ ਇਨ੍ਹਾਂ ਅਧਿਕਾਰੀਆਂ ਨੂੰ ਦੇਸ਼ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਪੀਪੀਪੀ ਦੀ ਮਹੱਤਵਪੂਰਣ ਭੂਮਿਕਾ ਅਤੇ ਕੇਂਦਰ ਸਰਕਾਰ ਦੁਆਰਾ ਚੁੱਕੇ ਜਾ ਰਹੇ ਪ੍ਰਮੁੱਖ ਕਦਮਾਂ ਦੇ ਬਾਰੇ ਵਿੱਚ ਦੱਸਿਆ ਗਿਆ। ਡੀਈਏ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਭਰੋਸੇਯੋਗ ਪੀਪੀਪੀ ਪ੍ਰੋਜੈਕਟਾਂ ਨੂੰ ਸਹੀ ਸਵਰੂਪ ਦੇਣ ਦੇ ਲਈ ਪੈਨਲਬੱਧ ਲੈਣ-ਦੇਣ ਸਲਾਹਕਾਰਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ। ਲੈਣ-ਦੇਣ ਸਲਾਹਕਾਰਾਂ/ ਕੰਸਲਟੈਂਟ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਸਰਲ, ਕਾਰਗਰ ਅਤੇ ਪ੍ਰਭਾਵਕਾਰੀ ਬਣਾਉਣ ਦੇ ਲਈ ਹੀ ਪੈਨਲ ਬਣਾਇਆ ਗਿਆ ਹੈ।
ਅਧਿਕਾਰੀਆਂ ਨੂੰ ਡੀਈਏ ਦੁਆਰਾ ਤਿਆਰ ਕੀਤੀ ਗਈ ਮੈਨੂਅਲ ਯਾਨੀ ਪੀਪੀਪੀ ਪ੍ਰੋਜੈਕਟਾਂ ਦੇ ਲਈ ਲੈਣ-ਦੇਣ ਸਲਾਹਕਾਰ: ਪੈਨਲ ਦੀ ਵਰਤੋਂ ਦੇ ਲਈ ਮੈਨੁਅਲ ਦੇ ਬਾਰੇ ਵਿੱਚ ਹੋਰ ਵੀ ਜ਼ਿਆਦਾ ਦੱਸਿਆ ਗਿਆ। ਇਹ ਮੈਨੁਅਲ ਦਰਅਸਲ ਇੱਕ ਕਦਮ ਦਰ ਕਦਮ ਗਾਈਡ ਹੈ ਜਿਸ ਦਾ ਜ਼ਿਕਰ ਪ੍ਰੋਜੈਕਟ ਸਪੌਂਸਰਿੰਗ ਅਧਿਕਾਰੀਆਂ ਦੁਆਰਾ ਕਿਸੇ ਲੈਣ-ਦੇਣ ਸਲਾਹਕਾਰ ਨੂੰ ਸ਼ਾਮਲ ਕਰਨ ਦੇ ਲਈ ਲਿਆ ਜਾ ਸਕਦਾ ਹੈ। ਅਧਿਕਾਰੀਆਂ ਨੂੰ ਇਸ ਪ੍ਰਕਿਰਿਆ ਵਿੱਚ ਸ਼ਾਮਲ ਵਿਭਿੰਨ ਕਦਮਾਂ ਜਿਵੇਂ ਕਿ ਪ੍ਰੋਜੈਕਟ ਸਬੰਧੀ ਜ਼ਰੂਰਤਾਂ ਨੂੰ ਤੈਅ ਕਰਨਾ; ਅਸਾਈਨਮੈਂਟ ਦੇ ਉਦੇਸ਼ਾਂ ਨੂੰ ਪਰਿਭਾਸ਼ਤ ਕਰਨਾ, ਅਸਾਈਨਮੈਂਟ ਦੇ ਲਈ ਵਿਚਾਰ ਅਧੀਨ ਵਿਸ਼ਿਆਂ ਨੂੰ ਤੈਅ ਕਰਨਾ, ਪਾਤਰਤਾ ਮਾਪਦੰਡ ਨੂੰ ਪਰਿਭਾਸ਼ਤ ਕਰਨਾ, ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਲਈ ਪ੍ਰਮੁੱਖ ਕਰਮੀਆਂ ਦੀ ਪਹਿਚਾਣ ਕਰਨਾ, ਆਰਪੀਐੱਫ ਪ੍ਰਕਾਸ਼ਿਤ ਕਰਨਾ, ਆਦਿ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ।
ਅਧਿਕਾਰੀਆਂ ਨੂੰ ਪੀਪੀਪੀ ਨੂੰ ਵਿੱਤੀ ਸਹਾਇਤਾ ਲਈ ਡੀਈਏ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਆਰਥਿਕ ਤੌਰ ’ਤੇ ਜਾਇਜ਼ ਪਰ ਵਪਾਰਕ ਤੌਰ ’ਤੇ ਗੈਰ-ਵਿਹਾਰਕ ਪ੍ਰੋਜੈਕਟਾਂ ਨੂੰ ਸਮਰਥਨ ਦੇਣ ਲਈ ਵਾਇਆਬਿਲਟੀ ਗੈਪ ਫੰਡਿੰਗ (ਵੀਜੀਐੱਫ) ਯੋਜਨਾ, ਅਤੇ ਪੀਪੀਪੀ ਪ੍ਰੋਜੈਕਟ ਵਿਕਾਸ ਦੇ ਲੈਣ-ਦੇਣ ਸਲਾਹਕਾਰ ਨੂੰ ਸ਼ਾਮਲ ਕਰਨ ਦੇ ਖਰਚੇ ਸਮੇਤ ਬਾਕੀ ਖਰਚਿਆਂ ਨੂੰ ਫੰਡ ਕਰਨ ਲਈ ਇੰਡੀਆ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਡਿਵੈਲਪਮੈਂਟ ਫੰਡ (ਆਈਆਈਪੀਡੀਐੱਫ) ਸ਼ਾਮਲ ਹਨ।
ਵਰਕਸ਼ਾਪ ਵਿੱਚ ਕੇਂਦਰ ਅਤੇ ਰਾਜ/ ਕੇਂਦਰ ਸ਼ਾਸ਼ਤ ਪ੍ਰਦੇਸ਼ ਸਰਕਾਰਾਂ ਦੇ ਅਧਿਕਾਰੀਆਂ ਦੀ ਸਰਗਰਮ ਭਾਗੀਦਾਰੀ ਦੇਖੀ ਗਈ ਅਤੇ ਭਾਗੀਦਾਰਾਂ ਦੇ ਸਵਾਲਾਂ ਦਾ ਵੀ ਨਿਪਟਾਰਾ ਕੀਤਾ ਗਿਆ। ਟੀਏ ਪੈਨਲ, ਵੀਜੀਐੱਫ ਯੋਜਨਾ ਅਤੇ ਆਈਆਈਪੀਡੀਐੱਫ ਬਾਰੇ ਹੋਰ ਜਾਣਕਾਰੀ pppinindia.gov.in ‘ਤੇ ਉਪਲਬਧ ਹੈ।
********
ਆਰਐੱਮ/ ਐੱਮਵੀ/ ਕੇਐੱਮਐੱਨ
(Release ID: 1854672)