ਰੱਖਿਆ ਮੰਤਰਾਲਾ

ਡੀਆਰਡੀਓ ਅਤੇ ਭਾਰਤੀ ਨੌਸੈਨਾ ਨੇ ਓਡੀਸ਼ਾ ਤੱਟ ‘ਤੇ ਸਤ੍ਹਾ ਨਾਲ ਹਵਾ ਵਿੱਚ ਮਾਰ ਕਰਨ ਵਾਲੀ ਘੱਟ ਦੂਰੀ ਦੀ ਮਿਜ਼ਾਈਲ ਦੇ ਲੰਬਕਾਰੀ ਲਾਂਚ ਛੋਟ ਦਾ ਸਫਲਤਾਪੂਵਰਕ ਪਰੀਖਣ ਕੀਤਾ

Posted On: 23 AUG 2022 3:11PM by PIB Chandigarh

ਡਿਫੈਂਸ ਰਿਸਰਚ ਐਂਡ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਨੌਸੈਨਾ ਨੇ 23 ਅਗਸਤ, 2022 ਨੂੰ ਓਡੀਸ਼ਾ ਦੇ ਤੱਟ ਤੇ ਚਾਂਦੀਪੁਰ ਦੇ ਏਕੀਕ੍ਰਿਤ ਪਰੀਖਣ ਰੇਂਜ (ਆਈਟੀਆਰ) ਨਾਲ ਘੱਟ ਦੂਰੀ ਦੀ ਸਤ੍ਹਾ ਨਾਲ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ (ਵੀਐੱਲ-ਐੱਸਆਰਐੱਸਏਐੱਮ) ਦੇ ਲੰਬਕਾਰੀ ਲਾਂਚ ਛੋਟ ਦਾ ਸਫਲਤਾਪੂਵਰਕ ਪਰੀਖਣ ਕੀਤਾ। 

ਲੰਬਕਾਰੀ ਲਾਂਚ ਛੋਟ ਸਮਰੱਥਾ ਦੇ ਪ੍ਰਦਰਸ਼ਨ ਲਈ ਇੱਕ ਉੱਚ ਗਤੀ ਵਾਲੇ ਮਾਨਵ ਰਹਿਤ ਹਵਾਈ ਟੀਚੇ ਦੇ ਖਿਲਾਫ ਭਾਰਤੀ ਨੌਸੈਨਾ ਦੇ ਪੋਰਟ ਨਾਲ ਇਹ ਪਰੀਖਣ ਕੀਤਾ ਗਿਆ। ਸਵਦੇਸ਼ੀ ਰੇਡੀਓ ਫ੍ਰੀਕਵੇਂਸੀ (ਆਰਐੱਫ) ਸੀਕਰ ਨਾਲ ਯੁਕਤ ਮਿਸਾਈਲਾਂ ਨੇ ਉੱਚ ਸਟੀਕਤਾ ਦੇ ਨਾਲ ਇਸ ਟੀਚੇ ਤੇ ਨਿਸ਼ਾਨਾ ਸਾਧਿਆ ਗਿਆ। ਡੀਆਰਡੀਓ ਨੇ ਇਸ ਵੀਐੱਲ-ਐੱਸਆਰਐੱਸਏਐੱਮ ਪ੍ਰਣਾਲੀ ਨੂੰ ਸਵਦੇਸ਼ੀ ਰੂਪ ਤੋਂ ਡਿਜਾਈਨ ਅਤੇ ਵਿਕਸਿਤ ਕੀਤਾ ਹੈ।

ਚਾਂਦੀਪੁਰ ਸਥਿਤ ਆਈਟੀਆਰ ਨੇ ਇਸ ਪਰੀਖਣ ਲਾਂਚ ਦੇ ਦੌਰਾਨ ਰਡਾਰ, ਇਲੈਕਟ੍ਰੋ-ਆਪਟੀਕਲ ਟਰੈਕਿੰਗ ਸਿਸਟਮ(ਈਓਟੀਐੱਸ) ਅਤੇ ਟੈਲੀਮੇਟ੍ਰੀ ਪ੍ਰਣਾਲੀ ਜਿਹੇ ਵੱਖ-ਵੱਖ ਰੇਂਜ ਉਪਕਰਣਾਂ ਦੇ ਰਾਹੀਂ ਪ੍ਰਾਪਤ ਕੀਤੇ ਗਏ ਲਾਂਚ ਸੰਬੰਧੀ ਡੇਟਾ ਦਾ ਉਪਯੋਗ ਕਰਕੇ ਲਾਂਚ ਪਥ ਅਤੇ ਵਾਹਨ(ਮਿਜ਼ਾਈਲ) ਪ੍ਰਦਰਸ਼ਨ ਮਾਪਦੰਡਾ ਦੀ ਨਿਗਰਾਨੀ ਕੀਤੀ।

ਇਸ ਲਾਂਚ ਦੀ ਨਿਗਰਾਨੀ ਡਿਫੈਂਸ ਰਿਸਰਚ ਐਂਡ ਵਿਕਾਸ ਪ੍ਰਯੋਗਸ਼ਾਲਾ (ਡੀਆਰਡੀਐੱਲ), ਹੈਦਰਾਬਾਦ ਸਥਿਤ ਰਿਸਰਚ ਸੈਂਟਰ ਇਮਾਰਤ (ਆਰਸੀਆਈ) ਅਤੇ ਪੁਣੇ ਸਥਿਤ ਆਰਐਂਡਡੀ ਇੰਜੀਨਿਅਰਸ ਜਿਵੇਂ ਸਿਸਟਮ ਦੇ ਡਿਜਾਈਨ ਅਤੇ ਵਿਕਾਸ ਵਿੱਚ ਸ਼ਾਮਲ ਵੱਖ-ਵੱਖ ਡੀਆਰਡੀਓ ਪ੍ਰਯੋਗਸ਼ਾਲਾਵਾਂ ਦੇ ਸੀਨੀਅਰ ਵਿਗਿਅਨਿਕਾਂ ਨੇ ਕੀਤੀ ਸੀ।

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵੀਐੱਲ-ਐੱਸਆਰਐੱਸਏਐੱਮ ਦੇ ਸਫਲ ਲਾਂਚ ਪਰੀਖਣ ਤੇ ਡੀਆਰਡੀਓ, ਭਾਰਤੀ ਨੌਸੈਨਾ ਅਤ ਸੰਬੰਧਿਤ ਟੀਮਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਿਜ਼ਾਈਲ ਭਾਰਤੀ ਨੌਸੈਨਾ ਦੀ ਸ਼ਕਤੀ ਵਧਾਉਣ ਵਾਲੀ ਸਾਬਿਤ ਹੋਵੇਗੀ।

ਇਸ ਦੇ ਇਲਾਵਾ ਡਿਫੈਂਸ ਰਿਸਰਚ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਨੇ ਵੀ ਸਫਲ ਲਾਂਚ ਪਰੀਖਣ ਵਿੱਚ ਸ਼ਾਮਲ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਲਾਂਚ ਨੇ ਹਥਿਆਰ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਨੂੰ ਸਾਬਿਤ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਮੁੰਦਰੀ –ਸਿਕਮਿੰਗ ਟੀਚਿਆਂ ਸਹਿਤ ਨਿਕਟ ਸੀਮਾ ਤੇ ਵੱਖ-ਵੱਖ ਹਵਾਈ ਖਤਰਿਆਂ ਨੂੰ ਬੇਅਸਰ ਕਰਨ ਲਈ ਭਾਰਤੀ ਨੌਸੈਨਾ ਨੂੰ ਹੋਰ ਅਧਿਕ ਮਜਬੂਤ ਬਣਾਏਗਾ।

 ****

ABB/Savvy



(Release ID: 1854583) Visitor Counter : 125