ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

‘ਵਿਗਿਆਨ ਪ੍ਰਗਤੀ’ ਦਾ ਵਿਸ਼ੇਸ਼ ਅੰਕ ਅੱਜ ਜਾਰੀ


ਐੱਨਆਈਐੱਸਸੀਪੀਆਰ ਦੀ ਮੈਗਜ਼ੀਨ ਦੇ ਵਿਸ਼ੇਸ਼ ਅੰਕ ਵਿੱਚ ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਵਿੱਚ ਲਗੇ ਭਾਰਤੀ ਸੰਗਠਨਾਂ ਦੀ ਚਰਚਾ

Posted On: 23 AUG 2022 6:13PM by PIB Chandigarh

ਸੀਐੱਸਆਈਆਰ- ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪੋਲਿਸੀ ਰਿਸਰਚ (ਸੀਐੱਸਆਈਆਰ-ਐੱਨਆਈਐੱਸਸੀਪੀਆਰ), ਨਵੀਂ ਦਿੱਲੀ ਨੇ 23 ਅਗਸਤ 2022 ਨੂੰ ਵਿਗਿਆਨ ‘ਤੇ ਆਪਣੀ ਲੋਕਪ੍ਰਿਯ ਹਿੰਦੀ ਮੈਗਜ਼ੀਨ “ਵਿਗਿਆਨ ਪ੍ਰਗਤੀ” ਦੇ ਵਿਸ਼ੇਸ਼ ਅੰਕ ਨੂੰ ਜਾਰੀ ਕੀਤਾ। ਐੱਨਆਈਐੱਸਸੀਪੀਆਰ ਦੀ ਇਸ ਲੋਕਪ੍ਰਿਯ ਮੈਗਜ਼ੀਨ ਨੇ ਵਰ੍ਹੇ 2022 ਵਿੱਚ, ਜਨਤਾ ਦੇ ਦਰਮਿਆਨ ਵਿਗਿਆਨ ਦੇ ਪ੍ਰਸਾਰ ਦੇ ਗੌਰਵਸ਼ਾਲੀ 70 ਵਰ੍ਹੇ ਪੂਰੇ ਕਰ ਲਏ ਹਨ। ਇਸ ਮੈਗਜ਼ੀਨ ਦਾ ਪਹਿਲਾ ਅੰਕ ਅਗਸਤ 1952 ਵਿੱਚ ਪ੍ਰਕਾਸ਼ਿਤ ਹੋਇਆ ਸੀ। ‘ਵਿਗਿਆਨ ਪ੍ਰਗਤੀ’ ਦੇ ਇਸ ਵਿਸ਼ੇਸ਼ ਅੰਕ (ਅਗਸਤ 2022) ਵਿੱਚ ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਵਿੱਚ ਲਗੇ ਭਾਰਤ ਦੇ ਅਗ੍ਰਣੀ ਸੰਗਠਨਾਂ ਦੀ ਚਰਚਾ ਹੈ। ਇਸ ਵਿਸ਼ੇਸ਼ ਅੰਕ ਵਿੱਚ ਸਰਕਾਰੀ ਅਤੇ ਵਲੰਟੀਅਰ ਸੰਗਠਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪ੍ਰੋਗਰਾਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਹਿੱਸਾ ਹੈ।

 

https://static.pib.gov.in/WriteReadData/userfiles/image/image0016XA1.jpg

ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਵਿੱਚ ਲਗੇ ਭਾਰਤੀ ਸੰਗਠਨਾਂ ‘ਤੇ ਕੇਂਦ੍ਰਿਤ ‘ਵਿਗਿਆਨ ਪ੍ਰਗਤੀ’ ਮੈਗਜ਼ੀਨ ਦਾ ਵਿਸ਼ੇਸ਼ ਅੰਕ ਜਾਰੀ

 

ਪ੍ਰੋਗਰਾਮ ਦੀ ਸ਼ੁਰੂਆਤ ਵਿਗਿਆਨਿਕ ਗਿਆਨ ਦੇ ਪ੍ਰਕਾਸ਼ ਨਾਲ ਗਲਤ ਸੂਚਨਾ ਦੇ ਅੰਧਕਾਰ ਨੂੰ ਮਿਟਾਉਣ ਦੇ ਸੰਕੇਤ ਦੇ ਰੂਪ ਵਿੱਚ ਦੀਵਾ ਜਗਾ ਕੇ ਹੋਈ। ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੀ ਡਾਇਰੈਕਟਰ ਪ੍ਰੋ. ਰੰਜਨਾ ਅਗ੍ਰਵਾਲ ਨੇ ਮੁੱਖ ਮਹਿਮਾਨ ਡਾ. ਸ਼ੇਖਰ ਸੀ ਮਾਂਡੇ ਅਤੇ ਮੁੱਖ ਮਹਿਮਾਨ ਡਾ. ਸ਼ਰਮਿਲਾ ਮਾਂਡੇ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਵਿਗਿਆਨ ਮੈਗਜ਼ੀਨ ‘ਵਿਗਿਆਨ ਪ੍ਰਗਤੀ’ ਦੀ ਸਮ੍ਰਿੱਧ ਵਿਰਾਸਤ ਅਤੇ ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਵਿੱਚ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੇ ਯੋਗਦਾਨ ਦਾ ਵਰਣਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਪੱਛਮੀ ਸੱਭਿਆਚਾਰ ਦਾ ਇੱਕਮਾਤਰ ਹਿੱਸਾ ਨਹੀਂ ਹੈ। ਭਾਰਤ ਪ੍ਰਾਚੀਨ ਕਾਲ ਨਾਲ ਵਿਗਿਆਨ ਦਾ ਅਭਿਆਸ ਕਰ ਰਿਹਾ ਹੈ ਅਤੇ ਸਾਡੇ ਦੇਸ਼ ਦੀ ਇੱਕ ਸਮ੍ਰਿੱਧ ਵਿਗਿਆਨਿਕ ਵਿਰਾਸਤ ਅਤੇ ਪਾਰੰਪਰਿਕ ਗਿਆਨ ਹੈ। ਉੱਨੀਵੀਂ ਸ਼ਤਾਬਦੀ ਵਿੱਚ ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਉਨ੍ਹਾਂ ਨੇ ਆਚਾਰਿਆ ਪੀ.ਸੀ. ਰੇਅ ਦਾ ਵੀ ਜ਼ਿਕਰ ਕੀਤਾ।

 

ਮੁੱਖ ਮਹਿਮਾਨ ਅਤੇ ਟੀਸੀਐੱਚ ਰਿਸਰਚ ਐਂਡ ਇਨੋਵੇਸ਼ਨ ਵਿੱਚ ਮੁੱਖ ਵਿਗਿਆਨਿਕ ਡਾ. ਸ਼ਰਮਿਲਾ ਮਾਂਡੇ ਨੇ ਖੇਤਰੀ ਭਾਸ਼ਵਾਂ ਵਿੱਚ ਵਿਗਿਆਨ ਪ੍ਰਸਾਰ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ, ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਇਨੋਵੇਸ਼ਨ ਸਮਾਜ ਦੀ ਵੱਡੀ ਆਬਾਦੀ ਤੱਕ ਪਹੁੰਚ ਸਕਦਾ ਹੈ। ਮੁੱਖ ਮਹਿਮਾਨ, ਡੀਐੱਸਆਈਆਰ ਦੇ ਸਾਬਕਾ ਸਕੱਤਰ ਅਤੇ ਸੀਐੱਸਆਈਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ ਮਾਂਡੇ ਨੇ ਰਾਸ਼ਟਰ ਦੀ ਪ੍ਰਗਤੀ ਵਿੱਚ ਵਿਗਿਆਨ ਅਤੇ ਵਿਗਿਆਨਿਕ ਸੁਭਾਅ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਹ ਇੱਕ ਸਮ੍ਰਿੱਧ ਵਿਗਿਆਨਿਕ ਇਤਿਹਾਸ ਹੋਣ ਦੇ ਬਾਵਜੂਦ ਵਿਗਿਆਨ ਦੇ ਪ੍ਰਤੀ ਲੋਕਾਂ ਦੀ ਸਧਾਰਣ ਧਾਰਣਾ ਨੂੰ ਲੈ ਕੇ ਚਿੰਤਿਤ ਸਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵਿਗਿਆਨਿਕ ਸਮੁਦਾਏ ਅਤੇ ਸਮਾਜ ਦੇ ਵਿੱਚ ਹਾਲੇ ਵੀ ਇੱਕ ਅੰਤਰ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਤਦ ਤੱਕ ਸਮਾਪਤ ਨਹੀਂ ਹੁੰਦਾ ਹੈ ਜਦ ਤੱਕ ਇਸ ਦਾ ਪ੍ਰਸਾਰ ਨਹੀਂ ਕੀਤਾ ਜਾਂਦਾ ਹੈ। ਇਸ ਦੇ ਇਲਾਵਾ, ਉਨ੍ਹਾਂ ਨੇ ਸਮਾਜ ਦੀ ਬਿਹਤਰੀ ਦੇ ਲਈ ਸੀਐੱਸਆਈਆਰ ਸੰਸਥਾਵਾਂ ਦੀ ਇਤਿਹਾਸਿਕ ਉਪਲਬਧੀਆਂ ‘ਤੇ ਜ਼ੋਰ ਦਿੱਤਾ।

 

ਉਨ੍ਹਾਂ ਨੇ ਕਿਹਾ ਕਿ ਵਿਗਿਆਨ ਦੇ ਲਈ ਹਮੇਸ਼ਾ ਕਠਿਨ ਸਮਾਂ ਰਿਹਾ ਹੈ ਚਾਹੇ ਉਹ ਔਪਨਿਵੇਸ਼ਿਕ ਦੌਰ ਹੋਵੇ ਜਾਂ ਕੋਵਿਡ ਮਹਾਮਾਰੀ ਦਾ ਚੁਣੌਤੀਪੂਰਨ ਸਮਾਂ ਰਿਹਾ ਹੋਵੇ ਜਾਂ ਕੋਈ ਵੀ ਕੁਦਰਤੀ ਆਪਦਾ, ਸੀਐੱਸਆਈਆਰ ਆਪਣੀ ਜ਼ਿੰਮੇਦਾਰੀ ਤੋਂ ਕਦੇ ਪਿੱਛੇ ਨਹੀਂ ਹਟਿਆ। ਸੀਐੱਸਆਈਆਰ ਦੇ ਯੋਗਦਾਨ ਬਾਰੇ ਸ਼ਾਇਦ ਕੋਈ ਨਹੀਂ ਜਾਣਦਾ ਲੇਕਿਨ ਅਣਜਾਣੇ ਵਿੱਚ ਸੀਐੱਸਆਈਆਰ ਹਰ ਕਿਸੀ ਦੇ ਦੈਨਿਕ ਜੀਵਨ ਦਾ ਹਿੱਸਾ ਹੈ। ਡਾ. ਸ਼ੇਖਰ ਨੇ ਪਿਛਲੇ 70 ਵਰ੍ਹਿਆਂ ਵਿੱਚ ‘ਵਿਗਿਆਨ ਪ੍ਰਗਤੀ’ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹ ਮੈਗਜ਼ੀਨ ਅਤੇ ਇਸ ਦੀ ਲੋਕਪ੍ਰਿਯ ਵਿਗਿਆਨ ਸਮੱਗਰੀ ਆਮ ਆਦਮੀ ਤੱਕ ਪਹੁੰਚਣੀ ਚਾਹੀਦੀ ਹੈ। ਇਹ ਆਉਣ ਵਾਲੇ 25 ਵਰ੍ਹਿਆਂ ਵਿੱਚ ਰਾਸ਼ਟਰ ਦੀ ਕਿਸਮਤ ਤੈਅ ਕਰੇਗੀ, ਜਦੋਂ ਭਾਰਤ ਆਪਣੀ ਸੁਤੰਤਰਤਾ ਦੇ 100 ਵਰ੍ਹੇ ਪੂਰੇ ਕਰੇਗਾ।


https://lh6.googleusercontent.com/KpSRQ772_4cm84b48z5yVIxUje_2ds7R4N7lTfq3jGiuPlwMcjMxO6zGJkNrJUD4hEAMuLP1VcteFmYlelhourCpU-bYB2nDtEVIJsL5PuEzDtj_BA1piPJ0BSDnjT_jqG38pYno5FDfNhaY6s4WT28 

https://static.pib.gov.in/WriteReadData/userfiles/image/image003HA72.jpg

 ‘ਵਿਗਿਆਨ ਪ੍ਰਗਤੀ’ ਦੇ ਵਿਸ਼ੇਸ਼ ਅੰਕ ਦਾ ਮੁੱਖ ਪਾਠ (ਅਗਸਤ 2022)

 

ਪ੍ਰੋਗਰਾਮ ਦੇ ਅੰਤ ਵਿੱਚ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੇ ਵਿਗਿਆਨਿਕ ਅਤੇ ਵਿਗਿਆਨ ਪ੍ਰਗਤੀ ਦੇ ਸੰਪਾਦਕ ਡਾ. ਮਨੀਸ਼ ਮੋਹਨ ਗੋਰੇ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਨੇ ਮੈਗਜ਼ੀਨ ਦੇ ਵਿਸ਼ੇਸ਼ ਅੰਕ ਦਾ ਸੰਖੇਪ ਵੇਰਵਾ ਦਿੱਤਾ। ਮੈਗਜ਼ੀਨ ਦੇ ਵਿਸ਼ੇਸ਼ ਅੰਕ (ਅਗਸਤ 2022) ਵਿੱਚ ਜਨਤਕ ਵਿੱਤ ਪੋਸ਼ਿਤ ਸੰਸਥਾਵਾਂ ਦੇ ਨਾਲ-ਨਾਲ ਦੇਸ਼ ਭਰ ਵਿੱਚ ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਦੇ ਲਈ ਕੰਮ ਕਰਨ ਵਾਲੇ ਵਲੰਟੀਅਰ ਸਗੰਠਨਾਂ ਦਾ ਜ਼ਿਕਰ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸੰਗਠਨਾਂ ਨੇ ਸੁਤੰਤਰਤਾ ਤੋਂ ਪਹਿਲਾਂ ਹੀ ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਦੇ ਮਹੱਤਵ ਨੂੰ ਮਹਿਸੂਸ ਕੀਤਾ ਅਤੇ ਵਿਗਿਆਨ ਨੂੰ ਆਮ ਲੋਕਾਂ ਤੱਕ ਲੈ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ‘ਵਿਗਿਆਨ ਪ੍ਰਗਤੀ’ ਸਮਾਜ ਵਿੱਚ ਗਹਿਰੀ ਪੈਠ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰੇਗੀ ਤਾਕਿ ਵਿਗਿਆਨ ਨੂੰ ਦੇਸ਼ ਵਿੱਚ ਦਰਸ਼ਕਾਂ ਦੇ ਵੱਡੇ ਵਰਗ ਤੱਕ ਪਹੁੰਚਾਇਆ ਜਾ ਸਕੇ।

******

ਐੱਸਐੱਨਸੀ/ਆਰਆਰ


(Release ID: 1854127) Visitor Counter : 212


Read this release in: Urdu , English , Hindi , Telugu