ਵਿੱਤ ਮੰਤਰਾਲਾ
ਵਿਦੇਸ਼ੀ ਨਿਵੇਸ਼ ਨਿਯਮਾਂ ਅਤੇ ਰੈਗੂਲੇਸ਼ਨਾਂ ਨੂੰ ਨੋਟੀਫਾਈ ਕੀਤਾ ਗਿਆ
ਕਾਰੋਬਾਰੀ ਆਸਾਨੀ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ
Posted On:
22 AUG 2022 7:50PM by PIB Chandigarh
ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ 2015 ਵਿੱਚ ਸੰਸ਼ੋਧਨ ਦੇ ਅਨੁਰੂਪ ਰਿਜ਼ਰਵ ਬੈਂਕ ਦੇ ਮਸ਼ਵਰੇ ਨਾਲ ਭਾਰਤ ਸਰਕਾਰ ਨੇ ਦੇਸ਼ ਤੋਂ ਬਾਹਰ ਕੀਤੇ ਜਾਣ ਵਾਲੇ ਨਿਵੇਸ਼ ਦੇ ਨਿਯਮ ਤਿਆਰ ਕੀਤੇ ਹਨ। ਵਰਤਮਾਨ ਵਿੱਚ, ਭਾਰਤ ਵਿੱਚ ਰਹਿਣ ਵਾਲੇ ਵਿਅਕਤੀ ਦੇ ਵੱਲੋਂ ਵਿਦੇਸ਼ ਵਿੱਚ ਨਿਵੇਸ਼ ਵਿਦੇਸ਼ੀ ਮੁਦਰਾ ਪ੍ਰਬੰਧਨ (ਕਿਸੇ ਵਿਦੇਸ਼ੀ ਸਕਿਊਰਿਟੀ ਦਾ ਟ੍ਰਾਂਸਫਰ ਜਾਂ ਈਸ਼ੂ) ਰੈਗੂਲੇਸ਼ਨ, 2004 ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ( ਭਾਰਤ ਦੇ ਬਾਹਰ ਅਚੱਲ ਸੰਪੱਤੀ ਦਾ ਅਧਿਗ੍ਰਹਿਣ ਅਤੇ ਟ੍ਰਾਂਸਫਰ) ਰੈਗੂਲੇਸ਼ਨ, 2015 ਦੇ ਤਹਿਤ ਹੁੰਦਾ ਰਿਹਾ ਹੈ।
ਭਾਰਤ ਸਰਕਾਰ ਨੇ ਰਿਜ਼ਰਵ ਬੈਂਕ ਦੇ ਮਸ਼ਵਰੇ ਨਾਲ ਇਨ੍ਹਾਂ ਰੈਗੁਲੇਸ਼ਨਾਂ ਨੂੰ ਸੌਖਾ ਬਣਾਉਣ ਦੇ ਲਈ ਇੱਕ ਵਿਆਪਕ ਪਹਿਲ ਕੀਤੀ ਹੈ। ਵਿਦੇਸ਼ੀ ਮੁਦਰਾ ਪ੍ਰਬੰਧਨ (ਵਿਦੇਸ਼ੀ ਨਿਵੇਸ਼) ਨਿਯਮਾਂ ਦਾ ਖਰੜਾ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ (ਵਿਦੇਸ਼ੀ ਨਿਵੇਸ਼) ਰੈਗੂਲੇਸ਼ਨ ਦੇ ਖਰੜੇ ਨੂੰ ਵੀ ਸਬੰਧਿਤ ਪੱਖਾਂ ਦੀ ਰਾਇ ਜਾਣਨ ਦੇ ਲਈ ਸਰਵਜਨਿਕ ਡੋਮੇਨ ਵਿੱਚ ਰੱਖਿਆ ਗਿਆ ਸੀ। ਵਿਦੇਸ਼ੀ ਨਿਵੇਸ਼ ਅਤੇ ਭਾਰਤ ਤੋਂ ਬਾਹਰ ਅਚੱਲ ਸੰਪੱਤੀ ਦੇ ਅਧਿਗ੍ਰਹਿਣ ਅਤੇ ਟ੍ਰਾਂਸਫਰ ਨਾਲ ਸਬੰਧਿਤ ਮੌਜੂਦਾ ਨਿਯਮਾਂ ਨੂੰ ਇਨ੍ਹਾਂ ਨਿਯਮਾਂ ਅਤੇ ਰੈਗੂਲੇਸ਼ਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਤੇਜ਼ੀ ਨਾਲ ਏਕੀਕ੍ਰਿਤ ਹੁੰਦੇ ਗਲੋਬਲ ਬਾਜ਼ਾਰ ਦੇ ਮੱਦੇਨਜ਼ਰ ਭਾਰਤ ਵਿੱਚ ਕਾਰੋਬਾਰ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਭਾਰਤੀ ਕਾਰਪੋਰੇਟਸ ਨੂੰ ਵਿਸ਼ਵ ਵੈਲਿਊ ਚੇਨ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ। ਵਿਦੇਸ਼ੀ ਨਿਵੇਸ਼ ਦੇ ਲਈ ਸੰਸ਼ੋਧਿਤ ਰੈਗੂਲੇਟਰੀ ਢਾਂਚਾ ਮੌਜੂਦਾ ਵਿਵਸਥਾ ਨੂੰ ਸਰਲ ਅਤੇ ਆਸਾਨ ਬਣਾਉਂਦਾ ਹੈ। ਇਸ ਨੂੰ ਵਰਤਮਾਨ ਵਪਾਰ ਅਤੇ ਆਰਥਿਕ ਜ਼ਰੂਰਤਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਵਿਦੇਸ਼ੀ ਪ੍ਰਤੱਖ ਨਿਵੇਸ਼ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ’ਤੇ ਸਪਸ਼ਟਤਾ ਲਿਆਂਦੀ ਗਈ ਹੈ ਅਤੇ ਵਿਭਿੰਨ ਵਿਦੇਸ਼ੀ ਨਿਵੇਸ਼ ਸਬੰਧੀ ਲੈਣ-ਦੇਣ, ਜਿਸ ਦੇ ਲਈ ਪਹਿਲਾਂ ਮਨਜ਼ੂਰੀ ਜ਼ਰੂਰੀ ਸੀ, ਹੁਣ ਮਨਜੂਰੀ ਆਟੋਮੈਟਿਕ ਰੂਟ ਤਹਿਤ ਹੈ। ਇਸ ਨਾਲ ਕਾਰੋਬਾਰ ਕਰਨ ’ਚ ਆਸਾਨੀ ਵਧੀ ਹੈ।
ਵਿਦੇਸ਼ੀ ਨਿਵੇਸ਼ ਨਿਯਮਾਂ ਅਤੇ ਰੈਗੂਲੇਸ਼ਨ 2022 ਇੱਥੋਂ ਪੜ੍ਹਿਆ ਜਾ ਸਕਦਾ ਹੈ:
https://egazette.nic.in/WriteReadData/2022/238239.pdf
https://egazette.nic.in/WriteReadData/2022/238242.pdf
****
ਆਰਐੱਮ/ ਐੱਮਵੀ/ ਕੇਐੱਮਐੱਨ
(Release ID: 1853984)