ਪ੍ਰਮਾਣੂ ਊਰਜਾ ਵਿਭਾਗ
ਅੰਤਰਰਾਸ਼ਟਰੀ ਐਸਵੋਨੈਮੀ ਅਤੇ ਐਸਵੋਫਿਜ਼ੀਕਸ ਓਲੰਪੀਆਡ ਵਿੱਚ 3 ਗੋਲਡ, 2 ਸਿਲਵਰ ਦੇ ਨਾਲ ਭਾਰਤ ਤੀਸਰੇ ਸਥਾਨ ’ਤੇ ਰਿਹਾ
Posted On:
22 AUG 2022 5:38PM by PIB Chandigarh
ਭਾਰਤ ਦੇ ਐਸਵੋਨੈਮੀ ਅਤੇ ਐਸਵੋਫਿਜ਼ੀਕਸ (ਆਈਓਏਏ) ’ਤੇ ਆਯੋਜਿਤ 15ਵੇਂ ਅੰਤਰਰਾਸ਼ਟਰੀ ਓਲੰਪੀਆਡ ਦੀ ਮੈਡਲ ਤਾਲਿਕਾ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ ਹੈ। ਵਿਦਿਆਰਥੀਆਂ ਦੇ ਤਿੰਨ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤਣ ਦੇ ਨਾਲ ਭਾਰਤ ਸਿੰਗਾਪੁਰ ਦੇ ਨਾਲ ਸੰਯੁਕਤ ਰੂਪ ਨਾਲ ਤੀਸਰੇ ਸਥਾਨ ’ਤੇ ਰਿਹਾ। ਐਸਵੋਨੈਮੀ ਅਤੇ ਐਸਵੋਫਿਜ਼ੀਕਸ (ਆਈਓਏਏ) ’ਤੇ 15ਵਾਂ ਅੰਤਰਰਾਸ਼ਟਰੀ ਓਲੰਪੀਆਡ 14 ਤੋਂ 21 ਅਗਸਤ 2022 ਤੱਕ ਜੌਰਜੀਆ ਦੇ ਕੁਟੇਸੀ ਵਿੱਚ ਆਯੋਜਿਤ ਕੀਤਾ ਗਿਆ।
ਵਿਅਕਤੀਗਤ ਪ੍ਰਦਰਸ਼ਨ ਕੁਝ ਇਸ ਪ੍ਰਕਾਰ ਰਿਹਾ:
ਪ੍ਰਤਿਭਾਗੀ ਦਾ ਨਾਮ ਮੈਡਲ ਕਿੱਥੋ
1. ਰਾਘਵ ਗੋਇਲ ਗੋਲਡ ਮੈਡਲ
2. ਮੁਹੰਮਦ (ਮੋ.) ਸਾਹਿਲ ਅਖਤਰ ਗੋਲਡ ਕੋਲਕਾਤਾ
3. ਮੇਹੁਲ ਬੋਰਾਦ ਗੋਲਡ ਹੈਦਰਾਬਾਦ
4. ਮਲਯ ਕੇਡੀਆ ਸਿਲਵਰ ਗਾਜ਼ੀਆਬਾਦ
5. ਅਥਰਵ ਨੀਲੇਸ਼ ਮਹਾਜਨ ਸਿਲਵਰ ਇੰਦੌਰ
ਟੀਮ ਦੇ ਨਾਲ ਦੋ ਲੀਡਰ ਵੀ ਸਨ – ਪ੍ਰੋ. ਸਰਿਤਾ ਵਿਗ (ਭਾਰਤੀ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ, ਤਿਰੂਵਨੰਤਪੁਰਮ), ਪ੍ਰੋ, ਅਜੀਤ ਮੋਹਨ ਸ਼੍ਰੀਵਾਸਤਵ (ਭੌਤਿਕੀ ਸੰਸਥਾਨ ਭੁਵਨੇਸ਼ਵਰ) ਅਤੇ ਦੋ ਵਿਗਿਆਨਿਕ ਸੁਪਰਵਾਈਜਰ ਸਨ –ਡਾ. ਸ਼੍ਰੀਹਰਸ਼ ਤੇਂਦੁਲਕਰ (ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ, ਮੁੰਬਈ) ਅਤੇ ਸ਼੍ਰੀ ਤੇਜਸ ਸ਼ਾਹ (ਫਾਦਰ ਐਗਨੇਲ ਮਲਟੀਪਰਪਸ ਸਕੂਲ ਐਂਡ ਜੂਨੀਅਰ ਕਾਲਜ, ਨਵੀਂ ਮੁੰਬਈ)। ਡਾ. ਤੇਂਦੁਲਕਰ ਖੁਦ 2002 ਅਤੇ 2003 (ਓਵਰਆਲ ਟਾਪਰ ਵਿੱਚ ਅੰਤਰਰਾਸ਼ਟਰੀ ਐਸਵੋਨੈਮੀ ਓਲੰਪੀਆਡ ਵਿੱਚ ਗੋਲਡ ਮੈਡਲ ਜਿੱਤ ਚੁੱਕੇ ਹਨ। ਇਸ ਸਾਲ ਆਈਓਏਏ ਵਿੱਚ 37 ਮੁੱਖ ਅਤੇ 6 ਮਹਿਮਾਨ ਟੀਮਾਂ ਤੋਂ 209 ਸਟੂਡੈਂਟਸ ਸ਼ਾਮਲ ਹੋਏ। ਇਸ ਦੇ ਇਲਾਵਾ, 6 ਦੇਸ਼ਾਂ ਦੇ 24 ਵਿਦਿਆਰਥੀਆਂ ਨੇ ਔਨਲਾਈਨ ਹਿੱਸਾ ਲਿਆ। ਇਸ ਸਾਲ ਦੀ ਪ੍ਰਤਿਯੋਗਿਤਾ ਪਹਿਲਾ ਯੂਕ੍ਰੇਨ ਦੇ ਕੀਵ ਵਿੱਚ ਆਯੋਜਿਤ ਹੋਣ ਵਾਲੀ ਸੀ, ਲੇਕਿਨ ਯੂਕ੍ਰੇਨ ਵਿੱਚ ਯੁੱਧ ਦੇ ਕਾਰਨ ਮਾਰਚ 2022 ਵਿੱਚ ਇਸ ਨੂੰ ਜਾਰਜੀਆ ਦੇ ਕੁਟੇਸੀ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ।
ਮੈਡਲ ਤਾਲਿਕਾ ਵਿੱਚ ਈਰਾਨ ਦੀ ਆਧਿਕਾਰਿਕ ਟੀਮ ਨੂੰ 5 ਗੋਲਡ, ਮਹਿਮਾਨ ਟੀਮ ਨੂੰ 4 ਗੋਲਡ ਅਤੇ 1 ਸਿਲਵਰ ਮੈਡਲ ਮਿਲੇ। ਇਸ ਦੇ ਬਾਅਦ ਸਿੰਗਾਪੁਰ ਦੇ ਨਾਲ ਭਾਰਤ ਸੰਯੁਕਤ ਰੂਪ ਨਾਲ ਤੀਸਰੇ ਸਥਾਨ ’ਤੇ ਰਿਹਾ। ਇਸ ਆਈਓਏਏ ਵਿੱਚ ਕੁੱਲ ਮਿਲਾ ਕੇ 28 ਗੋਲਡ, 38 ਸਿਲਵਰ ਅਤੇ 55 ਕਾਂਸੀ ਮੈਡਲ ਪ੍ਰਦਾਨ ਕੀਤੇ ਗਏ। ਰਾਘਵ ਗੋਇਲ ਨੇ ਸਭ ਤੋਂ ਚੁਣੌਤੀਪੂਰਨ ਸਿਧਾਂਤਕ ਪ੍ਰਸ਼ਨ ਦੇ ਸਰਬਸ੍ਰੇਸ਼ਠ ਸਮਾਧਾਨ ਦੇ ਲਈ ਵਿਸ਼ੇਸ਼ ਪੁਰਸਕਾਰ ਜਿੱਤਿਆ।
***
(ਸਰੋਤ: ਐੱਚਬੀਸੀਐਸਈ) | ਪੀਆਈਬੀ ਮੁੰਬਈ | ਸੀਪੀ/ਡੀਆਰ
(Release ID: 1853979)
Visitor Counter : 175