ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸਾਨੂੰ ਭਾਰਤ ਵਿੱਚ ਗਲੋਬਲ ਮਾਨਕਾਂ ਦੇ ਅਨੁਸਾਰ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਹੈ: ਕੇਂਦਰੀ ਟ੍ਰਾਂਸਪੋਰਟ ਮੰਤਰੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੰਬਈ ਵਿੱਚ ਸਿਵਲ ਇੰਜੀਨੀਅਰਾਂ ਨਾਲ ਸੰਬੰਧਿਤ ਉਦਯੋਗ ਪੇਸ਼ੇਵਰਾਂ ਲਈ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕੀਤਾ
Posted On:
21 AUG 2022 2:45PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਾਨੂੰ ਭਾਰਤ ਬਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਮੈਂ ਤੈਅ ਕੀਤਾ ਹੈ ਕਿ ਸਾਲ 2024 ਦੇ ਅੰਤ ਤੱਕ ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਵਿੱਚ ਸੜਕ ਬੁਨਿਆਦੀ ਢਾਂਚੇ ਨੂੰ ਅਮਰੀਕਾ ਦੇ ਸੜਕ ਬੁਨਿਆਦੀ ਢਾਂਚੇ ਦੇ ਪੱਧਰ ਦਾ ਬਣਾਉਣ ਹੈ।
ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਇਹ ਗੱਲ ਮੁੰਬਈ ਵਿੱਚ ਐਸੋਸੀਏਸ਼ਨ ਆਵ੍ ਕੰਸਲਟਿੰਗ ਸਿਵਲ ਇੰਜੀਨੀਅਰਸ (ਏਸੀਸੀਏ) ਦੁਆਰਾ ਸੰਬੰਧਿਤ ਉਦਯੋਗਾਂ ਦੇ ਸਿਵਲ ਇੰਜੀਨੀਅਰਾਂ ਅਤ ਪੇਸ਼ੇਵਰਾਂ ਲਈ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਹੀ।
ਸੰਮੇਨਲ ਵਿੱਚ ਇੰਜੀਨੀਅਰਾਂ ਅਤੇ ਉਦਯੋਗ ਜਗਤ ਦੇ ਪੇਸ਼ੇਵਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ ਵਿੱਚ ਬੁਨਿਆਦੀ ਢਾਂਚੇ ਵਿੱਚ ਕਾਫੀਆਂ ਸੰਭਾਵਨਾਵਾਂ ਹਨ। ਭਾਰਤੀ ਬੁਨਿਆਦੀ ਢਾਂਚੇ ਵਿੱਚ ਸੜਕ ਨਿਰਮਾਣ, ਨਦੀ ਸੰਪਰਕ, ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ, ਪਾਰਕਿੰਗ ਪਲਾਜਾ, ਸਿੰਚਾਈ, ਬਸਪੋਰਟ, ਰੋਪਵੇ ਅਤੇ ਕੇਬਲ ਕਾਰ ਪ੍ਰੋਜੈਕਟਾਂ ਲਈ ਵੱਡੀਆਂ ਸੰਭਾਵਨਾਵਾਂ ਹਨ।
ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਚਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿੱਚ ਬੋਲਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ “ਅਸੀਂ 2 ਲੱਖ ਕਰੋੜ ਰੁਪਏ ਦੇ 26 ਗ੍ਰੀਨ ਐਕਸਪ੍ਰੈੱਸ ਹਾਈਵੇ ਅਤੇ ਲੋਜਿਸਟਿਕਸ ਪਾਰਕ ਬਣਾ ਰਹੇ ਹਨ। ਨਾਲ ਹੀ ਸਾਡੇ ਕੋਲ ਕਈ ਇਨੋਵੇਟਿਵ ਆਈਡੀਆ ਹਨ ਜਿਨ੍ਹਾਂ ਦੇ ਦੁਆਰਾ ਅਸੀਂ ਬੁਨਿਆਦੀ ਢਾਂਚੇ ਨੂੰ ਹੋਰ ਵਿਕਸਿਤ ਕਰ ਸਕਦੇ ਹਾਂ।
ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਅੱਗੇ ਕਿਹਾ ਕਿ ਭਾਰਤੀ ਬੁਨਿਆਦੀ ਢਾਂਚਾ ਖੇਤਰ ਦਾ ਭਵਿੱਖ ਬਹੁਤ ਉੱਜਵਲ ਹੈ। ਅਸੀਂ ਦੁਨੀਆ ਭਰ ਤੋਂ ਹੋਰ ਭਾਰਤ ਦੇ ਅੰਦਰ ਤੋਂ ਵਧੀਆ ਤਕਨੀਕ, ਖੋਜ, ਇਨੋਵੇਸ਼ਨ ਅਤੇ ਸਫਲ ਪ੍ਰਥਾਵਾਂ ਨੂੰ ਸਵੀਕਾਰ ਕਰਨ ਦੀ ਜ਼ਰੂਰਤ ਹੈ।
ਸਾਨੂੰ ਗੁਣਵੱਤਾ ਨਾਲ ਸਮਝੌਤੇ ਕੀਤੇ ਬਿਨਾ ਲਾਗਤ ਘੱਟ ਕਰਨ ਲਈ ਵਿਕਲਪਿਕ ਸਮੱਗਰੀਆਂ ਦਾ ਉਪਯੋਗ ਕਰਨਾ ਚਾਹੀਦਾ ਹੈ। ਨਿਰਮਾਣ ਵਿੱਚ ਸਮਾਂ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਅਤੇ ਇਹ ਸਭ ਤੋਂ ਵੱਡੀ ਸੰਪਤੀ ਹੈ। ਸ਼੍ਰੀ ਗਡਕਰੀ ਨੇ ਸਿਵਲ ਇੰਜੀਨੀਅਰਾਂ ਦੀ ਭੂਮਿਕਾ ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਰੋਜ਼ਗਾਰ ਸਿਰਜਨ ਅਤੇ ਵਿਕਾਸ ਲਈ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਸੜਕ ਨਿਰਮਾਣ ਵਿੱਚ ਹਰਿਤ ਵਿਕਲਪਾਂ ਦਾ ਉਪਯੋਗ ਕਰਨ ਦੇ ਆਪਣੇ ਵਿਚਾਰ ਨੂੰ ਪ੍ਰਸਤੁਤ ਕਰਦੇ ਹੋਏ ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਕਿਹਾ, ਤੁਹਾਨੂੰ ਸੀਮਿੰਟ ਅਤੇ ਹੋਰ ਕੱਚੇ ਮਾਲ ਦੇ ਵਿਕਲਪ ਖੋਜਣੇ ਚਾਹੀਦੇ ਹਨ। ਸਟੀਲ ਦੇ ਸਥਾਨ ਤੇ ਗਲਾਸ ਫਾਈਬਰ ਸਟੀਲ ਦਾ ਉਪਯੋਗ ਕੀਤਾ ਜਾ ਸਕਦਾ ਹੈ। ਜੇ ਮੁਕਾਬਲਾ ਹੈ ਤਾ ਲਾਗਤ ਘੱਟ ਹੋ ਜਾਵੇਗੀ ਅਤੇ ਤਰਕਸੰਗਤ ਬਣ ਜਾਵੇਗੀ।
ਵਿਕਲਪਿਕ ਈਂਧਨ ਦੇ ਉਪਯੋਗ ਦੇ ਵਿਚਾਰ ਦਾ ਸਮਰਥਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਗਡਕਰੀ ਨੇ ਕਿਹਾ ਕਿ ਹਰਿਤ ਹਾਈਡ੍ਰੋਜਨ ਭਵਿੱਖ ਦਾ ਈਂਧਨ ਹੈ। ਉਨ੍ਹਾਂ ਨੇ ਕਿਹਾ ਕਿ ਪੈਟ੍ਰੋਲੀਅਮ ਕੋਇਲਾ ਅਤੇ ਬਾਇਓਮਾਸ, ਜੈਵਿਕ ਰਹਿੰਦ-ਖੂੰਹਦ ਅਤੇ ਸੀਵਰੇਜ ਦੇ ਪਾਣੀ ਨਾਲ ਹਾਈਡ੍ਰੋਜਨ ਬਣਾਈ ਜਾ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ, ਮੇਰਾ ਸੁਪਨਾ ਹੈ ਕਿ ਹਰਿਤ ਹਾਈਡ੍ਰੋਜਨ ਇੱਕ ਡਾਲਰ ਪ੍ਰਤੀ ਕਿਲੋ ‘ਤੇ ਉਪਲਬਧ ਹੋਵੇ ਜਿਸ ਦਾ ਇਸਤੇਮਾਲ ਕੋਇਲੇ ਅਤੇ ਪੈਟ੍ਰੋਲੀਅਮ ਦੇ ਬਜਾਏ ਹਵਾਈ ਜਹਾਜ਼ , ਰੇਲਵੇ, ਬਸ, ਟੱਕਰ, ਰਸਾਇਣ ਅਤੇ ਖਾਦ ਉਦਯੋਗ ਵਿੱਚ ਕੀਤਾ ਜਾ ਸਕੇ।
ਸ਼੍ਰੀ ਗਡਕਰੀ ਨੇ ਕਿਹਾ ਕਿ 1 ਲੀਟਰ ਈਥੈਨੌਲ ਦੀ ਕੀਮਤ 62 ਰੁਪਏ ਹੈ ਲੇਕਿਨ ਕੈਲੋਰੀ ਮਾਨ ਦੇ ਮਾਮਲੇ ਵਿੱਚ 1 ਲੀਟਰ ਪੈਟ੍ਰੋਲ 1.3 ਲੀਟਰ ਈਥੈਨੌਲ ਦੇ ਬਰਾਬਾਰ ਹੈ। ਉਨ੍ਹਾਂ ਨੇ ਕਿਹਾ ਇੰਡੀਅਨ ਆਇਲ ਨੇ ਰੂਸੀ ਵਿਗਿਆਨਿਕਾਂ ਦੇ ਨਾਲ ਮਿਲਕੇ ਕੰਮ ਕਰਦੇ ਹੋਏ ਇਸ ਵਿਚਾਰ ਤੇ ਕੰਮ ਕੀਤਾ ਅਤੇ ਹੁਣ ਪੈਟ੍ਰੋਲੀਅਮ ਮੰਤਰਾਲੇ ਨੇ ਈਥੈਨੌਲ ਦੇ ਕੈਲੋਰੀ ਮਾਨ ਨੂੰ ਪੈਟ੍ਰੋਲ ਦੇ ਬਰਾਬਰ ਬਣਾਉਣ ਲਈ ਟੈਕਨੋਲੋਜੀ ਨੂੰ ਪ੍ਰਮਾਣਿਤ ਕੀਤਾ ਹੈ।
ਰਹਿੰਦ-ਖੂੰਹਦ ਪ੍ਰਬੰਧਨ ਤੋਂ ਪੈਸਾ ਬਣਾਉਣ ਦੇ ਆਪਣੇ ਆਈਡੀਆ ਨੂੰ ਦੁਹਰਾਉਂਦੇ ਹੋਏ ਕੇਂਦਰੀ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਨਾਗਪੁਰ ਵਿੱਚ ਅਸੀਂ ਸੀਵਰੇਜ ਦੇ ਪਾਣੀ ਨੂੰ ਰੀਸਾਈਕਲ ਕਰ ਰਹੇ ਹਾਂ ਅਤੇ ਇਸ ਨੂੰ ਬਿਜਲੀ ਪ੍ਰੋਜੈਕਟਾਂ ਲਈ ਰਾਜ ਸਰਕਾਰ ਨੂੰ ਬੇਚ ਰਹੇ ਹਾਂ ਜਿਸ ਵਿੱਚ ਅਸੀਂ 300 ਕਰੋੜ ਰੁਪਏ ਦੀ ਰਾਈਲਟੀ ਹਰ ਸਾਲ ਮਿਲ ਰਹੀ ਹੈ। ਭਾਰਤ ਵਿੱਚ ਸਾਲਿਡ ਅਤੇ ਲਿਕਿਵਡ ਵੇਸਤ ਮੈਨੇਜਮੈਂਟ ਵਿੱਚ 5 ਲੱਖ ਕਰੋੜ ਰੁਪਏ ਦੀਆਂ ਅਪਾਰ ਸੰਭਾਵਨਾਵਾਂ ਹਨ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਗਿਆਨ ਹੀ ਸ਼ਕਤੀ ਹੈ ਗਿਆਨ ਨੂੰ ਧਨ ਵਿੱਚ ਬਦਲਣਾ ਭਵਿੱਖ ਹੈ। ਇਹ ਅਗਵਾਈ, ਦੂਰਦ੍ਰਿਸ਼ਟੀ ਅਤੇ ਟੈਕਨੋਲੋਜੀ ਹੈ ਜੋ ਕਚਰੇ ਨੂੰ ਧਨ ਵਿੱਚ ਬਦਲਣ ਵਿੱਚ ਸਮਰੱਥ ਬਣਾਉਣਾ ਹੈ ਇਹ ਸਮੇਂ ਦੀ ਮੰਗ ਹੈ। ਗਿਆਨ ਦਾ ਉਪਯੋਗ ਕਰਕੇ ਅਸੀਂ ਲਗਾਤ ਘੱਟ ਕਰ ਸਕਦੇ ਹਨ ਅਤੇ ਨਿਰਮਾਣ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੇ ਹਾਂ।
ਜਨਤਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਲਈ ਪੂੰਜੀ ਬਜ਼ਾਰ ਦੇ ਲਾਭ ਤੇ ਮੁੰਬਈ ਪੁਣੇ ਐਕਸਪ੍ਰੈੱਸਵੇ ਅਤੇ ਵਰਲੀ ਬਾਂਦ੍ਰਾ ਸੀ ਬ੍ਰਿਜ ਦਾ ਉਦਾਹਰਣ ਦਿੰਦੇ ਹੋਏ ਗਡਕਰੀ ਨੇ ਕਿਹਾ, “ਇਨਫ੍ਰਾਸਟ੍ਰਕਚਰ ਇਨਵੇਸਟਮੈਂਟ ਟੱਰਸਟ (ਇਨਵਿਟ) ਦੇ ਤਹਿਤ, ਸਾਡੇ ਵਿਚਾਰ ਲੋਕਾਂ ਦੇ ਪੈਸੇ ਤੇ 7 ਤੋਂ 8% ਮਾਸਿਕ ਰਿਟਰਨ ਦੇਣਾ ਹੈ। ਅਸੀਂ ਕੈਪੀਟਲ ਮਾਰਕਿਟ ਵਿੱਚ ਜਾਣ ਦਾ ਫੈਸਲਾ ਕੀਤਾ ਹੈ ਜਿੱਥੇ ਅਸੀਂ ਇੱਕ ਵਿਅਕਤੀ ਨੂੰ ਅਧਿਕਤਮ 10 ਲੱਖ ਰੁਪਏ ਦੇ ਸ਼ੇਅਰ ਬਚੇਣਗੇ। ਲੋਕ ਨਿਵੇਸ਼ ਕਰਨਗੇ ਅਤੇ ਅਸੀਂ ਇਸ ਤੋਂ ਸੰਸਾਧਨ ਜੁਟਾ ਸਕਦੇ ਹਨ
ਉਨ੍ਹਾਂ ਨੇ ਕਿਹਾ ਅੱਗੇ ਕਿ ਐੱਨਐੱਚਏਆਈ ਏਏਏ-ਰੇਟੇਡ ਹੈ ਅਤੇ ਇਸ ਵਿੱਚ ਅਰਥਿਕ ਤੌਰ ਤੇ ਅੱਗੇ ਵਧਣ ਦੀ ਸਮਰੱਥਾ ਹੈ। ਵਰਤਮਾਨ ਵਿੱਚ ਸਾਡਾ ਟੋਲ ਮਾਲੀਆ 40,000 ਕਰੋੜ ਰੁਪਏ ਪ੍ਰਤੀ ਸਾਲ ਦਾ ਹੈ ਤੇ 2024 ਦੇ ਅੰਤ ਤੱਕ ਇਹ 1.4ਲੱਖ ਕਰੋੜ ਰੁਪਏ ਪ੍ਰਤੀ ਸਾਲ ਦਾ ਹੋ ਜਾਵੇਗਾ। ਇਸ ਲਈ ਸਾਨੂੰ ਪੈਸੇ ਦੀ ਕਈ ਸਮੱਸਿਆ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ ਦਿੱਲੀ-ਮੁੰਬਈ ਐਕਸਪ੍ਰੈੱਸ ਹਾਈਵੇ ਦਾ 70 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਸਪਨਾ ਹੈ ਕਿ 12 ਘੰਟੇ ਵਿੱਚ ਮੁੰਬਈ ਦੇ ਨਰੀਮਨ ਪੁਆਇੰਟ ਨਾਲ ਦਿੱਲੀ ਤੱਕ ਨਾਗਰਿਕਾਂ ਨੂੰ ਸੜਕ ਮਾਰਗ ਰਾਹੀਂ ਪਹੁੰਚਾਇਆ ਜਾਏ ਹੁਣ ਅਸੀਂ ਇਸ ਹਾਈਵੇ ਨੂੰ ਨਰੀਮਨ ਪੁਆਇੰਟ ਨਾਲ ਜੋੜਣ ਲਈ ਕੰਮ ਕਰ ਰਹੇ ਹਾਂ।
*********
(Release ID: 1853759)
Visitor Counter : 146