ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਆਈਆਰਈਡੀਏ ਨੇ ਗ੍ਰੀਨ ਐੱਨਰਜੀ ਪ੍ਰੋਜੈਕਟਾਂ ਨੂੰ ਕਰਜ਼ਾ ਪ੍ਰਦਾਨ ਕਰਨ ਲਈ ਮਹਾਪ੍ਰੀਤ (MAHAPREIT) ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ


ਆਈਆਰਈਡੀਏ ਆਰਈ ਪ੍ਰੋਜੈਕਟਾਂ ਲਈ ਮਹਾਪ੍ਰੀਤ ਨੂੰ ਟੈੱਕਨੋ-ਵਿੱਤੀ ਸਲਾਹ ਦੇਵੇਗਾ

Posted On: 22 AUG 2022 4:16PM by PIB Chandigarh

ਇੰਡੀਅਨ ਰੀਨਿਊਏਬਲ ਐੱਨਰਜੀ ਡਿਵੈਲਪਮੈਂਟ ਏਜੰਸੀ ਲਿਮਟਿਡ (ਆਈਆਰਈਡੀਏ) ਨੇ ਮਹਾਤਮਾ ਫੂਲੇ ਰੀਨਿਊਏਬਲ ਐੱਨਰਜੀ ਐਂਡ ਇਨਫਰਾਸਟਰਕਚਰ ਟੈਕਨੋਲੋਜੀ ਲਿਮਟਿਡ (ਮਹਾਪ੍ਰੀਟ), ਜੋ ਕਿ ਐੱਮਪੀਬੀਸੀਡੀਸੀ ਦੀ ਪੂਰੀ ਮਲਕੀਅਤ (49% ਭਾਰਤ ਸਰਕਾਰ ਦੀ ਮਲਕੀਅਤ ਅਤੇ 51% ਮਹਾਰਾਸ਼ਟਰ ਸਰਕਾਰ ਦੀ ਮਲਕੀਅਤ) ਵਾਲੀ ਸਹਾਇਕ ਕੰਪਨੀ ਹੈ, ਨਾਲ ਕੱਲ੍ਹ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਐੱਮਓਯੂ ਦੇ ਮੁਤਾਬਿਕ, ਆਈਆਰਈਡੀਏ ਰਾਜ ਦੀਆਂ ਸੁਵਿਧਾਵਾਂ, ਸਥਾਨਕ ਸੰਸਥਾਵਾਂ ਅਤੇ ਅਖੁੱਟ ਊਰਜਾ ਪਾਰਕਾਂ ਦੇ ਬੁਨਿਆਦੀ ਢਾਂਚੇ ਲਈ ਲਾਗੂ ਕੀਤੇ ਜਾਣ ਵਾਲੇ ਅਖੁੱਟ ਊਰਜਾ ਪ੍ਰੋਜੈਕਟਾਂ ਲਈ ਮਹਾਪ੍ਰੀਤ ਨੂੰ ਵਿੱਤੀ ਸੁਵਿਧਾਵਾਂ ਦੀ ਪੇਸ਼ਕਸ਼ ਕਰੇਗਾ।

 

ਸਹਿਮਤੀ ਪੱਤਰ 'ਤੇ ਸ਼੍ਰੀ ਪ੍ਰਦੀਪ ਕੁਮਾਰ ਦਾਸ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ), ਆਈਆਰਈਡੀਏ ਅਤੇ ਸ਼੍ਰੀ ਬਿਪਿਨ ਸ਼੍ਰੀਮਾਲੀ, ਸੀਐੱਮਡੀ, ਮਹਾਪ੍ਰੀਤ ਨੇ ਹਸਤਾਖਰ ਕੀਤੇ। ਇਸ ਸਹਿਯੋਗ ਦੇ ਤਹਿਤ, ਆਈਆਰਈਡੀਏ ਮਹਾਪ੍ਰੀਤ (MAHAPREIT) ਲਈ ਅਖੁੱਟ ਊਰਜਾ ਅਤੇ ਊਰਜਾ ਦਕਸ਼ਤਾ ਅਤੇ ਕੰਨਜ਼ਰਵੇਸ਼ਨ ਪ੍ਰੋਜੈਕਟਾਂ ਦੀ ਉਚਿਤ ਟੈੱਕਨੋ-ਵਿੱਤੀ ਦੇਖਭਾਲ਼ ਵੀ ਕਰੇਗੀ।

 

 ਇਸ ਮੌਕੇ ‘ਤੇ ਬੋਲਦਿਆਂ, ਸੀਐੱਮਡੀ, ਆਈਆਰਈਡੀਏ ਨੇ ਕਿਹਾ: "ਸਾਨੂੰ ਮਹਾਪ੍ਰੀਟ ਦੇ ਨਾਲ ਭਾਈਵਾਲੀ ਕਰਨ ਅਤੇ ਮਹਾਰਾਸ਼ਟਰ ਦੇ ਟਿਕਾਊ ਵਿਕਾਸ ਲਈ ਮਹਾਪ੍ਰੀਤ ਨੂੰ ਸਾਡੀ ਟੈੱਕਨੋ-ਵਿੱਤੀ ਮੁਹਾਰਤ ਦੀ ਪੇਸ਼ਕਸ਼ ਕਰਕੇ ਖੁਸ਼ੀ ਹੋ ਰਹੀ ਹੈ। ਇਸ ਤਰ੍ਹਾਂ ਦੇ ਸਹਿਯੋਗ ਰਾਹੀਂ, ਅਸੀਂ 2030 ਤੱਕ ਗੈਰ-ਜੈਵਿਕ ਈਂਧਨ ਤੋਂ ਊਰਜਾ ਦੇ 50% ਹਿੱਸੇ ਦੇ ਟੀਚਿਆਂ ਨੂੰ ਹਾਸਿਲ ਕਰਨ ਲਈ ਭਾਰਤ ਸਰਕਾਰ ਦੀ ਸਹਾਇਤਾ ਕਰਨ ਦੇ ਸਮਰੱਥ ਹੋਵਾਂਗੇ। ਇਸ ਤੋਂ ਇਲਾਵਾ ਇਹ ਪਹਿਲਾਂ ਗ੍ਰੀਨ ਨਿਵੇਸ਼ ਨੂੰ ਉਤਸ਼ਾਹਿਤ ਕਰ ਸਕਦੀ ਹੈ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਕਰ ਸਕਦੀ ਹੈ।"

 

 ਆਈਆਰਈਡੀਏ ਨੇ ਆਰਈ ਸੈਕਟਰ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਦੋ ਸਾਲ ਪਹਿਲਾਂ ਇੱਕ ਵਿਸ਼ੇਸ਼ ਵਪਾਰ ਵਿਕਾਸ ਅਤੇ ਸਲਾਹਕਾਰ ਡਿਵੀਜ਼ਨ ਦੀ ਸਥਾਪਨਾ ਕੀਤੀ ਸੀ।  ਦੇਸ਼ ਦੇ ਟਿਕਾਊ ਵਿਕਾਸ ਲਈ ਸਲਾਹ ਸੇਵਾਵਾਂ ਪ੍ਰਦਾਨ ਕਰਨ ਲਈ ਪਿਛਲੇ ਦੋ ਸਾਲਾਂ ਵਿੱਚ ਆਈਆਰਈਡੀਏ ਵੱਲੋਂ ਇਹ ਨੌਵਾਂ ਸਮਝੌਤਾ ਹੈ। ਐੱਸਜੇਵੀਐੱਨ, ਐੱਨਐੱਚਪੀਸੀ, ਟੀਏਐੱਨਜੀਈਡੀਸੀਓ, ਐੱਨਈਈਪੀਸੀਓ, ਬੀਵੀਐੱਫਸੀਐੱਲ, ਟੀਐੱਚਡੀਸੀਆਈਐੱਲ, ਜੀਐੱਸਐੱਲ, ਅਤੇ ਸੀਪਾਈਟ ਨੇ ਗ੍ਰੀਨ ਊਰਜਾ ਪ੍ਰੋਜੈਕਟਾਂ ਲਈ ਆਪਣੀ ਟੈੱਕਨੋ-ਵਿੱਤੀ ਮੁਹਾਰਤ ਨੂੰ ਵਧਾਉਣ ਲਈ ਆਈਆਰਈਡੀਏ ਨਾਲ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ ਅਤੇ ਆਈਆਰਈਡੀਏ ਨੇ ਪਹਿਲਾਂ ਹੀ ਜ਼ਿਆਦਾਤਰ ਸਮਝੌਤਿਆਂ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।

 

 


 

 *********

 

 ਐੱਨਜੀ/ਆਈਜੀ

 



(Release ID: 1853755) Visitor Counter : 107