ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਐੱਨਸੀਡਬਲਿਊ ਨੇ ਫੈਮਿਲੀ ਕਾਉਂਸਲਿੰਗ ਸੈਂਟਰਾਂ ‘ਤੇ ਕੰਨਸਲਟੇਸ਼ਨ ਦਾ ਆਯੋਜਨ ਕੀਤਾ
Posted On:
22 AUG 2022 5:06PM by PIB Chandigarh
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਐੱਫਸੀਸੀ ਦੇ ਮੌਜੂਦਾ ਮਾਡਲ 'ਤੇ ਚਰਚਾ ਕਰਨ ਅਤੇ ਐੱਨਸੀਡਬਲਿਊ ਅਤੇ ਐੱਫਸੀਸੀ’ਸ ਦਰਮਿਆਨ ਬਿਹਤਰ ਤਾਲਮੇਲ ਲਈ ਢੰਗ ਤਰੀਕਿਆਂ 'ਤੇ ਵਿਚਾਰ ਕਰਨ ਲਈ ਪਰਿਵਾਰਕ ਸਲਾਹ ਕੇਂਦਰਾਂ (ਐੱਫਸੀਸੀ’ਸ) 'ਤੇ ਇੱਕ ਸਲਾਹ-ਮਸ਼ਵਰੇ ਦਾ ਆਯੋਜਨ ਕੀਤਾ।
ਸੁਸ਼੍ਰੀ ਰੇਖਾ ਸ਼ਰਮਾ, ਚੇਅਰਪਰਸਨ, ਰਾਸ਼ਟਰੀ ਮਹਿਲਾ ਕਮਿਸ਼ਨ, ਡਾ. ਸ਼ੇਖਰ ਸ਼ੇਸ਼ਾਦਰੀ, ਸਾਬਕਾ ਡਾਇਰੈਕਟਰ, ਨਿਮਹੰਸ (NIMHANS), ਸੁਸ਼੍ਰੀ ਮੀਤਾ ਰਾਜੀਵਲੋਚਨ, ਮੈਂਬਰ ਸਕੱਤਰ, ਸ਼੍ਰੀ ਏ ਅਸ਼ੋਲੀ ਚਲਾਈ, ਸੰਯੁਕਤ ਸਕੱਤਰ, ਐੱਨਸੀਡਬਲਿਊ ਅਤੇ ਸ਼੍ਰੀ ਸ਼ਾਹ ਆਲਮ, ਵਿਸ਼ੇਸ਼ ਰਿਪੋਰਟਰ, ਐੱਨਸੀਡਬਲਿਊ ਨੇ ਇਸ ਮੌਕੇ ਹਾਜ਼ਰੀ ਭਰੀ।
ਆਪਣੇ ਸੰਬੋਧਨ ਵਿੱਚ, ਐੱਨਸੀਡਬਲਿਊ ਦੀ ਚੇਅਰਪਰਸਨ, ਸੁਸ਼੍ਰੀ ਰੇਖਾ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਫੈਮਲੀ ਕਾਉਂਸਲਿੰਗ ਸੈਂਟਰਾਂ ਦੇ ਉਦੇਸ਼ਾਂ ਅਤੇ ਦਕਸ਼ ਕੰਮਕਾਜ ਬਾਰੇ ਚਰਚਾ ਕਰਨਾ ਅਤੇ ਐੱਫਸੀਸੀ’ਸ ਦੇ ਬਿਹਤਰ ਕੰਮਕਾਜ ਲਈ ਲੋੜੀਂਦੀਆਂ ਤਬਦੀਲੀਆਂ ਬਾਰੇ ਵਿਚਾਰ ਕਰਨਾ ਬਹੁਤ ਮਹੱਤਵਪੂਰਨ ਹੈ। ਸੁਸ਼੍ਰੀ ਸ਼ਰਮਾ ਨੇ ਕਿਹਾ “ਐੱਨਸੀਡਬਲਿਊ ਜ਼ਮੀਨੀ ਪੱਧਰ 'ਤੇ ਕੰਮ ਕਰ ਰਿਹਾ ਹੈ ਅਤੇ ਇਹ ਦੇਖਿਆ ਜਾ ਸਕਦਾ ਹੈ ਕਿ ਕਮਿਸ਼ਨ ਠੋਸ ਬਦਲਾਅ ਲਿਆਉਣ ਲਈ ਕਈ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਸਲਾਹ-ਮਸ਼ਵਰੇ ਦੇ ਮਾਧਿਅਮ ਨਾਲ, ਅਸੀਂ ਇਨ੍ਹਾਂ ਕੇਂਦਰਾਂ ਦੇ ਸਫ਼ਲ ਕੰਮਕਾਜ ਵਿੱਚ ਲੋੜੀਂਦੇ ਬਦਲਾਅ ਦੇਖਣਾ ਚਾਹੁੰਦੇ ਹਾਂ।”
ਡਾ. ਸ਼ੇਖਰ ਸ਼ੇਸ਼ਾਦਰੀ ਨੇ ਸੁਝਾਅ ਦਿੱਤਾ ਕਿ ਕਾਉਂਸਲਰਾਂ ਦੇ ਰੈਫਰਲ ਲਈ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਵਿਕਸਿਤ ਕਰਨ ਦੀ ਲੋੜ ਹੈ ਜੋ ਕੇਸਾਂ ਦੇ ਪ੍ਰਭਾਵੀ ਨਿਪਟਾਰੇ ਵਿੱਚ ਬਹੁਤ ਅੱਗੇ ਵਧੇਗੀ।
ਕਮਿਸ਼ਨ ਨੇ ਡਾ. ਸ਼ਾਲਿਨੀ ਮਾਥੁਰ, ਸੁਰੱਖਿਆ ਦਹੇਜ ਮਾਂਗ ਵਿਰੋਧੀ ਸੰਸਥਾਨ, ਵਿਨੋਦ ਬਖਸ਼ੀ ਮੈਮੋਰੀਅਲ ਚੈਰੀਟੇਬਲ ਟਰੱਸਟ ਤੋਂ ਸੁਸ਼੍ਰੀ ਡਾ. ਵੀਨਾ ਖੁਰਾਨਾ, ਸੁਸ਼੍ਰੀ ਸੁਸ਼ਮਾ ਕੁਮਾਵਤ, ਨਾਰੀ ਚੇਤਨਾ ਸੰਸਥਾਨ, ਉਦੈਪੁਰ, ਡਾ. ਸ਼ੈਲੀ ਜੋਸਫ, ਇੰਡੀਅਨ ਇੰਸਟੀਟਿਊਟ ਆਵੑ ਰਿਸਰਚ ਐਂਡ ਡਿਵੈਲਪਮੈਂਟ ਆਵੑ ਨੋਮੈਡਿਕ ਡੀਨੋਟੀਫਾਈਡ ਟ੍ਰਾਈਬਜ਼ (Indian Institute of Research & Development of Nomadic Denotified Tribes) ਸਤਾਰਾ, ਮਹਾਰਾਸ਼ਟਰ ਅਤੇ ਆਲ ਇੰਡੀਆ ਵੁਮੈਨਜ਼ ਕਾਨਫਰੰਸ (ਅਧਾਰਸ਼ਿਲਾ ਪਰਵਾਰ ਪਰਮਾਰਸ਼ ਕੇਂਦਰ) ਦੀ ਰੀਟਾ ਤੁਲੀ ਨੂੰ ਵਿਸ਼ੇ 'ਤੇ ਆਪਣੇ ਸੁਝਾਅ/ਟਿੱਪਣੀਆਂ ਅਤੇ ਅਨੁਭਵ ਸਾਂਝੇ ਕਰਨ ਲਈ ਸੱਦਾ ਦਿੱਤਾ ਸੀ।
ਸਲਾਹ-ਮਸ਼ਵਰੇ ਵਿੱਚ ਐੱਫਸੀਸੀ’ਸ ਦੀ ਬਿਹਤਰ ਨਿਗਰਾਨੀ ਅਤੇ ਮੁਲਾਂਕਣ ਪ੍ਰਣਾਲੀ ਲਈ ਇੱਕ ਵਿਧੀ ਦੇ ਵਿਕਾਸ ਅਤੇ ਐੱਫਸੀਸੀ’ਸ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਅੱਗੇ ਵੱਧਣ ਦੇ ਤਰੀਕੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਲਾਹ-ਮਸ਼ਵਰੇ ਦਾ ਉਦੇਸ਼ ਸਥਾਨਕ ਪ੍ਰਸ਼ਾਸਨ, ਪੁਲਿਸ, ਅਦਾਲਤਾਂ, ਮੁਫਤ ਕਾਨੂੰਨੀ ਸਹਾਇਤਾ ਸੈੱਲਾਂ, ਮੈਡੀਕਲ ਅਤੇ ਮਨੋਵਿਗਿਆਨਕ ਸੰਸਥਾਵਾਂ, ਵੋਕੇਸ਼ਨਲ ਟ੍ਰੇਨਿੰਗ ਕੇਂਦਰਾਂ, ਥੋੜ੍ਹੇ ਸਮੇਂ ਲਈ ਰਹਿਣ ਵਾਲੇ ਘਰਾਂ ਆਦਿ ਦੇ ਸਹਿਯੋਗ ਨਾਲ ਕੰਮ ਕਰਨ ਦੌਰਾਨ ਦਰਪੇਸ਼ ਮੁੱਦਿਆਂ 'ਤੇ ਚਰਚਾ ਕਰਨਾ ਸੀ।
ਭਾਗੀਦਾਰਾਂ ਨੇ ਕਾਉਂਸਲਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕਰਨ, ਪੁਲਿਸ ਅਧਿਕਾਰੀਆਂ ਨਾਲ ਬਿਹਤਰ ਤਾਲਮੇਲ, ਕਾਉਂਸਲਰਾਂ ਲਈ ਸਮਰੱਥਾ ਨਿਰਮਾਣ ਅਤੇ ਕਾਨੂੰਨੀ ਸਾਖਰਤਾ ਟ੍ਰੇਨਿੰਗ, ਮਹਿਲਾਵਾਂ ਦੇ ਕਾਨੂੰਨੀ ਅਧਿਕਾਰਾਂ ਨੂੰ ਪ੍ਰਦਾਨ ਕਰਨ ਲਈ ਰਾਜ ਪੱਧਰੀ ਕਾਨੂੰਨੀ ਸਲਾਹਕਾਰ ਦੀ ਨਿਯੁਕਤੀ, ਫੌਰੀ ਮਦਦ ਮੰਗਣ ਵਾਲੀਆਂ ਮਹਿਲਾਵਾਂ ਦੀ ਮਦਦ ਲਈ ਬਜਟੀ ਸਹਾਇਤਾ ਪ੍ਰਦਾਨ ਕਰਨ, ਅਤੇ ਇਲਾਜ ਸੰਬੰਧੀ ਕਾਉਂਸਲਿੰਗ 'ਤੇ ਟ੍ਰੇਨਿੰਗ ਪ੍ਰਦਾਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਤੋਂ ਇਲਾਵਾ, ਭਾਗੀਦਾਰਾਂ ਨੇ ਐੱਫਸੀਸੀ’ਸ ਦੀ ਰਚਨਾਤਮਕ ਨਿਗਰਾਨੀ, ਸਰਲ ਰਿਕਾਰਡਿੰਗ ਅਤੇ ਦਸਤਾਵੇਜ਼ੀ ਪ੍ਰਕਿਰਿਆ, ਕਲੈਰੀਕਲ ਸਹਾਇਤਾ ਪ੍ਰਦਾਨ ਕਰਨ, ਪ੍ਰਦਰਸ਼ਨ ਮੁਲਾਂਕਣ ਅਤੇ ਉੱਤਕ੍ਰਿਸ਼ਟ ਸਲਾਹਕਾਰਾਂ ਲਈ ਪ੍ਰੋਤਸਾਹਨ ਪ੍ਰਬੰਧਾਂ ਅਤੇ ਸਫ਼ਲ ਕਹਾਣੀਆਂ ਦੇ ਪ੍ਰਕਾਸ਼ਨ ਦਾ ਸੁਝਾਅ ਵੀ ਦਿੱਤਾ।
ਕਮਿਸ਼ਨ ਐੱਫਸੀਸੀ’ਸ ਦੇ ਦਕਸ਼ ਕੰਮਕਾਜ ਲਈ ਕਾਉਂਸਲਰਾਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਕਰੇਗਾ। ਐੱਨਸੀਡਬਲਿਊ ਹੋਰ ਪਹਿਲਾਂ ਦੇ ਨਾਲ-ਨਾਲ ਸਲਾਹਕਾਰਾਂ ਦੀ ਕਾਨੂੰਨੀ ਜਾਗਰੂਕਤਾ, ਐੱਫਸੀਸੀ’ਸ ਲਈ ਐੱਸਓਪੀ’ਸ ਵਿਕਸਿਤ ਕਰਨ, ਕੇਂਦਰਾਂ ਦੀ ਸ਼ੁਰੂਆਤੀ ਜਾਂਚ, ਕੇਂਦਰ ਵਿੱਚ ਸੈਨੇਟਰੀ ਅਤੇ ਹੋਰ ਸੁਵਿਧਾਵਾਂ ਨੂੰ ਯਕੀਨੀ ਬਣਾਉਣ, ਵਿਦਿਅਕ ਸਮੱਗਰੀ ਪ੍ਰਦਾਨ ਕਰਨ ਵਿੱਚ ਵੀ ਤਾਲਮੇਲ ਕਰੇਗਾ।
********
ਐੱਮਜੀ
(Release ID: 1853754)
Visitor Counter : 133