ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਯਾ ਨੇ ਪੀਜੀਆਈਐੱਮਈਆਰ ਸੈਟੇਲਾਈਟ ਸੈਂਟਰ, ਸੰਗਰੂਰ ਦਾ ਦੌਰਾ ਕੀਤਾ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ


ਸੈਟੇਲਾਈਟ ਸੈਂਟਰ ਜਨਵਰੀ, 2023 ਤੱਕ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰੇਗਾ: ਕੇਂਦਰੀ ਸਿਹਤ ਮੰਤਰੀ

Posted On: 21 AUG 2022 3:27PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਪੀਜੀਆਈਐੱਮਈਆਰ ਸੈਟੇਲਾਈਟ ਸੈਂਟਰ, ਸੰਗਰੂਰ ਦਾ ਦੌਰਾ ਕੀਤਾ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ।

ਪ੍ਰੋਜੈਕਟ ਦੇ ਅਮਲ ਦੀ ਰਫ਼ਤਾਰ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਮੰਤਰੀ ਨੇ ਕਿਹਾ, “ਮੈਡੀਕਲ ਉਪਕਰਣਾਂ ਅਤੇ ਸਾਜ਼ੋ-ਸਮਾਨ ਦੀ ਖਰੀਦ ਸਮੇਤ ਜਿਸ ਰਫ਼ਤਾਰ ਨਾਲ ਕੰਮ ਚਲ ਰਿਹਾ ਹੈ, ਉਸ ਨਾਲ ਇਹ ਸੈਟੇਲਾਈਟ ਸੈਂਟਰ ਜਨਵਰੀ, 2023 ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ ਅਤੇ ਇਹ ਨਾ ਸਿਰਫ਼ ਸਥਾਨਕ ਲੋਕਾਂ ਲਈ ਬਲਕਿ ਦੂਰ-ਦੂਰ ਤੱਕ ਲੋਕਾਂ ਨੂੰ ਵੱਡੀ ਰਾਹਤ ਮੁਹੱਈਆ ਕਰਵਾਏਗਾ।"

ਪ੍ਰਧਾਨ ਮੰਤਰੀ ਵੱਲੋਂ 15 ਜੁਲਾਈ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਤਹਿਤ 75 ਦਿਨਾਂ ਲਈ ਸ਼ੁਰੂ ਕੀਤੀ ਗਈ ‘ਫ੍ਰੀ ਪ੍ਰੀਕੌਸ਼ਨ ਵੈਕਸੀਨੇਸ਼ਨ ਡ੍ਰਾਈਵ’ ਦੀ ਸਫ਼ਲਤਾ ਬਾਰੇ ਜਾਣਕਾਰੀ ਦਿੰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ, “13 ਕਰੋੜ ਤੋਂ ਵੱਧ ਲੋਕ ਅੱਜ ਤੱਕ ਇੱਕ ਮਹੀਨੇ ਅਤੇ ਤਿੰਨ ਦਿਨਾਂ ਵਿੱਚ ਇਸ ਪਹਿਲ ਦੇ ਤਹਿਤ ਟੀਕਾਕਰਣ ਕਰਵਾ ਕੇ ਇਸ ਸਹੂਲਤ ਦਾ ਲਾਭ ਲੈ ਚੁੱਕੇ ਹਨ।" ਮੰਤਰੀ ਨੇ ਪੰਜਾਬ ਅਤੇ ਦੇਸ਼ ਦੇ ਲੋਕਾਂ ਖਾਸ ਕਰਕੇ ਅਤਿਸੰਵੇਦਨਸ਼ੀਲ ਆਬਾਦੀ ਨੂੰ 75 ਦਿਨਾਂ ਦੇ ਬਾਕੀ ਰਹਿੰਦੇ ਦਿਨਾਂ ਵਿੱਚ ਟੀਕਾਕਰਣ ਕਰਵਾਉਣ ਅਤੇ ਕੋਵਿਡ ਸੰਕਟ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ-ਬਰ-ਤਿਆਰ ਕਰਨ ਦੀ ਅਪੀਲ ਕੀਤੀ।"

https://static.pib.gov.in/WriteReadData/userfiles/image/image001K49D.jpg

ਕੋਵਿਡ ਸੰਕਟ ਨੂੰ ਕਾਬੂ ਕਰਨ ਵਿੱਚ ਸਿਹਤ ਸੰਭਾਲ਼ ਕਰਮਚਾਰੀਆਂ ਦੀ ਸ਼ਲਾਘਾਯੋਗ ਭੂਮਿਕਾ ਲਈ ਪ੍ਰਸ਼ੰਸਾ ਕਰਦੇ ਹੋਏ ਮੰਤਰੀ ਨੇ ਕਿਹਾ, “ਸਾਡੇ ਦੇਸ਼ ਦੀ ਦੁਨੀਆ ਭਰ ਵਿੱਚ ਦੋ ਚੀਜ਼ਾਂ ਲਈ ਸ਼ਲਾਘਾ ਕੀਤੀ ਗਈ ਹੈ, ਜਿਨ੍ਹਾਂ ਵਿੱਚ 200 ਕਰੋੜ ਤੋਂ ਵੱਧ ਖੁਰਾਕਾਂ ਦੇ ਅੰਕੜੇ ਨੂੰ ਪਾਰ ਕਰਨਾ ਅਤੇ ਕੋਵਿਡ ਪ੍ਰਬੰਧਨ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਸ਼ਾਮਲ ਹੈ।"

'ਸਾਰਿਆਂ ਲਈ ਕਿਫਾਇਤੀ ਸਿਹਤ' ਦੀ ਜ਼ਰੂਰਤ ਦਾ ਸਮਰਥਨ ਕਰਦੇ ਹੋਏ, ਮੰਤਰੀ ਨੇ ਸਰਕਾਰ ਦੀਆਂ ਜੈਨੇਰਿਕ ਦਵਾਈਆਂ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਦੇਸ਼ ਭਰ ਵਿੱਚ 8500 ਤੋਂ ਵੱਧ ਜਨ ਔਸ਼ਧੀ ਕੇਂਦਰ, ਜਿਨ੍ਹਾਂ ਵਿੱਚ ਰੋਜ਼ਾਨਾ 20 ਲੱਖ ਤੋਂ ਵੱਧ ਲੋਕ ਆਉਂਦੇ ਹਨ; ਨੈਸ਼ਨਲ ਮੈਡੀਕਲ ਕੌਂਸਲ ਨਾਲ ਜੁੜ ਕੇ ਜਾਗਰੂਕਤਾ ਮੁਹਿੰਮ ਅਤੇ ਲੋਕਾਂ ਨੂੰ ਦਵਾਈ ਵਿੱਚ ਸਾਲਟ ਬਾਰੇ ਜਾਗਰੂਕ ਕਰਨ ਲਈ ਇੱਕ ਐਪ 'ਜਨ ਔਸ਼ਧੀ ਸੁਗਮ' ਲਾਂਚ ਕੀਤਾ ਗਿਆ ਹੈ ਤਾਂ ਜੋ ਉਹ ਜੈਨੇਰਿਕ ਅਤੇ ਬ੍ਰਾਂਡਡ ਦਵਾਈਆਂ ਬਾਰੇ ਵਿਚਾਰ ਕਰਨ ਦੇ ਯੋਗ ਹੋ ਸਕਣ। ਮੰਤਰੀ ਨੇ ਇਹ ਵੀ ਦੱਸਿਆ ਕਿ ‘ਸੈਟੇਲਾਈਟ ਸੈਂਟਰ, ਸੰਗਰੂਰ ਵਿੱਚ ਇੱਕ ਜਨ ਔਸ਼ਧੀ ਕੇਂਦਰ ਵੀ ਖੋਲ੍ਹਿਆ ਜਾਵੇਗਾ। 

ਮੰਤਰੀ ਨੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਪ੍ਰੋਫੈਸਰ ਵਿਵੇਕ ਲਾਲ, ਡਾਇਰੈਕਟਰ ਪੀਜੀਆਈਐੱਮਈਆਰ; ਸ਼੍ਰੀ ਕੁਮਾਰ ਗੌਰਵ ਧਵਨ (ਆਈਆਰਐੱਸ), ਡੀਡੀਏ; ਪ੍ਰੋ. ਵਿਪਨ ਕੌਸ਼ਲ, ਐੱਮਐੱਸ; ਸ਼੍ਰੀ ਕੁਮਾਰ ਅਭੈ, ਐੱਫਏ; ਪ੍ਰੋ. ਅਸ਼ੋਕ ਕੁਮਾਰ, ਐਡੀਸ਼ਨਲ ਮੈਡੀਕਲ ਸੁਪਰਡੈਂਟ, ਪੀਜੀਆਈਐੱਮਈਆਰ ਅਤੇ ਨੋਡਲ ਅਫਸਰ, ਸੈਟੇਲਾਈਟ ਸੈਂਟਰ, ਸੰਗਰੂਰ ਸਮੇਤ ਸੀਨੀਅਰ ਫੈਕਲਟੀ ਮੈਂਬਰ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਏ।  

ਮੰਤਰੀ ਦੇ ਸਾਹਮਣੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਨੂੰ 300 ਬਿਸਤਰਿਆਂ ਵਾਲੇ ਹਸਪਤਾਲ ਵਾਲੇ ਸੈਟੇਲਾਈਟ ਸੈਂਟਰ ਤੋਂ ਜਾਣੂ ਕਰਵਾਇਆ ਗਿਆ ਜਿਸ ਦੀ ਪੀਜੀਆਈਐੱਮਈਆਰ, ਚੰਡੀਗੜ੍ਹ ਵਿੱਚ ਭੀੜ-ਭੜੱਕੇ ਨੂੰ ਘਟਾਉਣ ਅਤੇ ਮਰੀਜ਼ਾਂ ਦੇ ਸਫ਼ਰ ਦੇ ਸਮੇਂ ਨੂੰ ਘਟਾਉਣ ਦੇ ਇਰਾਦੇ ਨਾਲ ਕਲਪਨਾ ਕੀਤੀ ਗਈ ਸੀ। 

ਪ੍ਰੋਫੈਸਰ ਵਿਵੇਕ ਲਾਲ ਨੇ ਦੱਸਿਆ ਕਿ 25 ਏਕੜ ਜ਼ਮੀਨ ਵਿੱਚ ਫੈਲੇ ਇਸ ਸੈਟੇਲਾਈਟ ਸੈਂਟਰ ਦੀ ਪ੍ਰੋਜੈਕਟ ਲਾਗਤ 449.00 ਕਰੋੜ ਰੁਪਏ ਹੈ। ਫੇਜ਼ 1 ਨੂੰ ਪਹਿਲਾਂ ਹੀ ਅਸਥਾਈ ਓਪੀਡੀ, ਗੈਸਟ ਹਾਊਸ ਅਤੇ ਬਾਉਂਡਰੀ ਵਾਲ ਦੇ ਨਿਰਮਾਣ ਨਾਲ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਫੇਜ਼ 2 ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸੈਟੇਲਾਈਟ ਸੈਂਟਰ ਦੇ ਅਗਲੇ ਸਾਲ ਦੇ ਸ਼ੁਰੂ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਦੀ ਉਮੀਦ ਹੈ।

 

**********

 

ਐੱਮਵੀ


(Release ID: 1853441) Visitor Counter : 147