ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਸਰਕਾਰ ਨੇ ਅਧਿਕਤਮ ਆਉਟਕਮ ਪ੍ਰਾਪਤ ਕਰਨ ਦੇ ਲਈ ਆਪਣੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਨੂੰ ਸੰਸਥਾਗਤ ਰੂਪ ਦਿੱਤਾ ਹੈ-ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਆਈਐੱਸਟੀਐੱਮ, ਨਵੀਂ ਦਿੱਲੀ ਵਿੱਚ 2019 ਬੈਚ ਦੇ ਅਸਿਸਟੈਂਟ ਸੈਕਸ਼ਨ ਔਫਿਸਰਸ (ਪ੍ਰੌਬੇਸ਼ਨਰਸ) ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਸਿਵਲ ਸਰਵੈਂਟਸ ਤੋਂ ਇੱਕ ਮਿਹਨਤੀ ਅਤੇ ਨਤੀਜਾ-ਅਧਾਰਿਤ ਤਾਰੀਕੇ ਨਾਲ ਨਾਗਰਿਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਦਾ ਸੱਦਾ ਦਿੱਤਾ

ਮੰਤਰੀ ਨੇ ਸਭ ਸ਼੍ਰੇਣੀਆਂ ਦੇ ਸਿਵਲ ਸਰਵੈਂਟਸ ਦੇ ਲਈ ਸਮਰੱਥਾ ਨਿਰਮਾਣ ਦੇ ਇਸ ਵਿਸ਼ਾਲ ਅਤੇ ਇਤਿਹਾਸਿਕ ਪ੍ਰਯਾਸ ਵਿੱਚ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਪ੍ਰਯਤਨਾਂ ਵਿੱਚ ਡੀਓਪੀਟੀ ਅਤੇ ਆਈਐੱਸਟੀਐੱਮ ਦੀ ਸਿਖਲਾਈ ਡਿਵੀਜ਼ਨ ਦੀ ਭੂਮਿਕਾ ਦੀ ਸਰਾਹਨਾ ਕੀਤੀ

ਡਾ. ਜਿਤੇਂਦਰ ਸਿੰਘ ਨੇ ਇਸ ਅਵਸਰ ’ਤੇ “ਟ੍ਰਾਂਸਫਾਰਮਿੰਗ ਇੰਡੀਆ-ਗਵਰਨੈਂਸ ਫਾਰ ਆਤਮਨਿਰਭਰ ਭਾਰਤ” ਅਤੇ “ਅਧਿਗਮ”, ਆਈਐੱਸਟੀਐੱਮ ਦੇ ਜਰਨਲ ਔਨ ‘ਰਿਸਰਚ ਔਨ ਟ੍ਰੇਨਿੰਗ ਐਂਡ ਗਵਰਨੈਂਸ ਨਾਮਕ ਪੁਸਤਕ ਜਾਰੀ ਕੀਤੀ

Posted On: 17 AUG 2022 4:07PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰਤ ਚਰਾਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਅਧਿਕਤਮ ਆਉਟਕਮ ਪ੍ਰਾਪਤ ਕਰਨ ਦੇ ਲਈ ਆਪਣੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਨੂੰ ਸੰਸਥਾਗਤ ਰੂਪ ਦਿੱਤਾ ਹੈ।

ਇੱਥੇ ਆਈਐੱਸਟੀਐੱਮ ਵਿੱਚ 2019 ਬੈਚ ਦੇ ਅਸਿਸਟੈਂਟ ਸੈਕਸ਼ਨ ਔਫਿਸਰਸ  (ਪ੍ਰੌਬੇਸ਼ਨਰਸ) ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੱਕ ਨਵੇਂ ਭਾਰਤ ਦੇ ਨਿਰਮਾਣ ਦੇ ਲਈ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਵਿੱਚ ਹਰੇਕ ਰਾਸ਼ਟਰੀ ਯੋਜਨਾ ਅਤੇ ਪ੍ਰੋਗਰਾਮਾਂ ਦੇ ਕੇਂਦਰ ਵਿੱਚ ਹਰੇਕ ਨਾਗਰਿਕ ਦੀ ਭਲਾਈ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕ ਭਲਾਈ ਨਾ ਕੇਵਲ ਸਰਕਾਰ ਦੇ ਲਈ ਪ੍ਰਮੁੱਖ ਸੰਵਿਧਾਨਿਕ ਜਨਾਦੇਸ਼ ਹੈ, ਬਲਕਿ ਸਰਕਾਰ ਦੇ ਸਹਿਭਾਗੀ ਸਰੂਪ ਨੂੰ ਸੁਨਿਸ਼ਚਿਤ ਕਰਨ ਦੇ ਲਈ ਇਹ ਬੇਹੱਦ ਮਹੱਤਵਪੂਰਨ ਹੈ। 

https://ci4.googleusercontent.com/proxy/bNHfOvnr2L6ieIFWqDJRro2-NMAKmZxi_bVRlbJWzUrcwtoZBU5EOcm0sezQuC5LZgZLX8HyNOfkjGJEy5Wy-lHIFoxaNP8phjSVDV9PvyHrJry4bTOw7LCNlQ=s0-d-e1-ft#https://static.pib.gov.in/WriteReadData/userfiles/image/djs-1(3)SVCX.jpg

 

ਸਿਵਲ ਸੇਵਕਾਂ ਦੀ ਟ੍ਰੇਨਿੰਗ ਪਹਿਲੂਆਂ ’ਤੇ ਧਿਆਨ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਰੇਖਾਂਕਿਤ ਕੀਤਾ ਕਿ ਭਾਰਿਤ ਸਰਕਾਰ ਹਰੇਕ ਅਧਿਕਾਰੀ ਦੀਆਂ ਟ੍ਰੇਨਿੰਗ ਜ਼ਰੂਰਤਾਂ ਨੂੰ ਉੱਚ ਪ੍ਰਾਥਮਿਕਤਾ ਦਿੰਦੀ ਹੈ ਅਤੇ ਹੁਣ ਸਰਕਾਰ ਵਿਸ਼ਵ ਪੱਧਰ ਦੇ ਅਵਸਰ ਪੈਦਾ ਕਰਨ ਦੇ ਉਦੇਸ਼ ਨਾਲ ਸਿਵਲ ਸੇਵਾ ਸਮਰੱਥਾ ਨਿਰਮਾਣ ਜਾਂ ਮਿਸ਼ਨ ਕਰਮਯੋਗੀ ਦੇ ਲਈ ਰਾਸ਼ਟਰੀ ਪ੍ਰੋਗਰਾਮ ਨੂੰ ਲਾਗੂ ਕਰ ਰਹੀ ਹੈ। ਇੱਥੇ ਨਿਯਮ ਜਾਂ ਮਿਸ਼ਨ ਕਰਮਯੋਗੀ ਦੇ ਲਈ ਰਾਸ਼ਟਰੀ ਪ੍ਰੋਗਰਾਮ ਨੂੰ ਲਾਗੂ ਕਰ ਰਹੀ ਹੈ। ਇੱਥੇ ਨਿਯਮ ਅਧਾਰਿਤ (ਰੂਲ-ਬੇਸਟ) ਪ੍ਰੋਗਰਾਮਾਂ ਵਿੱਚ ਟ੍ਰੇਨਿੰਗ ਦੇ ਪਹਿਲ ਦੇ ਅਭਿਯਾਸ ਦੀ ਤੁਲਨਾ ਵਿੱਚ “ਰੋਲ ਬੇਸਡ” ਸਿੱਖਣ ਦੇ ਪ੍ਰਮੁੱਖ ਸਿਧਾਂਤ ਦੇ ਅਧਾਰ ’ਤੇ ਸਭ ਸਰਕਾਰੀ ਅਧਿਕਾਰੀਆਂ ਦੇ ਲਈ ਸਮਰੱਥਾ ਨਿਰਮਾਣ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਸੰਤੋਖ ਵਿਅਕਤ ਕੀਤਾ ਹੈ ਕਿ ਏਐੱਸਓ ਫਾਉਂਡੇਸ਼ਨ ਟ੍ਰੇਨਿੰਗ ਪ੍ਰੋਗਰਾਮ ਮਿਸ਼ਨ ਕਰਮਯੋਗੀ ਦੇ ਮਹੱਤਵਪੂਰਨ ਸਿਧਾਂਤਾਂ ਨੂੰ ਸ਼ਾਮਲ ਕਰਦੇ ਹੋਏ ਫਿਰ ਤੋਂ ਡਿਜ਼ਾਇਨ ਕੀਤੇ ਜਾਣ ਵਾਲੇ ਪਹਿਲੇ ਪ੍ਰੋਗਰਾਮਾਂ ਵਿੱਚੋਂ ਇੱਕ ਹੈ।

ਇਹ “ਭੂਮਿਕ ਅਧਾਰਿਤ” ਅਤੇ “ਯੋਗਤਾ-ਅਧਾਰਿਤ” ਟ੍ਰੇਨਿੰਗ ਤੋਂ ਗੁਜਰਨ ਵਾਲਾ ਦੂਸਰਾ ਬੈਚ ਹੈ, ਜਿੱਥੇ ਔਨਲਾਈਨ ਨੌਕਰੀ ਅਤੇ ਕਲਾਸ ਟ੍ਰੇਨਿੰਗ ਦੋਨੋਂ ਹੋਣਗੀਆਂ। ਜਿਨ੍ਹਾਂ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਉਨ੍ਹਾਂ ਨੂੰ ਹੁਣ ਤੈਨਾਤ ਕੀਤਾ ਜਾਵੇਗਾ, ਉਹ ਵੀ ਡੋਮੇਨ ਵਿਸ਼ੇਸ ਯੋਗਤਾਵਾਂ ਵੀ ਉਨ੍ਹਾਂ ਦੀ ਸਮਰੱਥਾ ਨਿਰਮਾਣ ਦੀ ਯੋਜਨਾ ਤਿਆਰ ਕਰਦੇ ਹਨ ਤਾਕਿ ਉਹ ਆਪਣੇ ਅਲਾਟ ਕਾਰਜ ਵਿੱਚ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰ ਸਕਣ।

https://ci3.googleusercontent.com/proxy/tHARQBG4b0ikTTlTFdtCFSy3LO6eVnRdiM65maQZaDDarUjCrxabhuXk1Y0bntJkNYsnn4k_uLvUG2r3nsZcs7EOjoIalY16Dyfh8fiINnyozdm1UPmdOQ7F3w=s0-d-e1-ft#https://static.pib.gov.in/WriteReadData/userfiles/image/djs-2(1)IC3U.jpg

ਡਾ. ਜਿਤੇਂਦਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਠਿਨ ਪ੍ਰੀਖਿਆ ਪਾਸ ਕਰਨ ਦੇ ਬਾਅਦ ਉਹ ਸਰਕਾਰੀ ਤੰਤਰ ਦਾ ਹਿੱਸਾ ਬਣੇ ਹਨ ਅਤੇ ਆਪਣੀ ਭੂਮਿਕਾ ਨੂੰ ਕੁਸ਼ਲਤਾਪੂਰਵਕ, ਸਮਾਰਟ ਅਤੇ ਪ੍ਰਭਾਵੀ ਢੰਗ ਨਾਲ ਨਿਭਾਉਣ ਦੇ ਲਈ ਪੂਰਾ ਦੇਸ਼ ਉਨ੍ਹਾਂ ਦੇ ਵੱਲ ਦੇਖਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਦੇਰੀ ਨੂੰ ਘੱਟ ਕਰਕੇ, ਆਪਣੇ ਟਾਸਕ ਦਾ ਸਮੇਂ ’ਤੇ ਨਿਪਟਾਉਣਾ ਸੁਨਿਸ਼ਚਿਤ ਕਰਕੇ ਅਤੇ ਆਉਟਪੁਟ ਅਤੇ ਪਰਿਣਾਮਾਂ ਦੀ ਨਿਗਰਾਨੀ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਇੱਕ ਨਾਗਰਿਕ ਦੀਆਂ ਉਮੀਦਾਂ ਨੂੰ ਇੱਕ ਮਿਹਨਤੀ ਅਤੇ ਨਤੀਜਾ ਅਧਾਰਿਤ ਤਰੀਕੇ ਨਾਲ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਏਐੱਸਓ ਨੂੰ ਮੌਜੂਦਾ ਸਮੱਸਿਆਵਾਂ ’ਤੇ ਨਵਾਂ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਨੂੰ ਲਿਆਉਣ ਦਾ ਫਾਇਦਾ ਹੈ ਅਤੇ ਉਹ ਜਿੱਥੇ ਵੀ ਤੈਨਾਤ ਹਨ, ਆਪਣੀਆਂ ਕਾਰਜ ਪ੍ਰਕਿਰਿਆਵਾਂ ਵਿੱਚ ਨਵੀਂ ਸੋਚ ਅਤੇ ਸਰਲਤਾ ਦਾ ਉਪਯੋਗ ਕਰ ਸਕਦੇ ਹਨ।

ਡਾ. ਜਿਤੇਂਦਰ ਸਿੰਘ ਨੂੰ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋਈ ਕਿ ਇਸ ਬੈਚ ਦੇ ਅੱਧੇ ਤੋਂ ਅਧਿਕ ਲੋਕ ਵਿਗਿਆਨ ਤੋਂ ਗ੍ਰੈਜੂਏਟ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਸੀਐੱਸਐੱਸ ਦੀਆਂ ਬਦਲਦੀਆਂ ਭੂਮਿਕਾਵਾਂ ਨੂੰ ਅਪਣਾਉਣ ਵਿੱਚ ਮਦਦ ਕਰੇਗਾ। ਜਿਵੇਂ ਕਿ ਨਾਗਰਿਕਿ ਕੇਂਦ੍ਰਿਤ ਪ੍ਰਤਿਕਿਰਿਆ ਦੇ ਲਈ ਤਕਨੀਕ ਦੀ ਸਮਝ ਰੱਖਣ ਅਤੇ ਯੋਜਨਾਵਾਂ/ਪ੍ਰੋਗਰਾਮਾਂ ਦੀ ਰਿਅਲ ਟਾਇਮ ਨਿਗਰਾਨੀ ਆਦਿ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਕਈ ਨਵੀਆਂ ਯੋਜਨਾਵਾਂ ਦਾ ਮਜ਼ਬੂਤ ਵਿਗਿਆਨਿਕ ਅਧਾਰ ਅਤੇ ਓਰੀਐਂਟੇਸ਼ਨ ਹੈ, ਚਾਹੇ ਉਹ ਗਤੀਸ਼ਕਤੀ, ਡਿਜੀਟਲ ਟ੍ਰਾਂਸਫਰ ਅਤੇ ਸਭ ਪ੍ਰਮੁੱਖ ਪ੍ਰੋਗਰਾਮਾਂ ਦੀ ਨਿਗਰਾਨੀ ਦੇ ਲਈ ਡੈਸ਼ਬੋਰਡ ਅਤੇ ਪਲੈਟਫਾਰਮ ਹੋਣ। ਉਨ੍ਹਾਂ ਨੇ ਕਿਹਾ ਕਿ ਪ੍ਰੌਬੇਸ਼ਨਰਸ ਦੇ ਪਿਛੋਕੜ ਅਤੇ ਸਕਿੱਲ ਸੈੱਟ ਉਨ੍ਹਾਂ ਨੂੰ ਨੌਕਰੀ ਦੀਆਂ ਜ਼ਰੂਰਤਾਵਾਂ ਨੂੰ ਜਲਦੀ ਨਾਲ ਸਮਝਣ ਅਤੇ ਮਹੱਤਵਪੂਰਨ ਯੋਗਦਾਨ ਦੇਣ ਵਿੱਚ ਮਦਦ ਕਰਨ ਵਿੱਚ ਬਹੁਤ ਮਦਦ ਕਰੇਗਾ।

ਡਾ. ਜਿਤੇਂਦਰ ਸਿੰਘ ਨੇ ਪ੍ਰੌਬੇਸ਼ਨਰਸ ਨੂੰ ਯਾਦ ਦਿਵਾਇਆ ਕਿ ਪ੍ਰਧਾਨ ਮੰਤਰੀ  ਨੇ ਹਮੇਸ਼ਾ “ਸਰਕਾਰੀ ਸੇਵਾ” ਨੂੰ “ਸੇਵਾ” ਦੇ ਰੂਪ ਵਿੱਚ ਮਨਾਉਣ ’ਤੇ ਜ਼ੋਰ ਦਿੱਤਾ, ਨਾ ਕਿ “ਨੌਕਰੀ”। ਆਪਣੇ ਵਿਅਕਤੀਗਤ ਅਨੁਭਵ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਜਿਸ ਸੇਵਾ ਵਿੱਚ ਉਹ ਹਨ ਉਸ ਤੋਂ ਜ਼ਿਆਦਾ ਕਈ ਹੋਰ ਨੌਕਰੀ ਉਨ੍ਹਾਂ ਨੂੰ ਕਈ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਕੰਮ ਕਰਨ ਅਤੇ ਹੋਰ ਸਗੰਠਨਾਂ ਵਿੱਚ ਸਾਰੇ ਸਹਿਯੋਗੀਆਂ ਨਾਲ ਜੁੜਨ ਅਤੇ ਸਿੱਧੇ ਸਮਾਜ ਦੀ ਸੇਵਾ ਕਰਨ ਦਾ ਅਵਸਰ ਪ੍ਰਦਾਨ ਨਹੀਂ ਕਰੇਗੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰੀ ਸਕੱਤਰੇਤ ਜੋ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੀ ਇੱਕ ਤਰ੍ਹਾਂ ਨਾਲ ਪੂਰੀ ਦੁਨੀਆ ਹੈ ਅਤੇ ਇਹ ਭਾਰਤ ਸਰਕਾਰ ਦੇ ਕੰਮਕਾਜ ਦਾ ਤੰਤ੍ਰਿਕਾ ਕੇਂਦਰ ਹੈ ਕਿਉਂਕਿ ਸਕੱਤਰੇਤ ਜ਼ਰੂਰੀ ਰੂਪ ਨਾਲ ਸਰਕਾਰ ਦੇ ਨੀਤੀ ਨਿਰਮਾਣ, ਲਾਗੂਕਰਨ ਅਤੇ ਰਾਜ ਸਰਕਾਰਾਂ ਅਤੇ ਫੀਲਡ ਏਜੰਸੀਆਂ ਅਤੇ ਨਿਗਰਾਨੀ ਰੱਖਣ ਵਾਲੀਆਂ ਸੰਸਥਾਵਾਂ ਦੇ ਨਾਲ ਤਾਲਮੇਲ ਦੇ ਲਈ ਬਣਿਆ ਹੈ। ਸਕੱਤਰੇਤ ਦੀ ਪ੍ਰਾਥਮਿਕ ਜਿੰਮੇਦਾਰੀ ਸਮੇਂ-ਸਮੇਂ ’ਤੇ ਨੀਤੀਆਂ ਦੇ ਨੀਤੀ ਨਿਰਮਾਣ, ਲਾਗੂਕਰਨ, ਸਮੀਖਿਆ ਅਤੇ ਸੋਧ ਵਿੱਚ ਰਾਜਨੀਤਕ ਕਾਰਜਪਾਲਿਕਾ ਦੀ ਸਹਾਇਤਾ ਅਤੇ ਸਲਾਹ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ, ਸਕੱਤਰੇਤ ਕੀ ਹੋਰ ਮਹੱਤਵਪੂਰਨ ਕਾਰਜਾਂ ਨੂੰ ਵੀ ਦੇਖਦਾ ਹੈ ਜਿਵੇਂ ਕਿ ਵਿਧਾਨਾਂ, ਨਿਯਮਾਂ ਅਤੇ ਨਿਯਮਾਂ ਦਾ ਮਸੌਦਾ ਤਿਆਰ ਕਰਨਾ, ਖੇਤਰੀ ਯੋਜਨਾ ਅਤੇ ਪ੍ਰੋਗਰਾਮ ਤਿਆਰ ਕਰਨਾ ਅਤੇ ਬਜਟ ਕੰਟਰੋਲ ਲਾਗੂ ਕਰਨਾ।

ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, “ਅੰਮ੍ਰਿਤ ਕਾਲ” ਦੇ ਇਸ ਦੌਰ ਵਿੱਚ ਸਾਨੂੰ ਰਿਫਾਰਮ, ਪ੍ਰੋਫਾਰਮ, ਟ੍ਰਾਂਸਫਾਰਮ ਨੂੰ ਅਗਲੇ ਪੱਧਰ ’ਤੇ ਲੈ ਜਾਣਾ ਹੈ। ਇਸ ਲਈ ਅੱਜ ਦਾ ਭਾਰਤ ‘ਸਬਕਾ ਪ੍ਰਯਾਸ’ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ।” ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਇਸ ਮੰਤਰ ਨੂੰ ਵੀ ਯਾਦ ਕੀਤਾ ਕਿ ਹਰੇਕ ਫੈਸਲੇ ਦਾ ਮੁਲਾਂਕਣ ਸਮਾਜ ਦੀ ਆਖਿਰੀ ਪੰਕਤੀ ਵਿੱਚ ਖੜ੍ਹੇ ਆਖਿਰੀ ਵਿਅਕਤੀ ਦੀ ਭਲਾਈ ਦੀ ਕਸੌਟੀ ’ਤੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੂੰ ਅਗਲੇ 30-35 ਵਰ੍ਹਿਆਂ ਤੱਕ ਸਕੱਤਰੇਤ ਵਿੱਚ ਜਾਣ ਅਤੇ ਉਨ੍ਹਾਂ ਦੀ ਸੇਵਾ ਕਰਨ ਦੇ  ਲਈ ਇੱਕ ਲੰਬਾ ਰਾਸਤਾ ਤੈਅ ਕਰਨਾ ਹੈ ਅਤੇ ਉਹ ਸਮਾਜਿਕ ਅਤੇ ਆਰਥਿਕ ਪਰਿਵਰਤਨ ਦੀ ਮਹਾਨ ਪ੍ਰਕਿਰਿਆ ਦਾ ਹਿੱਸਾ ਹੋਣਗੇ, ਜਿਸ ਨੂੰ ਇਸ ਦ੍ਰਿਸ਼ਟੀਕੋਣ ਦੇ ਸੰਦਰਭ ਵਿੱਗੇ ਅੱਗੇ ਵਧਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ 2047 ਵਿੱਚ ਸੁਤੰਤਰਤਾ ਦੇ 100ਵੇਂ ਸਾਲ ਵਿੱਚ ਦੇਸ਼ ਨੂੰ ਸੁਨਹਿਰੇ ਯੁਗ ਵਿੱਚ ਲੈ ਜਾਣਗੇ।

ਡਾ. ਜਿਤੇਂਦਰ ਸਿੰਘ ਨੇ ਇਸ ਅਵਸਰ ’ਤੇ ’ਟ੍ਰਾਂਸਫਾਰਮਿੰਗ ਇੰਡੀਆ-ਗਵਰਨੈਂਸ ਫਾਰ ਆਤਮਨਿਰਭਰ ਭਾਰਤ’ ਅਤੇ ‘ਅਧਿਗਮ’, ਆਈਐੱਸਟੀਐੱਮ ਦੇ ਜਰਨਲ ਔਨ ‘ਰਿਸਰਚ ਔਨ ਟ੍ਰੇਨਿੰਗ ਐਂਡ ਗਵਰਨੈਂਸ’ ਨਾਮਕ ਪੁਸਤਕ ਵੀ ਜਾਰੀ ਕੀਤੀ।

https://ci4.googleusercontent.com/proxy/Dp9-yW_eYJBh6M6V6QcvmdIAmnh5BVXcjKVOz1jHSp0tPal9FfIByJsmADkuQCYg6-Bk9aD083Zq2Zb0U6QpnVI_7pCLxgiOAsZeMyFxODAWSx6-Bprk1Q=s0-d-e1-ft#https://static.pib.gov.in/WriteReadData/userfiles/image/djs-3L8H6.jpg

ਡਾ. ਜਿਤੇਂਦਰ ਸਿੰਘ ਨੇ ਕੇਂਦਰੀ ਸਕੱਤਰੇਤ ਸੇਵਾ ਵਿੱਚ ਸ਼ਾਮਲ ਹੋਣ ਦੇ ਲਈ ਅਧਿਕਾਰੀਆਂ ਨੂੰ ਵਧਾਈ ਦਿੱਤੀ, ਜੋ ਇੱਕ ਸੰਸਥਾਗਤ ਯਾਦਗਾਰ ਦੇ ਰੂਪ ਵਿੱਚ ਕਾਰਜ ਕਰਦਾ ਹੈ ਅਤੇ ਪ੍ਰਸ਼ਾਸਨ ਵਿੱਚ ਨਿਰੰਤਰਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸਭ ਸ਼੍ਰੇਣੀਆਂ ਦੇ ਸਿਵਲ ਸੇਵਕਾਂ ਦੇ ਲਈ ਸਮਰੱਥਾ ਨਿਰਮਾਣ ਦੇ ਇਸ ਵਿਸ਼ਾਲ ਅਤੇ ਇਤਿਹਾਸਿਕ ਪ੍ਰਯਾਸ ਵਿੱਚ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਪ੍ਰਯਾਸਾਂ ਵਿੱਚ ਡੀਓਪੀਟੀ ਅਤੇ ਆਈਐੱਸਟੀਐੱਮ ਦੀ ਟ੍ਰੇਨਿੰਗ ਡਿਵੀਜ਼ਨ ਦੀ ਸਫ਼ਲਤਾ ਦੀ ਵੀ ਕਾਮਨਾ ਕੀਤੀ।

ਸ਼੍ਰੀਮਤੀ ਐੱਮ ਰਾਧਾ ਚੌਹਾਨ, ਸਕੱਤਰ (ਪਰਸੋਨਲ), ਸ਼੍ਰੀਮਤੀ ਦੀਪਤੀ ਉਮਾਸ਼ੰਕਰ, ਈਓ ਅਤੇ ਐਡੀਸ਼ਨਲ ਸਕੱਤਰ, ਡੀਓਪੀਟੀ, ਡਾ. ਆਰ. ਬਾਲਾਸੁਬ੍ਰਮਣਯਮ, ਮੈਂਬਰ (ਐੱਚਆਰ), ਸੀਬੀਸੀ, ਸ਼੍ਰੀ ਐੱਸ.ਡੀ. ਸ਼ਰਮ, ਡਾਇਰੈਕਟਰ, ਆਈਐੱਸਟੀਐੱਮ ਅਤੇ ਸੰਯੁਕਤ ਸਕੱਤਰ (ਟ੍ਰੇਨਿੰਗ) ਅਤੇ ਹੋਰ ਸੀਨੀਅਰ ਅਧਿਕਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

 

  <><><><><>

ਐੱਸਐੱਨਸੀ/ਆਰਆਰ


(Release ID: 1853103) Visitor Counter : 126


Read this release in: English , Urdu , Marathi , Hindi