ਗ੍ਰਹਿ ਮੰਤਰਾਲਾ
azadi ka amrit mahotsav

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਦੋ-ਦਿਨਾਂ ਰਾਸ਼ਟਰੀ ਸੁਰੱਖਿਆ ਰਣਨੀਤੀ ਸੰਮੇਲਨ 2022 ਦਾ ਉਦਘਾਟਨ ਕੀਤਾ


ਰਾਸ਼ਟਰੀ ਸੁਰੱਖਿਆ ਦੇ ਸਾਰੇ ਪਹਿਲੂਆਂ ਨੂੰ ਮਜ਼ਬੂਤ ਕਰ ਕੇ ਰਾਸ਼ਟਰ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਰਿਹਾ ਹੈ

ਗ੍ਰਹਿ ਮੰਤਰੀ ਨੇ ਆਤੰਕਵਾਦ ‘ਤੇ ਰੋਕ ਲਗਾਉਣ ਦੇ ਲਈ human intelligence ਦੇ ਮਹੱਤਵ ‘ਤੇ ਜ਼ੋਰ ਦਿੱਤਾ

ਸ਼੍ਰੀ ਅਮਿਤ ਸ਼ਾਹ ਨੇ NCRB ਦੁਆਰਾ ਤਿਆਰ ਕੀਤੀ ਗਈ National Automated Fingerprint Identification System (NAFIS) ਦਾ ਉਦਘਾਟਨ ਵੀ ਕੀਤਾ

Posted On: 17 AUG 2022 10:20PM by PIB Chandigarh

ਰਾਸ਼ਟਰੀ ਸੁਰੱਖਿਆ ਦੇ ਸਾਰੇ ਪਹਿਲੂਆਂ ਨੂੰ ਮਜ਼ਬੂਤ ਕਰ ਕੇ ਰਾਸ਼ਟਰ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਵਿਜ਼ਨ ਰਿਹਾ ਹੈ। ਤਦਅਨੁਸਾਰ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਦੋ-ਦਿਨਾਂ ਰਾਸ਼ਟਰੀ ਸੁਰੱਖਿਆ ਰਣਨੀਤੀ ਸੰਮੇਲਨ 2022 ਦਾ ਉਦਘਾਟਨ ਕੀਤਾ। ਇਸ ਸੰਮੇਲਨ ਵਿੱਚ ਗ੍ਰਹਿ ਸਕੱਤਰ, Deputy NSAs, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ CAPFs ਦੇ ਪੁਲਿਸ ਪ੍ਰਮੁੱਖ ਹਿੱਸਾ ਲੈ ਰਹੇ ਹਨ। ਦੇਸ਼ ਭਰ ਤੋਂ 600 ਅਧਿਕਾਰੀ ਇਸ ਸੰਮੇਲਨ ਵਿੱਚ physically/virtually ਸ਼ਾਮਲ ਹੋ ਰਹੇ ਹਨ।

 

https://static.pib.gov.in/WriteReadData/userfiles/image/image001QQVT.jpg

 

ਇਸ ਸੰਮੇਲਨ ਵਿੱਚ ਇੱਕ ਤਰਫ ਜਿੱਥੇ ਸੀਨੀਅਰ ਅਧਿਕਾਰੀ ਰਾਸ਼ਟਰੀ ਸੁਰੱਖਿਆ ਵਿੱਚ ਸੰਬੰਧਿਤ ਚੁਣੌਤੀਆਂ ‘ਤੇ ਚਰਚਾ ਕਰਨਗੇ ਉੱਥੇ cutting edge ਪੱਧਰ ਦੇ ਪੁਲਿਸ ਅਧਿਕਾਰੀ/ਵਿਭਿੰਨ ਵਿਸ਼ਿਆਂ ਦੇ ਸੁਰੱਖਿਆ ਮਾਹਿਰ ਵੀ ਆਪਣਾ ਸੁਝਾਅ ਦੇਣਗੇ। ਸੰਮੇਲਨ ਦੀ ਸ਼ੁਰੂਆਤ ਤੋਂ ਪਹਿਲਾ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼ਹੀਦ ਥੰਮ੍ਹ ‘ਤੇ ਪੁਸ਼ਪਾਂਜਲੀ ਅਰਪਿਤ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

https://static.pib.gov.in/WriteReadData/userfiles/image/image0027922.jpg

 

 

ਸੰਮੇਲਨ ਦੇ ਪਹਿਲੇ ਦਿਨ, ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਵਿਭਿੰਨ ਵਿਸ਼ਿਆਂ ‘ਤੇ ਚਰਚਾ ਹੋਈ। ਇਸ ਵਿੱਚ ਆਤੰਕਰੋਧੀ ਉਪਾਅ, ਕੱਟਰਵਾਦ, ਕ੍ਰਿਪਟੋ ਕਰੰਸੀ ਨਾਲ ਜੁੜੇ ਮੁੱਦੇ, counter rogue drone technology ਅਤੇ ਮਾਓਵਾਦੀ ਗੁਟਾਂ ਦੁਆਰਾ ਪੇਸ਼ ਕੀਤੀ ਗਈਆਂ ਚੁਣੌਤੀਆਂ ਵੀ ਸ਼ਾਮਲ ਹਨ।

ਗ੍ਰਹਿ ਮੰਤਰੀ ਨੇ ਆਤੰਕਵਾਦ ‘ਤੇ ਰੋਕ ਲਗਾਉਣ ਦੇ ਲਈ human intelligence ਦੇ ਮਹੱਤਵ ‘ਤੇ ਜ਼ੋਰ ਦਿੱਤਾ। ਨਾਲ ਹੀ, ਉਨ੍ਹਾਂ ਨੇ ਉਭਰਦੇ terror hotspots ਦੀ ਪਹਿਚਾਣ ਕਰਨ ਲਈ ਜ਼ਿਲ੍ਹਾ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ।

 

ਸ਼੍ਰੀ ਅਮਿਤ ਸ਼ਾਹ ਨੇ NCRB ਦੁਆਰਾ ਤਿਆਰ ਕੀਤੀ ਗਈ National Automated Fingerprint Identification System (NAFIS) ਦਾ ਉਦਘਾਟਨ ਕੀਤਾ। ਇਸ ਵਿਵਸਥਾ ਵਿੱਚ centralised fingerprint database ਦੀ ਮਦਦ ਨਾਲ, ਮਾਮਲਿਆਂ ਦੇ ਤੇਜ਼ ਨਿਸ਼ਪਾਦਨ ਵਿੱਚ ਅਸਾਨੀ ਹੋਵੇਗੀ।

ਗ੍ਰਹਿ ਮੰਤਰੀ ਕੱਲ ਸੰਮੇਲਨ ਦੇ ਸਮਾਪਨ ਸੈਸ਼ਨ ਨੂੰ ਸੰਬੋਧਿਤ ਕਰਨਗੇ।

*****

ਐੱਨਡਬਲਿਊ/ਆਰਕੇ/ਏਵਾਈ/ਆਰਆਰ


(Release ID: 1852902) Visitor Counter : 171


Read this release in: English , Urdu , Marathi , Hindi