ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਐੱਚਪੀਸੀਐੱਲ ਨੇ ਆਪਣੀ ਪਹਿਲੀ ਹੈਪੀ ਸ਼ੌਪ (HaPpyShop) ਦੀ ਲਾਂਚ ਦੇ ਨਾਲ ਦਿੱਲੀ ਪ੍ਰਚੂਨ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ
Posted On:
17 AUG 2022 8:39PM by PIB Chandigarh
ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਅਪਣੇ ਬ੍ਰਾਂਡਿਡ ਸਟੋਰ “ਹੈਪੀ ਸ਼ੌਪ” ਦਾ ਉਦਘਾਟਨ ਕੀਤਾ। ਸਟੋਰ ਦਾ ਉਦਘਾਟਨ ਐੱਚਪੀਸੀਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪੁਸ਼ਪ ਕੁਮਾਰ ਜੋਸ਼ੀ ਨੇ ਈਡੀ - ਰਿਟੇਲ, ਸ਼੍ਰੀ ਸੰਦੀਪ ਮਹੇਸ਼ਵਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਇਲਾਕੇ ਦੇ ਨਾਗਰਿਕਾਂ ਦੀ ਮੌਜੂਦਗੀ ਵਿੱਚ ਸਰਵੀਸਰਕਲ ਆਊਟਲੈਟ, ਮਥੁਰਾ ਰੋਡ ਵਿਖੇ ਕੀਤਾ। ਨਿਰੰਤਰ ਅਧਾਰ 'ਤੇ ਗਾਹਕਾਂ ਦੇ ਅਨੁਭਵ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ, ਐੱਚਪੀਸੀਐੱਲ ਆਪਣੇ ਮਾਣਯੋਗ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਗੁਲਦਸਤੇ ਦਾ ਵਿਸਥਾਰ ਕਰ ਰਿਹਾ ਹੈ। “ਹੈਪੀ ਸ਼ੌਪ” ਇਸ ਲੜੀ ਦੀ ਨਵੇਕਲੀ ਪੇਸ਼ਕਸ਼ ਹੈ, ਜੋ ਵੱਡੇ ਪੱਧਰ 'ਤੇ ਗੈਰ-ਈਂਧਨ ਪ੍ਰਚੂਨ ਵਿਕਰੀ ਵਿੱਚ ਇਸਦੇ ਜ਼ੋਰਦਾਰ ਹੁਲਾਰੇ ਦਾ ਪ੍ਰਤੀਕ ਹੈ। ਇੱਥੇ, ਐੱਚਪੀਸੀਐੱਲ ਨੇ "ਹਾਰਮੋਨਾਈਜ਼ਡ ਰਿਟੇਲ" ਪਹੁੰਚ ਅਪਣਾਈ ਹੈ, ਜਿਸ ਵਿੱਚ ਔਨਲਾਈਨ ਅਤੇ ਭੌਤਿਕ ਸਟੋਰਾਂ ਦਾ ਸੁਮੇਲ ਹੋਵੇਗਾ ਤਾਂ ਜੋ ਇਸਦੇ ਮਾਣਯੋਗ ਗਾਹਕਾਂ ਨੂੰ ਇੱਕ ਵਧੀਆ ਖਰੀਦਦਾਰੀ ਅਨੁਭਵ ਪ੍ਰਦਾਨ ਕੀਤਾ ਜਾ ਸਕੇ।
ਸਰਵਿਸ ਸਰਕਲ ਸਟੋਰ (ਮਥੁਰਾ ਰੋਡ) ਵਿੱਚ "ਜਿਸਦੀ ਤੁਹਾਨੂੰ ਲੋੜ ਹੈ, ਉਹ ਸਾਡੇ ਕੋਲ ਹੈ" (“You need it, we have it”) ਕਿਸਮ ਦੀ ਉਤਪਾਦ ਰੇਂਜ ਨੂੰ ਸਥਾਨਕ ਆਂਢ-ਗੁਆਂਢ ਦੇ ਸਵਾਦ ਅਤੇ ਤਰਜੀਹਾਂ ਦੇ ਅਨੁਕੂਲ ਬਣਾਉਣ ਲਈ ਸਾਵਧਾਨੀ ਨਾਲ ਚੁਣਿਆ ਗਿਆ ਹੈ। ਸਟੋਰ ਵਿੱਚ ਵਿਅੰਜਨ, ਹਾਰ-ਸ਼ਿੰਗਾਰ, ਸਿਹਤ ਉਤਪਾਦ, ਬੇਕਰੀ ਉਤਪਾਦ, ਕਰਿਆਨੇ, ਸਬਜ਼ੀਆਂ ਅਤੇ ਹੋਰ ਬਹੁਤ ਕੁਝ ਸਣੇ ਘਰੇਲੂ ਉਪਯੋਗੀ ਉਤਪਾਦਾਂ ਦਾ ਸਟਾਕ ਹੋਵੇਗਾ - ਇਹ ਸਭ ਵਸਤੂਆਂ ਗਾਹਕਾਂ ਲਈ ਮੁਕਾਬਲੇ ਵਾਲੀਆਂ ਕੀਮਤਾਂ 'ਤੇ ਉਪਲਬਧ ਹੋਣਗੀਆਂ। ਇਹ ਗਾਹਕਾਂ ਨੂੰ ਨਿਰਵਿਘਨ ਖਰੀਦਦਾਰੀ ਦਾ ਅਨੁਭਵ ਦੇਣ ਲਈ ਐਡਵਾਂਸਡ ਡਿਜੀਟਲ ਟੈਕਨੋਲੋਜੀ ਨਾਲ ਵੀ ਲੈਸ ਹੈ। ਭੌਤਿਕ ਸਟੋਰ ਦੇ ਅਨੁਭਵ ਦੇ ਨਾਲ, ਇਸ ਵਿੱਚ ਡੋਰ ਡਿਲੀਵਰੀ ਮਾਡਲ ਦੇ ਨਾਲ ਔਨਲਾਈਨ ਖਰੀਦਦਾਰੀ ਦਾ ਵਿਕਲਪ ਵੀ ਉਪਲਬਧ ਹੈ। ਗਾਹਕ ਐੱਚਪੀਸੀਐੱਲ ਦੇ "ਐੱਚਪੀ ਪੇ ਐਪ" (ਆਈਓਐੱਸ ਅਤੇ ਪਲੇ ਸਟੋਰ 'ਤੇ ਉਪਲਬਧ) 'ਤੇ ਵਸਤੂਆਂ ਨੂੰ ਬ੍ਰਾਊਜ਼ ਕਰਨ ਅਤੇ ਖਰੀਦਦਾਰੀ ਕਰਨ ਦੇ ਸਮਰੱਥ ਹੋਣਗੇ ਅਤੇ ਸਾਮਾਨ ਉਨ੍ਹਾਂ ਦੇ ਘਰ ਤੱਕ ਪਹੁੰਚਾ ਦਿੱਤਾ ਜਾਵੇਗਾ।
ਇਹ ਸੇਵਾਵਾਂ 24X7 ਉਪਲਬਧ ਹੋਣਗੀਆਂ।
ਦਿੱਲੀ "ਹੈਪੀ ਸ਼ੌਪ" ਦਾ ਉਦਘਾਟਨ ਕਰਦੇ ਹੋਏ, ਸ਼੍ਰੀ ਪੁਸ਼ਪ ਕੁਮਾਰ ਜੋਸ਼ੀ ਨੇ ਕਿਹਾ, “ਸਟੋਰ ਗਾਹਕਾਂ ਦੇ ਤਜ਼ਰਬੇ ਵਿੱਚ ਮਹੱਤਵਪੂਰਨ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੇਗਾ ਅਤੇ ਸਾਡੇ ‘ਡਿਲੀਵਰਿੰਗ ਹੈਪੀਨੇਸ’ ਦੇ ਉਦੇਸ਼ ਨੂੰ ਪੂਰਾ ਕਰੇਗਾ। ਸਾਡੇ ਪ੍ਰਚੂਨ ਉੱਦਮ ਲਈ ਗਾਹਕਾਂ ਦਾ ਹੁੰਗਾਰਾ ਬਹੁਤ ਉਤਸ਼ਾਹਜਨਕ ਰਿਹਾ ਹੈ। ਐੱਚਪੀਸੀਐੱਲ ਦੇਸ਼ ਵਿੱਚ “ਹੈਪੀ ਸ਼ੌਪ” ਨੈੱਟਵਰਕ ਦੇ ਵਾਧੇ ਨੂੰ ਤੇਜ਼ ਕਰਨ ਲਈ ਤਿਆਰ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਅਜਿਹੇ 20 ਸਟੋਰ ਸਥਾਪਿਤ ਕਰੇਗਾ।”
ਕੰਪਨੀ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਮਲਟੀ-ਚੈਨਲ ਰਿਟੇਲ ਸਟੋਰਾਂ ਦੀ ਆਪਣੀ ਲੜੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਸੀ ਅਤੇ ਮੌਜੂਦਾ ਸਮੇਂ ਵਿੱਚ, ਮੁੰਬਈ, ਕੋਲਕਾਤਾ, ਚੇਨਈ, ਅਹਿਮਦਾਬਾਦ, ਬੈਂਗਲੁਰੂ ਅਤੇ ਕੋਇੰਬਟੂਰ ਵਰਗੇ ਸ਼ਹਿਰਾਂ ਵਿੱਚ 10 “ਹੈਪੀ ਸ਼ੌਪਸ” ਚੱਲ ਰਹੀਆਂ ਹਨ। ਇਹ ਦੁਕਾਨਾਂ ਉੱਚ ਮੁਕਾਬਲੇ ਵਾਲੇ ਸੰਗਠਿਤ ਪ੍ਰਚੂਨ ਖੇਤਰ ਵਿੱਚ ਆਪਣੀ ਥਾਂ ਬਣਾ ਰਹੀਆਂ ਹਨ।
********
ਵਾਈਬੀ/ਆਰਕੇਐੱਮ
(Release ID: 1852865)
Visitor Counter : 143