ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਬਾਲ ਮੌਤ ਦਰ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਉਠਾਏ ਹਨ, ਵਰ੍ਹੇ 2014 ਵਿੱਚ ਜਨਮ ਦੇ ਸਮੇਂ ਪ੍ਰਤੀ 1,000 ਬੱਚਿਆਂ ‘ਤੇ 45 ਮੌਤਾਂ, 2019 ਵਿੱਚ ਘਟ ਕੇ 35 ਰਹਿ ਗਈਆਂ: ਡਾ. ਭਾਰਤੀ ਪ੍ਰਵੀਣ ਪਵਾਰ
ਕੇਂਦਰੀ ਸਿਹਤ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਸ਼ੁਰੂਆਤੀ ਬਾਲ ਵਿਕਾਸ ਸੰਮੇਲਨ, ਪਾਲਨ 1000 ਰਾਸ਼ਟਰੀ ਅਭਿਯਾਨ ਅਤੇ ਪੇਰੈਂਟਿੰਗ ਐਪ (Parenting App) ਦੀ ਸ਼ੁਰੂਆਤ ਕੀਤੀ
“ਪਹਿਲੇ 1000 ਦਿਨ ਵਿੱਚ ਬੱਚੇ ਦੇ ਸ਼ਰੀਰਕ, ਮਾਨਸਿਕ, ਭਾਵਨਾਤਮਕ, ਬੌਧਿਕ ਅਤੇ ਸਮਾਜਿਕ ਸਿਹਤ ਦੇ ਲਈ ਇੱਕ ਠੋਸ ਮੰਚ ਸਥਾਪਿਤ ਕੀਤਾ ਹੈ”
Posted On:
16 AUG 2022 3:50PM by PIB Chandigarh
“ਭਾਰਤ ਨੇ ਬਾਲ ਮੌਤ ਦਰ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਉਠਾਏ ਹਨ। ਭਾਰਤ ਨੇ 2014 ਵਿੱਚ ਪ੍ਰਤੀ 1000 ਜੀਵਿਤ ਜਨਮਾਂ ‘ਤੇ ਮੌਤ ਦਰ ਨੂੰ 45 ਤੋਂ ਘਟਾ ਕੇ 2019 ਵਿੱਚ 35 ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ।” ਕੇਂਦਰੀ ਸਿਹਤ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਮੁੰਬਈ ਵਿੱਚ ਸ਼ੁਰੂਆਤੀ ਬਾਲ ਵਿਕਾਸ ਸੰਮੇਲਨ, ਪਾਲਨ 1000 ਰਾਸ਼ਟਰੀ ਅਭਿਯਾਨ ਅਤੇ ਪੇਰੈਂਟਿੰਗ ਐਪ ਦਾ ਵਰਚੁਅਲ ਮਾਧਿਅਮ ਨਾਲ ਸ਼ੁਰੂਆਤ ਕਰਦੇ ਹੋਏ ਇਹ ਗੱਲ ਕਹੀ।
ਨੀਤੀ ਆਯੋਗ ਵਿੱਚ ਮੈਂਬਰ (ਸਿਹਤ ਅਤੇ ਪੋਸ਼ਣ), ਡਾ. ਵਿਨੋਦ ਕੁਮਾਰ ਪਾਲ ਵੀ ਇਸ ਅਵਸਰ ‘ਤੇ ਮੌਜੂਦ ਸਨ।
ਡਾ. ਭਾਰਤੀ ਪ੍ਰਵੀਣ ਪਵਾਰ ਨੇ ਬੱਚੇ ਦੇ ਜੀਵਨ ਦੇ ਸ਼ੁਰੂਆਤੀ ਪੜਾਵਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਦਾ ਪ੍ਰਭਾਵ ਜੀਵਨ ਭਰ ਰਹਿ ਸਕਦਾ ਹੈ। ਉਨ੍ਹਾਂ ਨੇ ਕਿਹਾ, “ਗਰਭਅਵਸਥਾ ਦੇ ਦੌਰਾਨ ਇੱਕ ਬੱਚੇ ਦੀ ਦਿਮਾਗੀ ਵਿਕਾਸ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਹ ਗਰਭਵਤੀ ਮਹਿਲਾ ਦੀ ਸਿਹਤ, ਪੋਸ਼ਣ ਅਤੇ ਵਾਤਾਵਰਣ ਤੋਂ ਪ੍ਰਭਾਵਿਤ ਹੁੰਦਾ ਹੈ। ਜਨਮ ਦੇ ਬਾਅਦ, ਸ਼ਰੀਰਕ ਵਿਕਾਸ ਦੇ ਇਲਾਵਾ, ਇੱਕ ਮਾਨਵ ਬੱਚੇ ਦੇ ਦਿਮਾਗ ਦਾ ਵਿਕਾਸ ਉਸ ਦੇ ਭਵਿੱਖ ਦੇ ਪੱਧਰ ਦੀ ਬੁੱਧੀ ਅਤੇ ਜੀਵਨ ਦੀ ਗੁਣਵੱਤਾ ਦਾ ਮਾਰਗ ਪ੍ਰਸ਼ਸਤ ਕਰਦਾ ਹੈ। ਇਸ ਯਾਤਰਾ ਦਾ ਹਰੇਕ ਦਿਨ ਵਿਸ਼ੇਸ਼ ਹੈ ਅਤੇ ਬੱਚੇ ਦੇ ਵਿਕਾਸ, ਵਧਣ ਅਤੇ ਸਿੱਖਣ ਦੇ ਤਰੀਕੇ ਨੂੰ – ਨਾ ਸਿਰਫ ਹੁਣੇ, ਬਲਕਿ ਉਸ ਦੇ ਪੂਰੇ ਜੀਵਨ ਦੇ ਲਈ ਪ੍ਰਭਾਵਿਤ ਕਰਦਾ ਹੈ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਬੱਚੇ ਦੇ ਅਸਤਿੱਤਵ ਨੂੰ ਅਲਗ-ਥਲਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਇਸ ਲਈ, ‘ਨਿਰੰਤਰ ਦੇਖਭਾਲ’ ਦੀ ਅਵਧਾਰਣਾ ਦਾ ਪਾਲਨ ਰਾਸ਼ਟਰੀ ਪ੍ਰੋਗਰਾਮ ਦੇ ਤਹਿਤ ਕੀਤਾ ਜਾ ਰਿਹਾ ਹੈ, ਜੋ ਬੱਚੇ ਦੇ ਅਸਤਿੱਤਵ ਵਿੱਚ ਸੁਧਾਰ ਦੇ ਲਈ ਮਹੱਤਵਪੂਰਨ ਜੀਵਨ ਪੜਾਵਾਂ ਦੇ ਦੌਰਾਨ ਦੇਖਭਾਲ ‘ਤੇ ਜ਼ੋਰ ਦਿੰਦੀ ਹੈ।”
ਡਾ. ਪਵਾਰ ਨੇ ਅੱਗੇ ਕਿਹਾ ਕਿ ਪਹਿਲੇ ਹਜ਼ਾਰ ਦਿਨਾਂ ਵਿੱਚ ਗਰਭਧਾਰਣ ਦੇ ਨਾਲ-ਨਾਲ ਬੱਚੇ ਦੇ ਜੀਵਨ ਦੇ ਪਹਿਲੇ ਦੋ ਵਰ੍ਹੇ ਸ਼ਾਮਲ ਹੁੰਦੇ ਹਨ ਅਤੇ ਇਸ ਮਿਆਦ ਦੇ ਦੌਰਾਨ ਵਧਦੇ ਬੱਚੇ ਨੂੰ ਉਚਿਤ ਪੋਸ਼ਣ, ਪਿਆਰ ਅਤੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਚਾਨਣਾ ਪਾਉਂਦੇ ਹੋਏ ਕਿਹਾ, “ਪਹਿਲੇ 1000 ਦਿਨ ਬੱਚੇ ਦੇ ਸ਼ਰੀਰਕ, ਮਾਨਸਿਕ, ਭਾਵਨਾਤਮਕ, ਬੌਧਿਕ ਅਤੇ ਸਮਾਜਿਕ ਸਿਹਤ ਦੇ ਲਈ ਠੋਸ ਨੀਂਹ ਰੱਖਦੇ ਹਨ।”
ਉਨ੍ਹਾਂ ਨੇ ਕਿਹਾ, “ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੇ ਤਹਿਤ ਬਾਲ ਸਿਹਤ ਪ੍ਰੋਗਰਾਮ ਨੇ ਵਿਆਪਕ ਰੂਪ ਨਾਲ ਏਕੀਕ੍ਰਿਤ ਦਖਲ ਦਿੱਤਾ ਜਿਸ ਨਾਲ ਬਾਲ ਅਸਤਿੱਤਵ ਵਿੱਚ ਸੁਧਾਰ ਹੋਇਆ ਅਤੇ ਸ਼ਿਸ਼ੁ ਅਤੇ ਪੰਜ ਵਰ੍ਹੇ ਤੋਂ ਘੱਟ ਮੌਤ ਦਰ ਵਿੱਚ ਯੋਗਦਾਨ ਦੇਣ ਵਾਲੇ ਕਾਰਕਾਂ ਵੱਲ ਧਿਆਨ ਦਿੱਤਾ ਗਿਆ। ਇਸ ਲਈ, ਸਾਡਾ ਨੈਸ਼ਨਲ ਹੈਲਥ ਮਿਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਪ੍ਰਾਥਮਿਕ, ਪ੍ਰਥਮ ਰੈਫਰਲ ਇਕਾਈਆਂ, ਤੀਜੇ ਦਰਜੇ ਦੀਆਂ ਸਿਹਤ ਸੰਭਾਲ਼ ਸਹੂਲਤਾਂ ਦੇ ਵਿਭਿੰਨ ਪੱਧਰਾਂ ‘ਤੇ ਸਮੁਦਾਇਕ ਸੰਪਰਕ ਅਤੇ ਸਿਹਤ ਸੁਵਿਧਾਵਾਂ ਦੇ ਮਾਧਿਅਮ ਨਾਲ ਘਰ ‘ਤੇ ਮਹੱਤਵਪੂਰਨ ਸੇਵਾਵਾਂ ਉਪਲਬਧ ਕਰਵਾਈਆਂ ਜਾਣ।”
ਪਾਲਨ 1000 ਰਾਸ਼ਟਰੀ ਅਭਿਯਾਨ ਅਤੇ ਪੇਰੈਂਟਿੰਗ ਐਪ ਬਾਰੇ
‘ਪਾਲਨ 1000 – ਪਹਿਲੇ 1000 ਦਿਨਾਂ ਦੀ ਯਾਤਰਾ’, ਆਪਣੇ ਜੀਵਨ ਦੇ ਪਹਿਲੇ 2 ਵਰ੍ਹਿਆਂ ਵਿੱਚ ਬੱਚਿਆਂ ਦੇ ਬੌਧਿਕ ਵਿਕਾਸ ‘ਤੇ ਕੇਂਦ੍ਰਿਤ ਹੈ। ਪਾਲਨ 1000 ਮਾਤਾ-ਪਿਤਾ, ਪਰਿਵਾਰਾਂ ਅਤੇ ਹੋਰ ਦੇਖਭਾਲ ਕਰਨ ਵਾਲਿਆਂ ਦੇ ਲਈ ਸ਼ੁਰੂਆਤੀ ਵਰ੍ਹਿਆਂ ਦੀ ਕੋਚਿੰਗ ਨੂੰ ਪਰਿਵਾਰਾਂ ਦੀ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਡਿਜ਼ਾਈਨ ਕੀਤੀਆਂ ਗਈਆਂ ਸੇਵਾਵਾਂ ਦੇ ਨਾਲ ਜੋੜਦੀ ਹੈ। ਸ਼ਿਸ਼ੁਆਂ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਅਨੁਭਵਾਂ ਨਾਲ ਆਕਾਰ ਦਿੱਤਾ ਜਾਂਦਾ ਹੈ – ਅਤੇ ਉਨ੍ਹਾਂ ਅਨੁਭਵਾਂ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਦੁਆਰਾ ਆਕਾਰ ਦਿੱਤਾ ਜਾਂਦਾ ਹੈ। ਜੀਵਨ ਦੇ ਪਹਿਲੇ ਵਰ੍ਹਿਆਂ ਵਿੱਚ ਇੱਕ ਮਜ਼ਬੂਤ ਸ਼ੁਰੂਆਤ ਦੇ ਲਈ ਦੇਖਭਾਲ ਕਰਨ ਵਾਲਿਆਂ ਦੀ ਭੂਮਿਕਾ ਮਹੱਤਵਪੂਰਨ ਹੈ। ਪ੍ਰੋਗਰਾਮ ਨੂੰ ਰਾਸ਼ਟਰੀਯ ਬਾਲ ਸਵਸਾਥਯ ਕਾਰਿਆਕ੍ਰਮ (ਆਰਬੀਐੱਸਕੇ) ਦੇ ਮਿਸ਼ਨ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਪਹਿਲੇ 1000 ਦਿਨਾਂ ਵਿੱਚ ਰਿਸਪੋਂਸਿਵ ਕੇਅਰ ਅਤੇ ਦਖਲਾਂ ‘ਤੇ ਜ਼ੋਰ ਦਿੱਤਾ ਗਿਆ ਹੈ।
ਪਾਲਨ 1000 ਪੇਰੈਂਟਿੰਗ ਐਪ ਪਾਲਨ ਪੋਸ਼ਣ ਕਰਨ ਵਾਲਿਆਂ ਨੂੰ ਵਿਵਹਾਰਿਕ ਸਲਾਹ ਪ੍ਰਦਾਨ ਕਰੇਗਾ ਕਿ ਉਹ ਆਪਣੀ ਡੇਸ਼ੀ ਰੁਟੀਨ ਵਿੱਚ ਕੀ ਕਰ ਸਕਦੇ ਹਨ ਅਤੇ ਮਾਤਾ-ਪਿਤਾ ਦੀਆਂ ਵਿਭਿੰਨ ਸ਼ੰਕਾਵਾਂ ਦਾ ਸਮਾਧਾਨ ਕਰਨ ਵਿੱਚ ਮਦਦ ਕਰਨਗੇ ਅਤੇ ਬੱਚੇ ਦੇ ਵਿਕਾਸ ਵਿੱਚ ਸਾਡੇ ਪ੍ਰਯਤਨਾਂ ਨੂੰ ਨਿਰਦਿਸ਼ਤ ਕਰਨਗੇ। ਪਾਲਨ 1000 ਦੇ ਖੇਤਰ ਵਿੱਚ 2 ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਦਾ ਬੌਧਿਕ ਵਿਕਾਸ ਇੱਕ ਪ੍ਰਮੁੱਖ ਧਿਆਨ ਦੇਣ ਵਾਲਾ ਖੇਤਰ ਹੈ। ਇਸ ਵਿੱਚ ਪਿਆਰ, ਗੱਲ ਕਰਨ ਅਤੇ ਵਿਅਸਤ ਰੱਖਣ ਵਿੱਚ ਵਾਧਾ, ਘੁੰਮਣ ਫਿਰਨ ਅਤੇ ਖੇਡ ਦੇ ਮਾਧਿਅਮ ਨਾਲ ਪੜਤਾਲ ਕਰਨਾ, ਕਹਾਣੀਆਂ ਪੜ੍ਹਨਾ ਅਤੇ ਚਰਚਾ ਕਰਨਾ, ਦੁੱਧ ਪਿਲਾਉਣ ਦੌਰਾਨ ਬੱਚੇ ਦੇ ਨਾਲ ਮਾਂ ਦਾ ਸੰਬੰਧ ਅਤੇ ਤਣਾਅ ਦਾ ਪ੍ਰਬੰਧਨ ਅਤੇ ਸ਼ਾਂਤ ਰਹਿਣਾ ਸ਼ਾਮਲ ਹੈ।
ਡਾ. ਪੀ ਅਸ਼ੋਕ ਬਾਬੂ, ਸੰਯੁਕਤ ਸਕੱਤਰ (ਆਰਸੀਐੱਚ), ਡਾ. ਪ੍ਰਦੀਪ ਵਯਾਸ, ਐਡੀਸ਼ਨਲ ਮੁੱਖ ਸਕੱਤਰ (ਸਿਹਤ), ਮਹਾਰਾਸ਼ਟਰ ਸਰਕਾਰ, ਡਾ. ਸੁਮਿਤਾ ਘੋਸ਼, ਐਡੀਸ਼ਨਲ ਕਮਿਸ਼ਨਰ ਅਤੇ ਪ੍ਰਭਾਰੀ (ਬਾਲ ਸਿਹਤ) ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਸੁਸ਼੍ਰੀ ਰੁਸ਼ਦਾ ਮਜੀਦ (ਬੀਵੀਐੱਲਐੱਫ), ਸ਼੍ਰੀ ਲੁਇਗੀ ਡੀ’ਕਵਿਨੋ, ਯੂਨੀਸੈਫ, ਡਾ. ਪੁਸ਼ਪਾ ਚੌਧਰੀ, ਡਬਲਿਊਐੱਚਓ ਇੰਡੀਆ ਵੀ ਬੈਠਕ ਵਿੱਚ ਮੌਜੂਦ ਸਨ।
****
ਐੱਮਵੀ
(Release ID: 1852535)
Visitor Counter : 205