ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਦੇਸ਼ ਵਿੱਚ ਅਨਾਜ ਭੰਡਾਰਨ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਦੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ
ਹੱਬ ਅਤੇ ਸਪੋਕ ਮਾਡਲ ਦੇ ਤਹਿਤ ਡੀਬੀਐੱਫਓਟੀ (DBFOT) ਟੈਂਡਰ ਦੀਆਂ ਟੈਕਨੀਕਲ ਬੋਲੀਆਂ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਪੰਜਾਬ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ 14 ਸਥਾਨਾਂ ਵਾਲੇ 4 ਬੰਡਲਾਂ ਲਈ 38 ਬੋਲੀਆਂ ਪ੍ਰਾਪਤ ਹੋਈਆਂ
ਕੁੱਲ 15 ਸੰਭਾਵੀ ਪਾਰਟੀਆਂ ਨੇ ਆਪਣੀ ਦਿਲਚਸਪੀ ਦਿਖਾਈ ਅਤੇ ਆਪਣੀਆਂ ਬੋਲੀਆਂ ਜਮ੍ਹਾਂ ਕਰਵਾਈਆਂ
ਕੇਂਦਰ ਦਾ ਦੇਸ਼ ਭਰ ਵਿੱਚ 249 ਸਥਾਨਾਂ 'ਤੇ ਹੱਬ ਅਤੇ ਸਪੋਕ ਮਾਡਲ ਸਿਲੋਜ਼ ਦੀ 111.125 ਐੱਲਐੱਮਟੀ ਦੀ ਸਮਰੱਥਾ ਵਿਕਸਿਤ ਕਰਨ ਦਾ ਪ੍ਰਸਤਾਵ
ਹੱਬ ਅਤੇ ਸਪੋਕ ਮਾਡਲ ਇੱਕ ਟਰਾਂਸਪੋਰਟੇਸ਼ਨ ਪ੍ਰਣਾਲੀ ਹੈ ਜੋ "ਹੱਬ" ਕਹੇ ਜਾਣ ਵਾਲੇ ਕੇਂਦਰੀ ਸਥਾਨ ਲਈ "ਸਪੋਕਸ" ਵਜੋਂ ਜਾਣੇ ਜਾਂਦੇ ਸਟੈਂਡਅਲੋਨ ਸਥਾਨਾਂ ਤੋਂ ਲੰਬੀ ਦੂਰੀ ਦੀ ਟਰਾਂਸਪੋਰਟੇਸ਼ਨ ਲਈ ਟਰਾਂਸਪੋਰਟੇਸ਼ਨ ਅਸਾਸਿਆਂ ਨੂੰ ਏਕੀਕ੍ਰਿਤ ਕਰਦੀ ਹੈ
प्रविष्टि तिथि:
16 AUG 2022 4:45PM by PIB Chandigarh
ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਨੂੰ ਹੱਬ ਅਤੇ ਸਪੋਕ ਮਾਡਲ ਦੇ ਤਹਿਤ ਡਿਜ਼ਾਈਨ, ਬਿਲਡ, ਫੰਡ, ਓਨ ਐਂਡ ਓਪਰੇਟ (ਡੀਬੀਐੱਫਓਟੀ) ਟੈਂਡਰ ਦੀਆਂ ਟੈਕਨੀਕਲ ਬੋਲੀਆਂ ਲਈ ਭਰਵਾਂ ਹੁੰਗਾਰਾ ਮਿਲਿਆ ਹੈ। ਦੇਸ਼ ਵਿੱਚ ਅਨਾਜ ਭੰਡਾਰਨ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ ਭਰ ਵਿੱਚ ਅਨਾਜ ਸਿਲੋਜ਼ ਦੇ ਵਿਕਾਸ ਲਈ ਇੱਕ ਨਵਾਂ ਮਾਡਲ ਯਾਨੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਵਿੱਚ ਹੱਬ ਅਤੇ ਸਪੋਕ ਮਾਡਲ ਦਾ ਪ੍ਰਸਤਾਵ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਪੰਜਾਬ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚ 14 ਸਥਾਨਾਂ ਵਾਲੇ 4 ਬੰਡਲਾਂ ਦੇ ਵਿਰੁੱਧ ਕੁੱਲ 38 ਬੋਲੀਆਂ ਪ੍ਰਾਪਤ ਹੋਈਆਂ ਹਨ। ਕੁੱਲ 15 ਸੰਭਾਵੀ ਪਾਰਟੀਆਂ ਨੇ ਆਪਣੀ ਦਿਲਚਸਪੀ ਦਿਖਾਈ ਹੈ ਅਤੇ ਆਪਣੀਆਂ ਬੋਲੀਆਂ ਜਮ੍ਹਾਂ ਕਰਵਾਈਆਂ ਹਨ। ਟੈਕਨੀਕਲ ਮੁਲਾਂਕਣ 3-4 ਹਫ਼ਤਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ।
ਹੱਬ ਅਤੇ ਸਪੋਕ ਮਾਡਲ ਇੱਕ ਟਰਾਂਸਪੋਰਟੇਸ਼ਨ ਸਿਸਟਮ ਹੈ ਜੋ ਕਿ "ਸਪੋਕ" ਵਜੋਂ ਜਾਣੇ ਜਾਂਦੇ ਸਟੈਂਡਅਲੋਨ ਸਥਾਨਾਂ ਤੋਂ ਲੰਬੀ ਦੂਰੀ ਦੀ ਟਰਾਂਸਪੋਰਟੇਸ਼ਨ ਲਈ "ਹੱਬ" ਨਾਮਕ ਕੇਂਦਰੀ ਸਥਾਨ ਤੱਕ ਟਰਾਂਸਪੋਰਟੇਸ਼ਨ ਅਸਾਸਿਆਂ ਨੂੰ ਇੱਕਠਾ ਕਰਦਾ ਹੈ। ਹੱਬ ਕੋਲ ਇੱਕ ਸਮਰਪਿਤ ਰੇਲਵੇ ਸਾਈਡਿੰਗ ਅਤੇ ਕੰਟੇਨਰ ਡਿਪੂ ਦੀ ਸੁਵਿਧਾ ਮੌਜੂਦ ਹੈ ਜਦੋਂ ਕਿ ਸਪੋਕ ਤੋਂ ਹੱਬ ਤੱਕ ਆਵਾਜਾਈ ਸੜਕ ਰਾਹੀਂ ਅਤੇ ਹੱਬ ਤੋਂ ਹੱਬ ਤੱਕ ਰੇਲ ਰਾਹੀਂ ਕੀਤੀ ਜਾਂਦੀ ਹੈ। ਇਹ ਮਾਡਲ ਰੇਲਵੇ ਸਾਈਡਿੰਗ ਦੀ ਦਕਸ਼ਤਾ ਨੂੰ ਵਰਤ ਕੇ, ਦੇਸ਼ ਵਿੱਚ ਆਰਥਿਕ ਵਿਕਾਸ, ਬੁਨਿਆਦੀ ਢਾਂਚਾ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਦੇ ਨਾਲ-ਨਾਲ ਬਲਕ ਸਟੋਰੇਜ ਅਤੇ ਮੂਵਮੈਂਟ ਦੁਆਰਾ ਲਾਗਤ ਦਕਸ਼ਤਾ ਨੂੰ ਉਤਸ਼ਾਹਿਤ ਕਰਦਾ ਹੈ, ਹੈਂਡਲਿੰਗ ਅਤੇ ਆਵਾਜਾਈ ਦੀ ਲਾਗਤ ਅਤੇ ਸਮਾਂ ਘਟਾਉਂਦਾ ਹੈ ਅਤੇ ਕਾਰਜਸ਼ੀਲ ਜਟਿਲਤਾਵਾਂ ਨੂੰ ਸਰਲ ਬਣਾਉਂਦਾ ਹੈ। ਇਸ ਤੋਂ ਇਲਾਵਾ, ਸਿਲੋਜ਼ ਨੂੰ ਸਬ ਮਾਰਕਿਟ ਯਾਰਡਾਂ ਵਜੋਂ ਘੋਸ਼ਿਤ ਕੀਤਾ ਗਿਆ ਹੈ ਜੋ ਕਿਸਾਨਾਂ ਲਈ ਖਰੀਦ ਵਿੱਚ ਅਸਾਨੀ ਲਿਆਉਂਦੇ ਹਨ ਅਤੇ ਲੌਜਿਸਟਿਕਸ ਲਾਗਤ ਨੂੰ ਘਟਾਉਂਦੇ ਹਨ।
ਵਿਭਾਗ ਨੇ ਹੱਬ ਅਤੇ ਸਪੋਕ ਮਾਡਲ ਦੇ ਤਹਿਤ, ਡਿਜ਼ਾਈਨ, ਬਿਲਡ, ਫੰਡ, ਓਨ ਐਂਡ ਟ੍ਰਾਂਸਫਰ (ਡੀਬੀਐੱਫਓਟੀ) (ਐੱਫਸੀਆਈ ਦੀ ਜ਼ਮੀਨ) ਅਤੇ ਡਿਜ਼ਾਈਨ, ਬਿਲਡ, ਫੰਡ, ਓਨ ਐਂਡ ਓਪਰੇਟ (ਡੀਬੀਐੱਫਓਓ) (ਰਿਆਇਤਕਰਤਾ/ਹੋਰ ਏਜੰਸੀ ਦੀ ਜ਼ਮੀਨ) ਮੋਡ ਤਹਿਤ, ਲਾਗੂ ਕਰਨ ਵਾਲੀ ਏਜੰਸੀ ਯਾਨੀ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਰਾਹੀਂ ਦੇਸ਼ ਭਰ ਵਿੱਚ 249 ਸਥਾਨਾਂ 'ਤੇ ਹੱਬ ਅਤੇ ਸਪੋਕ ਮਾਡਲ ਸਿਲੋਜ਼ ਦੀ 111.125 ਐੱਲਐੱਮਟੀ ਦੀ ਸਮਰੱਥਾ ਵਿਕਸਿਤ ਕਰਨ ਦਾ ਪ੍ਰਸਤਾਵ ਕੀਤਾ ਹੈ।
26/04/2022 ਨੂੰ ਡੀਬੀਐੱਫਓਟੀ ਮੋਡ 'ਤੇ 14 ਸਥਾਨਾਂ (10.125) ਅਤੇ 21/06/2022 ਨੂੰ ਡੀਬੀਐੱਫਓਓ ਮੋਡ 'ਤੇ 66 ਸਥਾਨਾਂ (24.75 LMT) 'ਤੇ ਸਿਲੋਜ਼ ਬਣਾਉਣ ਲਈ ਟੈਂਡਰ ਮੰਗੇ ਗਏ ਹਨ।
**********
ਏਡੀ/ਐੱਨਐੱਸ
(रिलीज़ आईडी: 1852430)
आगंतुक पटल : 154